Punjabi Likari Forums
Sat Sri Akal

Psh di Kavita...

Go down

Announcement Psh di Kavita...

Post by Admin on Sat May 05, 2012 11:32 am

ਪਾਸ਼ ਦੀ ਕਵਿਤਾ
ਪਾਸ਼ ਪੰਜਾਬੀ ਸਾਹਿਤ ਵਿਚ ਨਿਵੇਕਲੀ ਪਹਿਚਾਣ ਵਾਲਾ ਇਨਕਲਾਬੀ ਕਵੀ ਹੈ।ਜਿਸ ਨੇ ਰਾਜਸੀ, ਸਮਾਜੀ ਤੇ ਸਰਮਾਏਦਾਰੀ ਢਾਂਚੇ ਦੇ ਪਰਸਪਰ ਵਿਰੋਧ ਵਿਚੌਂ ਉਪਜੀ ਮਿਹਨਤਕਸ਼ ਵਰਗ ਦੀ ਤਰਾਸਗੀ, ਸਮਾਜਿਕ ਸ਼ੋਸਣ ਤੇ ਮਜ਼ਬੂਰਨ ਸਮੀਕਰਣ ਚੌਂ ਇਨਕਲਾਬੀ ਕਵਿਤਾ ਦੀ ਸਿਰਜਣਾ ਕੀਤੀ ਹੈ। ਇਹ ਉਸ ਦੇ ਸਵੈ-ਹੰਡ੍ਹਾਈ ਮਾਨਸਿਕ ਦਸ਼ਾ ਦਾ ਸਬੂਤ ਹੈ।ਹਿੰਦੋਸਤਾਨ ਦੀਆਂ ਖੇਤਰੀ ਭਾਸ਼ਾਵਾਂ ਵਿਚ ਤੇ ਅੰਗਰੇਜੀ ਵਿਚ ਵੀ ਪਾਸ਼ ਦੇ ਸੰਕਲਣਾਂ ਦਾ ਅਨੁਵਾਦ ਹੋਇਆ ਹੈ।ਕਿਉਂਕੀ ਦੇਸ਼ ਦਾ ਹਰ ਸੂਬਾ ਮਹਿਜ਼ ਇਕ ਅੰਦਰੂਨੀ ਅੱਗ ਵਿਚ ਸੜ ਰਿਹਾ ਹੈ।ਉਹ ਅੱਗ ਭਾਂਵੇ ਜਾਤੀ ਨਾ-ਬਰਾਬਰੀ ਦੀ ਜਾਂ ਧਾਰਮਿਕ ਨਾ ਬਰਾਬਰੀ ਦੀ ਹੈ। ਇਸ ਤੋਂ ਇਲਾਵਾ ਸਰਮਾਏਦਾਰੀ ਦੌਰ ਵਿਚ ਕਦਰਾਂ ਕੀਮਤਾਂ, ਰਾਜਸੀ ਕਲਾ ਕਿਰਤੀਆਂ ਕਿਸ ਤਰਾਂ ਅਵਾਮੀ ਸੋਚ ਤੇ ਪੱਥਰ ਰੱਖਦੀਆਂ ਹਨ ਇਹ ਤਾਂ ਯਥਾਰਥ ਵਿਚ ਇਕ ਇਨਸਾਨੀ ਘੋਲ ਹੈ ਜਿਹੜਾ ਹਰ ਸ਼ੰਵੇਦਨਾਸ਼ੀਲ ਵਿਆਕਤੀ ਇਸ ਨੂੰ ਮੁੱਦਾ ਬਣਾਂਉਦਾ ਹੈ। ਪਾਸ਼ ਦੇ ਵਿਚਾਰ ਮੋਲਿਕ ਤੇ ਭਾਸ਼ਕ ਰੂਪ ਵਿਚ ਸਿੱਧੇ ਤੇ ਯਥਾਰਥਵਾਦੀ ਨੇ। ਇਨਕਲਾਬੀ ਸੁਰ ਵਾਲਾ ਪਾਸ਼ ਨਾ ਸ਼ਹਿਨਾਈ ਗਾ ਸਕਦਾ ਹੈ ਤੇ ਨਾ ਹੀ ਦਰਬਾਰੀ ਰਾਗ। ਉਸ ਦਾ ਰਾਗ ਤਾਂ ਉਸ ਦੀ ਅੰਦਰ ਸਮੋਈ ਹੱਕਾਂ ਨੂੰ ਹਾਂਸਲ ਕਰਨ ਵਾਲੀ ਰਾਜਨੀਤਕ ਚੇਤਨਾ ਹੈ ਜਿਸ ਤੇ ਉਹ ਖਰਾ ਉਤਰਦਾ ਹੈ।ਕਵਿਤਾ ਵਿਚ ਉਹ ਸੁਪਨਿਆਂ ਨੂੰ ਜ਼ਿਊਦਾ ਰੱਖਣ ਦਾ ਹੌਸਲਾ ਤੇ ਨਾ ਰੱਖਣ ਤੇ ਪਾਰਦਾਸ਼ਿਕ ਰੂਪ ਵਿਚ ਇਨਸਾਨੀ ਚੇਤਨਤਾ ਦੀ ਮੌਤ ਵੀ ਕਹਿੰਦਾ ਹੈ। ਪੁਲਸ ਦੀ ਕੁਟ ਚੌਂ ਵਗੇ ਲਹੂ ਤੇ ਡੈਮੋਕਰੇਸੀ ਦੇ ਨਾਂ ਤੇ ਸਰਮਾਏਦਾਰੀ ਸਮਾਜ ਵੱਲੋਂ ਲੋਕਾਂ ਦੀ ਲੁੱਟ ਉਸ ਦੀ ਕਵਿਤਾ ਦਾ ਪ੍ਰਤੀਬਿੰਬਕ ਦ੍ਰਿਸ਼ਟੀਮਾਨ ਹੈ। ਪਿੰਡ ਦੇ ਖੁੰਡਾਂ ਤੇ ਬੈਠੇ ਨੌਜਵਾਨ ਰਾਜਸੀ ਸੂਝ ਤੋ ਅਚੇਤ ਉਸ ਦੀ ਕਵਿਤਾ ਦੇ ਪਾਤਰ ਹਨ। ਕਾਰਖਾਨਿਆਂ ਦੇ ਮਜ਼ਦੂਰ ਆਪਣੇ ਹੱਕਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਉਸ ਦੀ ਕਵਿਤਾ ਦੇ ਨਾਇਕ ਹਨ।1984 ਤੋਂ ਪਹਿਲਾਂ ਤੇ ਬਾਅਦ ਵਾਲੇ ਹਾਲਾਤਾਂ ਵਿਚ ਉਸਦੀ ਕਵਿਤਾ ਦੀ ਸੁਰ ਤਿੱਖੀ ਹੈ।ਇਸੇ ਕਰਕੇ ਪਾਸ਼ ਸਾਡੇ ਵਿਚਕਾਰ ਨਹੀ ਹੈ। ਪਰ ਉਸਦੀ ਕਵਿਤਾ ਹੈ ਜਿਹੜੀ ਸਾਡੀ ਪਰੇਰਨਾ ਹੈ, ਸੱਚ ਹੈ, ਸਮੇਂ ਦੀ ਬਿਆਨਗੀ ਕਰਦੀ ਹੈ।ਪਾਸ਼ ਦੀ ਕਵਿਤਾ ਆਪਣੇ ਸਮੇਂ ਦਾ ਇਤਹਾਸ ਦੱਸਦੀ ਹੈ ਤੇ ਪੰਜਾਬੀ ਜਗਤ ਵਿਚ ਬਹੁਤ ਪ੍ਰਸਿੱਧ ਹੋਈ ਹੈ।ਮੂਲ ਰੂਪ ਵਿਚ ਪੰਜਾਬੀ ਕਵਿਤਾ ਸੰਘਰਸ਼ ਦੀ ਕਵਿਤਾ ਹੈ। ਕਿਉਂਕੀ ਪੰਜਾਬ ਹਮੇਸ਼ਾ ਸ਼ੰਘਰਸ਼ ਵਿਚ ਰਿਹਾ ਹੈ।ਇਸੇ ਕਰਕੇ ਪਾਸ਼ ੳੇਸੇ ਟਹਿਣੀ ਤੇ ਇਕ ਪ੍ਰਮੁੱਖ ਕਵੀ ਹੈ।ਨਕਸਲਾਈਟ ਲਹਿਰ ਨਾਲ ਜੁੜਿਆ ਪਾਸ਼ ਆਪਣੇ ਅੰਦਰਲਾ ਰੋਹ ਕਵਿਤਾ ਦੇ ਜ਼ਰੀਏ ਸਹਿਜੇ ਹੀ ਬਾਹਰ ਕੱਢਦਾ ਹੈ।ਉਸ ਦੀ ਕਵਿਤਾ ਦੀ ਸ਼ਬਦਾਵਲੀ ਤੇ ਬਿੰਬ ਯਥਾਰਥ ਵਿਚ ਗੁਜ਼ਰ ਰਹੀ ਮਾਨਸਿਕ ਦਸ਼ਾ ਦਾ ਪ੍ਰਤੀਕ ਨੇ।ਉਹ ਸੁਚੇਤ ਤੇ ਸੰਵੇਦਨਸ਼ੀਲ ਕਵੀ ਤਾਂ ਹੈ ਹੀ ਹੈ ਪਰ ਵਿਚਾਰਧਾਰਕ ਤੌਰ ਤੇ ਵੀ ਪ੍ਰਤੀਵੱਧ ਹੈ।ਉਸ ਦੀ ਸ਼ੰਵੇਦਨਸ਼ੀਲਤਾ ਢਾਂਚੇ ਗ੍ਰਸਤ ਰਾਜਨੀਤੀ ਤੇ ਸਮੇਂ ਦੇ ਨਾਲ ਰੱਜਵਾਂ ਸਾਹਿਤਕ ਸੰਵਾਦ ਰਚਾਉਂਦੀ ਹੈ। ਨਕਸਲਾਈਟ ਲਹਿਰ ਨਾਲ ਸਬੰਧਤ ਹੋਰ ਪ੍ਰਮੁੱਖ ਕਵੀਆਂ ਵਿਚੌਂ ਉਸਦੀ ਕਵਿਤਾ ਵਿਲੱਖਣਤਾ ਵਾਲੀ ਹੈ। ਇਸੇ ਕਰਕੇ ਪੰਜਾਬੀ ਜਗਤ ਵਿਚ ਪਾਸ਼ ਦਾ ਇਕ ਅਹਿਮ ਸਥਾਨ ਹੈ। 9 ਸਤੰਬਰ 1950 ਨੂੰ ਜਨਮਿਆਂ ਪਾਸ਼ ਹੱਤਿਆਰਿਆਂ ਵੱਲੋਂ 23 ਮਾਰਚ 1988 ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।ਸਰਧਾਂਜ਼ਲੀ ਵਜੋਂ ਪੇਸ਼ ਹਨ ਪਾਸ਼ ਦੀਆਂ ਕੁਝ ਚੋਣਵੀਆਂ ਕਵਿਤਾਵਾਂ।


ਜੇਲ੍ਹ

ਉਨਾਂ ਨੂੰ ਰਿਹਾ ਇਕ ਭੁਲੇਖਾ
ਕਿ ਜੰਦਰੇ ‘ਚ ਡੱਕ ਦੇਣਗੇ
ਗੁਸਤਾਖ ਪਲਾਂ ਦੀ ਬੇ-ਜਿਸਮ ਹੋਂਦ
ਕੰਧਾਂ ਉਸਾਰ ਦੇਣਗੇ ਸੜਕਾਂ ਦੀ ਹਿੱਕ ਤੇ
ਰੋਸ਼ਨੀ ਦੇ ਕਈ ਵਰ੍ਹੇ ਬੱਦਲਾਂ ਦਾ ਨਾਲ ਨਾਲ ਤੁਰੇ
ਰੁੱਤ ਮਗਰੋਂ ਰੁੱਤ ਨੂੰ ਕੋਈ ਰੋਕ ਨਾ ਸਕਿਆ
ਸਿਰਫ ਛੱਤਾਂ ਤੇ ਝੁਲਦਾ ਰਿਹਾ
ਝੋਰਾ ਉਨਾਂ ਪਲਾਂ ਦਾ
ਜਿਨਾਂ ਤੀਰਾਂ ਦੀਆਂ ਨੋਕਾਂ ਤੇ ਪਲਣਾ ਸੀ।

ਆਸਮਾਨ ਦਾ ਟੁਕੜਾ

ਮੇਰੀ ਜਾਨ ਤਾਂ ਹੈ ਆਸਮਾਨ ਦਾ ਉਹ ਟੁਕੜਾ
ਜੋ ਰੋਸ਼ਨਦਾਨ ਚੌਂ ਪਲਮ ਆਉਂਦਾ ਹੈ
ਸਖਤ ਕੰਧਾਂ ਤੇ ਸੀਖਾਂ ਦਾ ਵੀ ਲਿਹਾਜ ਨਹੀ ਕਰਦਾ
ਉਹ ਤਾਂ ਚਾਹੁੰਦੇ ਹਨ
ਕਿ ਮੈਂ ਇਸ ਟੁਕੜੇ ਦੇ ਆਸਰੇ ਹੀ ਜੀਵਾਂ
ਤਾਂ ਫੇਰ ਕਹਿੰਦੇ ਕਿਉਂ ਨਹੀ ਏਸ ਨੂੰ
ਕਿ ਥਾਏਂ ਹੀ ਜੰਮ ਜਾਵੇ,ਨਵੇਲੇ ਰੰਗ ਨਾ ਬਦਲੇ-
ਦੇਖੋ ਇਹ ਟੁਕੜਾ ਹਰ ਘੜੀ ਰੰਗ ਬਦਲਦਾ ਹੈ
ਇਹਦੇ ਹਰ ਰੰਗ ਦੇ ਲੜ ਲੱਗਿਆ ਹੈ ਹੁਸਨ ਰੁੱਤਾਂ ਦਾ
ਜ਼ਰਾ ਪੁੱਛ ਕੇ ਦੇਖੋ ਇਸ ਟੁਕੜੇ ਨੂੰ ਮੌਸਮ ਨਾਲ ਨਾ ਬੱਝੇ
ਵਗਾਹ ਮਾਰੇ ਇਹ ਆਪਣੇ ਜਿਸਮ ਤੋਂ
ਰੁੱਤਾਂ ਦੇ ਪਰਛਾਵੇਂ
ਇਹ ਟੁਕੜਾ ਤਾਂ ਆਪਣੇ ਮੋਢਿਆਂ ਤੇ
ਪੂਰਾ ਆਸਮਾਨ ਹੀ ਚੁੱਕੀ ਫਿਰਦਾ ਹੈ।

ਸੁਣੋ

ਸਾਡੇ ਚੁੱਲ੍ਹੇ ਦਾ ਸੰਗੀਤ ਸੁਣੋ
ਸਾਡੀ ਦਰਦ-ਮੰਦਾਂ ਦੀ ਪੀੜ-ਵਲ੍ਹੇਟੀ ਚੀਕ ਸੁਣੋ
ਮੇਰੀ ਪਤਨੀ ਦੀ ਫਰਮਾਇਸ਼ ਸੁਣੋ
ਮੇਰੀ ਬੱਚੀ ਦੀ ਹਰ ਮੰਗ ਸੁਣੋ
ਮੇਰੀ ਬੀੜੀ ਵਿਚਲੀ ਜ਼ਹਿਰ ਮਿਣੋ
ਮੇਰੇ ਖੰਘਣ ਦੀ ਮਿਰਦੰਗ ਸੁਣੋ
ਮੇਰੀ ਟਾਕੀਆ ਭਰੀ ਪਤਲੂਣ ਦਾ ਹਾਉਕਾ ਸਰਦ ਸੁਣੋ
ਮੇਰੇ ਪੈਰ ਦੀ ਪਾਟੀ ਜੁੱਤੀ ਚੋਂ
ਮੇਰੇ ਪਾਟੇ ਦਿਲ ਦਾ ਦਰਦ ਸੁਣੋ
ਮੇਰੀ ਬਿਨਾਂ ਸ਼ਬਦ ਅਵਾਜ਼ ਸੁਣੋ
ਮੇਰੇ ਬੋਲਣ ਦਾ ਅੰਦਾਜ਼ ਸੁਣੋ
ਮੇਰੇ ਗਜ਼ਬ ਦਾ ਜ਼ਰਾ ਕਿਆਸ ਕਰੋ
ਮੇਰੇ ਰੋਹ ਦਾ ਜ਼ਰਾ ਹਿਸਾਬ ਸੁਣੋ
ਮੇਰੇ ਸ਼ਿਸ਼ਟਾਚਾਰ ਦੀ ਲਾਸ਼ ਲਵੋ
ਮੇਰੀ ਵਹਿਸ਼ਤ ਦਾ ਹੁਣ ਰਾਗ ਸੁਣੋ
ਆਓ ਅੱਜ ਅਨਪੜ੍ਹ ਜਾਂਗਲੀਆਂ ਤੋਂ
ਪੜਿਆ ਲਿਖਿਆ ਗੀਤ ਸੁਣੋ
ਤੁਸੀਂ ਗਲਤ ਸੁਣੋ ਜਾਂ ਠੀਕ ਸੁਣੋ
ਸਾਡੇ ਤੋਂ ਸਾਡੀ ਨੀਤ ਸੁਣੋ

ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ

ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜ਼ਜ਼ਬਿਆਂ ਦੀ ਕਸਮ ਖਾ ਕੇ
ਹੱਥਾਂ ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਤਦ ਤਕ
ਕਿ ਵੀਰੂ ਬਕਰੀਆਂ ਵਾਲਾ ਜਦੋਂ ਤਕ
ਬੱਕਰੀਆਂ ਦਾ ਮੂਤ ਪੀਦਾਂ ਹੈ
ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁਜੀਆਂ ਅੱਖਾਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ ਚੌਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁਟਣ ਦੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ
ਅਸੀਂ ਲੜਾਂਗੇ ਜਦ ਤੱਕ
ਦੁਨੀਆ ‘ਚ ਲੜਨ ਦੀ ਲੋੜ ਬਾਕੀ ਹੈ

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ…
ਅਸੀਂ ਲੜਾਂਗੇ
ਕਿ ਲੜਨ ਬਾਝਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲ਼ੜ ਕੇ ਮਰ ਚੁਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ….

ਕੁਝ ਪੰਗਤੀਆਂ ਵੱਖੋ ਵੱਖਰੀਆਂ ਕਵਿਤਾਵਾਂ ਚੌਂ

“ਇਹ ਗੀਤ ਮੈ ਉਨਾਂ ਗੁੰਗਿਆਂ ਨੂੰ ਦੇਣਾ ਹੈ
ਜਿਨਾਂ ਨੂੰ ਗੀਤਾਂ ਦੀ ਕਦਰ ਹੈ
ਪਰ ਜਿਨਾਂ ਨੂੰ ਤੁਹਾਡੇ ਭਾਣੇ ਗਾਉਣਾ ਨਹੀ ਪੁਗਦਾ
ਜੇ ਤੁਹਾਡੇ ਕੋਲ ਨਹੀਂ ਹੈ ਕੋਈ ਬੋਲ, ਕੋਈ ਗੀਤ
ਮੈਨੂੰ ਬਕਣ ਦੇਵੋ ਮੈਂ ਕੀ ਬਕਦਾ ਹਾਂ”.

“ਸ਼ਬਦ ਜੋ ਰਾਜੇ ਦੀ ਘਾਟੀ ‘ਚ ਨੱਚਦੇ ਹਨ
ਜੋ ਮਸ਼ੂਕ ਦੀ ਧੁੰਨੀ ਦਾ ਖੇਤਰਫਲ ਮਿਣਦੇ ਜਨ
ਜੋ ਮੇਜ਼ਾਂ ਉਤੇ ਟੈਨਿਸ ਵਾਂਗ ਰਿੜਦੇ ਹਨ
ਜੋ ਮੰਚਾਂ ਦੀ ਕਲਰ-ਭੌਂ ਤੇ ੳਗਿਦੇ ਹਨ-ਕਵਿਤਾ ਨਹੀਂ ਹੁੰਦੇ”.

“ਤੁਸੀਂ ਚਾਹੁੰਦੇ ਹੋ
ਅਸੀ ਮਹਿਕਦਾਰ ਸ਼ੈਲੀ ‘ਚ ਲਿਖਿਏ, ਫੁੱਲਾਂ ਦਾ ਗੀਤ
ਸ਼ੁੱਕੇ ਸਲਵਾੜ ਚੌਂ ਲੱਭਦੇ ਹੋ, ਬਹਾਰ ਦੀ ਰੂਹ-
ਕਿੰਨੀ ਗਲਤ ਥਾਂ ਤੇ ਆ ਗਏ ਹੋ ਤੁਸੀਂ”।

“ਮੈਂ ਇਕ ਕਵਿਤਾ ਲਿਖਣੀ ਚਾਹੀ ਸੀ
ਤੂੰ ਜਿਸ ਨੂੰ ਸਾਰੀ ਉਮਰ ਪੜਦੀ ਰਹਿ ਸਕੇਂ
ਉਸ ਕਵਿਤਾ ਵਿਚ, ਮਹਿਕੇ ਹੋਏ ਧਣੀਏ ਦਾ ਜ਼ਿਕਰ ਹੋਣਾ ਸੀ

ਕਮਾਦਾਂ ਦੀ ਸਰਸਰਾਹਟ ਦਾ ਜ਼ਿਕਰ ਹੋਣਾ ਸੀ
ਤੇ ਗੰਦਲਾਂ ਦੀ ਨਾਜ਼ਕ ਸ਼ੋਖੀ ਦਾ ਜ਼ਿਕਰ ਹੋਣਾ ਸੀ

ਤੇ ਜੇ ਮੈਂ ਉਹ ਲਿਖ ਵੀ ਲੈਂਦਾ, ਉਹ ਸ਼ਗਨਾਂ ਭਰੀ ਕਵਿਤਾ
ਤਾਂ ਉਸ ਨੇ ਉਂਜ ਹੀ ਦਮ ਤੋੜ ਜਾਣਾ ਸੀ
ਤੈਨੂੰ ਤੇ ਮੈਨੂੰ ਤੇਰੀ ਛਾਤੀ ਤੇ ਵਿਲਕਦਾ ਛੱਡ ਕੇ
ਮੇਰੀ ਦੋਸਤ ਕਵਿਤਾ ਬਹੱਤ ਨਿਸੱਤੀ ਹੋ ਗਈ ਹੈ”

“ਤੈਨੂੰ ਪਤਾ ਨਹੀ ਮੈਂ ਕਵਿਤਾ ਕੋਲ ਕਿਵੇਂ ਜਾਂਦਾ ਹਾਂ
ਕੋਈ ਪੇਂਡੂ ਰਕਾਨ ਘਸ ਚੁੱਕੇ ਫੈਸ਼ਨ ਦਾ ਨਵਾਂ ਸੂਟ ਪਾਈ
ਜਿਵੇਂ ਭਵੰਤਰੀ ਹੋਈ ਸ਼ਹਿਰ ਦੀਆਂ ਹੱਟੀਆਂ ਤੇ ਚੜਦੀ ਹੈ”

“ਵਕਤ ਆ ਗਿਆ ਹੈ, ਵਿਚਾਰਾਂ ਦੀ ਲੜਾਈ ਲੜਨ ਦਾ
ਮੱਛਰਦਾਨੀ ਚੌਂ ਬਾਹਰ ਹੋ ਕੇ ਲੜੀਏ”

“ਧੁੱਪ ਵਾਗੂੰ ਧਰਤੀ ਤੇ ਖਿੜ ਜਾਣਾ
ਤੇ ਫਿਰ ਗਲਵਕੜੀ ਵਿਚ ਸਿਮਟ ਜਾਣਾ
ਬਾਰੂਦ ਵਾਂਗ ਭੜਕ ਉਠਣਾ ਤੇ ਚੌਹਾਂ ਕੂੰਟਾਂ ਅੰਦਰ ਗੂੰਜ ਜਾਣਾ
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ
ਮੈਨੂੰ ਜੀਣ ਦੀ ਬਹੁੱਤ ਲੋਚਾ ਸੀ
ਕਿ ਮੈਂ ਗਲੇ ਤੀਕਰ ਜ਼ਿੰਦਗੀ ਵਿਚ ਡੁੱਬਣਾ ਚਾਹੁੰਦਾ ਸਾਂ”।

“ਸਮਾਂ ਸੁਤੰਤਰ ਤੌਰ ਤੇ ਕੋਈ ਸ਼ੈਅ ਨਹੀਂ
ਸਮੇਂ ਨੂੰ ਅਰਥ ਦੇਣ ਲਈ
ਪਲ ਜੀਵੇ ਜਾਂਦੇ ਹਨ, ਵਰ੍ਹੇ ਬਿਤਾਏ ਜਾਂਦੇ ਹਨ”।

“ਵਧਣ ਵਾਲੇ ਬਹੁੱਤ ਅੱਗੇ ਚਲੇ ਜਾਂਦੇ ਹਨ
ਉਹ ਵਕਤ ਨੂੰ ਨਹੀਂ ਪੁੱਛਦੇ
ਵਕਤ ਉਨਾਂ ਨੂੰ ਪੁੱਛ ਕੇ ਗੁਜ਼ਰਦਾ ਹੈ”।

“ਤੂੰ ਇਸ ਤਰਾਂ ਕਿਉਂ ਨਹੀ ਬਣ ਜਾਂਦੀ
ਜਿਦਾਂ ਮੂੰਹ-ਜ਼ਬਾਨੀ ਗੀਤ ਹੁੰਦੇ ਹਨ
ਹਰ ਵਾਰ ਤੈਨੂੰ ਫੱਟੀ ਤੇ ਲਿਖਣਾ ਕਿਉਂ ਪੈਂਦਾ ਹੈ”

“ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੁ ਸੁਪਨਿਆਂ ਦਾ ਮਰ ਜਾਣਾ”।
__________________

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Re: Psh di Kavita...

Post by preety kaur on Sat May 05, 2012 11:44 am

Good one.....thanks 4 share.
avatar
preety kaur
super moderator
super moderator

Posts : 458
Reputation : 71
Join date : 01/05/2012
Age : 36
Location : mohali

Back to top Go down

Announcement Re: Psh di Kavita...

Post by Admin on Tue May 08, 2012 11:40 am

waheguru

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Re: Psh di Kavita...

Post by Sponsored content


Sponsored content


Back to top Go down

Back to top


 
Permissions in this forum:
You cannot reply to topics in this forum