Punjabi Likari Forums
Sat Sri Akal

....ਇੱਕ ਬੁਰਕੇ ਵਾਲੀ..... ਸਾਹਿਬ ਜੋਤ ਸਿੰਘ

View previous topic View next topic Go down

Announcement ....ਇੱਕ ਬੁਰਕੇ ਵਾਲੀ..... ਸਾਹਿਬ ਜੋਤ ਸਿੰਘ

Post by Admin on Mon Nov 23, 2015 2:55 pm

....ਇੱਕ ਬੁਰਕੇ ਵਾਲੀ.....
ਮੇਰਾ ਦਿਲ ਚੁਰਾਕੇ ਲੈ ਗਈ ਯਾਰੋ..
ਇੱਕ ਬੁਰਕੇ ਵਾਲੀ..
ਮੇਰਾ ਕੱਢ ਕਾਲਜਾ ਲੈ ਗਈ ਯਾਰੋ..
ਇੱਕ ਬੁਰਕੇ ਵਾਲੀ..
ਮੈਂ ਟੁਰਿਆ-ਟੁਰਿਆ ਜਾਂਦਾ ਸੀ..
ਕੁੱਝ ਸੁਪਨੇ ਬੁਣਦਾ ਜਾਂਦਾ ਸੀ..
ਕੁੱਝ ਅੱਗੇ ਲੰਘਿਆ ਰਾਹ ਮਿਲਿਆ..
ਇੱਕ ਮੋਮਨ ਟੋਲਾ ਆ ਟੁਰਿਆ..
ਮੈਂ ਤੱਕਿਆ ਦੂਰੋਂ ਮਿਹਰਮ ਜੀ..
ਉਹ 'ਸਖੀ' ਸੀ ਬਹੁਤੀ ਜਾਲਮ ਜੀ..
ਸਾਨੂੰ ਤੱਕ ਕੇ ਨੀਵੀਂ ਪਾਅ ਗਈ ਯਾਰੋ..
ਇੱਕ ਬੁਰਕੇ ਵਾਲੀ..
ਕੋਈ ਛਿੱਟ ਕੁਰੀਤ ਛੜ੍ਹਾ ਗਈ ਯਾਰੋ..
ਇੱਕ ਬੁਰਕੇ ਵਾਲੀ..
ਮੈਂ ਤੱਕਿਆ ਓਸ ਸ਼ੋਕੀਨਾ ਨੂੰ..
ਉਸ ਜੋਬਰ ਸ਼ੋਖ ਹਸੀਨਾ ਨੂੰ..
ਉਹਦੀ ਪੀੜ ਚੋਭ ਦੀ ਨਦਰੀ ਸੀ..
ਇੱਕ ਕਾਲੀ-ਵੱਸਦੀ ਬਦਲੀ ਸੀ..
ਅਸੀਂ ਚੜ੍ਹੇ ਸੀ ਯੱਕੇ ਮੰਜ਼ਿਲ ਲਈ..
ਉਹਨੂੰ ਬੈਠਣ ਦੀ ਅਸਮੰਜਿਸ਼ ਸੀ..
ਮੁੱਖ ਵੱਟ ਕੇ ਕੋਲੇ ਬਿਹ ਗਈ ਯਾਰੋ..
ਇੱਕ ਬੁਰਕੇ ਵਾਲੀ..
ਕਿਹੋ ਗੇੜ ਚੁਰਾਸੀ ਪਾਅ ਗਈ ਯਾਰੋ..
ਇੱਕ ਬੁਰਕੇ ਵਾਲੀ..
ਮੈਂ ਨਾਲ ਹੀ ਬੈਠਾ ਉਹਦੇ ਜੀ..
ਬਸ ਦਿਸਦੇ ਨੈਣ ਹੀ ਉਹਦੇ ਸੀ..
ਉਹਨੂੰ ਢਕਿਆ ਬੁਰਕੇ ਕਾਲੇ ਨੇ..
ਉਸ ਚੰਦਰੇ ਜਾਮੇ ਬਾਹਲੇ ਨੇ..
ਉਸ ਪਤਾ ਸੀ ਮੈਂ ਹਾਂ ਮੀਤ ਹੋਇਆ..
ਉਸ ਅੱਖੀਆਂ ਚੁੱਕ ਕੇ ਦੀਦ ਲਿਆ..
ਝੱਟ ਸਭ ਕੁੱਝ ਖ੍ਹੋ ਕੇ ਲੈ ਗਈ ਯਾਰੋ..
ਇੱਕ ਬੁਰਕੇ ਵਾਲੀ..
ਸਾਨੂੰ ਚੰਦਰੇ ਮੋਹ ਵਿੱਚ ਪਾਅ ਗਈ ਯਾਰੋ..
ਇੱਕ ਬੁਰਕੇ ਵਾਲੀ..
ਉਹ ਕੁੱਝ ਦੂਰੀਂ ਜਾਕੇ ਉੱਤਰੀ ਸੀ..
ਉਹ ਐਹਮਦ ਜੀ ਦੀ ਪੁੱਤਰੀ ਸੀ..
ਮੇਰਾ ਜੀਅ-ਕਾਲਜਾ ਖੁੱਸਦਾ ਸੀ..
ਜਿਉਂ ਵਿੰਹਦਾ ਦਰਿਆ ਬੁੱਸਦਾ ਸੀ..
ਜੇ ਖੁੱਸ ਜਾਂਦਾ ਇਹ ਯਾਰ ਮੇਰਾ..
ਤਾਂ ਬੁੱਸ ਜਾਂਦਾ ਹਰ ਭਾਗ ਮੇਰਾ..
ਮੈਨੂੰ ਵਿੱਚ ਨਿਰਾਸ਼ਾ ਪਾਅ ਗਈ ਯਾਰੋ..
ਇੱਕ ਬੁਰਕੇ ਵਾਲੀ..
ਮੇਰੀ ਰੀਝ ਦੇ ਅੰਬਰੀਂ ਛਾਅ ਗਈ ਯਾਰੋ..
ਇੱਕ ਬੁਰਕੇ ਵਾਲੀ..
ਮੈਂ ਘਰੇ ਗਿਆ ਅੰਮਾ ਨੂੰ ਪੁੱਛਾਂ..
ਕੋਈ ਮੋਮਨ ਦਾ ਜੀ ਕੀ ਐ ਗੁੱਸਾ?..
ਕੋਈ ਪਾਵੇ ਬੁਰਕਾ ਜਿਸਮ ਹੰਢਾਵੇ..
ਨਾ ਉਹ ਕੁੜੀ ਕਿਉਂ ਜੱਗ ਨੂੰ ਭਾਵੇ?..
ਬੁਰਕਾ ਆਖਰ ਬੁਰਾ ਕਿਉਂ ਲੱਗਦਾ?..
ਜੋ ਔਰਤ ਨੂੰ ਢਕ ਕੇ ਹਰ ਮਨ ਨੂੰ ਢਕਦਾ..
ਮੇਰੀ ਸੋਚ ਨੂੰ ਸੋਚੀਂ ਪਾਅ ਗਈ ਯਾਰੋ..
ਇੱਕ ਬੁਰਕੇ ਵਾਲੀ..
ਸਾਨੂੰ ਤਾਰੇ ਹੱਥ ਗਿਣਾ ਗਈ ਯਾਰੋ..
ਇੱਕ ਬੁਰਕੇ ਵਾਲੀ..
ਮੇਰੇ ਯਾਰੋ ਹੁਣ ਕੁੱਝ ਕਰਕੇ ਆਓ..
ਓਸ ਕੁੜੀ ਨੂੰ ਲੱਭ ਲਿਆਓ..
ਸਾਰ ਜੀ ਮੈਨੂੰ ਖਾਸ ਕੋਈ ਨਾ..
ਪਤਾ ਵੀ ਉਹਦਾ ਪਾਸ ਕੋਈ ਨਾ..
ਅੱਖੀਆਂ ਤੱਕੀਆਂ ਤੱਕ ਕੇ ਰਿਹ ਗਿਆ..
ਪਤਾ ਨਾ ਪੁੱਛਿਆ ਬੈਠਾ ਰਿਹ ਗਿਆ..
ਕੋਈ ਸ਼ਰਬਤ ਘੋਲ ਪਿਲਾ ਗਈ ਯਾਰੋ..
ਇੱਕ ਬੁਰਕੇ ਵਾਲੀ..
ਹੁਣ ਤਫਤੀਸ਼ ਦੇ ਚੱਕਰੀਂ ਪਾਅ ਗਈ ਯਾਰੋ..
ਇੱਕ ਬੁਰਕੇ ਵਾਲੀ..
ਹੁਣ ਹਾਲਤ ਹੈ ਇਸ ਸ਼ਾਇਰ ਦਾ..
ਉਹਨੂੰ ਜੱਗ ਤੋਂ ਲੱਭ ਲਿਆਇਣ ਦਾ..
ਇਸ ਭਰੇ ਮੁਸਾਫਿਰਖਾਨੇ ਅੱਡੇ..
ਉਹ ਕੁੜੀ ਨਾ ਮੈਨੂੰ ਲੱਭੇ..
ਐ ਖੁਹਾਇਸ਼ ਹੈ ਹੁਣ ਹਸਰਤ ਦੀ..
ਮਿਲੇ 'ਸਾਹਿਬ' ਮੂਰਤ ਹਜ਼ਰਤ ਦੀ..
ਸਾਡੇ ਨੈਣੀ ਨੀਰ ਵਗਾ ਗਈ ਯਾਰੋ..
ਇੱਕ ਬੁਰਕੇ ਵਾਲੀ..
ਕੋਈ ਨੀਂਦ ਚੁਰਾ ਕੇ ਲੈ ਗਈ ਯਾਰੋ..
ਇੱਕ ਬੁਰਕੇ ਵਾਲੀ..
✒ ਸਾਹਿਬ ਜੋਤ ਸਿੰਘ
98782-92502
80547-60229

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1188
Reputation : 270
Join date : 25/04/2012
Age : 59
Location : new delhi

Back to top Go down

View previous topic View next topic Back to top


 
Permissions in this forum:
You cannot reply to topics in this forum