Punjabi Likari Forums
Sat Sri Akal

Sabat Soorat Sir Dastar..Himmat Singh Bedi.

View previous topic View next topic Go down

Announcement Sabat Soorat Sir Dastar..Himmat Singh Bedi.

Post by perminder singh on Thu Aug 21, 2014 1:24 pm

ਪਹਿਲਾਂ ਬਿਪਰਨ ਕੀ ਰੀਤ ਦੀ ਗੱਲ ਕੀਤੀ ਸੀ,,ਅੱਜ ਇੱਕ ਮਿਸਾਲ ਵੀ ਲੈਂਦੇ ਹਾਂ ਉਸ ਦੀ,,,ਸਾਬਤ ਸੂਰਤਿ ਦਸਤਾਰ ਸਿਰਾ ਦਾ ਅਰਥ ਸਰੀਰ ਨਾਲ ਜੋੜ ਕੇ ਬਿਪਰਨ ਕੀ ਰੀਤ ਹੀ ਕਰ ਰਹੇ ਹਾਂ ਅਸੀਂ,,,ਗੁਰਵਾਕ ਹੈ,,,ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ॥,,,ਗੁਰਦੁਵਾਰੇ ਜਾਈਏ ਤਾਂ ਇਹ ਵਾਕ ਦੁਮਾਲੇ ਵਾਲੇ ਦੀ ਫੋਟੋ ਲਗਾ ਕੇ ਨਾਲ ਲਿਖਿਆ ਹੁੰਦੈ,,,ਪਰ ਇਸ ਤੋਂ ਭਾਵ ਕੀ ਹੈ,,,,ਚਿੱਤ ਤੇ ਮਨ ਦੋ ਟੁਕੜੇ ਹਨ ਆਤਮਾ ਦੇ,,,ਰਾਮ ਤੇ ਕ੍ਰਿਸ਼ਨ ਵੀ ਕਿਹਾ ਹੈ ਇਨ੍ਹਾਂ ਨੂੰ,,,ਚਿੱਤ ਜਾਂ ਰਾਮ ਪਰਮੇਸ਼ਰ ਦੇ ਹੁਕਮ ਵਿੱਚ ਹੈ,,,ਜਦੋਂ ਅਸੀਂ ਬੁਰਾ ਸੋਚਦੇ ਹਾਂ ਤਾਂ ਅੰਦਰੋਂ ਇੱਕ ਆਵਾਜ਼ ਜ਼ਰੂਰ ਸਾਨੂੰ ਮਨ੍ਹਾਂ ਕਰਦੀ ਹੈ,,,ਉਹ ਚਿੱਤ ਦੀ,ਰਾਮ ਦੀ ਆਵਾਜ ਹੁੰਦੀ ਹੈ,,ਪਰਮੇਸ਼ਰ ਦਾ ਭਾਣਾ ਮੰਨਣ ਨੂੰ ਕਹਿੰਦੀ ਹੈ,,ਪਰ ਮਨ ਜਾਂ ਕ੍ਰਿਸ਼ਨ ਆਪਣੀ ਮਰਜ਼ੀ ਕਰਦਾ ਹੈ,,ਉਸ ਆਵਾਜ਼ ਨੂੰ ਦਬਾ ਕੇ ਆਪਣੀ ਮਰਜ਼ੀ ਕਰਦਾ ਹੈ,,,,ਉਹ ਇਹਦਾ ਆਪਣਾ ਹੁਕਮ ਹੁੰਦਾ ਹੈ,,,,,,,,ਨਾਪਾਕ ਹੈ,,,,ਮੁਸਲਮਾਨਾਂ ਦੀ ਇੱਕ ਕਿਤਾਬ ਹੈ ਹਦੀਸਾ ਚੰਗੀ ਮੱਤ ਲੈਣ ਲਈ,,,ਪਰ ਪੰਚਮ ਪਾਤਿਸ਼ਾਹ ਕਹਿੰਦੇ ਸਾਡਾ ਹਦੀਸਾ ਤਾਂ ਸਾਡੇ ਅੰਦਰ ਹੈ,,ਹਦੂਰਿ ਹੈ,,ਅੰਦਰਲੀ ਆਵਾਜ਼ ਹੀ ਹਦੀਸਾ ਹੈ,,ਚਿੱਤ ਜਾਂ ਰਾਮ ਕਦੇ ਮਾੜੀ ਮੱਤ ਦਿੰਦਾ ਹੀ ਨਹੀਂ,,ਹੁਕਮ ਵਿੱਚ ਹੈ,,,ਉਸੇ ਦੀ ਗੱਲ ਮੰਨ,,,ਮਨ ਜਾਂ ਕ੍ਰਿਸ਼ਨ ਜੋ ਮੱਤ ਕਰਕੇ ਕਾਲ਼ਾ ਹੈ,,,ਨਾਪਾਕ ਹੈ,,,ਜੇ ਚਿੱਤ ਦੀ ਸ਼ਰਨ ਵਿੱਚ ਰਹੇ,,ਉਸੇ ਦੀ ਸੁਣੇ,,,ਤਾਂ ਦੋ ਟੁਕੜੇ ਖਤਮ,,ਇੱਕ ਮਨ ਇੱਕ ਚਿੱਤ ਹੋ ਜਾਂਦਾ ਹੈ,,,ਉਸੇ ਨੂੰ ਸਾਬਤ ਸੂਰਤ ਕਿਹਾ ਹੈ,,,,ਜੇ ਉਸ ਤਰ੍ਹਾਂ ਸਾਬਤ ਸੂਰਤ ਹੋ ਜਾਵੇ,,,ਤਾਂ ਪਰਮੇਸ਼ਰ ਦਾ ਦਸਤ ਭਾਵ ਹੱਥ ਸਿਰ ਤੇ ਹੋ ਜਾਂਦਾ ਹੈ,,,ਉਹ ਹੈ ਦਸਤਾਰ ਸਿਰਾ ਫਿਰ,,,,ਜੋ ਖਾਲਸਾ ਹੈ,,ਹੁਕਮ ਵਿੱਚ ਹੈ,,ਇੱਕ ਮਨ ਇੱਕ ਚਿੱਤ ਹੈ,,,,,ਉਹੀ ਸਾਬਤ ਸੂਰਤ ਹੈ,,,,ਪਰ ਅਸੀ ਬਿਪਰਨ ਕੀ ਰੀਤ ਕਰ ਇਹਦਾ ਮਤਲਬ ਹੋਰ ਕਰ ਲਿਆ,,,ਚਾਹੇ ਮਨ ਰਾਜ ਦੀ ਇੱਛਾ ਕਰੇ,,,ਹੰਕਾਰ ਨਾਲ ਆਪਣੇ ਆਪ ਨੂੰ ਸਭ
ਤੋਂ ਊਚਾ ਮੰਨੇ,,,ਅਸੀਂ ਸਾਬਤ ਸੂਰਤ ਹੀ ਕਹਿੰਦੇ ਹਾਂ ਜੇ ਪੱਗ ਬੰਨ੍ਹਦਾ ਹੈ,,,ਭਾਈ ਸਾਬਤ ਸੂਰਤ ਤਾਂ ਫਿਰ ਅਫਗਾਨਿਸਤਾਨ ਵਿੱਚ ਬਹੁਤ
ਨੇ,,ਖਾਲਸੇ ਤਾਂ ਨਹੀਂ ਉਹ,,,,ਦਸਤਾਰਾਂ ਵੀ ਬੰਨ੍ਹਦੇ ਨੇ,,,ਅਸੀਂ ਗੁਰਬਾਣੀ ਦੇ ਗਲਤ ਅਰਥਾਂ ਤੇ ਵੀ ਨਹੀਂ ਤੁਰੇ ਪਰ ਉਹ ਤਾਂ ਜਿੰਨਾ ਕੁ ਕੁਰਾਨ ਨੂੰ ਸਮਝਿਆ ਉਹਤੇ ਖਰੇ ਵੀ ਨੇ,,,,,ਗੱਲ ਹੋਰ ਦੀ ਹੋਰ ਨਾਂ ਬਣਾਓ,,,,,ਗੁਰਬਾਣੀ ਦੇ ਅਰਥ ਬਾਹਰ ਸਰੀਰ ਨਾਲ ਨਾਂ ਜੋੜੋ,,,,ਇਹ ਆਤਮਿਕ ਗਿਆਨ
ਹੈ,,ਉਸ ਤਰ੍ਹਾਂ ਹੀ ਵਿਚਾਰੋ,,,,,,,(ਹ੍ਹਿੰਮਤ ਸਿੰਘ 'ਬੇਦੀ')
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ
avatar
perminder singh
Admin
Admin

Posts : 651
Reputation : 172
Join date : 08/05/2012
Age : 61
Location : new delhi

Back to top Go down

View previous topic View next topic Back to top


 
Permissions in this forum:
You cannot reply to topics in this forum