Punjabi Likari Forums
Sat Sri Akal

ਕਲਮਾਂ ਚੁੱਪ ਨਹੀਂ .................

View previous topic View next topic Go down

Announcement ਕਲਮਾਂ ਚੁੱਪ ਨਹੀਂ .................

Post by Admin on Sat Jan 26, 2013 11:28 am

ਕਲਮਾਂ ਚੁੱਪ ਨਹੀਂ .................

ਹਰ ਲੇਖਕ ਸਮਾਜ ਦਾ ਸੀਸਾ ਹੁੰਦਾ ਹੈ ਤੇ ਸਮਾਜ ਲਈ ਚਾਨਣ ਮੁਨਾਰਾ । ਪਰ ਅਜੋਕੇ ਸਮੇਂ ਵਿੱਚ ਪੂੰਜੀਵਾਦ ਦੀ ਦੌੜ ਤੇ ਪਦਾਰਥਵਾਦ ਕਰਨ ਲੇਖਕ ਵੀ ਆਪਣੇ ਫਰਜਾਂ ਤੋਂ ਭਟਕ ਰਹੇ ਹਨ

। ਪੰਜਾਬੀ ਸਮਾਜ ਦੀ ਗੱਲ ਕਰੀਏ ਤਾਂ ਕੁਝ ਅਜਿਹੇ ਲੇਖਕ ਵੀ ਰਹੇ ਨੇ ਜਿਹਨਾਂ ਨੇ ਪੂਰੀ ਜਿੰਦਗੀ ਸਮਾਜ ਦੀ ਸੋਚ ਬਦਲਣ ਲਈ ਆਪਣਾ ਪੂਰਾ ਵਾਹ ਲਗਾਇਆ ।ਜਸਵੰਤ ਸਿੰਘ ਕੰਵਲ ਜੀ ਇੱਕ ਅਜਿਹੇ ਹੀ ਰੌਸਨ ਚਿਰਾਗ ਹਨ ।

ਪਰ ਪੰਜਾਬੀ ਸਾਹਿਤ ਵਿੱਚ ਅਜਿਹੇ ਘਟੀਆ ਪੱਧਰ ਦੇ ਲੇਖਕਾਂ ਦੀ ਕਮੀ ਵੀ ਨਹੀਂ ਰਹੀ ਜਿਹਨਾਂ ਦਾ ਮਕਸਦ ਸਿਰਫ ਬਾਜਾਰੂ ਸਾਹਿਤ ਤੇ ਘਟੀਆ ਪੱਧਰ ਦਾ ਸਾਹਿਤ , ਕਹਾਣੀਆਂ ਲਿਖ ਕੇ ਆਪਣੀ ਮੋਟੀ ਕਮਾਈ ਕਰਨਾ ਹੈ ।

ਪਰ ਅਖੀਰ ਸੱਚ ਹੀ ਪਛਾਣਿਆ ਜਾਂਦਾ ਹੈ ਤੇ ਓਸ ਵਾਹਿਗੁਰੂ ਦੇ ਅੱਗੇ ਸੱਚ ਤੇ ਝੂਠ ਪਾਣੀ ਤੇ ਦੁੱਧ ਵਾਂਗ ਨਿਤਾਰ ਕੇ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ । ਜਿੰਦਗੀ ਦਾ ਜੋ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਆਉਂਦਾ ਤੇ ਲੋਕ ਮਰਨ ਤੋਂ ਬਾਅਦ ਵੀ ਇਨਸਾਨ ਦੀ ਸੋਚ ਲੇਖਕਾਂ ਦੀ ਲੇਖਣੀ ਤੋਂ ਹੀ ਪੜ੍ਹਦੇ ਹਨ ।

ਸਮਾਜਕ ਕਦਰਾਂ ਕੀਮਤਾਂ ਡਿੱਗੀਆਂ ਤਾਂ ਪੰਜਾਬੀ ਸਾਹਿਤ ਦਾ ਪੱਧਰ ਵੀ ਡਿੱਗਿਆ ਪਰ ਹੁਣ ਮੋੜਾ ਪੈਣ ਦੀ ਆਸ ਦਿਖਾਈ ਦੇ ਰਹੀ ਹੈ । ਉਮੀਦ ਕਰਦੇ ਹਾਂ ਕਿ ਸੱਚ ਤੇ ਗਿਆਨ ਦੇ ਚਾਨਣ ਨਾਲ ਫੇਸਬੁੱਕ ਦੇ ਜਰੀਏ ਸਾਡੇ ਹੋਰ ਵੀ ਵੀਰ , ਸਮਾਜ ਨੂੰ ਰੁਸਨਾਉਣ ਦਾ ਯਤਨ ਕਰਨ ,

ਪੈਸਾ ਆਪਣੀ ਥਾਂ ਤੇ ਹੈ , ਪਰ ਪੈਸਾ ਸਦਾ ਨਾਲ ਨਹੀਂ , ਸਾਰੇ ਲੇਖਕ ਵੀਰਾਂ ਨੂੰ ਇਹ ਸਲਾਹ ਹੈ ਕਿ ਆਪਣੀਆਂ ਕਲਮਾਂ ਨਾਲ ਸਮਾਜ ਨੂੰ ਰੁਸਨਾਉਣ ਦਾ ਯਤਨ ਕਰੋ , ਬਾਜਾਰੂ ਤੇ ਘਟੀਆ ਸਾਹਿਤ ਲਿਖ ਕੇ ਸਮਾਜ ਨੂੰ ਨਾਂ ਤਾਂ ਪਹਿਲਾਂ ਕੁਝ ਮਿਲਿਆ ਤੇ ਨਾਂ ਹੀ ਹੁਣ ਕੁਝ ਮਿਲਣਾ । ਲੋਕ ਸੱਚ ਸੁਣਨਾ ਚਾਹੁੰਦੇ ਨੇ , ਤੇ ਸੱਚ ਸੁਣਾ ਕੇ ਵੀ ਤੁਸੀਂ ਬਹੁਤ ਕੁਝ ਹਾਸਲ ਕਰ ਸਕਦੇ ਹੋ , ਫੋਕੀ ਸੋਹਰਤ ਲਈ ਪੰਜਾਬੀ ਮਾਂ ਬੋਲੀ ਦਾ ਘਾਣ ਨਾਂ ਕਰੋ

ਦੋਸਤੋ ਆਪਣੇ ਕੀਮਤੀ ਵਿਚਾਰ ਜਰੂਰ ਦੇਣਾ ,

ਤੁਹਾਡਾ ਦੋਸਤ

ਹਰਪ੍ਰੀਤ ਸਿੰਘ ਮੋਗਾ
ਪੰਜਾਬੀ ਲੇਖਕ

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1188
Reputation : 270
Join date : 25/04/2012
Age : 59
Location : new delhi

Back to top Go down

View previous topic View next topic Back to top


 
Permissions in this forum:
You cannot reply to topics in this forum