Punjabi Likari Forums
Sat Sri Akal

ਗੁਰਬਾਣੀ ਅਨੁਸਾਰ ਜੂਨਾਂ ਤੇ ਅਗਲਾ ਪਿਛਲਾ ਜਨਮ

Go down

Announcement ਗੁਰਬਾਣੀ ਅਨੁਸਾਰ ਜੂਨਾਂ ਤੇ ਅਗਲਾ ਪਿਛਲਾ ਜਨਮ

Post by Tejinder singh on Wed Jan 16, 2013 12:52 am

ਉਪਰੋਂ ਉਪਰੋਂ ਗੁਰਬਾਣੀ ਪੜਨ ਵਾਲੇ ਨੂੰ ਭੁਲੇਖਾ ਪੈਂਦਾ ਹੈ ਵਾਰ ਵਾਰ ਦੇ ਜਨਮ ਮਰਨ ਬਾਰੇ ਕਿਂਓਕਿ ਓਹ ਬਧਾ ਚਟੀ ਅਜਿਹਾ ਕਰਦੇ ਹਨ ਜਿਸ ਬਾਰੇ ਗੁਰਬਾਣੀ ਕਹਿੰਦੀ ਹੈ,"ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ -ਅੰਗ ੭੮੭"| ਗੁਰਬਾਣੀ ਬਹੁਤ ਥਾਂ ਤੇ ਜਨਮ ਮਰਨ ਬਾਰੇ ਗੱਲ ਕਰਦੀ ਹੈ ਤੇ ਉਸ ਤੋਂ ਮੁਕਤੀ ਦੀ ਵੀ ਗਲ ਕਰਦੀ ਹੈ ਗੁਰਬਾਣੀ ਅਨੁਸਾਰ ਜਨਮ ਮਰਨ ਦੋ ਪ੍ਰਕਾਰ ਦਾ ਹੈ ੧.ਸਰੀਰਕ ੨. ਮਾਨਸਿਕ| ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥ ਜੇ ਸੱਚ ਆਖਦਾ ਹਾਂ ਤਾਂ ਜਿਉਂਦਾ ਹਾਂ ਨਹੀ ਤਾਂ ਮਰ ਜਾਂਦਾ ਹਾਂ।। ਸੱਚ ਵਿੱਚ ਅਭੇਦ ਹੋ ਜਾਣਾ ਹੀ ਰੱਬ `ਚ ਸਮਾ ਜਾਣਾ ਹੈ।ਤੁਸੀਂ ਆਪ ਦਿਮਾਗ ਤੇ ਥੋੜਾ ਜੋਰ ਪਾ ਕੇ ਦੇਖੋ ਗੁਰੂ ਨਾਨਕ ਸਾਹਿਬ ੧ ਤੋਂ ਹੀ ਗਲ ਸ਼ੁਰੂ ਕਰਦੇ ਹਨ ਅਤੇ ਸਭ ਨੂ ਇਕ ਹੀ ਕਰਨਾ ਚਾਹੁੰਦੇ ਹਨ, ਓਹ ਲੋਕਾ ਨੂ ਦੁਬਾਰਾ ਕਿਸੇ ਜਨਮ ਮਰਨ ਦੇ ਚਕ੍ਰ ਜਾਂ ਭਰਮ ਵਿਚ ਪਾਉਣਾ ਚਾਹੁੰਦੇ ਸੀ? ਦੂਜੀ ਗਲ ਜੋ ਧਿਆਨ ਵਿਚ ਰਖਣ ਯੋਗ ਹੈ ਗੁਰਬਾਣੀ ਕਹਿੰਦੀ ਹੈ ਮਨੁੱਖੀ ਸੁਭਾ ਬਹੁਤ ਜਾਨਵਰਾਂ ਦੀਆਂ ਬਿਰਤੀਆਂ ਦਾ ਸੁਮੇਲ ਹੈ ਹੁਣ ਅਸੀਂ ਗੁਰਬਾਣੀ ਦੇ ਇਸ ਸਿਧਾਂਤ ਨੂ ਮੁੱਖ ਰੱਖ ਕੇ ਅਰਥ ਕਰਾਂਗੇ ਤਾਂ ਸਾਨੂੰ ਗੁਰਬਾਣੀ ਦੀ ਸਹੀ ਸਮਝ ਆ ਸਕਦੀ ਹੈ ਨਹੀ ਤਾਂ ਜੋ ਸਾਡੇ ਸਿੱਖ ਵੀਰ ਇਹਨਾਂ ਦੇ ਅੱਖਰੀ ਅਰਥ ਕਰ ਕੇ ਅਨਰਥ ਕਰ ਰਹੇ ਹਨ ਇਹਨਾ ਨੇ ਸਿਖ ਧਰਮ ਨੂੰ ਦੁਬਾਰਾ ਬ੍ਰਾਹਮਣਵਾਦ ਦੀ ਚੁੰਗਲ ਵਿਚ ਜਾ ਫਸਾਇਆ ਹੈ|
ਅਖੇ:
ਅਸੀਂ ਵਕਤ ਨੂੰ
ਪੁੱਠਾ ਗੇੜ ਚੜਾਉਣਾ ਹੈ
੧੬੯੯ ਨੂੰ ਧੱਕ ਕੇ
੧੪੬੯ ਤੇ ਪਹੁੰਚਾਉਣਾ ਹੈ
(ਜਸਵੰਤ ਜਾਫ਼ਰ)

ਗੁਰਬਾਣੀ ਵਿਚ ਬਹੁਤ ਜਗਾ ਤੇ ਅਜਿਹੇ ਸ਼ਬਦ ਆਉਂਦੇ ਹਨ ਜਿੰਨਾ ਨਾਲ ਬਹੁਤ ਭੁਲੇਖਾ ਪੈਂਦਾ ਹੈ ਅਤੇ ਸ਼ਬਦਾਂ ਦੀਆ ਅਧੂਰੀਆਂ ਪੰਕਤੀਆਂ ਲੈ ਕੇ ਜੂਨੀ ਚੱਕਰ ਨੂੰ ਮਾਨਤਾ ਦੇਣ ਦਾ ਹਠ ਕੀਤਾ ਜਾਂਦਾ ਹੈ ਮੈਂ ਇਸ ਵਿਚ ਸਿਖ ਪ੍ਰਚਾਰਕਾਂ ਦਾ ਜਿਆਦਾ ਕਸੂਰ ਨਹੀ ਮੰਨਦਾ ਪਰ ਇਨਾ ਜਰੂਰ ਕਹਾਂਗਾ ਕੀ ਓਹਨਾ ਨੇ ਮਿਹਨਤ ਘੱਟ ਕੀਤੀ ਹੈ ਗੁਰਬਾਣੀ ਨੂ ਸਮਝਣ ਲਈ| ਹੁਣ ਅਸੀਂ ਕੁਝ ਮੁੱਖ ਸ਼ਬਦ ਵਿਚਾਰਾਂਗੇ ਜਿੰਨਾ ਨਾਲ ਇਨਸਾਫ਼ ਨਹੀ ਹੋਇਆ|

ਗਉੜੀ ਗੁਆਰੇਰੀ ਮਹਲਾ ੫ ॥ ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ - ਅੰਗ ੧੭੬

ਜਿਵੇਂ ਕਿ ਅਸੀਂ ਉੱਪਰ ਵਿਚਾਰ ਚੁੱਕੇ ਹਾਂ ਕਿ ਮਨੁੱਖ ਲਈ ਜਾਨਵਰਾਂ ਦੀਆਂ ਬਿਰਤੀਆਂ ਦਾ ਸੁਮੇਲ ਹੈ| ਸੋ ਅਸੀਂ ਉਸ ਨੂੰ ਮੁੱਖ ਰੱਖ ਕੇ ਇਸ ਦੇ ਅਰਥ ਕਰਦੇ ਹਾਂ|ਪਹਿਲਾਂ ਇਸ ਸ਼ਬਦ ਚ ਰਹਾਓ ਵਾਲੇ ਬੰਦ ਨੂ ਵਿਚਾਰੋ ਜਿਸ ਚ ਕੀ ਸ਼ਬਦ ਦੇ ਭਾਵ ਅਰਥ ਹੁੰਦੇ ਹਨ|

ਅਰਥ:ਹੇ ਭਾਈ ਇਹ ਜਨਮ ਪ੍ਰਭੂ ਨੂੰ ਯਾਦ ਰੱਖਣ ਲਈ, ਜੀਵਨ ਸੰਵਾਰਨ ਲਈ ਹੈ ਲੰਮੇ ਸਮੇ ਦੀ ਭਟਕਣ ਤੋਂ ਬਾਅਦ ਤੈਨੂੰ ਗੁਰੂ ਦੀ ਮਤ ਮਿਲੀ ਹੈ
ਵਿਅਰਥ ਨਾ ਗਵਾ ਦੇਵੀਂ, ਤੂੰ ਤਾਂ ਕੀੜਿਆਂ ਪਤੰਗਿਆਂ ਵਰਗਾ ਸੀ, ਤੂੰ ਹਾਥੀ ਵਰਗਾ ਮਸਤ, ਮੱਛੀ ਵਰਗਾ ਚੰਚਲ ਤੇ ਹਿਰਨ ਵਰਗਾ ਨਾਦ ਤੇ ਜਾਨ ਗਵਾ ਦੇਣ ਵਾਲਾ ਸੀ ਤੂੰ ਪੰਛੀਆਂ ਵਰਗਾ, ਸੱਪਾਂ ਵਰਗਾ ਖਤਰਨਾਕ ਸੀ ਤੂੰ ਲੰਮੇ ਸਮੇ ਤਕ ਘੋੜੇ ਵਰਗ ਤੇਜ ਦੋੜਾਕ ਰਿਹਾ ਤੇ ਫਿਰ ਮਾਨੋ ਬਿਰਖ ਵਰਗਾ ਜੜ ਵਸਤੁ ਬਣ ਕੇ ਖਲੋ ਹੀ ਗਿਆ ਤੂੰ ਤਾਂ ਨਿਰਾ ਪੱਥਰ ਬੁੱਧੀ ਵਾਲਾ ਵੀ ਬਣਿਆ ਰਿਹਾ, ਪਹਾੜ ਦੀ ਨਿਆਈ ਇਕ ਥਾਂ ਬਿਨਾ ਵਿਕਾਸ ਤੋਂ ਰੁਕਿਆ ਰਿਹਾ ਕਈ ਵਾਰੀ ਝਟ ਪਟ ਡੋਲ ਜਾਂਦਾ ਰਿਹਾ ਜਿਵੇ ਮਾ ਦੇ ਗਰਭ ਵਿਚ ਬੱਚਾ ਖਤਮ ਹੋ ਜਾਂਦਾ ਹੈ ਤੇਰੇ ਵਿਚ ਕਈ ਵਾਰੀ ਹਰੀਆਂ ਟਾਹਣੀਆਂ ਜਿੰਨੀ ਕੁ ਖੁਸਹਾਲੀ ਆਈ,ਇਸ ਤਰਾਂ ਲੱਖਾਂ ਜੀਵਾ ਵਰਗਾ ਤੇਰਾ ਸੁਭਾਅ ਬਦਲਦਾ ਰਿਹਾ , ਅਗਿਆਨਤਾ ਦੇ ਕਾਰਨ ਭਟਕਣਾ ਵਿਚ ਪਿਆ ਰਿਹਾ , ਜਦੋ ਗੁਰੂ ਦੀ ਸੰਗਤ ਕੀਤੀ , ਭੈਣ -ਭਰਾਵਾਂ ਨੂ ਗਲਵਕੜੀ ਵਿਚ ਲਿਆ , ਗੁਰੂ ਤੋਂ ਜੀਵਨ ਸੁਧਾਰਨ ਵਾਲਾ ਸੰਦੇਸ਼ ਪ੍ਰਾਪਤ ਕੀਤਾ, ਤਾਂ ਸਮਝੋ ਗੁਰੂ ਦੇ ਘਰ ਨਵਾਂ ਜਨਮ ਹੋ ਗਿਆ| ਹੁਣ ਤੂੰ ਗੁਣਵਾਨ ਬਣ ਕੇ ਪੂਰੇ ਸਮਾਜ ਦੀ ਸੇਵਾ ਕਰ| ਹਰ ਤਰਾਂ ਦੇ ਫਰੇਬ ਹੰਕਾਰ ਮਨ ਵਿਚੋਂ ਤਿਆਗ ਦੇਹ, ਜੇ ਆਪਣੇ ਵਿਕਾਰਾਂ ਨੂ ਤਿਆਗ ਲਵੇਂਗਾ ਤਾਂ ਪ੍ਰਮਾਤਮਾ ਦੀ ਦਰਗਾਹ ਵਿਚ ਪ੍ਰਵਾਨ ਹੋਵੇਂਗਾ| ਜੋ ਕੁਝ ਸੰਵਾਰਨਾ ਹੈ ਤੂੰ ਖੁਦ ਸੰਵਾਰਨਾ ਹੈ ਕਿਸੇ ਤੇ ਆਸ ਨਾ ਰਖੀਂ| ਇਹੀ ਵਧੀਆ ਮੌਕਾ ਹੈ ਹਰੀ ਦੇ ਗੁਣ ਗਾਉਣ ਦਾ ਤੇ ਪਰਉਪਕਾਰ ਕਰਨ ਦਾ|
ਹੁਣ ਇਸ ਸ਼ਬਦ ਵਲ ਦੇਖੀਏ ਤਾਂ ਕਿਤੇ ਪਿਛਲੇ ਅਗਲੇ ਜਨਮ ਦੀ ਗਲ ਹੀ ਨਹੀ ਆਉਂਦੀ, ਇਸ ਦਾ ਮਤਲਬ ਕਿ ਵਿਕਾਰਾਂ ਵੱਲੋਂ ਮੋੜ ਕੇ ਪਸ਼ੂਆਂ ਵਰਗੇ ਨਖਿਧ ਸੁਭਾ ਤੋਂ ਹਟਾਕੇ ਗੁਣਵਾਨ ਹੋਣ ਦਾ ਅਸਲੀ ਗਿਆਨ ਬਖਸ਼ ਦਿਤਾ , ਹੁਣ ਤੈਨੂੰ ਇਨਸਾਨੀ ਗੁਣਾ ਦੀ ਸਮਝ ਆ ਗਈ|

ਇਕ ਹੋਰ ਸ਼ਬਦ ਵਿਚਾਰਦੇ ਹਾਂ ਭਗਤ ਤ੍ਰਿਲੋਚਨ ਜੀ ਦਾ:-

ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ( ਅੰਗ ੫੨੬)

ਹੇ ਭੈਣ ਕਿਸੇ ਨੂੰ ਪ੍ਰਮੇਸ਼ਰ ਭੁੱਲ ਨਾ ਜਾਵੇ||ਰਹਾਓ||ਜੋ ਇਨਸਾਨ ਪੈਸੇ ਕਾਰਨ ਧਰਮ ਈਮਾਨ ਵੇਚ ਦੇਵੇ, ਹਰ ਵੇਲੇ ਮਾਇਆ ਦਾ ਹੀ ਸਿਮਰਨ ਕਰੇ
, ਧਨ ਸੰਪਤੀ ਇਕੱਠੀ ਕਰਨ ਵਿਚ ਹੀ ਆਪਣੇ ਜੀਵਨ ਦਾ ਅੰਤ ਕਰ ਲੈਂਦਾ ਹੈ ,ਉਸ ਨੂੰ ਮਨੁੱਖ ਨਹੀ ਸਮਝਣਾ ਚਾਹੀਦਾ, ਓਹ ਤਾਂ ਮਨੁਖਾ ਦੇਹਿ ਵਿਚ ਜੇਹ੍ਰੀਲਾ ਸੱਪ ਹੈ| ਜਿੰਦਗੀ ਦੀ ਅੰਤਲੀ ਅਵਸਥਾ ਤੱਕ, ਜੋ ਮਨੁਖ ਵਾਸ਼ਨਾ ਵਿਚ ਹੀ ਡੁਬਿਆ ਰਿਹਾ, ਸਦਾ ਇਹੀ ਫੁਰਨੇ ਫੁਰਦੇ ਰਹੇ ਕਿ ਕਿਸੇ ਪਰਾਈ ਔਰਤ ਨੂ ਆਪਣੇ ਕਾਮ ਜਾਲ ਵਿਚ ਫਸਾਵਾਂ, ਪਰ ਕਾਮੀ ਮਨੁਖ ਖੁਦ ਹੀ ਵੇਸ਼ਵਾ ਹੈ| ਜੋ ਮਨੁਖ ਜਿੰਦਗੀ ਦੇ ਫਰਜ਼ ਭੁੱਲ ਕੇ ਆਪਣੀ ਔਲਾਦ ਤੱਕ ਹੀ ਸੀਮਤ ਰਹੇ|ਅਜਿਹਾ ਮਨੁੱਖ ਸੂਰ ਦੇ ਬਰਾਬਰ ਹੈ, ਮਤਲਬ ਮਨੁੱਖ ਆਪਣੇ ਨਿੱਜ ਪਰਿਵਾਰ ਤੱਕ ਸੀਮਤ ਨਾ ਰਹ ਕੇ ਸਮਾਜ ਪ੍ਰਤੀ ਆਪਣਾ ਫਰਜ ਵੀ ਨਿਭਾਵੇ | ਸੰਸਾਰ ਵਿਚ ਪਾਪ ਹੋਣ,ਸਰਕਾਰੀ ਜੁਲਮ ਹੋਣ,ਅਗਿਆਨਤਾ ਹੋਵੇ, ਦੇਸ਼ ਗੁਲਾਮ ਹੋਵੇ , ਜੇ ਮਨੁਖ ਅਜਿਹੀ ਦਸ਼ਾ ਵਿਚ ਵੀ ਆਪਣੀਆਂ ਅੱਖਾਂ ਨਾ ਖੋਲੇ , ਸੂਰ ਵਾਂਗ ਪੇਟ ਭਰਿਆ , ਬੱਚੇ ਪੈਦਾ ਕੀਤੇ ਤੇ ਰੂੜੀ ਦੇ ਢੇਰ ਤੇ ਸੌਂ ਗਿਆ ਤਾਂ ਅਜਿਹਾ ਮਨੁੱਖ ਸੂਰ ਨਹੀ ਤਾਂ ਹੋਰ ਕੀ ਹੈ ? ਜੋ ਮਨੁੱਖ ਘਰ ਕੋਠੀਆਂ ਤੱਕ ਹੀ ਸੀਮਤ ਰਹਿ ਗਿਆ , ਜਿਮੇਵਾਰੀਆਂ ਵਿਸਾਰ ਦਿੱਤੀਆਂ, ਸਮਝੋ ਓਹ ਪ੍ਰੇਤ ਜੋਨੀ ਵਿਚ ਹੀ ਜੀਵਨ ਬਿਤਾ ਰਿਹਾ ਹੈ , ਪੁਰਾਣੇਂ ਸਮਿਆਂ ਤੋਂ ਪਰਚਲਿਤ ਧਾਰਨਾ ਸੀ ਕੇ ਵੱਡੇ ਮਹਿਲਾਂ ਦੇ ਖੰਡਰਾਂ ਵਿਚ ਪ੍ਰੇਤ ਵਸਦੇ ਹਨ , ਅਜਿਹੇ ਮਨੁੱਖ ਨੂੰ ਪ੍ਰੇਤ ਹੀ ਸਮਝੋ| ਜਿੰਦਗੀ ਭਰ ਅੰਤਲੀ ਅਵਸਥਾ ਤੱਕ ਕਿੰਨੀਆਂ ਵੀ ਮੁਸ਼ਕਿਲਾਂ ਭੀ ਕਿਓਂ ਨਾ ਆ ਜਾਣ , ਮਨੁੱਖ ਸੱਚ ਧਰਮ ਦੇ ਮਾਰਗ ਤੇ ਪਹਿਰਾ ਦਿੰਦਿਆਂ ਜੀਵਨ ਸਫਲਾ ਕਰੇ , ਉਚੀ ਅਵਸਥਾ ਵਾਲਾ ਜੀਵਨ ਬਤੀਤ ਕਰੇ ਜੇ ਮੌਤ ਵੀ ਆ ਜਾਵੇ ਤਾਂ ਪ੍ਰਵਾਹ ਨਹੀ ਕਰਨੀ , ਮੌਤ ਨੂ ਗਲਵਕੜੀ ਪਾ ਲੈਣੀ ਹੈ ਪਰ ਆਪਣਾ ਰਾਹ ਨਹੀ ਤਿਆਗਣਾ, ਤਿਰਲੋਚਨ ਸਚ ਆਖਦਾ ਹੈ ਕੀ ਅਜਿਹਾ ਮਨੁੱਖ ਹਰ ਪ੍ਰਕਾਰ ਦੇ ਬੰਧਨਾ ਤੋਂ ਮੁਕਤ ਹੋ ਜਾਵੇਗਾ| ਜਿੰਦਗੀ ਦੀ ਚਰਮ ਸੀਮਾ ਤੱਕ ਓਹ ਆਪਣੇ ਅਡੋਲ ਅਸੂਲਾਂ ਤੇ ਪਹਿਰਾ ਦਿੰਦਾ ਹੈ |

ਇਸ ਸਾਰੇ ਸ਼ਬਦ ਵਿਚ ਮਰਨ ਤੋਂ ਬਾਅਦ ਜੂਨਾਂ ਵਿਚ ਪੈਣ ਦੀ ਗੱਲ ਨਹੀਂ , ਸਗੋਂ ਇਸੇ ਮਨੁੱਖਾ ਸਰੀਰ ਵਿਚ ਬੈਠੇ ਜਾਨਵਰਾਂ ਨੂ ਬਾਹਰ ਕਢਣਾ ਹੈ , ਇਸੇ ਸਰੀਰ ਵਿਚ ਸੱਪ ਹਨ , ਵੇਸਵਾਵਾਂ ਹਨ , ਸੂਰ ਹਨ , ਪ੍ਰੇਤ ਹਨ , ਇਹਨਾ ਸਭਨਾਂ ਤੇ ਕਾਬੂ ਪਾਉਣਾ ਹੈ ਤਾਂ ਹੀ ਮਨੁਖ ਮੁਕਤਾ ਅਖਵਾ ਸਕਦਾ ਹੈ|

ਹਿੰਦੂਆਂ ਦਾ ਯਕੀਨ ਹੈ ਕਿ ਇਸ ਧਰਤੀ ਵਿਚ 84 ਲੱਖ (8.4 ਮਿਲੀਅਨ) ਕਿਸਮ ਦੇ ਜੀਵ-ਜੰਤੂ ਹਨ। ਇਸ ਥਿਊਰੀ ਮੁਤਾਬਿਕ, ਇਨ੍ਹਾਂ ਦੀ ਵੰਡ ਇੰਞ ਹੈ: ਨੌ ਲੱਖ ਸਮੁੰਦਰ (ਪਾਣੀ) ਵਿਚ, ਦਸ ਲੱਖ ਪੰਛੀ, ਵੀਹ ਲੱਖ ਪੌਦੇ, ਯਾਰ੍ਹਾਂ ਲੱਖ ਰੀਂਗਣ ਵਾਲੇ, ਤੀਹ ਲੱਖ ਚੌਪਾਏ (ਚਾਰ ਲੱਤਾਂ ਵਾਲੇ), ਚਾਰ ਲੱਖ ਮਨੁੱਖਾਂ ਵਰਗੇ (ਜਿਵੇ: ਬਾਂਦਰ ਵਗ਼ੈਰਾ)।
ਜੈਨ ਧਰਮ ਦੀ ਵੰਡ ਇਸ ਤੋਂ ਵੱਖਰੀ ਕਿਸਮ ਦੀ ਹੈ। ਸਿੱਖ ਸਾਹਿਤ ਵਿੱਚ ਚੌਰਾਸੀ ਲੱਖ ਜੂਨ ਦਾ ਜ਼ਿਕਰ ਪ੍ਰਮਾਤਮਾ ਦੀ ਰਚਨਾ ਦੀ ਅਪਾਰਤਾ/ਬੇਅੰਤਤਾ ਦੱਸਣ ਵਾਸਤੇ ਵਰਤਿਆ ਗਿਆ ਹੈ, ਯਾਨਿ ਰੱਬ ਦੇ ਜੀਵਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਸਿੱਖ ਧਰਮ ਦਾ ਯਕੀਨ ਹੈ ਕਿ ਉਸ ਦੇ ਪੈਦਾ ਕੀਤੇ ਹੋਏ ਜੀਵ, ਉਸ ਦੀ ਰਚਨਾ, ਗਿਣਤੀ ਤੋਂ ਪਰ੍ਹੇ ਹੈ। ਇੱਥੇ ਸੈਂਕੜੇ ਜਾਂ ਹਜ਼ਾਰਾਂ ਨਹੀਂ ਲੱਖਾਂ ਹੀ ਧਰਤੀਆਂ ਹਨ ਅਤੇ ਹਰ ਧਰਤੀ ਉੱਤੇ ਅਣਗਿਣਤ ਹੀ ਜੀਵ-ਜੰਤੂ ਹਨ। ਸਿੱਖ ਧਰਮ ਹਿੰਦੂਆਂ ਦੇ ਇਸ ਯਕੀਨ ਨੂੰ ਵੀ ਰੱਦ ਕਰਦਾ ਹੈ ਕਿ ਇਨਸਾਨ ਬਣਨ ਤੋਂ ਪਹਿਲਾਂ 84 ਲੱਖ ਜੂਨਾਂ ਵਿਚ ਜਨਮ ਲੈਣਾ ਪੈਂਦਾ ਹੈ। ਸਿੱਖ ਫ਼ਲਸਫ਼ੇ ਮੁਤਾਬਿਕ, 84 ਲੱਖ ਜੂਨਾਂ ਅਤੇ ਇਨਸਾਨੀ ਜ਼ਿੰਦਗੀ ਦਾ ਮਤਲਬ ਇਹ ਹੈ ਕਿ ਇਨਸਾਨ 84 ਲੱਖ (ਸਾਰੀਆਂ ਜਾਣੀਆਂ-ਅਣਜਾਣੀਆਂ, ਯਾਨਿ ਬੇਅੰਤ) ਜੂਨਾਂ ਵਿਚੋਂ ਸਭ ਤੋਂ ਉੱਪਰ ਹੈ। ਯਾਨਿ, ਰੱਬ ਨੇ ਇਨਸਾਨਾਂ ਨੂੰ ਜੋ ਜ਼ਿੰਦਗੀ ਦਿੱਤੀ ਹੈ ਜੋ ਬਾਕੀ ਸਾਰੀਆਂ ਜੂਨਾਂ ਤੋਂ ਵਧੀਆ ਹੈ। ਇਹ ਜ਼ਿੰਦਗੀ 8.4 ਮਿਲੀਅਨ ਜੂਨਾਂ ਤੋਂ ਬਾਅਦ ਨਹੀਂ ਮਿਲਦੀ ਪਰ ਇਹ ਸਭ ਤੋਂ ਉੱਚੀ ਜਿੰਦਗੀ ਹੈ: ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥

ਕਿਸੇ ਧਰਮ ਗਰੰਥ ਦੇ ਅਰਥ ਕਰਨ ਲੱਗੋ ਤਾਂ ਉਸ ਦਾ ਮੂਲ ਸਿਧਾਂਤ ਹਰ ਵੇਲੇ ਦਿਮਾਗ ਚ ਰੱਖ ਕੇ ਹੀ ਕਰਨੇ ਪੈਂਦੇ ਹਨ ਤਾਂ ਹੀ ਉਸ ਨਾਲ ਇਨਸਾਫ਼ ਹੋ ਸਕਦਾ ਹੈ, ਮੈਂ ਮੰਨਦਾ ਹਾਂ ਕਈ ਗੱਲਾਂ ਅਜਿਹੀਆਂ ਹਨ ਜੋ ਆਮ ਆਦਮੀ ਦੇ ਸਮਝ ਵਿਚ ਨਹੀ ਆਉਂਦੀਆਂ, ਥੋੜੀ ਜਿਹੀ ਮਿਹਨਤ ਇਹੀ ਕਰਨੀ ਪੈਣੀ ਹੈ, ਕਿ ਜਦੋ ਵੀ ਗੁਰਬਾਣੀ ਦੇ ਅਰਥ ਕਰੋ ਤਾਂ ਜਪੁ ਬਾਨੀ ਨੂ ਜਰੂਰ ਯਾਦ ਰਖਿਆ ਜਾਵੇ ਕਿਓਂਕਿ ਓਹ ਸਾਰ ਹੈ ਗੁਰਬਾਣੀ ਦਾ| ਨਾਲੇ ਜਦੋ ਵੀ ਕੋਈ ਸ਼ਬਦ ਦੇ ਅਰਥ ਕਰੋ ਤਾਂ ਰਹਾਓ ਵਾਲੀ ਪੰਕਤੀ ਤੇ ਜਿਆਦਾ ਗੌਰ ਕਰਿਆ ਜਾਵੇ,ਓਥੇ ਉਸ ਦੇ ਭਾਵ ਅਰਥ ਹੁੰਦੇ ਹਨ.. ਇਹ ਵੀ ਇਕ ਰਮਜ ਹੈ|
ਹੁਣ ਗਲ ਆਉਂਦੀ ਹੈ ਚੁਰਾਸੀ ਲਖ ਜੂਨਾ ਬਾਰੇ, ਤੇ ਆਓ ਚੁਰਾਸੀ ਲਖ ਬਾਰੇ ਵੀ ਵਿਚਾਰ ਕਰ ਲੈਂਦੇ ਹਾਂ|
ਚੌਰਾਸੀਹ (ਇਸ ਕਾਇਨਾਤ ਦੇ ਪੈਦਾ ਹੋਣ ਦੇ ਚਾਰ ਤਰੀਕੇ ) ਲੱਖ ਜੂਨੀਆਂ ਦੇ ਜੀਵ ਝੱਲੇ ਹੋਏ ਫਿਰਦੇ ਹਨ॥ ਚਾਰ ਖਾਣੀਆਂ ਤੋਂ ਪੈਦਾ ਹੋਣ ਵਾਲੀ ਸਾਰੀ ਕਾਇਨਾਤ ਪਗਲੀ ਹੋਈ ਫਿਰਦੀ ਹੈ।(ਪ੍ਰੌ: ਸਾਹਿਬ ਸਿੰਘ)
ਇੱਥੇ ਵੀ ਚਵਰਾਸੀਹ ਦਾ ਮਤਲਬ ਹੈ ਚਾਰ ਉਤਪਤੀ ਦੇ ਤਰੀਕਿਆਂ ਤੋਂ ਹੈ। ਇਹ ਚਾਰ ਰਾਸੀਆਂ ਹਨ: ਅੰਡਜ, ਜੇਰਜ, ਸੇਤਜ ਤੇ ਉਤਭੁਜ।
ਸੋ ਇਹ ਹੈ ਚੁਰਾਸੀ ਲਖ ਦੀ ਰ੍ਮ੍ਜ| ਆਓ ਹੁਣ ਕੁਝ ਕੁ ਪੰਕਤੀਆਂ ਵਿਚਾਰਦੇ ਹਾਂ |

ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥ ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥ ਅੰਗ ੫੦
ਅਰਥ:ਜਿਵੇਂ ਪੁਰਾਣੇ ਖਿਆਲ ਹਨ ਕਿ ਤੂੰ ਅਹਿ ਅਹਿ ਜਨਮ ਧਾਰਣ ਕੀਤੇ ਜਿਵੇਂ ਪੱਥਰ ਬਣਿਆ, ਰੁਖ ਬਿਰਖ ਬਣਿਆ, ਗਰਭ ਵਿਚੋਂ ਗਿਰ ਗਿਆ ਤੇ ੮੪ ਲੱਖ ਜੋਨਾਂ ਵਿੱਚ ਘੁੰਮਦਾ ਘੁੰਮਦਾ ਹੁਣ ਮਨੁੱਖ ਬਣਿਆ ਹੈ ਤਾਂ ਹੁਣ ਕਿਉਂ ਨਹੀਂ ਆਪਣਾ ਜਨਮ ਸਵਾਰਦਾ? ਐ ਬੰਦੇ! ਤੈਨੂੰ ਬੜੀ ਦੇਰ ਬਾਅਦ ਇਹ ਮਨੁੱਖਾ ਜਨਮ ਮਿਲਿਆ ਹੈ ਤੇ ਤੂੰ ਚੰਗੇ ਗੁਣ ਧਾਰਣ ਕਰਕੇ ਪ੍ਰਮਾਤਮਾ ਨੂੰ ਮਿਲਣ ਦੀ ਕੋਸਿਸ ਕਰ। ਪ੍ਰਮਾਤਮਾ ਨੂੰ ਭੁੱਲਣ ਨਾਲ ਤੇਰੇ ਗੁਣ ਗਲ ਜਾਣਗੇ ਇਸ ਕਰਕੇ ਮੇਰੇ ਮਨ ਤੂੰ ਸਿਰਫ ਇੱਕ ਪ੍ਰਮਾਤਮਾ ਨੂੰ ਹਮੇਸ਼ਾਂ ਯਾਦ ਰੱਖ।

ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥ ਅੰਗ ੭੧
ਅਰਥ: ਜੇ ਮਨੁੱਖ ਦੁਨੀਆਂ ਦੇ ਕਈ ਕਿਸਮ ਦੇ ਚਾਅ-ਮਲਾਰ ਵਿਚ ਰੰਗ ਤ੍ਮਾਸ਼ਿਆਂ ਵਿਚ ਰੁੱਝਾ ਰਹਿੰਦਾ ਹੈ ,ਤੇ ਪ੍ਰਮਾਤਮਾ ਨੂ ਚੇਤੇ ਨਹੀ ਕਰਦਾ ਤਾਂ ਓਹ ਸੱਪ ਦੀ ਜੂਨ ਹੰਢਾ ਕੇ ਚਲਾ ਗਿਆ ਸਮਝੋ|

ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ ਅੰਗ ੨੦੭

ਅਰਥ : ਜਿਸ ਤਰ੍ਹਾਂ ਕੋਈ ਅਧਿਆਪਕ ਇਹ ਕਹਿੰਦਾ ਹੈ, ਕਿ “ਓਏ ਗਧਿਓ! ਬੰਦੇ ਬਣ ਜਾਉ”। ਕੀ ਬੱਚੇ ਸੱਚ ਮੁੱਚ ਹੀ ਗਧੇ ਹਨ? ਕੋਈ ਇਹ ਕਹੇ ਕਿ, “ਬੱਲੇ ਓਏ ਸ਼ੇਰ ਦਿਆ ਪੁੱਤਰਾ” ਕੀ ਉਹ ਹੁਣ ਬੱਚਾ ਸੱਚੀਂ ਮੁੱਚੀਂ ਸ਼ੇਰ ਦਾ ਬੱਚਾ ਹੈ। ‘ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ’ ਭਾਵ ਗੁਰਬਾਣੀ ਗਿਆਨ ਦੁਆਰਾ ਆਪਣਾ ਵਿਕਾਰਾਂ ਵਾਲਾ ਸੁਭਾਅ ਤਿਆਗ ਦਿੱਤਾ ਹੈ ਮੈਨੂੰ ਹੁਣ ਸਮਝ ਆਈ ਹੈ ਕਿ ਮਨੁੱਖਾ ਜੀਵਨ ਬਹੁਤ ਮਹਾਨ ਹੈ। ‘ਦੇਹੁ ਦਰਸੁ ਹਰਿ ਰਾਇਆ’ ਭਾਵ ਸ਼ੁਭ ਗੁਣ ਆ ਗਏ ਹਨ।

ਸੋ ਇਹ ਸੀ ਗਲ ਜਨਮ ਮਰਨ ਤੇ ਚੁਰਾਸੀ ਲਖ ਜੂਨਾ ਦੀ , ਗੁਰਬਾਣੀ ਏਨਾ ਦੋਨਾ ਨੂੰ ਹੀ ਰੱਦ ਕਰਦੀ ਹੈ|
ਗੁਰਬਾਣੀ ਨਾਲ ਇਨਸਾਫ਼ ਕਰਨ ਲਈ ਇਕ ਗਲ ਹੋਰ ਧਿਆਨ ਚ ਰਖਣ ਯੋਗ ਹੈ ਕੀ ਕਈ ਸ਼ਬਦ ਦੋਹਰੇ ਅਰਥਾਂ ਵਾਲੇ ਹੁੰਦੇ ਹਨ| ਜੋ ਕਿ ਸ਼ਬਦ ਦੇ ਪ੍ਰਕਰਣ ਦੇ ਅਨੁਸਾਰ ਹੀ ਵਰਤਣੇ ਪੈਂਦੇ ਹਨ ਨਹੀ ਤਾਂ ਅਨਰਥ ਹੋ ਜਾਂਦੇ ਹਨ | ਉਦਾਹਰਨ ਦੇ ਤੌਰ ਤੇ ਅਸੀਂ ਪਿਛਲਾ ਸ਼ਬਦ ਲੈਂਦੇ ਹਾਂ| ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥ ਅੰਗ ੭੧

ਗਇਆ ਦੇ ਅਰਥ ਹਨ :
੧. ਜਾ ਕੇ, ਗਿਆ
੨. ਚਲਾ ਗਿਆ , ਮਿਟ ਗਿਆ ,ਮੁੱਕ ਗਿਆ
੩. ਦੂਰ ਹੋਇਆ, ਖਤਮ ਹੋਇਆ
੪. ਮਰਨਾ, ਭਾਵ ਦੁਨਿਆ ਤੋਂ ਜਾਣਾ
੫. ਲੰਗ ਗਿਆ , ਬੀਤ ਗਿਆ
6. ਪਰਸਥਾਨ ਕੀਤਾ , ਭਾਵ ਪਿਆ
੭. ਚਲਾ ਗਿਆ ,ਚਲਾ ਜਾਂਦਾ ਹੈ
੮.ਹਿੰਦੁਆਂ ਦਾ ਇਕ ਧਰਮ ਅਸਥਾਨ

(ਸ੍ਰੀ ਗੁਰੂ ਗਰੰਥ ਕੋਸ਼--ਡਾ: ਗੁਰਚਰਨ ਸਿੰਘ )
ਸੋ ਅਸੀਂ ਇਥੇ ਦੇਖ ਸਕਦੇ ਹਨ ਕਿਹੜੇ ਅਰਥ ਸਹੀ ਹਨ ਕਿਸ ਸ਼ਬਦ ਮੁਤਾਬਿਕ|
ਨਤੀਜਾ ਇਹ ਹੈ ਕੀ ਜੋ ਵੀ ਹੈ ਇਸ ਮਨੁੱਖਾ ਜਨਮ ਵਿਚ ਹੈ ਜਿਓਂਦੇ ਜੀਅ ਹੀ ਹੈ|

ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ॥ ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ॥ 1॥ {ਪੰਨਾ 523}
ਜਿਤਨਾ ਚਿਰ ਜੀਉਂਦਾ ਰਿਹਾ ਰੱਬ ਨੂੰ ਯਾਦ ਨਾਹ ਕੀਤਾ, ਮਰ ਗਿਆ ਤਾਂ ਮਿੱਟੀ ਵਿੱਚ ਰਲ ਗਿਆ; ਹੇ ਨਾਨਕ ! ਰੱਬ ਨਾਲੋਂ ਟੁੱਟੇ ਹੋਏ ਐਸੇ ਮੂਰਖ ਗੰਦੇ ਮਨੁੱਖ ਨੇ ਦੁਨੀਆ ਨਾਲ ਹੀ (ਜੀਵਨ ਅਜਾਈਂ) ਗੁਜ਼ਾਰ ਦਿੱਤਾ।

ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ॥ ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ॥ 2॥ {ਪੰਨਾ 523}
ਹੇ ਨਾਨਕ ! ਜਿਸ ਮਨੁੱਖ ਨੇ ਸਤ ਸੰਗ ਵਿੱਚ (ਰਹਿ ਕੇ) ਜੀਊਂਦਿਆਂ (ਸਾਰੀ ਉਮਰ) ਪਰਮਾਤਮਾ ਨੂੰ ਯਾਦ ਰੱਖਿਆ, ਤੇ ਮਰਨ ਵੇਲੇ ਭੀ ਪ੍ਰਭੂ ਦੇ ਪਿਆਰ ਵਿੱਚ ਰਿਹਾ, ਉਸ ਨੇ ਇਹ ਮਨੁੱਖਾ ਜੀਵਨ-ਰੂਪ ਅਮੋਲਕ ਚੀਜ਼ (ਸੰਸਾਰ-ਸਮੁੰਦਰ ਵਿੱਚ ਰੁੜ੍ਹਨੋਂ) ਬਚਾ ਲਈ ਹੈ।

ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ॥ ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ॥ 2॥ {ਪੰਨਾ 523}
ਪੰਚ ਦੂਤ ਕਾਇਆ ਸੰਘਾਰਹਿ॥ ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ॥ ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ॥ 11॥ ਪੰਨਾ 1045॥
ਇਨ੍ਹਾਂ ਪੰਗਤੀਆਂ ਵਿੱਚ ਵੀ ਹਰ ਰੋਜ਼ ਜੰਮਣ ਤੇ ਮਰਨ ਦੀ ਗੱਲ ਗੁਰੂ ਜੀ ਕਰਦੇ ਹਨ। ਜਿਹੜੇ ਸ਼ਬਦ ਦੀ ਵੀਚਾਰ ਨਹੀ ਕਰਦੇ ਉਹ ਜੰਮਦੇ ਮਰਦੇ ਰਹਿੰਦੇ ਹਨ ਇਸੇ ਜ਼ਿੰਦਗੀ ਵਿੱਚ ਜਿਉਂਦੇ ਜੀਅ। ਜਦੋਂ ਹੀ ਲਾਲਸਾ ਵੱਸ ਕੁੱਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਦੀ ਜੂਨ ਵਿੱਚ ਪੈ ਗਿਆ, ਜਦੋਂ ਹੀ ਹੰਕਾਰੀ ਬਿਰਤੀ ਅਧੀਨ ਕੁੱਝ ਕੀਤਾ ਤਾਂ ਹਾਥੀ ਦੀ ਜੂਨ `ਚ ਪੈਣਾ ਕਹਿਆ ਗਿਆ ਹੈ ਆਦਿ।ਧੰਨਵਾਦ ਜੀ, ਤੁਹਾਡੀ ਆਲੋਚਨਾ ਤੇ ਵਿਚਾਰਾਂ ਦੀ ਉਡੀਕ 'ਚ
ਤੇਜਿੰਦਰ ਸਿੰਘ
avatar
Tejinder singh
super moderator
super moderator

Posts : 217
Reputation : 76
Join date : 02/06/2012
Age : 28
Location : chhahar

Back to top Go down

Announcement Re: ਗੁਰਬਾਣੀ ਅਨੁਸਾਰ ਜੂਨਾਂ ਤੇ ਅਗਲਾ ਪਿਛਲਾ ਜਨਮ

Post by perminder singh on Mon Feb 04, 2013 12:07 pm

eh sare jev jantu juna hi ne...manukhi jeewan vich kayi joona bhugtiyan jandiyan ne per eh nhi ki uh iko janam vich made karam karke waheguru ji vich abhed ho jaye??? ki eh possible hai ?samunder da pani samunder vichan sooraj di garmi nal bhaf banke alag hunda hai uston baad pta nhi kinne water cycles de chakkar katda hoya akeer ch fer samunder ch abhed ho janda hai per mlinta kad ke dho ke saf suthra ho janda hai tan samunder ch ralda hai..gandla te maila nhi hunda us same uh.. injh hi jeevatmavan jad tak maya de hankar nal mailiyan hundiyan ne param atma ch abhed nhi ho sakdiyan jad tak shudh te saaf na ho jan..agge tusi aap hi samjho ki manukhi aatma da anderla jad pukarda hai bahut janam bichure the madhoh eh janam tumare lekhe..kine janam bhatakan di gal kiti ja rahi hai ki koi mayadhari apne antim swas te eh pukada hai sari jindgi paap karke??? te ki uh prabhu ch abhed ho janda hai???bhatkan kithe gyi fer uhdi?saaf te shuidh aatma kiven bani uhdi???ehna swalan de jwab deyo pyareyon fer agge gal toriye..
avatar
perminder singh
Admin
Admin

Posts : 651
Reputation : 172
Join date : 08/05/2012
Age : 62
Location : new delhi

Back to top Go down

Announcement Re: ਗੁਰਬਾਣੀ ਅਨੁਸਾਰ ਜੂਨਾਂ ਤੇ ਅਗਲਾ ਪਿਛਲਾ ਜਨਮ

Post by Admin on Tue Feb 05, 2013 1:58 pm

bahut khood.... jeevatma di pared iko vaar muk jaye fer karam sidhant nigune ho jande ne .. kuj lok sari jindgi paap kma ke kise da haq maar ke sare duniyavi sukh katthe karlainde ne kujh sari jindgi manukhi kadran keermtan de rahi banke change karam kardeyan i lorhan thorhan ch kyon reh jande ne?

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Re: ਗੁਰਬਾਣੀ ਅਨੁਸਾਰ ਜੂਨਾਂ ਤੇ ਅਗਲਾ ਪਿਛਲਾ ਜਨਮ

Post by Sponsored content


Sponsored content


Back to top Go down

Back to top


 
Permissions in this forum:
You cannot reply to topics in this forum