Punjabi Likari Forums
Sat Sri Akal

"ਬਿਰਹੋ ਦੀ ਰੁੱਤ"

Go down

Announcement "ਬਿਰਹੋ ਦੀ ਰੁੱਤ"

Post by harsimranjit87 on Mon Nov 05, 2012 12:38 pm

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,,,,, ਦੋਸਤੋ ਮੈਂ ਕੋਈ ਲਿਖਾਰੀ ਨਹੀਂ, ਪਰ ਹਾਂ ਮਾੜਾ ਮੋਟਾ ਵਰਕੇ ਕਾਲੇ ਕਰਨ ਦਾ ਸ਼ੌਂਕ ਆ,,, ਤੇ ਜੋ ਦਿਲ ਜਜ਼ਬਾਤ ਨੇ ਓਹ ਕਾਪੀ ਦੇ ਸੁਨੇ ਵਰਕਿਆਂ ਨੂੰ ਭਜ ਗਲਵਕੜੀ ਪਾ ਲੈਂਦੇ ਨੇ,,, ਤੁਹਾਡੇ ਨਾਲ ਵੀ ਸਾਂਝੀ ਕਰ ਰਿਹਾ ਹਾਂ ਇਕ ਰਚਨਾ,, ਕਮੀਆ ਜਰੂਰ ਦਸਿਓ ,, ,,, ਮਹਿਰਬਾਨੀ ਗੁਰਮਿੱਤ ਕੌਰ ਮਿੱਤ ਜੀ ਦਾ ਜੀਹਨਾ ਨੇ ਇਥੋਂ ਦਾ ਪਤਾਂ ਦਸਿਆ ਸੀ,,,,, ਮਹਿਰਬਾਨੀ ਦੋਸਤੋ,,,,,


ਬਿਰਹੋ ਦੀ ਰੁੱਤ ਆਈ ਓ ਸੱਜਣਾ
ਬਿਰਹੋ ਦੀ ਰੁੱਤ ਆਈ,
ਹੰਝੂਆਂ ਦੀ ਲੋਅ ਵਗਦੀ ਤੱਤੀ
ਖੁਸ਼ੀ ਫਿਰੇ ਕੁਮਲਾਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,

ਉਚਿਆਂ ਦਾ ਹੱਥ ਫੜ ਕੇ ਪੱਲਾ
ਤੁਰ ਗਏ ਸੱਜਣ ਮੈਨੂੰ ਛੱਡ ਜੇ ਕੱਲਾ,
ਅੱਜ ਵੀ ਵਿਲਕਣ ਸੁੰਨੀਆ ਬਾਹਾਂ,
ਓਸ ਗੱਲਵਕੜੀ ਤਾਈਂ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,

ਗਮ ਦੇ ਤਾਰੇ ਟਿਮਟਿਮਾਉਂਦੇ
ਨੈਨ ਉਡੀਕਾਂ ਨੂੰ ਸਮਝਾਉਂਦੇ
ਜੀਹਦਾ ਰੋ ਰੋ ਨਾਂ ਪਿਆਂ ਰੱਟਦੈਂ,
ਓਹਨੂੰ ਯਾਦ ਨਾ ਤੇਰੀ ਆਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,

ਓ ਕਿਹੜੇ ਦੁੱਖ ਤੂੰ ਕੀਹਨੂੰ ਦਸਦੈਂ
ਜੀਹਨੂੰ ਦਸਦੈਂ, ਓਹੀ ਹੱਸਦੈ
ਰੱਖ ਸਾਂਭ ਕੇ ਪੀੜ ਤੂੰ ਆਪਣੀ
ਜਿਹੜੀ ਲੇਖਾਂ ਵਿੱਚ ਲਿਖਵਾਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,

ਕੋਈ ਯਾਰ ਮੇਰੇ ਦੇ ਦੁੱਖ ਲੈ ਆਵੋ
ਅੱਜ ਵਾਰ ਵਾਰ ਮੇਰੀ ਝੋਲੀ ਪਾਵੋ
ਹੰਝੂਆਂ ਦਾ ਸਿਰ ਬੰਨਕੇ ਸਿਹਰਾ,
ਮੈਂ ਢੁਕਣਾ ਕਬਰਾਂ ਤਾਈਂ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,

ਹੰਝੂਆਂ ਦੀ ਲੋਅ ਵਗਦੀ ਤੱਤੀ
ਖੁਸ਼ੀ ਫਿਰੇ ਕੁਮਲਾਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ ਓ ਸੱਜਣਾ
ਬਿਰਹੋ ਦੀ ਰੁੱਤ ਆਈ,

ਹਰਸਿਮਰਨਜੀਤ ਸਿੰਘ (ਢੁੱਡੀਕੇ)
19-4-2012
avatar
harsimranjit87

Posts : 9
Reputation : 11
Join date : 05/11/2012
Age : 31
Location : ludhiana

Back to top Go down

Announcement Re: "ਬਿਰਹੋ ਦੀ ਰੁੱਤ"

Post by Admin on Tue Nov 06, 2012 2:19 pm

wow thumbs up bahut bahut shukriya harsimran jit singh ji.bahut vadhiya likhya tusi.keep it up

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1198
Reputation : 270
Join date : 25/04/2012
Age : 60
Location : new delhi

Back to top Go down

Announcement Re: "ਬਿਰਹੋ ਦੀ ਰੁੱਤ"

Post by perminder singh on Tue Nov 06, 2012 3:25 pm

thumbs up thumbs up keep it up.tfs
avatar
perminder singh
Admin
Admin

Posts : 651
Reputation : 172
Join date : 08/05/2012
Age : 62
Location : new delhi

Back to top Go down

Announcement Re: "ਬਿਰਹੋ ਦੀ ਰੁੱਤ"

Post by harsimranjit87 on Tue Nov 06, 2012 4:43 pm

ਮਿਹਰਬਾਨੀ ਜੀ ,,,,
avatar
harsimranjit87

Posts : 9
Reputation : 11
Join date : 05/11/2012
Age : 31
Location : ludhiana

Back to top Go down

Announcement Re: "ਬਿਰਹੋ ਦੀ ਰੁੱਤ"

Post by Admin on Fri Nov 09, 2012 10:44 am

ji ayan nu

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1198
Reputation : 270
Join date : 25/04/2012
Age : 60
Location : new delhi

Back to top Go down

Announcement Re: "ਬਿਰਹੋ ਦੀ ਰੁੱਤ"

Post by manjeet kaur on Sat Nov 10, 2012 12:14 pm

claping claping claping claping claping

eh new member ne harsimranjeet singh per poem kmal di likhde ne.
good job keep it up
avatar
manjeet kaur

Posts : 241
Reputation : 95
Join date : 13/09/2012
Age : 41
Location : new delhi

Back to top Go down

Announcement Re: "ਬਿਰਹੋ ਦੀ ਰੁੱਤ"

Post by ★★вlα¢кliรтєd ρяєєT★ on Fri Nov 16, 2012 5:45 pm

excellent
avatar
★★вlα¢кliรтєd ρяєєT★

Posts : 141
Reputation : 108
Join date : 16/11/2012
Age : 21
Location : apne ghar ton bahut door

Back to top Go down

Announcement Re: "ਬਿਰਹੋ ਦੀ ਰੁੱਤ"

Post by ★★вlα¢кliรтєd ρяєєT★ on Fri Nov 16, 2012 5:46 pm

nice claping
avatar
★★вlα¢кliรтєd ρяєєT★

Posts : 141
Reputation : 108
Join date : 16/11/2012
Age : 21
Location : apne ghar ton bahut door

Back to top Go down

Announcement Re: "ਬਿਰਹੋ ਦੀ ਰੁੱਤ"

Post by Sponsored content


Sponsored content


Back to top Go down

Back to top


 
Permissions in this forum:
You cannot reply to topics in this forum