Punjabi Likari Forums
Sat Sri Akal

Maskeen Ji di hadd beeti-

Go down

Announcement Maskeen Ji di hadd beeti-

Post by Admin on Wed May 16, 2012 12:39 am

" ਹੱਡ-ਬੀਤੀ "
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ਭਾਗ = 1
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸੂਬਾ ਸਰਹੱਦ ( frontier ) ਛੇ ਜ਼ਿਲਿਆਂ ਦਾ ਇਹ ਸੂਬਾ ,, ਹਜ਼ਾਰਾ,, ਮਰਦਾਨ,, ਪਿਸ਼ਾਵਰ ,, ਕੁਹਾਟ ,, ਇਸਮਾਈਲ ਖਾਨ ਅਤੇ ਬੰਨੂ । ਮੇਰਾ ਜਨਮ ਬੰਨੂ ਜ਼ਿਲੇ ਦੀ ਤਹਿਸੀਲ " ਲਕੀ ਮਰਵਤ " 1934 ਵਿਚ ਹੋਇਆ । ਭੋਲੀ ਭਾਲੀ ਤੇ ਦੁਨਿਆਵੀ ਵਿਦਿਆ ਤੋਂ ਅਨਪੜ੍ਹ , ਅਤੀ ਸ਼ਰਧਾਲੂ ਮਾਂ ਰਾਮ ਕੌਰ ਜੀ ਦੀ ਕੁਖ ਤੋਂ ਹੋਇਆ । ਪਿਤਾ ਸ: ਕਰਤਾਰ ਸਿੰਘ ਜੀ । ਚਲੀ ਆ ਰਹੀ ਪਿਛਲੀ ਗੋਤ , ਨਰੂਲਾ ਹੈ ।

ਬਚਪਨਾ ਪ੍ਰਾਇਮਰੀ ਸਕੂਲ ਵਿਚ ਬਤੀਤ ਹੋਇਆ । ਲੇਕਿਨ ਛੋਟੀ ਉਮਰ ਵਿਚ ਤੜਪਿਆ ਹੋਇਆ ਦਿਲ ਪ੍ਰਭੂ ਨੇ ਦਿੱਤਾ । ਜਿਸ ਵਿਚ ਸ਼ਾਇਰੀ ਦੇ ਅੰਸ਼ , ਕਵਿਤਾ ਦੇ ਭਾਵ ਮੌਜੂਦ ਸਨ । ਕਦੀ-ਕਦੀ ਇਹ ਭਾਵ ਤੁਕਬੰਦੀਆਂ ਦੀ ਸ਼ਕਲ ਅਖਤਿਆਰ ਕਰ ਬਾਹਰ ਪ੍ਰਗਟ ਹੁੰਦੇ ਸਨ । ਬਚਿਆਂ ਵਿਚ ਖੇਡਦਿਆਂ , ਬਚੇ ਮੇਰੇ ਕੋਲੋਂ ਇਸ ਤਰਾਂ ਦੇ ਬੋਲ ਸੁਣਿਆ ਕਰਦੇ ਸਨ ਔਰ ਪ੍ਰੇਰਨਾ ਲੈਂਦੇ ਸਨ ।

ਸੂਬਾ ਸਰਹੱਦ ਦੀ ਧਰਤੀ , ਧਰਮ ਦੀ ਭਾਵਨਾ ਉਸਦੇ ਕਣ-ਕਣ ਵਿਚ ਸੀ । ਇਸ ਵਾਸਤੇ ਗੁਰਦਵਾਰੇ ਦੋਨੋ ਵਕਤ ਜਾਣਾ ਇਹ ਤੇ ਇੱਕ ਲਾਜ਼ਮੀ ਨਿਯਮ ਸੀ । ਜੋ ਧਰਮ ਸੀ ਇਸ ਸਮਾਜ ਦੇ ਵੀ ਕਣ-ਕਣ ਵਿਚ ਸਮਾਇਆ ਹੋਇਆ ਸੀ । ਜੋ ਬਾਲਕ ਦੋਨੋ ਵਕਤ ਗੁਰਦਵਾਰੇ ਨਹੀ ਜਾਂਦਾ ਸੀ ਉਸਨੂੰ ਸਮਾਜਿਕ ਤੌਰ ਤੇ ਵੀ ਚੰਗਾ ਨਹੀ ਸਮਝਦੇ ਸੀ । ਬਣੀ ਹੋਈ ਮਰਿਯਾਦਾ ਅਨੁਸਾਰ ਰਹਿਰਾਸ ਸਾਹਿਬ ਜੀ ਦਾ ਪਾਠ ,, ਇਕ ਇਕ ਤੁਕ ਯਾ ਇਕ ਇਕ ਸ਼ਬਦ ਵਿਚ ਹੁੰਦਾ ਸੀ । ਮੈਂ ਵੀ ਉਸ ਟੋਲੀ ਵਿਚ ਸ਼ਾਮਿਲ ਹੋ ਕੇ ਰਹਿਰਾਸ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ । ਰੋਜ਼ ਸਵੇਰੇ ਨਿਤਨੇਮ ਦਾ ਪਾਠ ਵੀ ਕਰਦਾ ਸੀ । ਖੇਡ , ਪੜਾਈ ਤੇ ਨਿਤਨੇਮ ਵਿਚ ਜੀਵਨ ਬਤੀਤ ਹੋ ਰਿਹਾ ਸੀ । ਚੌਥੀ ਕਲਾਸ ਪਾਸ ਕਰਕੇ ਮੈ ਹਾਈ ਸਕੂਲ ਵਿਚ ਦਾਖਲ ਹੋਇਆ ।ਪ੍ਰਾਇਮਰੀ ਤਕ ਖਾਲਸਾ ਸ੍ਕੂਲ ਸੀ । ਅਗੋਂ ਗਵਰਨਮੈਂਟ ਹਾਈ ਸ੍ਕੂਲ ਸੀ । ਉਥੇ ਵੀ ਮੈ ਪੜਾਈ ਵਿਚ , ਵਿਦਿਆ ਵਿਚ ਅਗੇ ਹੀ ਆਉਂਦਾ ਸੀ । ਮੈਨੂੰ ਅਗੇ ਹੀ ਬੈਠਾਇਆ ਜਾਂਦਾ ਰਿਹਾ । ਹਰ ਕਲਾਸ ਦੇ ਮਾਸਟਰ ਨੇ ਹਾਈ ਸ੍ਕੂਲ ਦੇ ਹੈਡ ਮਾਸਟਰ ਨੇ ਪਿਆਰ ਕੀਤਾ ਔਰ ਉਤਸ਼ਾਹ ਵਧਾਇਆ ।

ਇਸੇ ਹੀ ਸਮੇਂ ਦੀ ਗਰਦਸ਼ ਵਿਚ ਚਲਦਿਆਂ ਦੇਸ਼ ਦੀ ਵੰਡ ਹੋਈ । ਘਰ ਦੇ ਅਸੀਂ ਕੁਲ ਚਾਰ ਜੀਅ ( ਮਾਤਾ ,ਪਿਤਾ ,ਇਕ ਭੈਣ ਸੁਜਾਨ ਕੌਰ ਜੋ ਮੇਰੇ ਨਾਲੋਂ ਉਮਰ ਵਿਚ ਦੋ ਸਾਲ ਵੱਡੀ ਸੀ ਔਰ ਮੈਂ ਤੇ ਛੋਟਾ ਭਰਾ ) ਜੋ ਦੇਸ਼ ਦੀ ਵੰਡ ਤੋਂ ਦੋ ਸਾਲ ਪਹਿਲੇ ਚੇਚਕ ਦੀ ਬਿਮਾਰੀ ਦੇ ਕਰਨ ਚਲਾਣਾ ਕਰ ਗਿਆ ਸੀ । ਇਸ ਤਰਾਂ ਦੇਸ਼ ਦੀ ਵੰਡ ਸਮੇਂ ਅੰਦਾਜਨ ਮੇਰੀ ਉਮਰ 12 ਸਾਲ ਦੀ ਸੀ । ਅਜੇ ਪਾਕਿਸਤਾਨ ਬਣਨ ਦਾ ਐਲਾਨ ਤਾਂ ਨਹੀ ਹੋਇਆ ਸੀ ਪਰ ਲੁਟਮਾਰ ,, ਆਗਜ਼ਨੀ ,, ਅਤੇ ਕਤਲੋ ਗਾਰਦ ਫਰੰਟੀਅਰ ਸੂਬਾ ਸਰਹੱਦ ਵਿਚ ਤੇ ਦੇਸ਼ ਦੇ ਕੋਨਿਆ-ਕੋਨਿਆ ਵਿਚ ਬਰਪਾ ( ਸ਼ੁਰੂ ) ਹੋ ਗਈ ਸੀ ।

ਇਹ ਮਜ਼ਹਬ ਦੇ ਅਧਾਰ ਤੇ ਨਸਲੀ ਵੰਡ ਸੀ । ਲਕੀ ਮਰਵਤ ਨੂੰ ਛੋੜ ਜਿਸ ਨਾਲ ਮੇਰਾ ਲਗਾਉ , ਸਿਰਫ ਇਸ ਕਰਕੇ ਨਹੀ ਕਿ ਇਹ ਮੇਰੀ ਮਾਤ੍ਰ ਭੂਮੀ ਸੀ । ਮੈਂ ਸਵੇਰੇ ਦਰਿਆ ਗੰਬੀਲੇ ਤੇ ਇਸ਼ਨਾਨ ਕਰਨ ਜਾਂਦਾ । ਇਸ ਦਰਿਆ ਦੇ ਦੋ ਨਾਮ ਸਨ । ਜਿਥੋਂ ਨਿਕਲਦਾ ਸੀ ਇਸ ਨੂੰ ਟੋਚੀ ਕਹਿੰਦੇ ਸਨ ਸਾਡੇ ਸ਼ਹਿਰ ਤਕ ਪਹੁੰਚਦਿਆਂ ਪਹੁੰਚਦਿਆਂ ਇਸਦਾ ਨਾਮ ਗੰਬੀਲਾ ਪੈ ਜਾਂਦਾ ਸੀ ।ਅਗਾਂਹ ਚਲਕੇ ਇਹ ਮਾੜੀ ਇੰਡੇਸ ਕੋਲ ਦਰਿਆਏ ਸਿੰਧ ਪੈ ਜਾਂਦਾ ਸੀ ,, ਲੀਨ ਹੋ ਜਾਂਦਾ ਸੀ । ਇਸ ਵਿਚ ਸਵੇਰੇ ਇਸ਼ਨਾਨ ਕਰਕੇ ਤੇ ਬੈਠਕੇ ਥੋੜਾ ਜਿਹਾ ਨਿਤਨੇਮ ਕਰਨਾ । ਉਹ ਦਿਨ ਅੱਜ ਵੀ ਮੈਨੂੰ ਯਾਦ ਹਨ । ਘਰਾਂ ਵਿਚ ਹੈੰਡ ਪੰਪ ( ਨਲਕਿਆਂ ) ਦਾ ਪਾਣੀ ਹੁੰਦਾ ਸੀ । ਜੇ ਬਹੁਤੇ ਪਾਣੀ ਦੀ ਲੋੜ ਪਵੇ ਤਾਂ ਬੈਲਾਂ ਤੇ ਖਚਰਾਂ ਤੇ ਢੋਅ ਕੇ ਦਰਿਆ ਤੋਂ ਲਿਆਇਆ ਜਾਂਦਾ ਸੀ । ਬਹੁਤ ਸਾਰੇ ਲੋਕੀਂ ਦਰਿਆ ਤੇ ਹੀ ਇਸ਼ਨਾਨ ਕਰਨ ਚਲੇ ਜਾਇਆ ਕਰਦੇ ਸਨ । ਮੈਂ ਵੀ ਸਵੇਰੇ ਦਰਿਆ ਤੇ ਇਸ਼ਨਾਨ ਕਰਕੇ ਆਉਣਾ , ਚਾਹ ਪੀਣੀ ,, ਬਸਤਾ ਚੁਕ ਗੁਰਦੁਆਰੇ ਮਥਾ ਟੇਕ , ਥੋੜਾ ਨਿਤਨੇਮ ਕਰਕੇ ਖਾਲਸਾ ਪ੍ਰਾਇਮਰੀ ਸ੍ਕੂਲ ਪਹੁੰਚ ਜਾਣਾ ਔਰ ਉਥੋਂ ਦੇ ਹੈਡ ਮਾਸਟਰ ਸਨ ਸਤਿਕਾਰਯੋਗ ਭਾਈ ਪੈੜਾ ਸਿੰਘ ਜੀ । ਬੜੀ ਹੀ ਧਾਰਮਿਕ ਬਿਰਤੀ ਦੇ ਮਲਿਕ ਜਿਹਨਾ ਦਾ ਪਿਆਰ ਮੈਨੂੰ ਅਜੇ ਵੀ ਉਤਸ਼ਾਹਤ ਕਰਦਾ ਹੈ । ਹਾਈ ਸ੍ਕੂਲ ਵਿਚ ਮਿਲਿਆ ਹੋਇਆ ਪਿਆਰ , ਅਜੇ ਵੀ ਮੇਰੇ ਉਤਸ਼ਾਹ ਨੂੰ ਵਧਾਉਣ ਦਾ ਸਾਧਨ ਬਣਦਾ ਹੈ । ਪਰ ਬੰਦ ਹੋ ਗਿਆ ਹੈ । ਦੇਸ਼ ਛਡਣਾ ਪੈ ਗਿਆ । ਆਪਣੀ ਜ਼ਨਮ ਭੂਮੀ ਤੋਂ ਚਲਣ ਲਗਿਆਂ ਖਿਆਲ ਸੀ , ਕਿ ਕੁਛ ਦਿਨਾਂ ਬਾਅਦ ਵਾਪਸ ਆ ਜਾਵਾਂਗੇ ,ਪਰ ਨਹੀ । ਫਿਰ ਮੁੜਨਾ ਮੁਸ਼ਕਿਲ ਹੋ ਗਿਆ । ਤਿੰਨ ਚਾਰ ਦਿਨਾਂ ਬਾਅਦ ਦਿੱਲੀ ਪਹੁੰਚੇ , ਦਿੱਲੀ ਤੋਂ ਸਾਨੂੰ ਟਰੇਨ ਵਿਚ ਬੈਠਾਇਆ ਗਿਆ ਅਤੇ ਅਲਵਰ ਭੇਜ ਦਿਤਾ ਗਿਆ ।

,,,,,,,,,,,,,,,,,,, ਚਲਦਾ ,,,,,,,,,,,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement part-2

Post by Admin on Wed May 16, 2012 12:41 am

" ਹੱਡ-ਬੀਤੀ "
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ਭਾਗ = 2
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਤਿੰਨ ਚਾਰ ਦਿਨਾਂ ਬਾਅਦ ਦਿੱਲੀ ਪਹੁੰਚੇ , ਦਿੱਲੀ ਤੋਂ ਸਾਨੂੰ ਟਰੇਨ ਵਿਚ ਬੈਠਾਇਆ ਗਿਆ ਅਤੇ ਅਲਵਰ ਭੇਜ ਦਿਤਾ ਗਿਆ ] ,,,,,,,,,,,,,,,,,,,,,,,,,,,

ਭਵਿਸ਼ ਦੀ ਚਿੰਤਾ ਮਾਂ ਬਾਪ ਨੂੰ ਤਾਂ ਸੀ , ਪਰ ਮੈਨੂੰ ਬਹੁਤ ਜਿਆਦਾ ਸੀ ।ਮੈਨੂੰ ਪੜ੍ਹਨ ਦਾ ਬੜਾ ਸ਼ੌਕ ਸੀ , ਲੇਕਿਨ ਇਥੇ ਜਦ ਪੜ੍ਹਣ ਲਈ ਗਏ , ਹਿੰਦੀ ਮੀਡੀਅਮ ਸੀ । ਅਸੀਂ ਜੋ ਸੂਬਾ ਸਰਹੱਦ ਵਿਚ ਪੜ੍ਹਦੇ ਸੀ , ਉਹ ਸੀ ਉਰਦੂ ਫ਼ਾਰਸੀ ਜੋ ਕਿ ਸੂਬਾ ਸਰਹੱਦ ਵਿਚ ਮੀਡੀਅਮ ਸੀ । ਲਿਹਾਜ਼ਾ ਪਹਿਲੀ ਕਲਾਸ ਵਿਚ ਬੈਠਾਏ ਗਏ । ਛੋਟੇ ਛੋਟੇ ਪੰਜ-ਪੰਜ ,,ਛੇ-ਛੇ ਸਾਲਾਂ ਦੇ ਬਚਿਆਂ ਨਾਲ , ਇੱਕ ਬਾਰਾਂ ਸਾਲ ਬੱਚਾ ਕਿਵੇਂ ਬੈਠੇ ? ਪੰਜ ਦਸ ਦਿਨ ਹੀ ਮੈਂ ਗਿਆ ਹੋਵਾਂਗਾ ,ਦਿਲ ਟੁੱਟ ਗਿਆ ।ਅਗੰਮੀ ਸੋਚਾਂ ਵਿੱਚ ਡੁਬ ਗਿਆ । ਜਦ ਮੈਂ ਕਈ ਦਿਨ ਮੈਂ ਪੜ੍ਹਣ ਨਾ ਗਿਆ ਤੇ ਮਾਂ ਨੇ ਪੁੱਛ ਲਿਆ -- ਬੇਟਾ ! ਫਿਰ ਕਿ ਕਰੇਂਗਾ ?,, ਪਿਤਾ ਜੀ ,,ਜੋ ਮੇਰਾ ਵਿਦਿਆ ਵਿਚ , ਤਾਲੀਮ ਵਿਚ , ਮੇਰਾ ਸ਼ੌਕ ਦੇਖਦੇ ਸਨ । ਅਜ ਅੱਖਾਂ ਭਰਕੇ ਕਹਿਣ ਲੱਗੇ ,, ਇਥੋਂ ਦੇ ਸਕੂਲ ਤੇਰੇ ਸ਼ੌਕ ਦੇ ਮੁਤਾਬਿਕ ਨਹੀ ਹਨ । ਇਥੇ ਹਿੰਦੀ ਮੀਡੀਅਮ ਹੈ । ਤੇਰਾ ਦਿਲ ਟੁੱਟ ਗਿਆ ਹੈ ,, ਤੂੰ ਫਿਰ ਕਿ ਕਰੇਂਗਾ ?,, ਮੈ ਕਿਹਾ ਬਾਪੂ ਜੀ ਜੋ ਅਨਪੜ੍ਹ ਰਹਿ ਜਾਂਦੇ ਹਨ , ਕੀ ਪਰਮਾਤਮਾ ਉਹਨਾ ਨੂੰ ਰੋਜ਼ੀ ਨਹੀ ਦਿੰਦਾ ?,, ਇਤਨੀ ਗਲ ਸੁਨ ਕੇ ਉਹਨਾ ਦੀਆਂ ਅੱਖਾਂ ਭਰ ਆਈਆਂ । ਕਹਿਣ ਲੱਗੇ ਤੇਰਾ ਦਿਲ ਤੋੜਕੇ ਮੈਂ ਤੈਨੂੰ ਕੁਝ ਨਹੀ ਆਖਾਂਗਾ । ਇਕਲੌਤਾ ਲੜਕਾ ਹੋਣ ਕਰਕੇ , ਮਾਂ ਬਾਪ ਦੇ ਪਿਆਰ ਦੀ ਧਾਰਾ ਦਾ , ਹਰ ਵਕਤ ਮੈਂ ਕੇਂਦਰ ਬਣਿਆ ਹੋਇਆ ਸੀ । ਲੇਕਿਨ ਇਥੇ ਅਤਿ ਦੀ ਮੁਫਲਸੀ ( ਗਰੀਬੀ ) ਨੇ ਦਾਮਨ ਪਕੜ ਲਿਆ । ਮੇਰੇ ਪਿਤਾ ਜੀ ਇੱਕ ਰਾਸ਼ਨ ਡਿਪੂ ਤੇ ਮੁਲਾਜ਼ਮ ਹੋ ਗਏ । ਉਥੇ ਮਿੱਟੀ ਦਾ ਤੇਲ ਤੇ ਹੋਰ ਵਸਤੂਆਂ , ਜੋ ਰਾਸ਼ਨ ਕਾਰਡ ਤੇ ਦਿੱਤੀਆਂ ਜਾਂਦੀਆਂ ਸਨ , ਦੇਣ ਲਗ ਪਏ । 30 ਰੁਪਏ ਮਹੀਨਾ ਉਹਨਾ ਦੀ ਤਨਖਾਹ ਰਖੀ ਗਈ ।

ਕਾਫੀ ਦਿਨ ਵੇਹਲੇ ਭਰਮਨ ਕਰਦਿਆਂ ਇੱਕ ਪੌਟਰੀ ( ਫੈਕਟਰੀ ) ਵਿਚ , ਜਿਸ ਵਿਚ ਗਲੇਜਡ ਭਾਂਡੇ ਬਣਦੇ ਸਨ , ਪਿਆਲੇ ਇਤਿਆਦਕ ਉਥੇ ਪੈਕਿੰਗ ਕਰਨ ਲਈ ਬਚਿਆਂ ਦੀ ਲੋੜ ਪਈ । ਉਹਨਾ ਨੇ ਭਰਤੀ ਸ਼ੁਰੂ ਕੀਤੀ । ਮੈਂ ਵੀ ਚਲਿਆ ਗਿਆ । ਮੈਨੂੰ ਵੀ ਰਖ ਲਿਆ ਗਿਆ । 20 ਰੁਪਏ ਮਹੀਨਾ ਤਨਖਾਹ ਨਿਯੁਕਤ ਕੀਤੀ ਗਈ । ਦੂਜੇ ਦਿਨ ਅਠ ਵਜੇ ਕੰਮ ਤੇ ਪਹੁਚਣਾ ਸੀ । ਜਦ ਮੈਂ ਸਤ ਵਜੇ ਤਿਆਰ ਹੋਇਆ , ਤਾਂ ਮਾਂ ਨੂੰ ਆਖਿਆ , ਦੋ ਫੁਲਕੇ ਮੈਨੂੰ ਨਾਲ ਲਈ ਦੇ ਦਿਉ , ਮੈਂ ਕੰਮ ਤੇ ਜਾਣਾ ਹੈ ।ਮਾਂ ਦੀ ਚੀਖ ਨਿਕਲ ਗਈ । ਕੀ ? ,, ਤੂੰ ਕੰਮ ਕਰਨ ਵਾਸਤੇ ਜਾਣਾ ਹੈ ? ,, ਮੈਂ ਕਿਹਾ ਹਾਂ । ਮਾਂ --ਮੈਂ ਕੰਮ ਕਰਨ ਜਾਣਾ ਹੈ । ਪਿਤਾ ਨੇ ਵੀ ਸੀਨੇ ਨਾਲ ਲਗਾ ਲਿਆ , ਭੈਣ ਸੁਜਾਨ ਕੌਰ ਦੀਆਂ ਵੀ ਅੱਖਾਂ ਭਰ ਆਈਆਂ । ਕੁਝ ਭੀਂਡੀਆਂ ਸਬ੍ਜ਼ੀ ਪਈ ਸੀ । ਦੋ ਪਰਸ਼ਾਦੇ ਜਲਦੀ-ਜਲਦੀ ਵਿਚ ਬਣਾਕੇ , ਮੈਂ ਰੁਮਾਲ ਵਿਚ ਬੰਨ੍ਹਕੇ ਫੈਕਟਰੀ , ਜੋ ਇੱਕ ਮਿਲ ਦੀ ਦੂਰੀ ਤੇ ਸੀ , ਪੈਦਲ ਪਹੁੰਚਿਆ । ਸਾਰੀ ਲੇਬਰ ਪੈਦਲ ਹੀ ਪਹੁੰਚਦੀ ਸੀ । ਕਿਸੇ-ਕਿਸੇ ਵੱਡੇ ਔਹਦੇ ਵਾਲੇ ਕੋਲ ਸਾਇਕਲ ਹੁੰਦੀ ਸੀ ।ਬਾਕੀ ਸਭ ਪੈਦਲ ਪਹੁੰਚਦੇ ਸਨ । ਮੈਂ ਵੀ ਪਹੁੰਚ ਕੇ ਰੋਜ਼ ਕੰਮ ਕਰਨ ਲੱਗ ਪਿਆ , ਪਰ ਇਹ ਕੰਮ ਮੈਂ ਬੈਚੈਨੀ ਨਾਲ ਕਰਦਾ ਸੀ ।ਮਨ ਉਥੇ ਨਹੀ ਸੀ ਰਹਿੰਦਾਂ । ਹੱਥ ਕੰਮ ਕਰਦੇ ਰਹਿੰਦੇ ਸਨ , ਦਿਲ ਦੀ ਉਮੰਗ ਤੜਪਣ ਉਡਾਰੀਆਂ ਖਾਂਦੀ ਰਹਿੰਦੀ ਸੀ । ਪਿਆਸੀਆਂ ਅੱਖਾਂ ਈਸ਼ਵਰ ਅਗੋਂ ਫਰਿਆਦ ਕਰਦਿਆਂ ਸਨ । ਪ੍ਰਭੂ ਮੇਰਾ ਭਵਿਸ਼ ਕੀ ਹੋਵੇਗਾ ?,, ਕੀ ਮੈਂ ਭਾਂਡੇ ਪੈਕਿੰਗ ਕਰਦਿਆਂ ਸਾਰਾ ਜੀਵਨ ਬਤੀਤ ਕਰ ਦਿਆਂਗਾ । ਕੰਮ ਇਸ ਤਰੀਕੇ ਨਾਲ ਕਦੀ ਕੀਤਾ ਹੀ ਨਹੀ ਸੀ । ਬਾਕੀ ਦੇ ਰੀਫੀਊਜ਼ੀ ਬਚਿਆਂ ਨੂੰ ਦੇਖ ਕੇ ਮੈਨੂੰ ਵੀ ਉਤਸ਼ਾਹ ਮਿਲ ਗਿਆ । ਕਿਉਂਕਿ 40 --50 ਬੱਚੇ ਹੋਰ ਵੀ ਸਨ , ਜੋ ਮੇਰੀ ਤਰ੍ਹਾ ਲੁਟੇ ਪੁਟੇ ਆਏ ਸਨ । ਉਨ੍ਹਾ ਦੇ ਮਾਂ ਬਾਪ ਸਮਰਥਾ ਨਹੀ ਰਖਦੇ ਸਨ । ਪਰ ਮੈਂ ਸਿਰਫ ਤਿੰਨ ਮਹੀਨੇ ਹੀ ਕੰਮ ਕਰ ਸਕਿਆ । ਮਨ ਨਾ ਲਗਿਆ । ਮਹੀਨੇ ਬਾਅਦ ਮੈਨੂੰ 20 ਰੁਪਏ ਮਿਲੇ । ਮੈਂ ਘਰ ਆ ਕੇ ਪਕੜਾਏ ।

ਇੱਕ ਹੋਰ ਦਫਤਰ ਵਿਚ ਜਦ ਵਕੈਂਸੀਆਂ ( Vacancies ) ਨਿਕਲੀਆਂ । ਦੇਸ਼ ਦੇ ਵੰਡ ਤੋਂ ਬਾਅਦ , ਨਵੇ-ਨਵੇਂ ਦਫਤਰਾਂ ਵਿਚ ਰੀਫੀਊਜ਼ੀ ਬਚਿਆਂ ਨੂੰ ਪਹਿਲ ਦਿੱਤੀ ਜਾਣ ਲੱਗੀ ਸੀ । ਮੇਰੇ ਕੋਲੋਂ ਪੁਛਿਆ ਗਿਆ ਕਿ ਕਿਤਨੀ ਕਲਾਸ ਤੱਕ ਪੜਿਆਂ ਹੈਂ । ਮੈਂ ਕਿਹਾ ,ਕਿ ਮੈਂ ਤਾਂ ਮੈਟਰਿਕ ਵੀ ਪਾਸ ਨਹੀ ਕੀਤੀ । ਕਹਿਣ ਲੱਗੇ ਤੈਨੂੰ ਫਿਰ ਕਲਰਕੀ ਤਾਂ ਮਿਲ ਨਹੀਂ ਸਕਦੀ । ਤੇਰੀ ਉਮਰ ਵੀ ਬਹੁਤ ਛੋਟੀ ਹੈ । ਕਿਉਕਿ ਤੂੰ ਰੀਫੀਊਜ਼ੀ ਹੈਂ ਤੇ ਸਾਨੂੰ ਸੈਂਟਰ ਵੱਲੋਂ ਹਦਾਇਤਾਂ ਨੇ ਕਿ ਰੀਫੀਊਜ਼ੀ ਬਚਿਆਂ ਵਿਚ ਕਿਸੇ ਪ੍ਰਕਾਰ ਦੀਆਂ ਖਾਮੀਆਂ ਵੀ ਹੋਣ ,, ਰਖ ਲਉ , ਨੌਕਰੀ ਜਰੂਰ ਦੇ ਦਿਉ । ਮੈਨੂੰ ਕਹਿਣ ਲੱਗੇ ਤੈਨੂੰ ਅਸੀਂ ਪੀਅਨ ( Peon ) ਰਖ ਸਕਦੇ ਹਾਂ । ਸਿਰਫ ਗੇਟ ਤੇ ਬੈਠੇ ਰਹਿਣਾ ਹੈ । ਕੁਝ ਮਹੀਨੇ ਮੈਂ ਇਹ ਵੀ ਕਰ ਕੇ ਦੇਖ ਲਿਆ । ਬੈਠਾ ਤਾਂ ਮੈਂ ਗੇਟ ਤੇ ਰਹਿੰਦਾ ਸੀ , ਪਰ ਮਨ ਕਿਸੇ ਐਸੇ ਦੁਆਰ ਦੀ ਖੋਜ਼ ਵਿਚ ਰਹਿੰਦਾਂ ਸੀ ਜਿਥੋਂ ਮੈਨੂੰ ਜੀਵਨ ਦਾ ਲਕਸ਼ ਲਭ ਪਵੇ । ਜਦ ਇੱਕ ਦਰ ਤੇ ਮੈਂ ਬੈਠਾ ਹੁੰਦਾ ਸੀ ,, ਮਨ ਕਿਸੇ ਦੂਜੇ ਦਰ ਦੀ ਤਲਾਸ਼ ਵਿਚ ਹੁੰਦਾ ਸੀ , ਜਿਥੋ ਮੈਨੂੰ ਜੀਵਨ ਦਾ ਲਕਸ਼ ਲਭ ਪਵੇ । ਆਖਰ ਇਥੋਂ ਵੀ ਮੈਂ ਕੰਮ ਛੱਡ ਦਿੱਤਾ । ਰੇਵਲੇ ਵਿਚ ਵਕੈਂਸੀਆਂ ( Vacancies ) ਨਿਕਲੀਆਂ ਪਿਤਾ ਜੀ ਕਹਿਣ ਲੱਗੇ ਬੇਟਾ ਤੂੰ ਮੈਟਰਿਕ ਵੀ ਪਾਸ ਨਹੀ ਤੇਰੀ ਉਮੰਗ ਦੇ ਮੁਤਾਬਿਕ ਰੇਵਲੇ ਦੇ ਵਿਚ ਕੰਮ ਨਹੀ ਮਿਲੇਗਾ ।ਫਿਰ ਤੂੰ ਉਹ ਵੀ ਛੋੜ ਆਏਂਗਾ । ਭਰਤੀ ਹੋ ਰਹੀ ਸੀ । ਪਤਾ ਲੱਗਾ ਕੇ ਪੰਜ ਸਾਲ ਟਰੇਨਿੰਗ ਦਿੱਤੀ ਜਾਵੇਗੀ ,, ਫਿਰ ਉਹਨਾ ਨੂੰ ਇੰਜਨ ਦਾ ਡਰਾਈਵਰ ਬਣਾਇਆ ਜਾਵੇਗਾ । ਇਹ ਸ਼ੌਕ ਜਾਗਿਆ । ਸ਼ਾਇਦ ਰੇਵਲੇ ਵਿਚ ਇੰਜਨ ਦੇ ਡਰਾਈਵਰ ਦੀ ਨੌਕਰੀ ਮਿਲ ਜਾਏ ਅਤੇ ਇਸੇ ਵਿਚ ਜਿੰਦਗੀ ਬਤੀਤ ਹੋ ਜਾਏ । ਭਰਤੀ ਹੁੰਦੇ ਹਾਂ । ਮੈਂ ਰੇਵਲੇ ਵਿਚ ਭਰਤੀ ਹੋ ਗਿਆ ।

ਕੋਟਾ ( Kota ) ਤੋਂ ਲੈ ਕੇ ਮੋਡਕ ( Modak ) ਤਕ , ਇਕ ਸ਼ੰਟਿੰਗ ਇੰਜਨ ( Shunting Engine ) ਛੋਟਾ ਜਿਹਾ , ਜੋ ਪਾਣੀ ਦੇ ਸਤ , ਅਠ ਟੈੰਕਰ ਭਰ ਕੇ ਕੋਟਾਹ ਤੋਂ ਚਲਦਾ ਸੀ । ਰਸਤੇ ਵਿਚ ਰੋਡ-ਸਾਈਡ ਦੇ ਨਿੱਕੇ-ਨਿੱਕੇ ਇਹ ਸਤ ,ਅਠ ਸਟੇਸ਼ਨਾ ਤੇ ਪਾਣੀ ਛੱਡ ਕੇ ਅਤੇ ਇੱਕ ਦਿਨ ਪਹਿਲੇ ਦੇ ਛੱਡੇ ਹੋਏ ਖਾਲੀ ਟੈਂਕਰਾਂ ਨੂੰ ਨਾਲ ਜਾਇੰਟ ( Joint ) ਕਰਕੇ ਸਵੇਰੇ ਦੇ ਨਿਕਲੇ ਸ਼ਾਮ ਨੂੰ ਕਦੀ ਸਤ-ਅਠ ,ਕਦੀ ਦਸ-ਬਾਰਾਂ ਵਜੇ ਵਾਪਸ ਆਉਂਦੇ ਹੁੰਦੇ ਸੀ । ਡਰਾਈਵਰ ਯਹੂਦੀ ਸੀ , ਫਾਇਰਮੈਨ ਇੱਕ ਰਾਜਸਥਾਨੀ ਸੀ , ਦੂਸਰਾ ਫਾਇਰਮੈਨ ਯੂ .ਪੀ ,, ਪ੍ਰਾਂਤ ਦਾ ਸੀ । ਤਿੰਨਾ ਦੀ ਮੇਰੇ ਨਾਲ ਬਹੁਤ ਹਮਦਰਦੀ ਸੀ । ਜਦ ਮੈਂ ਦਸਿਆ ਕਿ ਅਸੀਂ ਪਾਕਿਸਤਾਨ ਵਿਚੋਂ ਬਰਬਾਦ ਹੋ ਕੇ ਆਏ ਹਾਂ । ਯਹੂਦੀ ਡਰਾਈਵਰ ,ਜੋ ਸੀ ,ਉਸਦੀ ਸੰਤਾਨ ਨਾ ਹੋਣ
ਕਰਕੇ , ਮੈਨੂੰ ਪੁੱਤਰ ਦੀ ਤਰਾਂ ਪਿਆਰ ਦਿੰਦਾ ਸੀ , ਔਰ ਇੰਜਨ ਦੇ ਸਾਰੇ ਗੁਰ ਸਮਝਾਉਂਦਾ ਸੀ । ਕਦੀ-ਕਦੀ ਉਹ ਮੈਨੂੰ ਡਰਾਈਵਰ ਦੀ ਸੀਟ ਤੇ ਬੈਠਾ ਦਿੰਦਾ ਸੀ । ਮੈਂ ਅਠ-ਦਸ ਮੀਲ ਇੰਜਨ ਚਲਾ ਲੈਂਦਾ ਸੀ । ਐਕਸੀਲੇਟਰ ਹੱਥ ਨਾਲ ਇੱਕ ਦਫ਼ਾ ਉਚਾ ਕਰਨਾ ਹੁੰਦਾ ਹੈ , ਬਾਕੀ ਤਾਂ ਇੰਜਨ ਆਪਣੇ ਆਪ ਚਲਦਾ ਰਹਿੰਦਾ ਹੈ । ਛੋਟਾ ਇੰਜਨ ਸੀ ਉਸਦੇ ਪਿਛੇ ਪੰਜ-ਸਤ ਪਾਣੀ ਦੇ ਟੈੰਕਰ ਹੁੰਦੇ ਸੀ ।

ਕਈ ਦਫ਼ਾ ਮੈ ਬਹੁਤ ਥੱਕ ਟੁੱਟ ਜਾਂਦਾ ਸੀ । ਕਿਉਂਕਿ ਸਵੇਰ ਦਾ ਗਿਆ ਹੋਇਆ ਸ਼ਾਮ ਨੂੰ ਵਾਪਸ ਆਉਂਦਾ ਸੀ । ਡਰਾਈਵਰ ਤੇ ਦੋਨੋ ਫਾਇਰਮੈਨ ਸੱਜਣ ਰੋਟੀ ਦੇ ਟਿਫਨ ਨਾਲ ਲਿਆਉਂਦੇ ਸੀ । ਉਹ ਪਰਿਵਾਰਾਂ ਵਾਲੇ ਸਨ । ਘਰ ਵਾਲੇ ਉਨ੍ਹਾ ਨੂੰ ਰੋਟੀ ਬਣਾ ਕੇ ਦਿੰਦੇ ਸਨ । ਮੇਰੇ ਕੋਲ ਇਸ ਤਰਾਂ ਦਾ ਕੋਈ ਸਮਾਨ ਜਾਂ ਪ੍ਰਬੰਧ ਨਹੀ ਸੀ । ਸਟੇਸ਼ਨ ਤੇ ਇੱਕ ਛੋਟੀ ਜਿਹੀ ਥਾਂ ਰਹਿਣ ਲਈ ਮਿਲੀ ਹੋਈ ਸੀ । ਕਦੀ ਰੋਟੀ ਬਣਾ ਕੇ ਦੇਖੀ ਨਹੀ ਸੀ ।

,,,,,,,,,,, ਚਲਦਾ ,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part-3

Post by Admin on Wed May 16, 2012 12:43 am

," ਹੱਡ-ਬੀਤੀ "
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ਭਾਗ = 3
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਕਦੀ ਰੋਟੀ ਬਣਾ ਕੇ ਦੇਖੀ ਨਹੀ ਸੀ ] ,,,,,,,,,,,,,,,,,,,,,,,,,,,,,,,,,,,,,,,

1947 ਵਿਚ ਰੇਲਵੇ ਸਟੇਸ਼ਨਾ ਤੇ ਇਸ ਤਰਾਂ ਦੇ ਹੋਟਲ ਯਾ ਰੈਸਟੋਰੈਂਟ ਨਹੀਂ ਸਨ ਜੋ ਅਜੇ ਅਸੀਂ ਦੇਖਦੇ ਹਾਂ । ਮੈਂ ਕਈ ਦਫ਼ਾ ਰਾਤ ਨੂੰ ਸ਼ਹਿਰ ਦੇ ਹੋਟਲ ਤੇ ਜਾ ਕੇ ਚਾਰ ਫੁਲਕੇ ਤੇ ਦਾਲ ਲੈ ਆਉਂਦਾ ਸੀ ਤੇ ਖਾ ਲੈਂਦਾ ਸੀ । ਇਕ ਅੱਧ ਜੋ ਬਚ ਜਾਂਦਾ ਸੀ ਮੈਂ ਨਾਲ ਲੈ ਜਾਂਦਾ ਸੀ । ਸ਼ਾਮੀ ਫਿਰ ਥਕਿਆ ਟੁਟਿਆ ਆਉਂਦਾ ਸੀ । ਮੂੰਹ ਹੱਥ ਧੋਕੇ ਗੁਰਦੁਆਰੇ ਦਾ ਰੁਖ ਕਰਨਾ ਔਰ ਥੋੜ੍ਹੀ ਦੂਰ ਸ਼ਹਿਰ ਦੇ ਹੋਟਲ ਤੋਂ ਦੋ ਯਾਂ ਤਿੰਨ ਫੁਲਕੇ ਖਾ ਲੈਣੇ ,, ਅਤੇ ਇਕ-ਦੋ ਫੁਲਕੇ ਨਾਲ ਲੈ ਆਉਣੇ । ਇਹ ਮੇਰਾ ਰੋਜ਼ ਦਾ ਨਿਯਮ ਬਣ ਗਿਆ ਸੀ ਪਰ ਮੈਂ ਇਥੇ ਵੀ ਪੰਜ-ਛੇ ਮਹੀਨੇ ਤੋਂ ਜਿਆਦਾ ਨਾਂਹ ਰਹਿ ਸਕਿਆ । ਵਿਆਕੁਲ ਦਿਲ ਨੇ , ਵਿਆਕੁਲ ਹੀ ਰਖਿਆ । ਭਾਵੁਕ ਮਨ ਨੇ ਭਾਵਨਾਵਾਂ ਨੂੰ ਸੱਟ ਵਜਦੀ ਦੇਖੀ , ਤਾਂ ਮੈਂ ਅੰਗਮੀ ਸੋਚਾਂ ਵਿਚ ਪੈ ,, ਬਿਨਾ ਰੀਜ਼ਾਇਨ ( Resign ) ਕੀਤਿਆਂ, ਬਿਨਾਂ ਦਸਿਆਂ ,ਵਾਪਸ ਅਲਵਰ ਆ ਗਿਆ ।

ਮੇਰੇ ਪਿਤਾ ਜੀ ਨੇ ਕਿਹਾ , ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਤੂੰ ਕੰਮ ਨਹੀ ਕਰ ਸਕੇਗਾਂ । ਮੈਂ ਕਿਹਾ ਮੇਰੇ ਕੋਲੋਂ ਕੋਈ ਭਾਰਾ ਕੰਮ ਨਹੀਂ ਲੈਂਦੇ ਸਨ । ਮੈਨੂੰ ਪਿਆਰ ਨਾਲ ਕੰਮ ਸਿਖਾਉਂਦੇ ਸਨ । ਮੈਂ ਕਿਹਾ ਮੇਰਾ ਮਨ ਕੰਮ ਵਿਚ ਨਹੀ ਲਗਦਾ ਸੀ । ਪੰਜ-ਦਸ ਦਿਨ ਘਰ ਰਹਿਣ ਤੋਂ ਬਾਅਦ ਇਕ ਦਿਨ ਪਿਤਾ ਜੀ ਨੇ ਜ਼ਰਾ ਸਖਤ ਲਹਿਜੇ ਵਿਚ ਕਹਿ ਦਿੱਤਾ ,, ਕਿ ,, ਕੀ ਫਿਰ ਬਕਰੀਆਂ ਖੋਤੇ ਚਾਰੇਂਗਾ ?,, ਚੰਗੀ ਭਲੀ ਰੇਲਵੇ ਦੀ ਨੌਕਰੀ ਤੇ ਗਿਆ ਸੀ , ਛੋੜ ਆਇਆ ਹੈ । ਪੜ੍ਹਾਈ ਤੂੰ ਕਰਦਾ ਨਹੀ ਫਿਰ ,, ਕੀ ਖੋਤੇ ਚਾਰੇਂਗਾ ? ,, ਅੱਜ ਤੱਕ ਮੈਂ ਆਪਣੇ ਪਿਤਾ ਜੀ ਤੋਂ ਇਸ ਤਰਾਂ ਦੇ ਬੋਲ ਕਦੀ ਸੁਣੇ ਨਹੀ ਸਨ । ਇਕਲੌਤਾ ਲੜਕਾ ਹੋਣ ਕਰਕੇ , ਘਰ ਵਿਚ ਪਿਆਰ ਦਾ ਕੇਂਦਰ ਬਣਿਆ ਹੋਇਆ ਸੀ । ਸਾਰੀ ਰਾਤ ਕਦੀ ਅੱਖਾਂ ਰੋਂਦੀਆਂ ਸਨ ,ਕਦੀ ਦਿਲ ਰੋਂਦਾ ਸੀ । ਮੈਂ ਸੌਂ ਨਾ ਸਕਿਆ । ਇਕ ਦਿਨ ਅੱਧੀ ਰਾਤ ਸੀ । ਸੁਤੀ ਹੋਈ ਭੈਣ ਇਕ ਕਮਰੇ ਵਿਚ ,, ਜੋ ਸਾਨੂੰ ਮਕਾਨ ਕਲੇਮ ( Claim ) ਵਿਚ ਮਿਲਿਆ ਹੋਇਆ ਸੀ ,,ਅਤੇ ਸੁਤੀ ਹੋਈ ਮਾਂ ਤੇ ਪਿਤਾ ,, ਇਨ੍ਹਾ ਦੇ ਪੈਰਾਂ ਨੂੰ ਮਥਾ ਟੇਕ ,ਮੈਨੂੰ ਪਤਾ ਸੀ ( ਬਹੁਤ ਰੋਣਗੇ - ਬਹੁਤ ਰੋਣਗੇ ) ਪਰ ਮੈਂ ਕੀ ਕਰਾਂ , ਮੈਂ ਕੀ ਕਰਾਂ , ਮੈਂ ਵੀ ਤਾਂ ਰੋ ਰਿਹਾ ਸੀ - ਮੈਂ ਵੀ ਤਾਂ ਦੁਖੀ ਸੀ । ਇਤਨੀ ਮਾਨਸਿਕ ਪੀੜਾ ਇਕ ਛੋਟੀ ਜਿਹੀ ਉਮਰ ਵਿਚ ਜਿਸਨੇ ਮੈਨੂੰ ਬੇ-ਹਾਲ ਕਰ ਦਿੱਤਾ ਸੀ । ਮੈਨੂੰ ਇਹ ਵੀ ਪਤਾ ਸੀ ਮੇਰੇ ਤੋਂ ਸਦਕੇ ਜਾਣ ਵਾਲਾ ਇਹ ਪਿਤਾ ਬਹੁਤ ਤੜਪੇਗਾ । ਮੇਰੇ ਤੋਂ ਸਦਕੇ ਜਾਣ ਵਾਲੀ ਇਹ ਇਹ ਮਾਂ ਬਹੁਤ ਰੋਏਗੀ । ਇਕੋ-ਇਕ ਭਰਾ ਤੇ ਮਾਣ ਕਰਨ ਵਾਲੀ ਭੈਣ ਨਿਮਾਣੀ ਹੋ ਜਾਏਗੀ ।

ਪਰ ਮੈਂ ਤਰਾਜ਼ੂ ਦੇ ਦੋ ਪਲੜਿਆਂ ਤੇ ਕਦੀ ਮਾਂ-ਬਾਪ ਦੀ ਪੀੜਾ ਅਤੇ ਕਦੀ ਆਪਣੀ ਵਿਆਕੁਲਤਾ ਤੋਲਦਾ ਰਿਹਾ , ਤੋਲਦਾ ਰਿਹਾ ਔਰ ਮੇਰੀ ਵਿਆਕੁਲਤਾ ਦੀ ਪੀੜਾ ਦਾ ਹੀ ਪਲੜਾ ਭਾਰੀ ਰਿਹਾ । ਮੈਂ ਸੁਤਿਆਂ ਨੂੰ ਛਡ ਕੇ ਚਲ ਪਿਆ । ਅੰਮ੍ਰਿਤ ਵੇਲੇ ਇਕ ਟਰੇਨ ਦਿੱਲੀ ਨੂੰ ਜਾਂਦੀ ਸੀ । ਪੈਸੰਜਰ ( passanger ) ਗਡੀ ਮੈਂ ਬੈਠ ਗਿਆ । ਛੇ ਸਤ ਘੰਟਿਆਂ ਬਾਅਦ ਦਿੱਲੀ ਪਹੁੰਚ ਗਿਆ । ਗੁਰਦੁਆਰਾ ਸੀਸ ਗੰਜ ਸਾਹਿਬ ਮਥਾ ਟੇਕਿਆ । ਤਿਆਗੀ ,ਬੈਰਾਗੀ ਸਤਿਗੁਰੂ ,ਤੇਗ ਬਹਾਦਰ ਸਾਹਿਬ ਜੀ ਅਗੋਂ ਮੈਂ ਆਪਣਾ ਰੋਣਾ ਰਖਿਆ । ਮੇਰੀ ਜੇਬ ਵਿਚ ਕੁਲ 12 ਰੁਪਏ ਸਨ । ਹੋਰ ਕੁਛ ਨਹੀ ਸੀ । ਤਿੰਨ ਰੁਪਏ ਦੀ ਮੈਂ ਟਿਕਟ ਲਈ , ਭਰਤਪੁਰ ਉਤਰਿਆ , ਗੁਰਦੁਆਰੇ ਗਿਆ । ਉਥੋਂ ਦਾ ਇਕ ਬਜ਼ੁਰਗ ਗ੍ਰੰਥੀ , ਰਸਿਕ ਪੁਰਸ਼ ਹਰ ਵੇਲੇ ਰਸਨਾ ਤੋਂ ਸਤਿਨਾਮ ਵਾਹਿਗੁਰੂ ਉਚਾਰਨ ਕਰਨ ਵਾਲਾ । ਮੈਂ ਉਹਨਾ ਦੇ ਪੈਰੀਂ ਪਿਆ ਅਤੇ ਮੈਂ ਆਖਿਆ ਬਾਬਾ ਜੀ ਮੈਂ ਇਥੇ ਤਿੰਨ-ਚਾਰ ਦਿਨ ਇਥੇ ਰਹਿਣਾ ਹੈ । ਕਹਿਣ ਲਗੇ ਰਹੋ । ਰਾਤ ਪੈਣ ਲਗੀ। ਹਲਕਾ ਜਿਹਾ ਥੋੜਾ ਜਿਹਾ ਸਤਿਸੰਗ ਹੁੰਦਾ ਸੀ । ਉਹ ਗ੍ਰੰਥੀ ਸਿੰਘ ਪਾਠ ਕਰ ਲੈਂਦਾ ਸੀ । ਇਕ ਸ਼ਬਦ ਪੜਿਆ , ਮਹਾਰਾਜ ਜੀ ਦਾ ਸੁਖ ਆਸਨ ਕੀਤਾ , ਕੀਰਤਨ ਸੋਹਲੇ ਜੀ ਦਾ ਪਾਠ ਹੋਇਆ , ਸਮਾਪਤੀ ਹੋਈ । ਗ੍ਰੰਥੀ ਸਿੰਘ ਆਪਣੇ ਘਰ ਨੂੰ ਜਾਣ ਲਗਿਆ , ਮੈਨੂੰ ਕਹਿਣ ਲਗਾ ਕਾਕਾ ਤੂੰ ਕੁਛ ਲੰਗਰ ਪਾਣੀ ਛਕਿਆ ?,, ਮੈਂ ਕਿਹਾ -- ਨਹੀ । ਆਇਆ ਕਿਥੋਂ ਹੈਂ ?,, ਮੈਂ ਕਿਹਾ ਦਿੱਲੀ ਤੋਂ ਆਇਆਂ ਹਾਂ । ਮੇਰੇ ਹੋਂਠ ਤੇ ਚੇਹਰੇ ਨੂੰ ਦੇਖ ਕੇ ਕਹਿਣ ਲੱਗਾ ,, ਲਗਦਾ ਹੈ ਤੂੰ ਕੁਛ ਸਵੇਰੇ ਤੋਂ ਨਹੀ ਖਾਧਾ । ਮੈਂ ਕਿਹਾ ਹਾਂ ,, ਕੁਛ ਨਹੀ ਖਾਧਾ । ਉਸ ਗੁਰਦੁਆਰੇ ਕੋਈ ਇਕ ਅਧਾ ਮੁਸਾਫ਼ਿਰ ਆ ਜਾਂਦਾ ਤਾਂ ਲੰਗਰ ਬਣ ਜਾਂਦਾ ਸੀ , ਨਹੀਂ ਤਾਂ ਨਹੀਂ ਬਣਦਾ ਸੀ । ਉਸ ਦਿਨ ਹੋਰ ਕੋਈ ਮੁਸਾਫ਼ਿਰ ਨਹੀ ਸੀ ਆਇਆ । ਲਾਂਗਰੀ ਸਿੰਘ ਦੀ ਨਿਗਾਹ ਵਿਚ ਮੈ ਨਹੀ ਆਇਆ ।

ਬਾਬੇ ਨੇ ਜੋ ਚਾਰ ਪਰਸ਼ਾਦੇ ਰਖੇ ਹੋਏ ਸਨ ਲੰਗਰ ਦੇ ਵਿਚੋਂ । ਬਾਬਾ ਜੀ ਇੱਕਲੇ ਹੀ ਰਹਿੰਦੇ ਸਨ । ਦੋ ਪਰਸ਼ਾਦੇ ਮੈਨੂੰ ਦਿੱਤੇ ,ਉਪਰ ਸ਼ਬਜੀ ਰਖੀ । ਮੈਂ ਖਾ ਕੇ ਸੌਂ ਗਿਆ । ਅੰਮ੍ਰਿਤ ਵੇਲੇ ਉਠਿਆ ,, ਇਸ਼ਨਾਨ ਕੀਤਾ l ਗੁਰੂ ਅੱਗੇ ਜੋਦੜੀ ਕੀਤੀ ,, ਦਾਤਾ ਮੇਰਾ ਭਵਿਸ਼ ਕੀ ਹੈ ?,,,,,,, ਦਾਤਾ ਮੇਰਾ ਭਵਿਸ਼ ਕੀ ਹੈ ?,,,,,,,, ਯਾਂ ਤਾਂ ਮੈਨੂੰ ਕਿਸੇ ਢੰਗ ਦਾ ਕੰਮ ਕਾਜ਼ ਮਿਲੇ ਪਰ ਇਤਨਾ ਵੀ ਮੈਨੂੰ ਪਤਾ ਸੀ ਕਿ ਮੈਂ ਜੋ ਮੰਗ ਰਿਹਾਂ ਹਾਂ , ਗਲਤ ਮੰਗ ਰਿਹਾਂ ਹਾਂ । ਮੇਰਾ ਮਨ ਕੀਤੇ ਵੀ ਲਗਣਾ ਨਹੀ ਸੀ । ਮੈਂ ਕਿਹਾ ਹੇ ਪ੍ਰਭੂ ਮੈਨੂੰ ਆਪਣੇ ਚਰਨਾ ਨਾਲ ਜੋੜ । ਮੈਂ ਜਦ ਤਿੰਨ ਦਿਨ ਰਿਹਾ , ਬਾਬਾ ਗ੍ਰੰਥੀ ਜੀ ਕਹਿਣ ਲੱਗੇ ਬੇਟਾ ,, ਮੁਸਾਫ਼ਿਰ ਇਥੇ ਤਿੰਨ ਦਿਨ ਹੀ ਰਹਿ ਸਕਦੇ ਹਨ । ਹੋਰ ਅਗਰ ਰਹਿਣਾ ਹੈ ਤਾਂ ਅੱਜ ਜਦ ਪ੍ਰਧਾਨ ਸਾਹਿਬ ਸ਼ਾਮ ਨੂੰ ਆਉਣਗੇ ਉਨ੍ਹਾ ਕੋਲੋਂ ਪੁਛ ਲੈਣਾ । ਮੈਂ ਕਿਹਾ ਬਾਬਾ ਜੀ ਪੁਛਣ ਦੀ ਲੋੜ ਨਹੀਂ , ਮੈਂ ਚਲਿਆ ਜਾਂਦਾਂ ਹਾਂ । ਹੈਰਾਨਗੀ ਮੈਨੂੰ ਹੋਈ । ਮੇਰੇ ਜਾਣ ਤੇ ਉਸ ਬਾਬੇ ਦੀਆਂ ਅੱਖਾਂ ਵੀ ਛਲਕੀਆਂ । ਪਤਾ ਨਹੀ ਕੋਈ ਪੁਰਾਣੇ ਸਨਬੰਧ ਸਨ । ਮੇਰੇ ਮਨ ਵਿਚ ਭਾਂਵੇ ( ਅੱਜ ਮੇਰੀ ਉਮਰ 68 ਸਾਲ ਦੀ ਹੋ ਗਈ ਹੈ ) ਅਜੇ ਤੱਕ ਉਸ ਬਾਬੇ ਦੀ ਛਲਕਦੀ ਹੋਈ ਅੱਖ ਔਝਲ ਨਹੀ ਹੁੰਦੀ ।

,,,,,,,,,,, ਚਲਦਾ ,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part-3

Post by Admin on Wed May 16, 2012 12:48 am


" ਹੱਡ-ਬੀਤੀ "
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ਭਾਗ == 4
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਪਤਾ ਨਹੀ ਕੋਈ ਪੁਰਾਣੇ ਸਨਬੰਧ ਸਨ । ਮੇਰੇ ਮਨ ਵਿਚ ਭਾਂਵੇ ( ਅੱਜ ਮੇਰੀ ਉਮਰ 68 ਸਾਲ ਦੀ ਹੋ ਗਈ ਹੈ ) ਅਜੇ ਤੱਕ ਉਸ ਬਾਬੇ ਦੀ ਛਲਕਦੀ ਹੋਈ ਅੱਖ ਔਝਲ ਨਹੀ ਹੁੰਦੀ ] ,,,,,,,,,,,,,,,,,,,,,,,,,,,,,,,,,,,,,,,,,,,,,,,,,,

ਮੈਂ ਰੇਲਵੇ ਸਟੇਸ਼ਨ ਤੇ ਆ ਕੇ ਵਿਦਾਉਟ ( Without ) ਟਿਕਟ ਗੱਡੀ ਵਿਚ ਬੈਠ ਗਿਆ । ਕਿਸੇ ਤਰ੍ਹਾਂ ,, ਟੀ. ਟੀ . ਦੀ ਨਜਰ ਤੋਂ ਬਚ ਕੇ ਮੈਂ ਗੇਟ ਪਰ ਕੀਤਾ ਔਰ ਦਾਦਰ ਰੇਲਵੇ ਸਟੇਸ਼ਨ ਦੇ ਬਾਹਰ ਨਿਕਲ ਪੈਦਲ ਗੁਰਦੁਆਰੇ ਤਕ ਪਹੁੰਚਿਆ । ਨਲਕੇ ਦੇ ਠੰਡੇ ਪਾਣੀ ਨਾਲ ਇਸ਼ਨਾਨ ਕਰ , ਥੋੜਾ ਜਿਹਾ ਨਿਤਨੇਮ ਕਰ , ਭੁਖ ਲਗੀ ਹੋਈ ਸੀ । ਗ੍ਰੰਥੀ ਸਿੰਘ ਨੂੰ ਪੁਛਿਆ , ਕੀ ਇਥੇ ਲੰਗਰ ਨਹੀ ਚਲਦਾ ?,,,,, ਕਹਿਣ ਲਗੇ , ਲੰਗਰ ਬੰਬੇ V .T . ਤੇ ਚਲਦਾ ਹੈ । ਜਿਹੜੀ ਇਸਦੀ ਵਡੀ ਬ੍ਰਾਂਚ ਹੈ , ਸ਼੍ਰੀ ਗੁਰੂ ਸਿੰਘ ਸਭਾ ਹੈ , ਉਥੇ ਲੰਗਰ ਚਲਦਾ ਹੈ । ਇਥੇ ਲੰਗਰ ਨਹੀ ਚਲਦਾ । ਕਹਿਣ ਲਗੇ ਕੋਹਲੀਵਾੜਾ ਨਾਲ ਹੈ ਉਥੇ ਦੋ-ਤਿੰਨ ਗੁਰਦੁਆਰੇ ਹਨ । ਇਕ ਗੁਰਦੁਆਰਾ ਹੈ ਉਥੇ ਲੰਗਰ ਚਲਦਾ ਹੈ । ਪੁਛ ਕੇ ਮੈਂ ਇਲੈਕਟਰਿਕ ਟਰੇਨ ਤੇ ਬੈਠਕੇ ਬੰਬੇ V .T . ਪਹੁੰਚਿਆ । ਗੁਰਦੁਆਰੇ ਪਹੁੰਚਦਿਆਂ ਲੰਗਰ ਤਾਂ ਮਿਲ ਗਿਆ , ਪਰ ਲਿਖਿਆ ਹੋਇਆ ਸੀ ਲੰਗਰ ਤਿੰਨ ਦਿਨ ਹੀ ਮਿਲੇਗਾ । ਬਾਅਦ ਵਿਚ ਨਹੀ । ਖੈਰ ਮੈਂ ਦਿਨੇ ਸੜਕਾਂ ਤੇ ਘੁੰਮਦਾ ਰਹਿੰਦਾ ਸਾਂ । ਸ਼ਾਮੀ ਗੁਰਦੁਆਰੇ ਆ ਬੈਠਦਾ ਸੀ । ਲੰਗਰ ਦੇ ਟਾਈਮ ਲੰਗਰ ਆ ਛਕਦਾ ਸੀ । ਤੀਜਾ ਦਿਨ ਹੋਇਆ , ਲਾਂਗਰੀ ਨੇ ਬੜੇ ਸਖਤ ਜਿਹੇ ਲਹਿਜੇ ਵਿਚ ਕਹਿ ਦਿੱਤਾ ਕਿ ਅਜ ਤੁਹਾਡਾ ਤੀਜਾ ਦਿਨ ਹੈ । ਅਜ ਲੰਗਰ ਛਕ ਲਉ ਫਿਰ ਤੁਹਾਨੂੰ ਲੰਗਰ ਨਹੀ ਮਿਲੇਗਾ । ਮੈਂ ਇਲੈਕਟਰਿਕ ਟਰੇਨ ਤੇ ਵਿਦਾਉਟ ਟਿਕਟ ਬੈਠਦਾ ਸੀ । ਮੈਂ ਕੋਹਲੀਵਾੜਾ ਪਹੁੰਚ ਗਿਆ , ਚਲਾਕੀਆਂ ਮੈਨੂੰ ਆ ਗਈਆਂ ਸਨ । ਕਿਸ ਤਰ੍ਹਾਂ ਵਿਦਾਉਟ ਟਿਕਟ , ਟਰੇਨ ਵਿਚ ਬੈਠਕੇ ਬਾਹਰ ਨਿਕਲਣਾ ਹੈ । ਕਿਸ ਤਰ੍ਹਾਂ ਟੀ . ਟੀ. ਦੀ ਨਿਗਾਹ ਤੋਂ ਬਚਣਾ ਹੈ । ਉਥੇ ਵੀ ਤਿੰਨ ਦਿਨ ਤੋਂ ਬਾਅਦ ( ਲਗਦਾ ਸੀ ਉਹ ਬੰਦਾ ਗੁਰਦੁਆਰੇ ਦੇ ਮੁਖੀਆਂ ਵਿਚੋਂ ਸੀ ) ਬੜੇ ਸਖਤ ਲਹਿਜੇ ਵਿਚ ਕਹਿਣ ਲਗਾ ਕਿ ਬਈ ਇਹ ਯਤੀਮਖਾਨਾ ਨਹੀ ਹੈ , ਗੁਰਦੁਆਰਾ ਹੈ । ਤਿੰਨ ਦਿਨ ਤੁਹਾਨੂੰ ਲੰਗਰ ਛਕਦਿਆਂ ਨੂੰ ਹੋ ਗਏ ਨੇ ਹੁਣ ਆਪਦਾ ਕੋਈ ਹੋਰ ਬੰਦੋਬਸਤ ਕਰੋ ।

ਥੋੜ੍ਹੀ ਜਿਹੀ ਦੂਰੀ ਤੇ ਸਾਇਨ ਸਿੰਧੀ ਕਲੋਨੀ ਗੁਰੂ ਨਾਨਕ ਦਰਬਾਰ ਸੀ । ਉਥੇ ਉਸ ਵਕਤ ਦੀ ਮਸ਼ਹੂਰ , ਸਿੰਧੀ ਬੀਬੀ ਟਿਲੀ ਬਾਈ ਦਾ ਕੀਰਤਨ ਸੀ । ਬਹੁਤ ਸਾਰੀਆਂ ਸੰਗਤਾਂ ਗਈਆਂ ਹੋਈਆਂ ਸਨ ! ਮੈਂ ਵੀ ਚਲਿਆ ਗਿਆ । ਕਾਫੀ ਭੀੜ ਸੀ । ਉਥੇ ਗ੍ਰੰਥੀ ਸਨ , ਗਿਆਨੀ ਗੁਰਦਿਆਲ ਸਿੰਘ । ਉਨ੍ਹਾਂ ਨੇ ਇਕ ਸ਼ਬਦ ( Classical ) ਸ਼ਾਸਤ੍ਰੀਆ ਸੰਗੀਤ ਵਿਚ ਪੜ੍ਹਿਆ । ਮੈਨੂੰ ਬਹੁਤ ਚੰਗਾ ਲਗਿਆ ਕਿਉਂਕਿ ਸੰਗੀਤ ਤੇ ਸ਼ਾਇਰੀ ਮੇਰੇ ਸੰਸਕਾਰਾਂ ਵਿਚ ਕੁਟ ਕੁਟਕੇ ਭਰੀ ਹੋਈ ਸੀ । ਸਮਾਪਤੀ ਹੋਈ , ਮੈਂ ਤਾਂ ਸੋਚੀ ਪਿਆ ਹੋਇਆ ਸੀ , ਕਿਥੇ ਜਾਵਾਂ ?,,,,,,,,,

ਮੈਂ ਬਾਅਦ ਵਿਚ ਜਦ ਸਾਰੀ ਭੀੜ ਛਟ ਗਈ , ਗਿਆਨੀ ਜੀ ਨੂੰ ਇਕੱਲੇ ਹੋਏ ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ,ਕਿ ਮੈਂ ਕੁਛ ਦਿਨ ਇਥੇ ਰਹਿ ਸਕਦਾਂ ਹਾਂ । ਮੇਰੇ ਕੋਲੋਂ ਉਨ੍ਹਾਂ ਪੁਛ ਲਿਆ ਕਿਥੋਂ ਆਇਆਂ ਹੈ । ਮੈਂ ਕਿਹਾ ਕਾਫੀ ਦਿਨਾ ਦਾ ਆਇਆ ਹੋਇਆ ਹਾਂ । ਕਈ ਗੁਰਦੁਆਰਿਆਂ ਵਿਚ ਤਿੰਨ- ਤਿੰਨ ਦਿਨ ਰਿਹਾਂ ਹਾਂ । ਮੇਰੇ ਕੋਲ ਇਕ ਛੋਟੀ ਜਿਹੀ ਗਠੜੀ ਸੀ , ਜਿਸ ਵਿਚ ਮੇਰੇ ਦੋ ਕੁੜਤੇ , ਦੋ ਪਜਾਮੇ , ਕਛਹਿਰਾ ਤੋਲੀਆ ਹੋਰ ਕੁਛ ਵੀ ਨਹੀ ਸੀ । ਕਹਿਣ ਲਗੇ ਠੀਕ ਹੈ ਰਹਿ ਜਾ । ਇਹ ਤੇ ਢਾਰਸ ਮਿਲੀ ਪਰ ਮੈਂ ਸੋਚੀਂ ਪਿਆ ਹੋਇਆ ਸੀ ਅਤੇ ਜੇਬ ਵਿਚ ਸਿਰਫ ਇਕ ਰੁਪਿਆ ਬਚਿਆ ਹੋਇਆ ਸੀ । ਮੈਂ ਬੜੇ ਸੰਕੋਚ ਨਾਲ , ਕਿਸੇ ਦਿਨ ਇਕ ਆਨਾ , ਕਿਸੇ ਦਿਨ ਦੋ ਆਨੇ ਅਤੇ ਕਿਸੇ ਦਿਨ ਕੁਛ ਵੀ ਮੈਂ ਖਰਚ ਨਹੀ ਸੀ ਕਰਦਾ । ਇਕ ਛੋਟੀ ਜਿਹੀ ਚਾਦਰ ਸੀ । ਗੁਰਦੁਆਰੇ ਹਾਲ ਵਿਚ ਵਿਛਾਕੇ ਗਠੜੀ ਨੂੰ ਸਿਰਹਾਨੇ ਥਲੇ ਰਖ ਕੇ ਸੌਂਣ ਲਗਾ । ਗਿਆਨੀ ਗੁਰਦਿਆਲ ਸਿੰਘ ਜੀ ਮੈਨੂੰ ਪੁਛਣ ਲਗੇ , ਤੁਸੀਂ ਲੰਗਰ ਛਕ ਆਏ ਹੋ , ਮੈਂ ਕਿਹਾ ਗਿਆਨੀ ਜੀ ਮੇਰਾ ਘਰ ਤਾਂ ਕੋਈ ਨਹੀ ਹੈ । ਗੁਰੂ ਦਾ ਘਰ ਹੀ ਮੇਰਾ ਘਰ ਹੈ । ਮੈਂ ਨਹੀ ਛਕਿਆ । ਉਹ ਆਪਣਾ ਲੰਗਰ ਆਪ ਬਣਾਉਂਦੇ ਸਨ ਔਰ ਇਕ ਟਾਈਮ ਦੁਪਹਿਰ ਵੇਲੇ ਬਣਾਉਂਦੇ ਸਨ । ਉਸੇ ਵਿਚੋਂ ਰਾਤ ਜੋਗਾ ਰਖ ਲੈਂਦੇ ਸਨ । ਉਨ੍ਹਾਂ ਨੇ ਦੋ ਪਰਸ਼ਾਦੇ ਆਪਣੇ ਲਈ ਰਖੇ ਹੋਏ ਸਨ ਅਤੇ ਥੋੜੀ ਜਿਹੀ ਸਬਜ਼ੀ । ਮੈਨੂੰ ਕਹਿਣ ਲਗੇ ਇਸ ਤਰਾਂ ਕਰਦੇ ਹਾਂ , ਇਕ ਤੁਸੀਂ ਖਾ ਲਵੋ , ਇੱਕ ਮੈਂ ਖਾ ਲੈਂਦਾਂ ਹਾਂ । ਮੈਂ ਕਿਹਾ ਗਿਆਨੀ ਜੀ ਨਹੀ । ਇਕ ਨਾਲ ਤੁਹਾਡੀ ਪੂਰਤੀ ਨਹੀ ਹੋਵੇਗੀ ।ਉਨ੍ਹਾਂ ਦਾ ਸ਼ਰੀਰ ਭਾਰਾ ਜਿਹਾ ਸੀ ਔਰ ਉਮਰ 50 -55 ਦੀ ਹੋਵੇਗੀ । ਕਹਿਣ ਲਗੇ ਤੁਸੀਂ ਇਕ ਖਾ ਲਵੋ । ਮੈਂ ਇਕ ਪਰਸ਼ਾਦਾ ਖਾ ਕੇ ( ਭਾਵੇਂ ਭੁਖ ਤਾਂ ਨਾਂਹ ਮਿਟੀ ਪਰ ) ਗੁਰੂ ਦਾ ਸ਼ੁਕਰ ਕੀਤਾ ਅਤੇ ਸੌਂ ਗਿਆ ।

ਸਵੇਰੇ ਤਿੰਨ ਵਜੇ ਉਠ ਕੇ ਇਸ਼ਨਾਨ ਕੀਤਾ ਔਰ ਸੁਖਮਨੀ ਸਾਹਿਬ ਦਾ ਪਾਠ ਬੜੀ ਲੈਅ ਵਿਚ ਕੀਤਾ । ਸਵੇਰ ਦੇ ਟਾਈਮ ਕੋਈ 2 -3 ਪ੍ਰੇਮੀ ਮਥਾ ਟੇਕਣ ਆਉਂਦੇ ਸਨ । ਸਿੰਧੀ ਗੁਰਦੁਆਰੇ ਵਿਚ ਰਿਵਾਜ਼ ਸ਼ਾਮ ਦੇ ਪ੍ਰੋਗਰਾਮ ਦਾ ਹੈ । ਲੈਅ ਵਿਚ ਸੁਖਮਨੀ ਸਾਹਿਬ ਦਾ ਪਾਠ ਥੋੜਾ ਜਿਹਾ ਸੁਣਕੇ ਗਿਆਨੀ ਗੁਰਦਿਆਲ ਸਿੰਘ ਜੀ ਕਹਿਣ ਲਗੇ ਤੇਰੇ ਕੰਠ ਵਿਚ ਤਾਂ ਰਾਗ ਹੈ । ਮੈਂ ਕਿਹਾ ਗਿਆਨੀ ਜੀ ਮੈਨੂੰ ਸਿਖਾ ਦਿਉ । ਕਹਿਣ ਲਗੇ , ਤੂੰ ਮੇਰੇ ਨਾਲ ਬੈਠਿਆ ਕਰ । ਉਨ੍ਹਾਂ ਨੇ ਮੈਨੂੰ 8 -10 ਦਿਨ ਵਿਚ ਤਾਨਪੁਰਾ ਵਜਾਉਣਾ ਸਿਖਾਇਆ । ਤਬਲਾ ਵੀ ਸਿਖਾਇਆ । ਵਜੇ ਤੇ ਵੀ ਹੱਥ ਰਖਾ ਕੇ ਕੁਝ ਸ਼ਬਦ ਕਢਵਾਏ । ਮੈਂ 10 -12 ਦਿਨਾ ਵਿਚ ਸਭ ਕੁਛ ਸਿਖ ਲਏ । ਰੋਜ਼ ਮੈਂ ਉਨ੍ਹਾਂ ਦੇ ਨਾਲ ਬੈਠਦਾ ਸੀ , ਪੂਰਾ ਸਾਥ ਦਿੰਦਾ ਸੀ । ਉਹ ਬਹੁਤ ਖੁਸ਼ ਸਨ । ਲੇਕਿਨ ਮੇਰੇ ਕਪੜੇ ਬੜੇ ਮੈਲੇ ਸਨ । ਸਾਬਣ ਵਾਸਤੇ ਵੀ ਪੈਸੇ ਨਹੀ ਸਨ । ਗਿਆਨੀ ਗੁਰਦਿਆਲ ਸਿੰਘ ਜੀ ਭਾਂਪ ਗਏ । ਉਨ੍ਹਾਂ ਨੇ ਸਾਬਣ ,ਤੇਲ,ਪੇਸਟ ,ਅਤੇ ਜਰੂਰੀ ਵਰਤਨ ਦਾ ਸਮਾਨ ਵੀ ਦਿੱਤਾ । ਮੈਂ ਆਪਣੇ ਬਸਤਰ ਧੋਤੇ ਔਰ ਸਾਫ਼ ਸੁਥਰੇ ਬਸਤਰਾਂ ਨਾਲ ਫਿਰ ਮੈਂ ਬੈਠਦਾ ਸੀ ।

,,,,,,,,,, ਚਲਦਾ ,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part-5

Post by Admin on Wed May 16, 2012 12:52 am


," ਹੱਡ-ਬੀਤੀ "
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ਭਾਗ == 5
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਮੈਂ ਆਪਣੇ ਬਸਤਰ ਧੋਤੇ ਔਰ ਸਾਫ਼ ਸੁਥਰੇ ਬਸਤਰਾਂ ਨਾਲ ਫਿਰ ਮੈਂ ਬੈਠਦਾ ਸੀ ] ,,,,,,,,,,,,,,,,,,,,,,,,,,,,,,,,,,,,,,,,,,,,,,

ਫਿਰ ਐਸਾ ਵੀ ਹੋਣ ਲਗਾ । ਚੂੰਕਿ ਮੈਂ ਸਵੇਰੇ ਜੋ ਪਾਠ ਕਰਦਾ ਸੀ ਕਿਸੇ ਦਿਨ ਕੋਈ ਬਿਰਧ ਮਾਤਾ ਪਾਠ ਸੁਣ ਕੇ ਗਈ ਸੀ । ਉਹ ਹੋਰਨਾਂ ਨੂੰ ਵੀ ਲਿਆਈ ਅਠ-ਦਸ ਸ਼ਰੀਰ ਸਵੇਰੇ ਇੱਕਠੇ ਹੋਣ ਲੱਗੇ । ਇਸਦੇ ਨਾਲ ਵੀ ਗਿਆਨੀ ਜੀ ਨੂੰ ਖੁਸ਼ੀ ਹੋਈ ਕਿਉਂਕਿ ਇਹ ਗੁਰਦੁਆਰਾ ਨਿੱਜੀ ਸੀ । ਭਾਈ ਗੋਪਾਲ ਸਿੰਘ ਐਡਵੋਕੇਟ ਦਾ ( ਗੁਰੂ ਨਾਨਕ ਦਰਬਾਰ ) ਇਹ ਉਹਨਾਂ ਦਾ ਨਿੱਜੀ ਗੁਰਦੁਆਰਾ ਸੀ । ਲੰਬੇ ਚੌੜੇ ਪ੍ਰਬੰਧ ਦਾ ਢਾਂਚਾ ਵੀ ਨਹੀ ਸੀ । ਹੋਲੀ ਸੋਲੀ ,ਪੂਰੀ ਮੁਖਤਿਆਰੀ ਗਿਆਨੀ ਗੁਰਦਿਆਲ ਸਿੰਘ ਜੀ ਕੋਲ ਸੀ। ਸੰਗਤਾਂ ਵਿਚੋਂ ਕਦੀ-ਕਦਾਈ ਮੈਨੂੰ ਕੋਈ ਇੱਕ ਅੱਧ ਦਮੜਾ ਅਤੇ ਕਪੜੇ ਮਿਲ ਜਾਂਦੇ ਸਨ । ਇਸ ਨਾਲ ਮੇਰੀ ਥੋੜ੍ਹੀ ਜਿਹੀ ਲੋੜਾਂ ਦੀ ਪੂਰਤੀ ਹੋ ਜਾਂਦੀ ਸੀ । ਪਾਠ ਮੈਂ ਚੰਗਾਂ ਕਰ ਲੈਂਦਾ ਸੀ । ਗਿਆਨੀ ਜੀ ਮੈਨੂੰ ਕਦੀ-ਕਦਾਈ ਅਖੰਡ ਪਾਠ ਵਿਚ ਸ਼ਾਮਲ ਕਰ ਲੈਂਦੇ ਸਨ । 10 -12 ਰੁਪਏ ਮਿਲ ਜਾਂਦੇ ਸਨ । ਉਸ ਨਾਲ ਮੇਰੇ ਕੁਛ ਦਿਨ , ਬਹੁਤ ਅਛੇ ਲੰਘ ਜਾਂਦੇ ਸਨ । ਪਰ ਐਸਾ ਸਿਰਫ ਛੇ ਮਹੀਨੇ ਹੀ ਹੋਇਆ ਹੋਵੇਗਾ । ਹਿਰਦਾ ਤੜਪਿਆ ਉਥੋਂ ਵੀ । ਭਾਵੇਂ ਮੈਨੂੰ ਉਥੋਂ ਪਿਆਰ ਮਿਲਿਆ । ਮੈਨੂੰ ਕਦੇ ਕਿਸੇ ਨੇ ਵੀ ਟੋਕਿਆ ਨਹੀ ਸੀ । ਰਹਿਣ ਸਹਿਣ ਦੀ ਕੋਈ ਔਕੜ ਵੀ ਨਹੀਂ ਸੀ । ਹੁਣ ਤਾਂ ਪਰਸ਼ਾਦਾ ਵੀ ਗਿਆਨੀ ਜੀ ਪਾਸੋਂ ਮਿਲ ਜਾਂਦਾ ਸੀ । ਉਹਨਾਂ ਦਾ ਅੱਧੇ ਤੋਂ ਜਿਆਦਾ ਕੰਮ ਤਾਂ ਮੈਂ ਕਰ ਲੈਂਦਾ ਸੀ । ਰਹਿਰਾਸ ਸਾਹਿਬ ਦਾ ਪਾਠ ਕਰ ਲੈਂਦਾ ਸਾਂ । ਅਰਦਾਸ ਵੀ ਕਰ ਲੈਂਦਾ ਸੀ । ਔਰ ਆਏ ਗਏ ਨੂੰ ਅਟੈਂਡ ( Attend ) ਕਰ ਲੈਂਦਾ ਸਾਂ , ਖੁਸ਼ ਸਨ । ਲੇਕਿਨ ਇਕ ਦਿਨ ਮੈਂ ਗਿਆਨੀ ਜੀ ਨੂੰ ਕਿਹਾ ਕਿ ਇਥੇ ਮੇਰਾ ਭਵਿਖ ਤਾਰੀਕ ( ਅੰਧੇਰੇ ) ਜਿਹਾ ਦਿਖਾਈ ਦਿੰਦਾ ਹੈ । ਬਣਨਾ ਕੀ ਚਾਹੁੰਦਾ ਹੈਂ ?,,, ਮੈਂ ਕਿਹਾ ਮੈਨੂੰ ਵੀ ਕੁਝ ਸਮਝ ਨਹੀਂ ਪਰ ਮੇਰੇ ਅੰਦਰ ਇਕ ਪੀੜਾ ਹੈ ਜੋ ਮੈਨੂੰ ਕਿਧਰੇ ਟਿਕਣ ਨਹੀਂ ਦਿੰਦੀ ।

ਇਕ ਦਿਨ ਮੈਂ ਗਿਆਨੀ ਜੀ ਨੂੰ ਹੱਥ ਜੋੜ , ਬਾਬੇ ਅਗੇ ਅਰਦਾਸ ਕਰ ਚੱਲ ਪਿਆ । ਥੋੜੇ ਜਿਹੇ ਦਮੜੇ ਜੇਬ ਵਿਚ ਸਨ । ਮੈਂ ਨਾਸਿਕ ਪਹੁੰਚਿਆ । ਪੰਚਵਟੀ ਇਤਿਹਾਸਿਕ , ਪ੍ਰਾਚੀਨ ਮੰਦਰ ਦੇ ਦਰਸ਼ਨ ਕੀਤੇ ਔਰ ਫਿਰ ਮੈਂ ਦੁਪਹਿਰੇ ਗੁਰਦੁਆਰੇ ਚਲਿਆ ਗਿਆ । ਕੋਈ ਨਹੀ ਸੀ , ਮਥਾ ਟੇਕ ਕੇ ਵਾਪਸ ਆ ਗਿਆ । ਮੈਂ ਸੁਣਿਆ ਸੀ ਗੋਦਾਵਰੀ ਦੇ ਕਿਨਾਰੇ ਤਪੋਬਨ ਹੈ । ਕੁਟਿਆ ਵਿਚ ਵਖ-ਵਖ ਸਾਧੂ ਰਹਿੰਦੇ ਸਨ । ਜਪ ਤਪ ਕਰਦੇ ਰਹਿੰਦੇ ਸਨ । ਮੈਂ ਉਧਰ ਦਾ ਰੁਖ ਕੀਤਾ । ਵਿਚਕਾਰ ਇਕ ਬਹੁਤ ਵੱਡਾ ਆਸ਼ਰਮ ਪੈਂਦਾ ਸੀ । ਬਹੁਤ ਸਾਰੇ ਸੱਜਣਾ ਦੀ ਭੀੜ ਦੇਖ ਮੈਂ ਵੀ ਚਲਿਆ ਗਿਆ । ਪਤਾ ਚਲਿਆ ਇਥੇ ਦੁਪਹਿਰ ਬਾਅਦ ਸਭ ਨੂੰ ਖਾਣਾ ਮਿਲਦਾ ਤੇ ਭੁਖ ਮੈਨੂੰ ਵੀ ਲੱਗੀ ਹੋਈ ਸੀ । ਮੈਂ ਵੀ ਉਸ ਕਤਾਰ ਵਿਚ ਬੈਠ ਗਿਆ । ਦੋ ਪਰਸ਼ਾਦੇ ਉਪਰ ਸਬਜ਼ੀ ਰਖ ਕੇ ਦੇ ਰਹੇ ਸਨ । ਮੈਂ ਖਾ ਕੇ ਪਾਣੀ ਪੀ ਕੇ ਅਕਾਲ ਪੁਰਖ ਦਾ ਸ਼ੁਕਰ ਕੀਤਾ । ਮੈਂ ਭਗਵੇ ਵੇਸ ਵਾਲੇ ਇਕ ਸਾਧੂ ਨੂੰ ਪੁਛਿਆ ਤਪੋਬਨ ਕਿਥੇ ਹੈ । ਮੈਨੂੰ ਕਹਿਣ ਲਗੇ ਇਸ ਕੁਟੀਆ ਤੋਂ ਲੈ ਕੇ ਦੂਰ ਤਕ ਤਪੋਬਨ ਹੈ । ਮੈਂ ਚਲ ਪਿਆ । ਵਖ-ਵਖ ਛਪਰੀਆਂ ਕੁਟੀਆ ਬਣੀਆਂ ਹੋਈਆਂ ਸਨ । ਸਾਧੂਆਂ ਦੇ ਦਰਸ਼ਨ ਵਖ-ਵਖ ਕੁਟੀਆ ਵਿਚ ਕੀਤੇ । ਮੈਂ ਚਲਦਾ ਰਿਹਾ , ਸਾਧੂ ਵਖ-ਵਖ ਪ੍ਰਾਂਤਾਂ ਦੇ ਸਨ । ਵਖ-ਵਖ ਭਗਵੇ ਲਿਬਾਸਾਂ ਦੇ ਸਨ । ਹਿੰਦੀ ਸਭ ਸਮਝ ਲੈਂਦੇ ਸਨ । ਇਸ ਤਰ੍ਹਾਂ ਮੈਂ ਇਕ ਉਦਾਸੀ ਸਾਧੂ ਨਾਲ ਗੁਫਤਗੂ ਕੀਤੀ । ਪਤਾ ਚਲਿਆ ਉਹ ਇਕ ਕੁਟੀਆ ਵਿਚ ਰਹਿੰਦਾ ਸੀ । ਮੈਂ ਪੁਛਿਆ ਤੇ ਬੇਨਤੀ ਕੀਤੀ , ਕਿ ਮੈਂ ਵੀ ਇਥੇ ਬੈਠਕੇ ਤਪ ( ਸਿਮਰਨ ) ਕਰਨਾ ਚਾਹੁੰਦਾ ਹਾਂ । ਉਹ ਉਦਾਸੀ ਕਹਿਣ ਲੱਗਾ ਮੈਂ ਤਾਂ ਕੱਲ ਚਲੇ ਜਾਣਾ ਹੈ ਹਰਿਦੁਆਰ । ਤੁਸੀਂ ਅਗੇ ਚਲੇ ਜਾਉ ਕੋਈ ਕੁਟੀਆ ਮਿਲ ਜਾਏਗੀ । ਅਖੀਰ ਇਕ ਕੁਟੀਆ ਦੇ ਸੰਤ ਨੂੰ ਪੁਛਿਆ , ਆਪਣੀ ਪੀੜਾ ਦਸੀ । ਉਹ ਕਹਿਣ ਲਗਾ ਕੋਨੇ ਵਿਚ ਇਕ ਛੋਟੀ ਜਿਹੀ ਕੁਟੀਆ ਖਾਲੀ ਹੈ ਵੋਹ ਲੈ ਲਵੋ । ਉਸ ਵਿਚ ਤੂੰ ਰਹਿ ਸਕਦਾਂ ਹੈਂ ।

ਦੁਪਿਰ ਬਾਅਦ ਕਿਸੇ ਟਰਸਟ ਵੱਲੋਂ ਇਨ੍ਹਾ ਛਪਰੀਆਂ ਵਿਚ ਦੋ ਦੋ ਪਰਸ਼ਾਦੇ ਦੇ ਜਾਂਦੇ ਸਨ । ਸ਼ਬਜੀ ਭੋਜਨ ਇਹ ਤਕਸੀਮ ਹੁੰਦਾ ਸੀ , ਦੇ ਜਾਂਦੇ ਸਨ । ਮੈਂ ਤਿੰਨ ਮਹੀਨੇ ਉਥੇ ਰਿਹਾ । ਵਾਹਿਗੁਰੂ ਮੰਤ੍ਰ ਦਾ ਜਪ ਕਰਦਾ ਰਿਹਾ ਔਰ ਸਾਰਾ ਦਿਨ ਸੁੰਦਰ ਗੁਟਕੇ ਤੋਂ ਪਾਠ ਕਰਦਾ ਰਹਿੰਦਾ । ਕਦੀ ਬਾਵਨ ਆਖਰੀ , ਕਦੀ ਨੌਵੇ ਮਹਲੇ ਦੇ ਸਲੋਕ , ਸਿਧ ਗੋਸਟਿ , ਬਾਰਹ ਮਾਹ ( ਨਿਤਨੇਮ ਤੋਂ ਬਾਅਦ ) ਇਹ ਬਾਣੀਆਂ ਮੈਂ ਪੜ੍ਹ ਲੈਂਦਾਂ ਸਾਂ ਲੇਕਿਨ ਆਂਤ੍ਰਿਕ ਪੀੜਾ ਨੇ ਮੈਨੂੰ ਉਥੇ ਵੀ ਨਾਂਹ ਰਹਿਣ ਦਿੱਤਾ । ਮੈਂ ਚਲ ਪਿਆ । ਨਾਸਿਕ ਰੇਲਵੇ ਸਟੇਸ਼ਨ ਤੇ ਬੈਠਾ ਹੀ ਸੀ । ਕਿਥੇ ਜਾਵਾਂ ?,,,,,,,,,, ਕਿਧਰ ਜਾਵਾਂ , ਕੋਈ ਮੰਜਿਲ ਨਹੀ ਕੋਈ ਮੁੱਦਾ ਨਹੀ । ਸੋਚਾਂ ਵਿਚ ਮੈਂ ਬੈਠਿਆ ਹੋਇਆ ਸੀ । ਇਕ ਮਹਾਰਾਸ਼ਟਰੀਨ ਹਿੰਦੂ ਆਇਆ ਉਹ ਮੈਨੂੰ ਕਹਿਣ ਲਗਾ ਸਵਾਮੀ ਜੀ । ਪਤਾ ਨਹੀ ਉਸਨੇ ਮੈਨੂੰ ਕਿਵੇਂ ਸਵਾਮੀ ਜੀ ਆਖਿਆ । ਮੈਂ ਲੰਬਾ ਚਿੱਟਾ ਚੋਲਾ ਪਾਇਆ ਹੋਇਆ ਸੀ । ਪਜਾਮਾ ਵੀ ਪਹਿਨਿਆ ਹੋਇਆ ਸੀ , ਹੱਥ ਵਿਚ ਮਾਲਾ ਵੀ ਜਰੂਰ ਸੀ । ਕਹਿਣ ਲਗਾ ਸਵਾਮੀ ਜੀ , ਸਾਡੇ ਘਰ ਚਲਕੇ ਭੋਜਨ ਕਰੋਗੇ । ਸਵੇਰ ਦਾ ਨਿਕਲਿਆ ਹੋਇਆ , ਮੈਂ ਸਟੇਸ਼ਨ ਤੇ ਬੈਠਾ ਹੋਇਆ ਸੀ । ਦੁਪਿਹਰ ਹੋ ਗਈ ਸੀ । ਕਿਉਂ ਤੇ ਕਿਹੜੇ ਪਾਸੇ ਜਾਵਾਂ , ਮਨ ਕੋਈ ਫੈਸਲਾ ਨਹੀਂ ਸੀ ਕਰ ਰਿਹਾ । ਦੁਪਹਿਰ ਲੰਘ ਚੁਕੀ ਸੀ । ਉਸ ਮਹਾਰਾਸ਼ਟਰੀਨ ਹਿੰਦੂ ਨੇ ਆਖਿਆ , ਚਲੋ ਸਾਡੇ ਘਰ ਭੋਜਨ ਕਰ ਲਵੋ । ਨਾਂਹ ਚਾਹੁੰਦਿਆਂ ਹੋਇਆਂ ਵੀ ਪਤਾ ਨਹੀ ਕਿਸ ਸ਼ਕਤੀ ਨੇ ਮੈਨੂੰ ਖੜਾ ਕਰ ਦਿੱਤਾ । ਮੈਂ ਨਾਲ ਚਲ ਪਿਆ । ਉਸਨੇ ਆਪਨੇ ਘਰ ਮਹਾਰਾਸ਼ਟਰੀਅਨ ਢੰਗ ਦਾ ਜੋ ਖਾਣਾ ਬਣਾਇਆ ਹੋਇਆ ਸੀ । ਕਣਕ ਵਿਚ ਬੇਸਨ ਮਿਲਿਆ ਹੋਇਆ ਸੀ । ਦਾਲ ਤੇ ਕੱਦੂ ਦੀ ਸ਼ਬਜੀ ਬਣੀ ਹੋਈ ਸੀ । ਮੈਂ ਖਾਣਾ ਖਾ ਲਿਆ । ਸ਼ੁਕਰਾਨਾ ਕੀਤਾ ਅਕਾਲ ਪੁਰਖ ਦਾ । ਕੋਈ ਅਠ ਦਸ ਦਿਨਾ ਦਾ ਨਵਾਂ ਜਨਮਿਆਂ ਬੱਚਾ ਮੇਰੇ ਅੱਗੇ ਲਿਆਇਆ , ਕਹਿਣ ਲੱਗਾ ਸੁਆਮੀ ਜੀ ਦੇਖੋਗੇ ਇਸਦਾ ਹੱਥ । ਇਹ ਠੀਕ ਹੈ ਨਾਂ । ਮੈਂ ਬੇਨਤੀ ਕੀਤੀ ਮੈਂ ਜੋਤਿਸ਼ ਵਿੱਦਿਆ ਨਹੀਂ ਜਾਣਦਾ । ਬੱਚੇ ਦੇ ਸਿਰ ਤੇ ਮੈਂ ਹੱਥ ਫੇਰਿਆ ਔਰ ਆਖਿਆ ,, ਗੁਰੂ ਮਿਹਰਾਂ ਕਰਨ , ਬਖਸ਼ਸ਼ਾਂ ਕਰਨ ਔਰ ਇਸ ਤਰਾਂ ਮੈਂ ਉਥੋਂ ਉਠ ਖੜਾ ਹੋਇਆ । ਉਸ ਵੀਰ ਨੇ ਮੇਰੇ ਕਦਮਾਂ ਵਿਚ ਢਾਈ ਰੁਪਏ ਰਖੇ । ਮੈਂ ਚੂਕ ਕੇ ਜੇਬ ਵਿਚ ਪਾ ਲਏ ਔਰ ਹੱਥ ਜੋੜ ਕੇ ਚਲ ਪਿਆ ।

,,,,,,,,,,, ਚਲਦਾ ,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part-6

Post by Admin on Wed May 16, 2012 12:54 am


" ਹੱਡ-ਬੀਤੀ "
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ਭਾਗ == 6
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਮੈਂ ਚੁਕ ਕੇ ਜੇਬ ਵਿਚ ਪਾ ਲਏ ਔਰ ਹੱਥ ਜੋੜ ਕੇ ਚਲ ਪਿਆ ]

ਸਟੇਸ਼ਨ ਤੇ ਆ ਕੇ ਮੈਂ ਟਰੇਨ ਵਿਚ ਬੈਠ ਗਿਆ । ਉਤਰਿਆ ਮੈਂ ਝਾਂਸੀ ਸਟੇਸ਼ਨ ਤੇ ਆ ਕੇ ਔਰ ਉਹ ਸਫਰ ਮੇਰਾ ਸਾਰਾ ਵਿਦਾਉਟ ਟਿਕਟ । ਪੈਦਲ ਚਲਕੇ ਮੈਂ ਇਕ ਐਸੇ ਗੁਰਦੁਆਰੇ ਪਹੁੰਚਿਆ ਜੋ ਗੁਜਰਾਤ ਤੋਂ ਆਏ ਇਕ ਹਿੰਦੂ ਵੀਰ ਨੇ ਬਣਾਇਆ ਸੀ । ਲਾਲਾ ਜੀ ਕਹਿ ਕੇ ਉਸਨੂੰ ਲੋਕ ਸਦਦੇ ਸਨ ਅਤੇ ਰਹਿਣ ਨੂੰ ਧਰਮਸ਼ਾਲਾ ਵੀ ਉਸਨੇ ਬਣਾਈ ਸੀ । ਉਥੇ ਮੈਨੂੰ ਇਕ ਕਮਰਾ ਮਿਲ ਗਿਆ । ਦਿਨ ਭਰ ਮੈਂ ਸਹਿਬਾਂ ਦੀ ਹਜ਼ੂਰੀ ਵਿਚ ਬੈਠ ਕੇ ਪਾਠ ਕਰਦਾ ਰਿਹਾ ਔਰ ਸੋਚਾਂ ਵੀ ਸੋਚਦਾ ਰਿਹਾ , ਕਿਥੇ ਜਾਵਾਂ ? ,,,, ਕਿਹੜੇ ਪਾਸੇ ਜਾਵਾਂ ? ,, ਗੁਰਦੁਆਰੇ ਗ੍ਰੰਥੀ ਦੀ ਸੇਵਾ ਇਕ ਮਾਤਾ ਨਿਭਾਉਂਦੀ ਸੀ । ਮੈਂ ਉਸਨੂੰ ਆਖਿਆ ਮੈਂ ਕਥਾ ਕਰ ਲੈਂਦਾਂ ਹਾਂ , ਮੈਨੂੰ ਟਾਈਮ ਮਿਲ ਸਕਦਾ ਹੈ । ਮਾਤਾ ਮੇਰੇ ਮੂੰਹ ਵੱਲ ਦੇਖੇ । ਮੇਰੇ ਮੂੰਹ ਤੇ ਮੁਛ ਫੁਟ ਰਹੀ ਸੀ । ਛੋਟੀ ਜਿਹੀ ਉਮਰ । ਮੈਨੂੰ ਕਹਿਣ ਲਗੀ ਕਾਕਾ ---- ਤੂੰ ਕਿਥੋਂ ਪੜਿਆਂ ਹੈਂ ?,, ਮੈਂ ਕਿਹਾ ਕਿ ਪੜ੍ਹਿਆ ਤਾਂ ਕਿਧਰੋਂ ਵੀ ਨਹੀ । ਸਟੱਡੀ ( Study ) ਕੀਤੀ ਹੈ । ਕਾਫੀ ਗ੍ਰੰਥ ਪੜ੍ਹਦਾ ਰਿਹਾ ਹਾਂ । ਇਕ ਗ੍ਰੰਥੀ ਦੇ ਪਿਛੇ ਬੈਠਕੇ ਕੀਰਤਨ ਵੀ ਕਰਦਾ ਰਿਹਾ ਹਾਂ । ਕੁਝ ਮੇਰੇ ਨਿਜੀ ਅਨੁਭਵ ਵੀ ਨੇ । ਅਗਰ ਟਾਈਮ ਮਿਲੇ ਤਾਂ ਮੈਂ ਕਥਾ ਕਰਾਂਗਾਂ । ਗੁਰਦੁਆਰੇ ਸਵੇਰੇ ਪੰਜ ਬਾਣੀਆਂ ਦੇ ਨਿਤਨੇਮ ਦਾ ਪਾਠ ਹੁੰਦਾ ਸੀ ਔਰ ਸੁਖਮਨੀ ਸਾਹਿਬ ਦਾ ਪਾਠ ਹੋਕੇ ਅਰਦਾਸ ਉਪਰੰਤ ਪ੍ਰਸ਼ਾਦ ਵੰਡਿਆ ਜਾਂਦਾ ਸੀ । ਲਾਲਾ ਆਇਆ ,, ਮਾਤਾ ਨੇ ਕਿਹਾ ਇਹ ਬੱਚਾ ਕਥਾ ਲਈ ਟਾਈਮ ਮੰਗਦਾ ਹੈ । ਮੈਨੂੰ ਦੇਖਕੇ ਕਹਿਣ ਲਗੇ , ਕੀ ਕਥਾ ਕਰੋਗੇ ?,, ਮੈਂ ਕਿਹਾ ਕੇ ਕਥਾ ਤਾਂ ਪਰਮਾਤਮਾ ਦੀ ਹੁੰਦੀ ਹੈ । ਜੋ ਗੁਰੂ ਕਰਾ ਲਏਗਾ , ਕਰ ਲਵਾਂਗਾ । ਹਛਾ , ਪਾਠ ਦੀ ਸਮਾਪਤੀ ਤੋਂ ਬਾਅਦ ਪੰਜ ਮਿੰਟ ਕਰ ਲਾਈੰ । ਜਿਆਦਾ ਟਾਈਮ ਨਹੀਂ ਲਾਉਣਾ । ਮੈਂ ਸਟੇਜ਼ ਤੇ ਬੈਠਕੇ ਜਿੰਦਗੀ ਵਿਚ ਪਹਿਲੀ ਦਫ਼ਾ ਆਰੰਭ ਕੀਤੀ । ਪੰਜ ਮਿੰਟ ਮੈਂ ਬੋਲਿਆ ਬਾਅਦ ਵਿਚ ਲਾਲਾ ਮੈਨੂੰ ਕਹਿਣ ਲਗਾ , ਕੁਛ ਦਿਨ ਰਹਿਣਾ ਹਈ ?,, ਮੈਂ ਕਿਹਾ ਤੁਸੀਂ ਕੁਛ ਦਿਨ ਕਥਾ ਦਾ ਟਾਈਮ ਦਿਉ ਮੈਂ ਕੁਛ ਦਿਨ ਰਹਿਣਾ ਹੈ । ਕਹਿਣ ਲਗੇ ਜਿਤਨੇ ਦਿਨ ਤੇਰੀ ਮੌਜ ਹੈ , ਤੂੰ ਰਹਿ ਲੈ , ਘਟ ਤੋਂ ਘਟ 15 ਦਿਨ ਤਾਂ ਜਰੂਰ ਕਰ ਲੈ ।

ਮੈਂ ਰੋਜ਼ ਅੱਧਾ ਘੰਟਾ ਕਥਾ ਕਰਨ ਲਗ ਪਿਆ । ਸੰਗਤਾਂ ਅਸੀਸਾਂ ਦੇਂਦੀਆਂ ਸਨ । ਖੁਸ਼ੀ ਦੇਂਦੀਆਂ ਸਨ ਲੇਕਿਨ ਉਨ੍ਹਾ ਦਿਨਾ ਵਿਚ ਕਥਾਕਾਰ ਨੂੰ ਸਟੇਜ਼ ਤੇ ਮਾਇਆ ਭੇਟ ਕਰ ਦਾ ਕੋਈ ਰਿਵਾਜ਼ ਨਹੀ ਸੀ । ਮੇਰੇ ਕੋਲ ਜੋ ਦਮੜੇ ਸਨ ਰੋਜ਼ ਮੱਰਰਾ ਦੀਆਂ ਲੋੜਾਂ ਵਿਚ ਖਤਮ ਹੋ ਗਏ ਸਨ । ਜੇਬ ਖਾਲੀ ਸੀ , ਕਪੜੇ ਮੈਲੇ ਸਨ । ਕਪੜੇ ਧੋਣ ਲਈ ਸਾਬਣ ਵਾਸਤੇ ਦਮੜੇ ਵੀ ਨਹੀਂ ਸਨ । ਇਹ ਮੈਨੂੰ ਮਾਤਾ ਨੇ ਦਿੱਤੇ । 15 ਦਿਨ ਹੋਏ ਕਥਾ ਦੀ ਸਮਾਪਤੀ ਹੋਈ । ਨਾਂਹ ਤਾਂ ਸਟੇਜ਼ ਤੇ ਕੁਛ ਹੋਇਆ ਤੇ ਨਾਂਹ ਹਈ ਉਸ ਲਾਲੇ ਨੇ ਕੁਛ ਵਿਦਾਇਗੀ ਆਦਿ ਭੇਟਾ ਕੀਤੀ । ਮੈਂ ਇਸ ਨੂੰ ਸਤਿਗੁਰੂ ਵੱਲੋਂ ਪਾਈ ਹੋਈ ਕਸਵੱਟੀ ਸਮਝਿਆ । ਭਾਵੇਂ ਅਜੇ ਇਹ ਮੇਰਾ ਪ੍ਰੋਫੈਸ਼ਨ ਨਹੀ ਸੀ । ਮੇਰੀ ਲੋੜ ਸੀ , ਮੇਰਾ ਸ਼ੌਕ ਸੀ । ਮੈਂ ਆਪਣਾ ਸਮਾਂ ਸਮੇਟਿਆ ਤੇ ਸੋਚਿਆ , ਮੈਂ ਜਾਵਾਂ ਤਾਂ ਕਿਥੇ ਜਾਵਾਂ । ਸਮਝ ਨਹੀਂ ਆਉਂਦੀ । ਜੇਬ ਵਿਚ ਪੈਸਾ ਤਕ ਨਹੀਂ ਸੀ । ਦੁਪਰਿਰ ਦੇ ਸਮੇਂ ਲੰਗਰ ਵਿਚੋਂ ਦੋ ਪ੍ਰਸ਼ਾਦੇ ਮੈਂ ਖਾ ਲੈਂਦਾ ਸੀ । ਸਵੇਰੇ ਸ਼ਾਮ ਮਾਂਹ ਛੋਲਿਆਂ ਦੀ ਦਾਲ ਬਣਦੀ ਸੀ , ਪ੍ਰਸ਼ਾਦੇ ਬਣਦੇ ਸਨ । ਇਹ ਲੋੜਵੰਦ ਸਾਧੂ ਜਾਂ ਹੋਰ ਲੋੜਵੰਦਾਂ ਵਿਚ ਵੰਡੇ ਜਾਂਦੇ ਸਨ । ਉਹੀ ਮੈਂ ਖਾ ਲੈਂਦਾ ਸੀ । ਜਿਉਂ ਮੈਂ ਪਰਸ਼ਾਦਾ ਛਕ ਕੇ ਉਠਿਆ , ਮਾਤਾ ਨੇ ਕਿਹਾ ਲਗਦਾ ਹੈ ਤੇਰੇ ਕੋਲ ਖਰਚ ਪਾਣੀ ਨਹੀਂ ਹੈ । ਮੈਂ ਕਿਹਾ ਹਾਂ । ਮਾਤਾ ਤੂੰ ਠੀਕ ਪਹਿਚਾਨਿਆ ਹੈ । ਉਸਨੇ ਸਵਾ ਰੂਪਿਆ ਮੇਰੀ ਹਥੇਲੀ ਤੇ ਰਖਿਆ । ਆਖਿਆ --- ਬੇਟਾ ! ਮੇਰੇ ਕੋਲ ਇਹੋ ਹ਼ੀ ਹਨ । ਰਸਤੇ ਵਿਚ ਲੋੜ ਪੈਣ ਤੇ ਖਰਚ ਲੈਣੇ । ਮੈਂ ਟਰੇਨ ਵਿਚ ਬੈਠ ਚਾਲੇ ਪਾਏ । ਸਹਿਜੇ ਸਹਿਜੇ ਇਹ ਟਰੇਨ ਮੈਨੂੰ ਬੀਨੇ ਲਿਆਈ । ਮੈਂ ਇਥੇ ਵੀ ਗੁਰਦੁਆਰੇ ਕਥਾ ਕੀਤੀ ਚਾਰ-ਪੰਜ ਦਿਨ । ਇਥੇ 2 ਦਮੜੇ ਮਿਲੇ ਇਕ ਸਜਣ ਨੇ ਦਿਤੇ । ਉਥੋਂ ਮੈ ਟਰੇਨ ਪਕੜੀ ਤੇ ਕਟਨੀ ਪਹੁੰਚਿਆ । ਫਿਰ ਬਿਲਾਸਪੁਰ ,ਰਾਏਪੁਰ , ਹੁੰਦਾ ਹੋਇਆ , ਮੈਂ ਸੰਬਲਪੁਰ ਉੜੀਸਾ ਪਹੁੰਚ ਗਿਆ । ਗੁਰਦੁਆਰੇ ਇਕ ਹਫਤਾ ਕਥਾ ਕੀਤੀ , ਸੰਗਤਾਂ ਨੇ ਕੁਛ ਮਾਇਆ ਦਿਤੀ ।

9 ਮੀਲ ਦੀ ਦੂਰੀ ਤੇ ਇਕ ਵੁਰਲਾ ਕਸਬਾ ਜਿਥੇ ਹੀਰਾ ਕੁੰਡ ਡੈਮ ਬਣ ਰਿਹਾ ਸੀ । ਮੈਂ ਉਥੇ ਪਹੁੰਚਿਆ ਦੂਜੇ ਦਿਨ ਉਥੇ ਜਦ ਮੈਂ ਕਥਾ ਆਰੰਭ ਕੀਤੀ , ਸੰਗਤਾਂ ਨੇ ਇਕ ਸੁਰ ਹੋ ਕੇ ਕਿਹਾ । ਤੁਸੀਂ ਇਥੇ ਹ਼ੀ ਰਹਿ ਕੇ ਸਾਨੂੰ ਲੰਬੀ ਕਥਾ ਸੁਣਾਉ । ਇਹ ਮੇਰਾ ਪਹਿਲਾ ਮੌਕਾ ਸੀ । ਮੈਂ ਉਥੇ ਅੰਦਾਜਨ 10 ਮਹੀਨੇ ਰਿਹਾ ਅਤੇ ਕਥਾ ਕੀਤੀ ਔਰ ਮਹਾਰਾਜ ਦੀ ਬਾਣੀ ਦੀ ਕਾਫੀ ਸਟੱਡੀ ( Study ) ਕੀਤੀ । ਮਹਾਂ ਨਦੀ ਦਰਿਆ ਵਗਦਾ ਸੀ । ਸਾਹਮਣੇ ਪਹਾੜੀ ਵੀ ਸੀ । ਸਵੇਰੇ ਅੱਠ ਵਜੇ ਕਥਾ ਤੋਂ ਵਿਹਲਾ ਹੋ ਕੇ ਮੈਂ ਅੱਧਾ ਘੰਟਾ ਆਰਾਮ ਕਰ ਲੈਂਦਾਂ , ਕਿਉਕਿ ਸਵੇਰੇ ਅੰਮ੍ਰਿਤ ਵੇਲੇ ਦਾ ਜਾਗਿਆ ਹੋਇਆ ਹੁੰਦਾ ਸੀ । 9 ਵਜੇ ਦੇ ਕਰੀਬ ਇਕ ਸਿੰਧੀ ਵੀਰ , ਲੋਕ-ਨਾਥ ਮੱਥਾ ਟੇਕਣ ਆਉਂਦਾ ਸੀ ਨਾਲੇ ਘਰੋਂ ਆਉਂਦਿਆਂ ਦੋ ਪਰਸ਼ਾਦੇ ਉਤੇ ਸਬਜ਼ੀ ਰਖ ਕੇ ਲਈ ਆਉਂਦਾ ਸੀ । ਇਹ ਉਨ੍ਹਾ ਦਾ ਡੇਲੀ ( Daily ) ਦਾ ਨੇਮ ਸੀ । ਮੈਂ ਉਹ ਦੋ ਪਰਸ਼ਾਦੇ ਲੈ ਕੇ ਸਾਹਮਣੇ ਦੀ ਪਹਾੜੀ ਤੇ ਚਲਿਆ ਜਾਂਦਾ ਸਾਂ । ਕੋਈ ਮੈਨੂੰ ਚੜ੍ਹਨ ਲਈ ਘੰਟਾ ਲਗਦਾ ਸੀ । ਦਿਨ ਭਰ ਮੈਂ ਉਥੇ ਹ਼ੀ ਰਹਿਣਾ ਕਦੀ ਗੁਰੂ ਅਗੋਂ ਮੈਂ ਜੋਦੜੀ ਕਰਨੀ । ਕਦੀ ਵਾਹਿਗੁਰੂ ਮੰਤ੍ਰ ਜਪਣਾ ਤੇ ਕਦੀ ਹਿਰਦਾ ਵਿਆਕੁਲ ਹੋ ਕੇ ਸੋਗ ਨਾਲ ਵੀ ਭਰ ਜਾਂਦਾ ਸੀ । ਸ਼ਾਮ ਨੂੰ ਮੈਂ ਵਾਪਸ ਆ ਜਾਂਦਾ ਤੇ ਸ਼ਾਮ ਨੂੰ ਵੀ ਅੱਧਾ ਘੰਟਾ ਕਥਾ ਕਰ ਲੈਂਦਾ ਸੀ । ਹਿੰਦੂ ਵੀਰ ਵੀ ਕਥਾ ਸੁਣਨ ਆਉਣੇ ਸ਼ੁਰੂ ਹੋ ਗਏ । ਕਥਾ ਸੁਣਦੇ ਔਰ ਬੜਾ ਪਿਆਰ ਕਰਨ ਲਗ ਪਏ ।

,,,,,, ਚਲਦਾ ,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part-7

Post by Admin on Wed May 16, 2012 12:56 am

," ਹੱਡ-ਬੀਤੀ "
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ਭਾਗ == 7
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਕਥਾ ਸੁਣਦੇ ਔਰ ਬੜਾ ਪਿਆਰ ਕਰਨ ਲਗ ਪਏ ] ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

ਅੰਦਾਜਨ ਕੋਈ 9 ਮਹੀਨੇ ਤੋਂ ਉਪਰ ਹੋ ਗਏ ਸਨ । ਇਕ ਬਜੁਰਗ ਸਿੰਘ ਨੇ ਆਲੇ ਦੁਆਲੇ ਪ੍ਰਚਾਰਨਾ ਸ਼ੁਰੂ ਕੀਤਾ । ਇਹ ਨੌਜਵਾਨ ਮੁੰਡਾ ਇਸਦਾ ਇਤਨਾ ਸਨਮਾਨ ਇਸ ਨੂੰ ਇਤਨੀ ਮਾਇਆ ਦਿੰਦੇ ਹੋ । ਇਸਦਾ ਕਈ ਭਰੋਸਾ ਕਿਥੋਂ ਆਇਆ ਹੈ , ਇਸਦੇ ਮਾਂ-ਬਾਪ ਕੌਣ ਨੇ , ਕਿਥੋਂ ਦਾ ਰਹਿਣ ਵਾਲਾ ਹੈ । ਉਸਨੇ ਇਸ ਤਰਾਂ ਦਾ ਵਾਤਾਵਰਨ ਬਣਾਇਆ ਜੈਸੇ ਇਥੇ ਮੇਰਾ ਰਹਿਣਾ ਵਡਾ ਗੁਨਾਹ ਹੈ । ਮੈਂ ਗਲਤੀਆਂ ਕਰਦਾ ਹਾਂ ਇਸ ਢੰਗ ਨਾਲ ਉਹ ਮੇਰੀ ਨਿੰਦਾ ਕਰਦਾ ਸੀ । ਇਸ ਢੰਗ ਨਾਲ , ਮੈਂ ਦੇਖਿਆ ਦੋ-ਚਾਰ ਸਜਣਾ ਦੇ ਹਿਰਦੇ ਉਸ ਨਿੰਦਾ ਤੋਂ ਪ੍ਰਭਾਵਤ ਹੋਏ , ਮੈਲੇ ਵੀ ਹੋਏ । ਮੈਂ ਆਏ ਗਏ ਬਿਹੰਗਮ ਸਾਧੂਆਂ ਦੀ ਸੇਵਾ ਕਰਦਾ ਸੀ । ਰਹਿਣ ਨੂੰ ਥਾਂ ਵੀ ਦੇ ਦਿੰਦਾ । ਆਈ ਹੋਈ ਮਾਇਆ ਵਿਚ ਮੈਂ ਉਨ੍ਹਾ ਦੀਆਂ ਕੁਝ ਲੋੜਾਂ ਵੀ ਪੂਰੀਆਂ ਕਰ ਦਿੰਦਾ ਸੀ । ਇਸਦਾ ਵੀ ਉਸ ਸਜਣ ਨੇ ਪ੍ਰਚਾਰ ਕੀਤਾ । ਇਸਦੇ ਕੋਲ ਮਸ਼ਟੰਡੇ ਵੀ ਆਣਕੇ ਰਹਿੰਦੇ ਹਨ । ਖਾਂਦੇ ਨੇ , ਪੀਂਦੇ ਨੇ ਖਰਮਸਤੀਆਂ ਕਰਦੇ ਨੇ ਔਰ ਇਕ ਦਿਨ ਉਸਨੇ ਮੇਰੇ ਮੂੰਹ ਤੇ ਹੀ ਕਹਿ ਦਿੱਤਾ । ਗਿਆਨੀ ਜੀ , ਤੁਸੀਂ ਕੌਣ ਹੋ ਤੇ ਕਿਥੋਂ ਆਏ ਹੋ ?,, ਮੈਂ ਹੱਥ ਜੋੜ ਕੇ ਕਿਹਾ , ਮੈ ਜਾਣਾ ਕਿੱਥੇ ਹੈ , ਇਹ ਮੈਂ ਦਸ ਦਿੰਦਾਂ ਹਾਂ । ਕਲ ਪਟਨਾ ਸਾਹਿਬ ਚਲਿਆ ਜਾਵਾਂਗਾ ।

ਮੈਂ ਆਪਣਾ ਸਮਾਨ ਸਮੇਟਿਆ ਸਵੇਰੇ ਸੰਗਤ ਨੂੰ ਹੱਥ ਜੋੜੇ , ਚਲ ਪਿਆ । ਪਟਨਾ ਸਾਹਿਬ ਪਹੁੰਚਿਆ । ਮੈਂ ਕੋਈ ਇਕ ਹਫਤਾ ਟਿਕਿਆ । ਬੜਾ ਹੀ ਆਨੰਦ ਆਇਆ । ਮੈਂ ਮੈਨੇਜਰ ਨੂੰ ਕਿਹਾ , ਜੇ ਸਮਾਂ ਬਖਸ਼ੋ ਮੈਂ ਮਾੜੀ ਮੋਟੀ ਕਥਾ ਵੀ ਕਰ ਲੈਂਦਾ ਹਾਂ । ਸਮਾਂ ਦੇ ਦਿੱਤਾ ਗਿਆ । ਪਰ ਮੈਂ ਤਿੰਨ ਦਿਨ ਹੀ ਕਥਾ ਕੀਤੀ ਉਥੇ ਜੋ ਰੋਜ਼ਾਨਾ ਕਥਾ ਕਰਨ ਵਾਲਾ ਬਜੁਰਗ ਸੀ , ਜੋ ਮੁਲਾਜਮ ਸੀ ਉਸਨੇ ਅੱਖਾਂ ਫੇਰ ਲਈਆਂ , ਅਤੇ ਔਖਾ ਵੀ ਹੋਇਆ । ਆਉਂਦੇ ਜਾਂਦੇ ਮੇਰੇ ਨਾਲ ਬਹੁਤ ਕੌੜਾ ਬੋਲਿਆ । ਭਾਂਵੇ ਮੈਂ ਇਸ ਤਰ੍ਹਾਂ ਦੀ ਈਰਖਾ ਗੁਰੂ ਨਾਨਕ ਦਰਵਾਰ ਬੰਬਈ ਵਿਖੇ ਗੁਣੀ ਗਿਆਨੀਆਂ ਦੀ ਆਪਸ ਵਿਚ ਦੇਖੀ ਸੀ । ਅਜ ਆਪਣੇ ਨਾਲ ਇਤਨੀ ਈਰਖਾ । ਇਕ ਬਜੁਰਗ ਜੋ ਮੇਰੇ ਦਾਦੇ ਦੀ ਥਾਂ ਤੇ ਸੀ ਇਤਨੀ ਈਰਖਾ ਕਰੇਗਾ ਇਤਨਾ ਔਖਾ ਹੋਵੇਗਾ ਮੇਰੀ ਸੋਚਣੀ ਤੋਂ ਪਰੇ ਦੀ ਗਲ ਸੀ । ਖੈਰ ਮੈਂ ਇਕ ਹਫਤਾ ਕਥਾ ਕਰਕੇ ਉਥੋਂ ਰਾਂਚੀ ਚਲਾ ਗਿਆ ।

ਫਿਰ ਸਿਧਾ ਬਨਾਰਸ ਆ ਗਿਆ । ਉਥੇ ਬਾਬਾ ਬਲਵੰਤ ਸਿੰਘ ਜੀ ਨਿਰਮਲੇ ( ਨਿਰਮਲ ਅਖਾੜਾ ) ਕਨਖਲ ਹਰਦੁਆਰ ਤੋਂ ਆਏ ਹੇ ਸਨ ਔਰ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸਨ । ਮੈਂ ਬੇਨਤੀ ਕੀਤੀ , ਮੈਂ ਵੀ ਪੜ੍ਹਨਾ ਹੈ । ਕਹਿਣ ਲਗੇ ਅਛਾ ਕੁਝ ਦਿਨ ਠਹਿਰ , ਸ਼ੁਰੂ ਕਰਾਵਾਂਗੇ । ਇਕ ਦਿਨ ਕਹਿਣ ਲਗੇ , ਆ ਮੈਂ ਤੈਨੂੰ ਪੜ੍ਹਾਵਾਂ । ਪੰਜ ਗ੍ਰੰਥੀ ਅਗੋਂ ਖੋਲ ਕੇ ਕਹਿਣ ਲਗੇ ਆ ਤੈਨੂੰ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰੰਦੇ ਹਾਂ । ਮੈਂ ਕਿਹਾ ਬਾਬਾ ਜੀ ਮੈਨੂੰ ਜਪੁਜੀ ਸਾਹਿਬ ਦਾ ਪਾਠ ਕੰਠ ਹੈ । ਕਹਿਣ ਲਗੇ ਅਛਾ ! ਫਿਰ ਜਪੁ ਸਾਹਿਬ ਸ਼ੁਰੂ ਕਰਾਉਂਦੇ ਹਾਂ । ਮੈਂ ਕਿਹਾ ਬਾਬਾ ਜੀ ਮੈਨੂੰ ਇਹ ਪਾਠ ਵੀ ਕੰਠ ਹੈ । ਅਛਾ ਫਿਰ ਤੂੰ ਪਾਠ ਕਰ ਲੈਂਦਾ ਹੈਂ । ਕਲ ਅਸੀਂ ਤੈਨੂੰ ਗੁਰੂ ਗਰੰਥ ਸਾਹਿਬ ਜੀ ਦੀ ਚਰਨੀ ਲਾਵਾਂਗੇ । ਮੈਂ ਕਿਹਾ ਬਾਬਾ ਜੀ ਮੈਂ ਅਖੰਡ ਪਾਠ ਵੀ ਕਰ ਲੈਂਦਾਂ ਹਾਂ । ਮੈਂ ਸਤਿਗੁਰੂ ਜੀ ਦੀ ਬਾਣੀ ਪੜ੍ਹ ਲੈਂਦਾਂ ਹਾਂ । ਕਹਿੰਦੇ ਅਰਥ ਬੋਧ ਪੜ੍ਹਨੇ ਨੇ । ਮੈਂ ਕਿਹਾ ਸਿਰਫ ਅਰਥ ਬੋਧ ਹੀ ਨਹੀਂ ਪੜ੍ਹਨੇ ਨੇ , ਗੁਰਬਾਣੀ ਜਿਸ ਪਰਮ-ਪ੍ਰਕਾਸ਼ , ਪਰਮ ਅਨੰਦ ਦੀ ,ਪਰਮ ਰਸ ਦੀ ਗਲ ਕਰਦੀ ਹੈ ਉਹ ਵੀ ਪੜ੍ਹਨਾ ਹੈ । ਉਹ ਵੀ ਆਪ ਜੀ ਤੋਂ ਸਿਖਣਾ ਚਾਹੁੰਦਾ ਹਾਂ । ਆਪ ਤੋਂ ਜਾਣਨਾ ਚਾਹੁੰਦਾ ਹਾਂ । ਮੱਥੇ ਤੋਂ ਹੱਥ ਮਾਰਕੇ , ਹੱਥ ਜੋੜਕੇ , ਅੱਖਾਂ ਨੂੰ ਉਚਾ ਕਰਕੇ ਕਹਿਣ ਲਗੇ ਹੇ ਪ੍ਰਭੂ ! ਇਕ ਹੋਰ ਰੋਗੀ ਮਿਲਾਇਆ ਹੈ । ਮੈਂ ਤੇ ਹਮੇਸ਼ਾ , ਹੇ ਸਤਿਗੁਰੂ ! ਹੇ ਪ੍ਰਭੂ ! ਇਹ ਅਰਦਾਸ ਕਰਦਾਂ ਰਿਹਾਂ ਹਾਂ ਕੋਈ ਆਪਣੇ ਨਾਲ ਜੁੜਿਆ ਹੋਇਆ ਮਿਲਾ ਤਾਂਕਿ ਮੈਂ ਵੀ ਜੁੜ ਜਾਵਾਂ । ਇਹ ਤਾਂ ਤੂੰ ਰੋਗੀ ਮਿਲਾਇਆ ਹੈ । ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲਕੇ ਭਰੀਆਂ ਹੋਈਆਂ ਅਖਾਂ ਨਾਲ ਮੈਨੂੰ ਕਹਿਣ ਲਗੇ ਮੇਰੇ ਬਚੇ ਮੈਂ ਇਹ ਨਹੀ ਪੜ੍ਹਾ ਸਕਦਾ । ਮੈਂ ਕਿਹਾ ਬਾਬਾ ਜੀ , ਮੈਂ ਚਲੋ ਅਰਥ-ਬੋਧ ਪੜ੍ਹ ਲਵਾਂਗਾ । ਆਪ ਜੀ ਜੈਸੇ ਰਸਿਕ ਪੁਰਸ਼ ਦੀ ਸੰਗਤ ਮਿਲੇਗੀ ਇਹ ਵੀ ਬਹੁਤ ਹੈ ਮੇਰੇ ਲਈ ।

ਇਸ ਤਰ੍ਹਾਂ ਮੈਂ ਸਹਸਕ੍ਰਿਤੀ ਸਲੋਕ ,ਭਟਾਂ ਦੇ ਸਵੱਯੇ , ਜੈਤਸਰੀ ਵਾਰ , ਸਿਧ ਗੋਸਟਿ , ਦੇ ਅਰਥ ਉਨ੍ਹਾ ਪਾਸੋਂ ਪੜ੍ਹੇ । ਥਾਂ ਥਾਂ ਭਰਮਣ ਕਰਦਿਆਂ ਮੈਂ ਵੀ ਨਾਲ ਵਿਚਰਿਆ । ਕਿਧਰੇ ਪਹਿਲੇ ਮੈਂ ਕਥਾ ਕਰਦਾ ਸੀ ਉਹ ਬਾਅਦ ਵਿਚ , ਕਿਧਰੇ ਉਹ ਸਵੇਰੇ ਕਥਾ ਕਰਦੇ ਸਨ , ਸ਼ਾਮ ਨੂੰ ਮੈਂ ਕਥਾ ਕਰਦਾ ਸੀ । ਇਸ ਤਰੀਕੇ ਨਾਲ ਮੇਰਾ ਰੋਜ਼-ਰੋਜ਼ ਦਾ ਅਭਿਆਸ ਵਧਦਾ ਰਿਹਾ । ਇਕ ਮਹਾਨ ਦਾਰਸ਼ਨਿਕ ਅਤੇ ਗੁਰਬਾਣੀ ਦੇ ਗਿਆਤਾ ਨੂੰ ਸੁਣਨ ਦਾ ਮੌਕਾ ਮਿਲਦਾ ਰਿਹਾ । ਉਨ੍ਹਾ ਦੀ ਸੰਗਤ ਕਰਕੇ ਗੁਰੂ ਦੀ ਨੇੜ੍ਹਤਾ ਵੀ ਮਹਿਸੂਸ ਹੁੰਦੀ ਸੀ ।

ਜਿੰਦਗੀ ਵਿਚ ਕਸਕ ( ਚੁਭਵੀਂ ਪੀੜਾ ) ਤੇ ਤੜਪ ਬਣੀ ਰਹੀ । ਮੇਰਾ ਭਵਿਖ ( ਮੁਸਤਿਕਬਿਲ ) ਕਈ ਹੈ । ਇਕ ਝਲਕ ਮੈਨੂੰ ਗਿਆਨੀ ਗੁਰਦਿਆਲ ਸਿੰਘ ਜੀ ਕੋਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਬੰਬਈ ਵਿਖੇ ਮਿਲੀ ਜਦ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਗੁਰਦਵਾਰੇ ਵਿਚ ਬਣੇ ਬਗੀਚੇ ਵਿਚ ਹਨੇਰੇ ਹਨੇਰੇ ਆਣ ਬੈਠਾ , ਅੰਮ੍ਰਿਤ ਵੇਲੇ । ਬਸ ਮੈਂ ਅਖਾਂ ਮੀਟ ਕੇ ਬੈਠਿਆ ਪਤਾ ਨਹੀਂ ਕੈਸੀ ਇਕਾਗਰਤਾ ਬਣ ਗਈ । ਕੈਸੇ ਪਰਮ-ਅਨੰਦ ਦੀ ਵਰਸ਼ਾ ਹੋ ਗਈ । ਇਹ ਮੇਰੀ ਹਾਲਤ ਦੋ ਮਹੀਨੇ ਰਹੀ । ਉਸ ਵਕਤ ਮੈਨੂੰ ਐਸਾ ਮਹਿਸੂਸ ਹੋਇਆ ਕਿ ਸਾਰਾ ਸੰਸਾਰ ਇਕ ਖਿਡਾਉਣਾ ਹੈ ਹੋਰ ਕੁਛ ਵੀ ਨਹੀਂ ਔਰ ਪਰਮ-ਰਸ , ਪਰਮ ਅਨੰਦ ਕਿਸ ਨੂੰ ਕਹਿੰਦੇ ਨੇ । ਥੋੜ੍ਹੀ ਜਹੀ ਝਲਕ ਮੈਂ ਬੰਬੇ ਦੇਖੀ । ਮਹੀਨੇ ਬਾਅਦ ਮਨ ਦੀ ਬੇਚੈਨੀ ਭਵਿਸ਼ ਦੀ ਚਿੰਤਾ ਦਾ ਉਜਾਗਰ ਹੋਣਾ । ਉਥੋਂ ਪ੍ਰਸਥਾਨ ਕਰਨਾ ਔਰ ਉਹ ਅਵਸਥਾ ਖੋ ਗਈ , ਜਾਂਦੀ ਰਹੀ । ਹਲਕੀ ਫੁਲਕੀ ਝਲਕ ਮੈਨੂੰ ਬੁਰਲਾ ਪਹਾੜ ਤੇ ਜਾਂ ਮਹਾਂ ਨਦੀ ਦੇ ਕੰਡੇ ਤੇ ਕਦੀ ਕਦੀ ਨਸੀਬ ਹੁੰਦੀ ਰਹੀ । ਪਰ ਉਹ ਕਿਸੇ ਦਿਨ ਅੱਧਾ ਦਿਨ ਕਿਸੇ ਦਿਨ ਪੂਰਾ ਦਿਨ ਲੰਬੀ ਰਸ ਧਾਰਾ ਨਹੀਂ ਬਣੀ ।

ਭਰਮਣ ਕਰਦਿਆਂ , ਵਿਚਰਨ ਕਰਦਿਆ ਕੰਨਖਲ ਪਹੁੰਚੇ ਤੇ ਹਰੀਦੁਆਰ ਗੰਗਾ ਤਟ ਤੇ ਫਿਰ ਮੈਂ ਭਵਿਸ਼ ਬਾਰੇ ਸੋਚਣ ਲਗਾ । ਮੈਂ ਕਈ ਕਰਾਂਗਾਂ ?,, ਉਸ ਦਿਨ ਮੈਨੂੰ ਮਾਂ ਦੀ ਬੜੀ ਯਾਦ ਆਈ । ਜੋ ਪਿਆਰ ਨਾਲ ਬਾਹਵਾਂ ਪਸਾਰਕੇ ਮੈਨੂੰ ਗਲਵਕੜੀ ਵਿਚ ਲਈ ਲੈਂਦੀ ਸੀ । ਉਸ ਦਿਨ ਭੈਣ ਵੀ ਬੜੀ ਯਾਦ ਆਈ ਜੋ ਵੀਰਾ ਵੀਰਾ ਕਹਿਕੇ ਮੇਰੇ ਤੇ ਬੜਾ ਮਾਣ ਕਰਦੀ ਸੀ । ਉਸ ਦਿਨ ਉਹ ਪਿਤਾ ਜੋ ਮੈਨੂੰ ਮੁਸਤਿਕਬਿਲ ਦਾ ਸਹਾਰਾ ਸਮਝਦਾ ਸੀ । ਆਪ ਦੀਆਂ ਅੱਖਾਂ ਦਾ ਤਾਰਾ ਸਮਝਦਾ ਸੀ । ਉਸ ਦੀ ਵੀ ਮੈਨੂੰ ਯਾਦ ਆਈ । ਰੋਜ਼ ਰੋਜ਼ ਇਹ ਯਾਦ ਮੇਰੀ ਇਤਨੀ ਪ੍ਰਬਲ ਹੁੰਦੀ ਗਈ । ਪਰਮਾਤਮਾ ਦੀ ਯਾਦ ਘਟਦੀ ਗਈ । ਗੁਰਬਾਣੀ ਦੇ ਪਾਠ ਦਾ ਰਸ ਵੀ ਘਟਦਾ ਗਿਆ ।

,,,,,,,,,, ਚਲਦਾ ,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part-8

Post by Admin on Wed May 16, 2012 1:07 am

" ਹੱਡ-ਬੀਤੀ "
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ਭਾਗ = 8
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਪਰਮਾਤਮਾ ਦੀ ਯਾਦ ਘਟਦੀ ਗਈ । ਗੁਰਬਾਣੀ ਦੇ ਪਾਠ ਦਾ ਰਸ ਵੀ ਘਟਦਾ ਗਿਆ ]

ਇਕ ਦਿਨ ਮੇਰੀ ਬੈਚੈਨ ਹਾਲਤ ਵੇਖਕੇ ਬਾਬਾ ਬਲਵੰਤ ਸਿੰਘ ਜੀ ਪੁਛ ਬੈਠੇ । ਬੇਟਾ ਸੱਚ ਦਸ ਤੂੰ ਇਤਨਾ ਬੈਚੇਨ ਕਿਉਂ ਹੈ । ਮੈਂ ਆਖਿਆ ਬਾਬਾ ਜੀ ਬਹੁਤ ਬੇਚੈਨ ਹਾਂ । ਉਹ ਰਸ , ਉਹ ਪਰਮ-ਆਨੰਦ ਜਿੰਦਗੀ ਵਿਚ ਜੋ ਦੇਖਿਆ ਸੀ ਅੱਜ ਉਹ ਸੁਪਨਾ ਪ੍ਰਤੀਤ ਹੁੰਦਾ ਹੈ । ਬੜਾ ਮਨ ਤੇ ਬੋਝ ਪਿਆ ਹੋਇਆ ਹੈ । ਮੇਰਾ ਹਥ ਪਕੜ ਕੇ ਕਹਿਣ ਲਗੇ ਸੱਚ ਦਸੀਂ ਤੂੰ ਕਿਥੋਂ ਆਇਆਂ ਹੈਂ । ਤੇਰੇ ਘਰ 'ਚ ਕੌਣ ਕੌਣ ਨੇ । ਮੈਂ ਸੱਚ ਦੱਸ ਦਿੱਤਾ । ਗਲਤ ਬਿਆਨੀ ਕਰਨ ਦੀ ਅੱਜ ਹਿੰਮਤ ਨਹੀਂ ਸੀ । ਮੈਂ ਅਲਵਰ ਤੋਂ ਆਇਆਂ ਹਾਂ , ਮੇਰੀ ਮਾਂ ਹੈ , ਭੈਣ ਹੈ , ਪਿਤਾ ਹੈ । ਉਨ੍ਹਾਂ ਦੀ ਯਾਦ ਨੇ ਸਭ ਕੁਛ ਮੇਰਾ ਡਾਵਾਂ ਡੋਲ ਕਰ ਦਿੱਤਾ ਹੈ । ਬਾਬਾ ਬਲਬੰਤ ਸਿੰਘ ਜੀ ਕਹਿਣ ਲਗੇ ਤੂੰ ਅੱਜ ਹੀ ਤਿਆਰੀ ਕਰ ਲੈ , ਕਲ ਚਲਾ ਜਾ । ਉਨ੍ਹਾਂ ਦੀਆਂ ਲਹਿਰਾਂ , ਆਹਾਂ , ਯਾਦਾਂ ਤੇਰੇ ਨਾਲ ਟਕਰਾਂਦੀਆਂ ਨੇ ਔਰ ਤੂੰ ਕਾਫੀ ਦਿਨਾਂ ਦਾ ਨਿਕਲਿਆ ਹੈਂ ਹੋਇਆਂ ਹੈਂ । ਉਸ ਤਰ੍ਹਾਂ ਦਾ ਅਨੰਦ ਜਿਸ ਦੀ ਤੂੰ ਚਰਚਾ ਕਰਦਾ ਹੈਂ ਵੇਖਣਾ ਚਾਹੁੰਦਾ ਹੈ , ਮਾਨਣਾ ਚਾਹੁੰਦਾ ਹੈਂ , ਤਾਂ ਜਾਹ ਰੋਂਦੀ ਹੋਈ ਮਾਂ ਦੇ ਅਥਰੂ ( ਹੰਝੂ ) ਪੂੰਝ , ਪਿਤਾ ਨੂੰ ਤੇ ਭੈਣ ਨੂੰ ਮਿਲ ।

ਮੈਂ ਘਰ ਤਾਰ ਕੀਤੀ ਮੈਂ ਦਿੱਲੀ ਫਲਾਣੀ ਟਰੇਨ ਤੇ ਪਹੁੰਚ ਰਿਹਾ ਹਾਂ । ਜੈਸੇ ਮੈਂ ਦਿੱਲੀ ਪਹੁੰਚਿਆ ਮੇਰੇ ਬਚਪਨ ਦਾ ਮਿੱਤਰ ਜੋ ਅਲਵਰ ਵਿਚ ਬਣਿਆ ਸੀ । ਉਥੋਂ ਦਾ ਲੋਕਲ ਵਸਨੀਕ ਬਿਹਾਰੀ ਲਾਲ ਅਗੋਂ ਲੈਣ ਆਇਆ ਹੋਇਆ ਸੀ । ਉਸ ਤੋਂ ਪਤਾ ਚਲਿਆ , ਪਿਤਾ ਜੀ ਗੁਜਰ ਚੁੱਕੇ ਨੇ । ਭੈਣ ਦੀ ਸ਼ਾਦੀ ਹੋ ਗਈ ਹੈ । ਮੈਂ ਆਪਣੀਆਂ ਅਖਾਂ ਵਿਚੋਂ ਹੰਝੂ ਰੋਕ ਨਾ ਸਕਿਆ । ਬੜੀ ਕੋਸ਼ਿਸ਼ ਕੀਤੀ ਢਾਹ ਵੀ ਨਿਕਲ ਗਈ । ਬਿਹਾਰੀ ਲਾਲ ਨੇ ਮੈਨੂੰ ਸੀਨੇ ਨਾਲ ਲਾਇਆ । ਮੇਰੇ ਹੰਝੂ ਪੂੰਝੇ ਔਰ ਆਖਿਆ ਮਾਂ ਹੈ । ਸਾਰਾ ਦਿਨ ਘਰ ਇੱਕਲੀ ਬੈਠੀ ਤੈਨੂੰ ਯਾਦ ਕਰਦੀ ਰਹਿੰਦੀ ਹੈ । 16 ਬਿਘੇ ਜੋ ਜਮੀਨ ਮਿਲੀ ਸੀ । ਉਸ ਵਿਚੋਂ ਬਾਂਟੇ ਦੀ ( ਅੱਧ ਦੀ ) ਜੋ ਫਸਲ ਆ ਜਾਂਦੀ ਹੈ , ਉਪਜੀਵਕਾ ਚਲਾਉਂਦੀ ਹੈ । ਪਰ ਕੋਈ ਦਿਨ ਐਸਾ ਨਹੀਂ ਲੰਘਦਾ ਜਦ ਉਸ ਦੀਆਂ ਅਖਾਂ ਛਲਕੀਆਂ ਨਹੀਂ ,ਉਸ ਦਾ ਹਿਰਦਾ ਤੜਪਦਾ ਨਹੀਂ ।

ਮੈਂ ਗੁਰਦੁਆਰਾ ਸੀਸ ਗੰਜ ਸਾਹਿਬ ਆ ਕੇ ਮੱਥਾ ਟੇਕਿਆ । ਕੁਛ ਸਮਾਂ ਬੈਠਕੇ ਚਾਲੇ ਪਾਏ । ਪਹੁੰਚਣ ਤੇ ਮਾਂ ਨੂੰ ਮੱਥਾ ਟੇਕਿਆ । ਉਸਨੇ ਮੈਨੂੰ ਗਲ ਨਾਲ ਲਾਇਆ । ਮਾਂ ਦੀ ਜ਼ੁਬਾਨ ਵਿਚੋਂ ਕੁਛ ਵੀ ਨਾ ਨਿਕਲਿਆ । ਭਰਿਆ ਹੋਇਆ ਹਿਰਦਾ , ਭਰਿਆ ਹੋਇਆ ਗਲਾ । ਕੁਛ ਵੀ ਮੇਰੇ ਹਿਰਦੇ ਚੋਂ ਨਾ ਨਿਕਲਿਆ , ਭਰਿਆ ਹੋਇਆ ਗਲਾ ਅਤੇ ਭਰੀਆਂ ਹੋਈਆਂ ਅਖਾਂ । ਕੁਛ ਦਿਨ ਬਤੀਤ ਕੀਤੇ ਲੇਕਿਨ ਭਵਿਸ਼ ਦੀ ਚਿੰਤਾ ਨੇ ਫਿਰ ਘੇਰਾ ਪਾਇਆ । ਮਾਂ , ਮੇਰੀ ਭੈਣ ਨੂੰ ਬੁਲਾ ਕੇ ਮੇਰੀ ਸ਼ਾਦੀ ਦੀਆਂ ਗਲਾਂ ਕਰਨ ਲਗ ਪਈ । ਬਈ ਇਸਦੇ ਪੈਰਾਂ ਵਿਚ ਬੇੜੀਆਂ ਪਾਈਏ । ਕਿਧਰੇ ਫਿਰ ਨਸ ਨਾ ਜਾਏ , ਭਜ ਨਾਂਹ ਜਾਏ । ਨਾਲ ਦੇ ਪਿੰਡ ਬਹਾਦਰ ਪੁਰ ਵਿਚ ਭੈਣ ਰਹਿੰਦੀ ਸੀ । ਮਾਂ ਉਥੇ ਸ਼ਾਇਦ ਇਸੇ ਪੜਚੋਲ ਲਈ ਤਿੰਨ ਦਿਨ ਲਈ ਗਈ ਤੇ ਜਦੋਂ ਹੁਣ ਜਾਣ ਲਗੀ ਮੈਨੂੰ ਕਹਿਣ ਤੂੰ ਇਥੇ ਰਹੀਂ । ਤੇਰੀ ਦੇਖ-ਰੇਖ ਕਰਨ ਨੂੰ ਤੇਰੀ ਚਾਚੀ ਆ ਜਾਏਗੀ । ਮੈਂ ਕਿਹਾ ਕੋਈ ਲੋੜ ਨਹੀਂ , ਮੈਂ ਇਕ ਹਫਤੇ ਲਈ ਅਜਮੇਰ ਜਾਣਾ ਹੈ । ਕੰਮ ਹੈ ਔਰ ਮੈਂ ਇਹ ਨਹੀਂ ਆਖਿਆ ਕਿ ਮੈਂ ਕਥਾ ਕਰਨ ਜਾਣਾ ਹੈ । ਮੈਂ ਇਹ ਆਖਿਆ ਕਿ ਮੇਰਾ ਕੰਮ ਹੈ , ਮੇਰਾ ਇਸ ਤਰ੍ਹਾਂ ਦਾ ਧੰਧਾ ਹੈ । ਮੈਂ ਕਿਹਾ , ਮਾਂ ਮੈਂ ਝੂਠ ਨਹੀਂ ਬੋਲਦਾ । ਮੈਂ ਸਤ ਦਿਨਾਂ ਬਾਅਦ ਆ ਜਾਵਾਂਗਾ । ਮਨ ਬਹਾਦਰਪੁਰ ਗਈ , ਮੈਂ ਅਜਮੇਰ ਗਿਆ ।

ਸ਼੍ਰੀ ਗੁਰੂ ਸਿੰਘ ਸਭਾ ਹਾਥੀ ਬਾਟਾ ( ਅਜਮੇਰ ) ਉਥੇ ਜਾ ਕੇ ਠਹਿਰਿਆ । ਗ੍ਰੰਥੀ ਨੂੰ ਕਿਹਾ , ਮੈਂ ਕਥਾ ਕਰਨੀ ਹੈ । ਕਹਿਣ ਲੱਗੇ ਪ੍ਰਬੰਧਕਾਂ ਨੂੰ ਆ ਲੈਣ ਦਿਉ , ਗਲ ਕਰਾਂਗੇ । ਸ਼ਾਮ ਨੂੰ ਪ੍ਰਬੰਧਕ ਆਏ । ਮੈਂ ਤੇ ਗਿਆਨੀ ਜੀ ਨੇ ਉਨ੍ਹਾ ਨੂੰ ਕਥਾ ਕਰਨ ਲਈ ਸੇਵਾ ਦਾ ਮੌਕਾ ਦੇਣ ਲਈ ਆਖਿਆ । ਆਖਣ ਲਗੇ ਠੀਕ ਹੈ ਸਵੇਰੇ ਕਥਾ ਕਰ ਲੈਣਾ । ਸਵੇਰੇ ਜਿਵੇਂ ਹੀ ਸ਼ਬਦ ਦੀ ਵਿਚਾਰ , ਅਰਥ ਬੋਧ ਦੀ ਵਿਆਖਿਆ ਕੀਤੀ , ਕੁਝ ਹਿਰਦਾ ਬੈਰਾਗੀ ਵੀ ਸੀ, ਕੁਝ ਪਰਮਾਤਮਾ ਨੇ ਰਸ ਪਾਇਆ , ਸੰਗਤਾਂ ਪ੍ਰਸੰਨ ਹੋਈਆਂ । ਪ੍ਰਬੰਧਕਾਂ ਨੂੰ ਕਹਿਣ ਲਗੀਆਂ ਇਨ੍ਹਾ ਨੂੰ ਕੁਝ ਦਿਨਾ ਲਈ ਰਖੋ । ਮੇਰੇ ਕੋਲੋਂ ਪੁਛਣ ਤੇ ਪ੍ਰਬੰਧਕਾਂ ਨੇ 15 ਦਿਨ ਦਾ ਸੰਗਤ ਵਿਚ ਐਲਾਨ ਕਰ ਦਿੱਤਾ । ਖੁਸ਼ੀ ਤਾਂ ਹੋਈ ਮੈਨੂੰ ਕਿਉਂਕਿ ਇਸ ਢੰਗ ਨਾਲ ਸੁਤੰਤਰ ਰੂਪ ਵਿਚ ਔਰ ਥੋੜਾ ਜਿਹਾ ਸਮਰਪਣ ਹੋ ਕੇ ਕਥਾ ਕਰਨ ਦਾ ਪਹਿਲਾ ਮੌਕਾ ਸੀ । ਝਾਂਸੀ ਵਿਖੇ ਜਦ ਮੈਂ ਕਥਾ ਕੀਤੀ ਸੀ ਉਦੋਂ ਮੈਂ ਸਹਿਮਿਆ ਹੋਇਆ ਸੀ ਅਤੇ ਮੈਂ ਪ੍ਰੌੜ ਨਹੀਂ ਸੀ । ਇਥੇ ਅਜਮੇਰ ਪਹੁੰਚਕੇ ਚੂੰਕਿ ਇਸ ਲਾਈਨ ਦੇ ਕੁਛ ਉਤਾਰ ਚੜਾਉ ਦੇਖ ਚੁਕਿਆ ਸੀ । ਗੁਣੀ ਗਿਆਨੀਆਂ ਨਾਲ ਮੇਲ ਹੋ ਚੁਕੇ ਸਨ ਔਰ ਕੁਛ ਦਿਨ ਬੁਰਲਾ ਤੇ ਆਲੇ ਦੁਆਲੇ ਕਥਾ ਕਰ ਚੁਕਿਆ ਸੀ ਤੇ ਥੋੜਾ ਅਨਭੁਵ ਵਧਿਆ ਹੋਇਆ ਸੀ । ਮੈਂ ਅਲਵਰ ਘਰ ਤਾਰ ਪਾਈ , ਮੈਂ 15 ਦਿਨਾ ਬਾਅਦ ਆਵਾਂਗਾ । 15 ਦਿਨ ਕਥਾ ਕਰਕੇ ਸੰਗਤਾਂ ਦੀ ਪ੍ਰਸੰਨਤਾ ਬਹੁਤ ਮਿਲੀ ਜਰੂਰਤ ਤੋਂ ਜਿਆਦਾ ਆਰਥਕ ਤੌਰ ਤੇ ਵੀ ਸੰਗਤਾਂ ਨੇ ਸਨਮਾਨ ਕੀਤਾ । ਆਣ ਕੇ ਮਾਇਆ ਮੈਂ ਮਾਂ ਨੂੰ ਦਿੱਤੀ ਔਰ ਮੈ ਸਚਾਈ ਬੋਲ ਦਿੱਤੀ ਕਿ ਮੈਂ ਕਥਾ ਕਰਦਾਂ ਹਾਂ ।

,,,,,,,, ਚਲਦਾ ,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part-9

Post by Admin on Wed May 16, 2012 1:09 am

" ਹੱਡ-ਬੀਤੀ "
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ਭਾਗ = 9
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਆਣ ਕੇ ਮਾਇਆ ਮੈਂ ਮਾਂ ਨੂੰ ਦਿੱਤੀ ਔਰ ਮੈ ਸਚਾਈ ਬੋਲ ਦਿੱਤੀ ਕਿ ਮੈਂ ਕਥਾ ਕਰਦਾਂ ਹਾਂ ] ,,,,,,,,,,,,,,,,,,,,,,,,,,,,,,,,,,,,,,,,,

ਮਾਂ ਖੁਸ਼ ਹੋਈ । ਕਹਿਣ ਲੱਗੀ ਕੋਈ ਗੱਲ ਨਹੀਂ । ਪਰਮਾਤਮਾ ਦਾ ਨਾਮ ਲੈਂਦਾਂ ਹੈਂ ਕੋਈ ਗਲ ਨਹੀਂ । ਘਰ ਦਾ ਰਹਿਣ ਸਹਿਣ ਉਸ ਮਾਇਆ ਨਾਲ ਕੁਛ ਠੀਕ ਕੀਤਾ । ਮੈਂ ਮਾਂ ਨੂੰ ਆਖਿਆ ਚੂੰਕਿ ਹੁਣ ਕੰਮ ਤਾਂ ਮੇਰਾ ਇਹੋ ਹੀ ਹੈ ਮੈਨੂੰ ਜਿਆਦਾ ਅਰਸਾ ਬਾਹਰ ਜਾਣਾ ਪਾਏਗਾ ਸੋ ਮੈਂ ਫਿਰ ਬਾਹਰ ਜਾਣ ਦੀ ਤਿਆਰੀ ਕੀਤੀ । ਮੈਂ ਰਤਲਾਮ ਚਲਾ ਗਿਆ ਸੰਗਤਾਂ ਨੇ ਪਿਆਰ ਕੀਤਾ ਫਿਰ ਮੈਂ ਇੰਦੌਰ ਚਲਿਆ ਗਿਆ , ਸੰਗਤਾਂ ਵੱਲੋਂ ਅਥਾਹ ਪਿਆਰ ਮਿਲਿਆ । ਖੰਡਵਾ , ਬਰਹਾਨਪੁਰ ਆਲੇ ਦੁਆਲੇ ਦੇ ਹੋਰ ਛੋਟੇ ਸ਼ਹਿਰਾਂ ਵਿਚ ਕਥਾ ਕਰਕੇ ਮੈਂ ਵਾਪਸ ਘਰ ਆਇਆ ਤੇ ਮਾਂ ਨੇ ਮੇਰੀ ਮੰਗਣੀ ਦਾ ਇੰਤਜਾਮ ਕੀਤਾ ਹੋਇਆ ਸੀ ।

ਭਿਤਰੇਰੇ ਚਾਚਾ ਜੀ ਦੇ ਰਾਹੀਂ ਡਿਸਟਰਿਕਟ ( District ) ਬਨੂੰ ਦੇ ਹੀ ਰਹਿਣ ਵਾਲੇ ਸਰਦਾਰ ਹਰਨਾਮ ਸਿੰਘ ਜੀ ਆਹੂਜਾ ਉਨ੍ਹਾ ਦੀ ਹੀ ਬੱਚੀ ਜੋ ਮੇਰੇ ਭਿਤਰੇਰੇ ਚਾਚੇ ਦੀ ਭਾਣਜੀ ਸੀ ਉਸ ਨਾਲ ਰਿਸ਼ਤਾ ਪੱਕਾ ਹੋ ਗਿਆ । ਇਸ ਹਿਸਾਬ ਨਾਲ 1957 ਵੈਸਾਖ ਵਿਚ ਮੇਰਾ ਆਨੰਦ ਕਾਰਜ ਹੋਇਆ । ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸਿਆਹਪੋਸ਼ ਜੋ ਕਥਾ ਦੇ ਦੌਰਾਨ ਮੇਰੇ ਮਿੱਤਰ ਬਣ ਚੁੱਕੇ ਸਨ । ਉਮਰ ਵਿਚ ਬਜੁਰਗ ਸਨ । ਤਿੰਨੇ ਕਪੜੇ ਕਾਲੇ ਰੰਗ ਦੇ ਪਹਿਨਦੇ ਸਨ । ਇਹ ਉਨ੍ਹਾ ਦਾ ਸੁਭਾਉ ਸੀ । ਆਪਣੇ ਸਮੇਂ ਦੇ ਗੁਰਮਤਿ ਦੇ ਅਛੇ ਪ੍ਰਚਾਰਕ ਸਨ । ਕਾਫੀ ਲੰਬੇ ਸਮੇਂ ਤਕ ਗੁਰਮਤਿ ਪ੍ਰਚਾਰ ਦੀ ਉਹ ਸੇਵਾ ਕਰਦੇ ਰਹੇ । ਮੈਨੂੰ ਅਜੇ ਕੁਛ ਅਰਸਾ ਹੀ ਹੋਇਆ ਸੀ ਪ੍ਰਚਾਰਕ ਲਾਈਨ ਵਿਚ ਸ਼ਾਮਲ ਹੋਇਆਂ । ਸਹਾਰਨਪੁਰ ਇਕਠੇ ਹੋਏ ਤੇ ਮੈਂ ਉਨ੍ਹਾ ਨੂੰ ਆਖਿਆ ਤੇ ਬੇਨਤੀ ਕੀਤੀ ਸਿਆਹਪੋਸ਼ ਜੀ ਤੁਸੀਂ ਮੇਰੇ ਆਨੰਦ ਕਾਰਜ ਵਿਚ ਸ਼ਾਮਲ ਹੋਣਾ । ਕਹਿਣ ਲੱਗੇ ਐ ਨੌਜਵਾਨ ਮੈਂ ਤੇਰੇ ਆਨੰਦ ਕਾਰਜ ਵਿਚ ਜਰੂਰ ਸ਼ਾਮਲ ਹੋਵਾਂਗਾਂ । ਅਲਵਰ ਤੋਂ ਬਰਾਤ ਬਸ ਰਾਹੀਂ ਦਿੱਲੀ ਪਹੁੰਚੀ ਔਰ ਵਿਆਹ ਸੰਪੰਨ ਹੋਇਆ । ਭਾਈ ਸਾਹਿਬ ਭਾਈ ਵੀਰ ਸਿੰਘ ਸ਼ਿਆਹ-ਪੋਸ਼ ਦੀ ਸਰਕਰਦਗੀ ਹੇਠ ਔਰ ਭਾਈ ਕੀਰਤ ਸਿੰਘ ਮਹਾਨ ਰਾਗੀ ਜੋ ਨੇਤ੍ਰ-ਹੀਨ ਸਨ ਉਨ੍ਹਾ ਨੇ ਸ਼ਬਦ ਕੀਰਤਨ ਗਾਇਨ ਕੀਤਾ । ਗਿ੍ਰਸਤੀ ਜ਼ਿਮੇਵਾਰੀ ਦੀ ਕੁਛ ਚਿੰਤਾ ਵੀ ਜਾਗੀ । ਮੈਂ ਸਿਰਫ ਗੁਰਬਾਣੀ ਦਾ ਪ੍ਰਚਾਰਕ ਹਾਂ । ਮੈਂ ਇਸ ਪਾਸੇ ਆਇਆ ਤਾਂ ਹਾਂ ਕਿਸੇ ਰੱਬੀ ਤੜਪ ਨਾਲ , ਲੇਕਿਨ ਕਥਾ ਵਿਚਾਰ ਇਹ ਮੇਰੀ ਉਪਜੀਵਕਾ ਬਣ ਜਾਏਗੀ । ਇਹ ਮੈਂ ਕਦੀ ਸੋਚ ਵੀ ਨਹੀਂ ਸੀ ਸਕਦਾ । ਲੇਕਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜੋ ਮੰਜੂਰ ਸੀ ਐਸਾ ਹੀ ਹੋਇਆ ।

ਮੈਂ ਅਜਮੇਰ , ਇੰਦੋਰ , ਰਤਲਾਮ , ਖੰਡਵਾ , ਸਹਾਰਨਪੁਰ , ਅਲੀਗੜ੍ਹ , ਕਾਨਪੁਰ ਆਦਿ ਵੱਖ ਵੱਖ ਸ਼ਹਿਰਾਂ ਵਿਚ ਜਾ ਕੇ ਕਥਾ ਕਰਨੀ ਔਰ ਬੰਦਗੀ ਦੀ ਮੰਗ ਵੀ ਗੁਰੂ ਅਗੋਂ ਕਰਨੀ ਔਰ ਉਪਜੀਵਕਾ ਦੀ ਲਾਲਸਾ ਵੀ ਸੀ ਜੋ ਪੂਰੀ ਹੁੰਦੀ ਰਹੀ । ਇਸੇ ਦੌਰਾਨ ਅਣਖੀਲਾ ਸੁਭਾਉ ਤੇ ਗੁਰਮਤਿ ਦੀ ਤੜਪ ਹੋਣ ਕਰਕੇ ਕਿਧਰੇ ਕਿਧਰੇ ਮੇਰਾ ਪ੍ਰਬੰਧਕ ਢਾਂਚੇ ਨਾਲ ਟਕਰਾਉ ਵੀ ਹੋ ਜਾਂਦਾ ਸੀ । ਇਸ ਤਰ੍ਹਾਂ ਨੈਨੀਤਾਲ ਵਿਖੇ ਵਢੀ ਪੱਧਰ ਤੇ ਟਕਰਾਉ ਪ੍ਰਬੰਧਕਾਂ ਨਾਲ ਹੋਇਆ । ਗੁਰਦੁਆਰੇ ਦੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਸਨ ਔਰ ਕਿਰਾਏ ਤੇ ਲੈਣ ਵਾਲੇ ਜੂਆ ਵੀ ਖੇਡਦੇ ਸਨ । ਤਾਸ਼ ਵੀ ਖੇਡਦੇ ਸਨ । ਸ਼ਰਾਬ ਵੀ ਪੀਂਦੇ ਸਨ । ਮੈਂ ਇਸਦੀ ਵਿਰੋਧਤਾ ਕੀਤੀ ਇਹ ਕੰਮ ਤਾਂ ਹੋਟਲਾਂ ਵਿਚ ਹੁੰਦੇਂ ਹਨ ਗੁਰਦੁਆਰੇ ਵਿਚ ਨਹੀਂ ਹੁੰਦਾ । ਇਹ ਪ੍ਰਸ਼ਨ ਸੰਗਤ ਵਿਚ ਮੈਂ ਰਖਿਆ । ਪ੍ਰਬੰਧਕਾਂ ਨੇ ਆਉਣਾ ਬੰਦ ਕਰ ਦਿੱਤਾ ਲੇਕਿਨ ਮੈਂ 10 -15 ਦਿਨ ਉਥੇ ਰਿਹਾ ਔਰ ਇਸ ਤਰ੍ਹਾਂ ਹੀ ਵਾਪਸ ਆ ਗਿਆ ।

ਹਲਦਵਾਨੀ , ਹਲਧਰਪੁਰ ਹੋਰ ਸ਼ਹਿਰਾਂ ਵਿਚ ਵੀ ਮੈਂ ਜਾਂਦਾ ਰਿਹਾ । ਇਸ ਦੌਰਾਨ ਕਾਨਪੁਰ ਵਿਚ ਵੀ ਜੋ ਮੈਂ ਸੁਤੇ ਸਿਧ ਕਥਾ ਕਰਦਾ ਸੀ , ਇਸ ਨੂੰ ਨਿਜੀ ਕਟਾਖਸ਼ ਸਮਝ ਲਿਆ ਗਿਆ । ਉਥੋਂ ਮੇਰੀ ਕਥਾ ਕਰਨੀ ਬੰਦ ਕੀਤੀ ਗਈ । ਅਕਾਲੀ ਗੁਰਚਰਨ ਸਿੰਘ ਜੀ ਸਨ ਜਿਨ੍ਹਾ ਨੇ ਦੂਸਰੀ ਥਾਂ ਪੰਡਾਲ ਲਗਵਾਕੇ ਕਥਾ ਆਰੰਭ ਕਰਵਾਈ ਤੇ ਬਾਅਦ ਵਿਚ ਜਗ੍ਹਾ ਲੈ ਕੇ ਧਰਮਸ਼ਾਲਾ ਬਣਵਾਈ, ਜੋ ਅਜ ਅਕਾਲੀ ਜੀ ਦੀ ਧਰਮਸ਼ਾਲਾ ਦੇ ਨਾਮ ਨਾਲ ਮਸ਼ਹੂਰ ਹੈ । ਮੈਂ ਇਕ ਅੰਦਾਜੇ ਦੇ ਮੁਤਾਬਿਕ ਕੋਈ ਸੰਨ 1962 ਤੋਂ ਲੈਕੇ ਹੁਣ ਤਕ ਅਜ 2003 ਹੋ ਗਿਆ ਹੈ , ਉਥੇ ਵੀ ਹਰ ਸਾਲ ਫਰਵਰੀ ਦੇ ਮਹੀਨੇ ਵਿਚ ਤਕਰੀਬਨ ਦੋ ਹਫਤੇ ਸੰਗਤਾਂ ਦੀ ਸੇਵਾ ਕਥਾ ਰਾਹੀਂ ਕਰਦਾਂ ਹਾਂ । ਇੰਦੌਰ ਵਿਖੇ ਹਰ ਸਾਲ ਕਥਾ ਕਰਨ ਲਈ ਜਾਂਦਾ ਹਾਂ । ਇੰਦੌਰ ਦੀਆਂ ਸੰਗਤਾਂ ਬਹੁਤ ਪਿਆਰ ਕਰਦੀਆਂ ਹਨ ।

ਇਕ ਦਿਨ ਮੈਂ ਇੰਦੌਰ ਤੋਂ 45 ਮੀਲ ਦੀ ਦੂਰੀ ਤੇ ਜੋ ਓਅੰਕਾਰ ਨਾਮ ਦਾ ਤੀਰਥ ਹੈ ਵੇਖਣ ਲਈ ਗਿਆ । ਮੇਰੇ ਨਾਲ ਨਿਰਮਲੇ ਸੰਤ ਪਰਕਾਸ਼ਾ ਸਿੰਘ ਜੀ ਸਨ । ਉਨ੍ਹਾ ਨੇ ਓਥੋਂ ਦੇ ਪੁਰਾਤਨ ਮੰਦਰ ਦੇ ਕੋਲ ਇਕ ਜਗ੍ਹਾ ਦਿਖਾਈ । ਕਹਿਣ ਲਗੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਕ ਬਾਣੀ ਰਾਮਕਲੀ ਦਖਣੀ ਇਥੇ ਉਚਾਰਨ ਕੀਤੀ ਸੀ । ਲੇਕਿਨ ਉਹ ਜਗ੍ਹਾ ਕਿਸੇ ਪ੍ਰੋਹਤ ਕੋਲ ਸੀ ਜੋ ਉਜੈਨ ਰਹਿੰਦਾ ਸੀ ।

ਇਕ ਅੰਦਾਜੇ ਦੇ ਮੁਤਾਬਕ ਇਹ ਤੀਰਥ ਕੋਈ 4000 ਸਾਲ ਪੁਰਾਣਾ ਹੈ । ਇਹ ਇਕ ਕਿਸਮ ਦਾ ਜਜ਼ੀਰਾ ( island ) ਹੈ । ਇਸਦੇ ਚਾਰੋਂ ਤਰਫ਼ ਪਾਣੀ ਹੀ ਪਾਣੀ ਹੈ । ਦੋ ਦਰਿਆ ਨਰਮਦਾ ਤੇ ਤਾਪਤੀ ਵਗ੍ਹਦੇ ਹਨ । ਇਨ੍ਹਾ ਦਰਿਆਵਾਂ ਦਾ ਸੰਗਮ ਬਣਦਾ ਹੈ । ਇਹ ਇਕ ਟੁਕੜਾ ਪਹਾੜ ਹੈ । ਇਹ ਦੋਵੇਂ ਧਾਰਾਵਾਂ ਨਰਬਦਾ ਤੇ ਤਾਪਤੀ ਦੀਆਂ ਨਿਖੜ ਜਾਂਦੀਆਂ ਹਨ । ਪਹਾੜ ਦਾ ਇਹ ਟੁਕੜਾ ਜਿਥੇ ਸਮਾਪਤ ਹੁੰਦਾ ਹੈ ਫਿਰ ਮਿਲਦੀਆਂ ਵਿਚਕਾਰ ਇਹ ਟੁਕੜਾ ਜਜ਼ੀਰਾ ( ਟਾਪੂ ) ਕਹਿਲਾਂਦਾ ਹੈ । ਛੋਟਾ ਜਿਹਾ ਜੋ ਉਪਰੋਂ ਦੇਖਣ ਨਾਲ ਓਮ ( ॐ ) ਦੀ ਸ਼ਕਲ ਦਾ ਦਿਖਾਈ ਦਿੰਦਾ ਹੈ । ਪ੍ਰਾਚੀਨ ਕਾਲ ਤੋਂ ਇਸ ਟਾਪੂ ਤੇ ਬਣਿਆ ਹੋਇਆ ਮੰਦਿਰ 'ਓਅੰਕਾਰ' ਨਾਮ ਦੇ ਨਾਲ ਮਸ਼ਹੂਰ ਹੈ । ਮਹੀਨੇ ਦੇ ਮਹੀਨੇ ਵਿਸ਼ੇਸ਼ ਰੂਪ ਵਿਚ ਪੂਰਨਮਾਸ਼ੀ ਤੇ ਮੇਲਾ ਲਗਦਾ ਹੈ । ਉਂਝ ਰੋਜ਼ ਵੀ ਸੈਂਕੜੇ ਦੀ ਤਾਦਾਦ ਵਿਚ ਤੀਰਥ ਯਾਤਰੀ ਆਉਂਦੇ ਨੇ । ਸ਼ਰਧਾ ਦੇ ਫੁੱਲ ਭੇਂਟ ਕਰ ਕੁਝ ਦਿਨ ਠਹਿਰ ਕੇ ਚਲੇ ਜਾਂਦੇ ਹਨ । ਇਸ ਤੀਰਥ ਤੇ ਰੌਣਕ 12 ਮਹੀਨੇ ਹੀ ਬਣੀ ਰਹਿੰਦੀ ਹੈ । ਇਸ ਤੀਰਥ ਦਾ ਨਾਮ ਓਅੰਕਾਰੇਸ਼ਵਰ ਹੈ । ਸ਼ਹਿਰ ਤੇ ਰੇਲਵੇ ਸਟੇਸ਼ਨ ਦਾ ਨਾਮ ਵੀ ਓਅੰਕਾਰ ਹੈ । ਨਰਮਦਾ ਦੇ ਉਰਾਰ ਜੋ ਥੋੜ੍ਹਾ ਜਿਹਾ ਵਸੇਬਾ ਹੈ , ਉਸ ਦਾ ਨਾਮ ਮਾਂਧਾਤਾ ਹੈ । ਕਹਿੰਦੇ ਰਾਜੇ ਮਾਂਧਾਤੇ ਨੇ ਇਥੇ ਹੀ ਨਰਮਦਾ ਦੇ ਤਟ ਤੇ ਬੈਠੇਕੇ ਘੋਰ ਤਪਸਿਆ ( ਸਾਧਨਾ ) ਕੀਤੀ । ਭੱਟਾਂ ਨੇ ਆਪਣੀ ਬਾਣੀ ਵਿਚ ਜਿਕਰ ਵੀ ਕੀਤਾ ਹੈ :--

ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ - ਅੰਗ 1390
,,,,,,,, ਚਲਦਾ ,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part-10

Post by Admin on Wed May 16, 2012 1:11 am

" ਹੱਡ-ਬੀਤੀ "
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ਭਾਗ == 10
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ - ਅੰਗ 1390 ]

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਪਮਾ ਵਿਚ ਕਹੇ ਹੋਏ ਸਵੱਯਾਂ ਵਿਚ ਮਾਂਧਾਤਾ ਰਾਜੇ ਦਾ ਵੀ ਜਿਕਰ ਹੈ ।

ਦਖਣ ਦੀ ਫੇਰੀ ਸਮੇਂ ਗੁਰੂ ਨਾਨਕ ਦੇਵ ਜੀ ਜਦ ਇਸ ਤੀਰਥ ਤੇ ਰੁਕੇ ਤਾਂ ਆਪ ਜੀ ਉਤਾਰਾ ਇਕ ਬਹੁਤ ਵਡੀ ਟਕਸਾਲ ਵਿਚ ਹੋਇਆ । ਇਥੇ ਟਕਸਾਲ ਦੇ ਮੁਖੀ ਪ੍ਰੋਹਤ , ਬ੍ਰਾਹਮਣਾ ਨੂੰ ਸ਼ਾਸਤਰ ਪੜ੍ਹਾਉਂਦੇ ਸਨ । ਉਥੇ ਮੇਰੇ ਪਾਤਸ਼ਾਹ ਨੇ ਟਕਸਾਲ ਦੇ ਮੁਖੀ ਪੰਡਤਾਂ ਨੂੰ ਸੰਬੋਧਨ ਕਰਦਿਆਂ ਰਾਮਕਲੀ ਦਖਣੀ ਵਿਚ ਬਾਣੀ ਉਚਾਰਨ ਕੀਤੀ :--

ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ੴ ਸਤਿਗੁਰ ਪ੍ਰਸਾਦਿ ॥
ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥
ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥
ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ ॥
ਓਅੰਕਾਰਿ ਗੁਰਮੁਖਿ ਤਰੇ ॥
ਓਨਮ ਅਖਰ ਸੁਣਹੁ ਬੀਚਾਰੁ ॥
ਓਨਮ ਅਖਰੁ ਤ੍ਰਿਭਵਣ ਸਾਰੁ ॥੧॥
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥ ,,,,,,,,,,,,,,,,,,,,,, ( ਸ਼੍ਰੀ . ਗੁ .ਗ੍ਰ .ਸਾ . ਅੰਕ - 929 - 30 ) ,,,,,,,

ਇਹ ਸਾਰੀ ਬਾਣੀ ਸੁਣਕੇ ਪ੍ਰੋਹਤ ਤੇ ਵਿਦਿਆਰਥੀ ਇਤਨੇ ਪ੍ਰਭਾਵਤ ਹੋਏ ਮੁਖਾਰਬਿੰਦ ਤੋਂ ਧੰਨ ਗੁਰੂ ਨਾਨਕ ,ਧੰਨ ਗੁਰੂ ਨਾਨਕ ਨਿਕਲਿਆ । ਇਸ ਅਸਥਾਨ ਦੇ ਜਦ ਮੈਂ ਦਰਸ਼ਨ ਕੀਤੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਅਸਥਾਨ ਬਣਾਉਣ ਦਾ ਅੰਦਰ ਇਕ ਫੁਰਨਾ ਹੋਇਆ । ਪਰ ਮੈਂ ਗਰੀਬ ਨਿਮਾਣਾ ਨਿਤਾਣਾ ਕਥਾ ਕਰਕੇ ਆਪਣੀ ਤੇ ਆਪਣੇ ਪਰਵਾਰ ਦੀ ਉਪਜੀਵਕਾ ਚਲਾਉਣ ਵਾਲਾ ਇਸ ਵੱਡੇ ਕੰਮ ਨੂੰ ਕਿਸ ਤਰ੍ਹਾਂ ਉਸਾਰਾਂ । ਇੰਦੌਰ ਗੁਰੂ ਨਾਨਕ ਦੇਵ ਜੀ ਦੇ ਇਮਲੀ ਸਾਹਿਬ ਜੀ ਦੇ ਅਸਥਾਨ ਤੇ ਕਥਾ ਦੇ ਦੌਰਾਨ ਮੈਂ ਸੰਗਤਾਂ ਨੂੰ ਬੇਨਤੀ ਕੀਤੀ । ਹਰ ਸਾਲ ਜੋ ਦਸ ਇਥੇ ਸਾਵਣ ਦੇ ਮਹੀਨੇ ਕਥਾ ਕਰਨ ਆਉਂਦਾ ਹੈ । ਮਹੀਨੇ ਦੀ ਪੂਰੀ ਮਾਇਆ , ਓਅੰਕਾਰ ਦੇ ਸਥਾਨ ਤੇ ਭੇਟ ਕਰ ਦਿਆਂਗਾ , ਕਿਉਂਕਿ ਉਸ ਅਸਥਾਨ ਤੇ ਗੁਰਦੁਆਰਾ ਹੋਣਾ ਚਾਹੀਦਾ ਹੈ । ਅਗਰ ਸੰਗਤਾਂ ਪੂਰਨ ਯੋਗਦਾਨ ਪਾਉਣ ਅਤੇ ਸਹਿਯੋਗ ਦੇਣ ਤਾਂ ਇਹ ਅਸਥਾਨ ਬਣ ਸਕਦਾ ਹੈ । ਸਹਿਯੋਗੀ ਬਣੇ ਉਸ ਸਮੇਂ ਦੇ ਸਰਦਾਰ ਪਰਮੇਸ਼ਰਾ ਸਿੰਘ ਫਾਰੈਸਟ ( Forest ) ਕੰਨਟਰੈਕਟਰ , ਜੋ ਨਵੇਂ ਬਣੇ ਮਿਤਰਾਂ ਵਿਚੋਂ ਸਨ । ਉਨ੍ਹਾ ਨੇ ਮੈਨੂੰ ਕਿਹਾ ਕਿ ਮੈਂ 40000 /- ਰੁਪਏ ਖਰਚ ਕਰ ਦਿਆਂਗਾ । ਅੰਦਾਜ਼ਨ 40000 /- ਰੁਪਿਆ ਉਹਨਾ ਦਿਨਾਂ ਵਿਚ ਕਾਫੀ ਹੁੰਦਾ ਸੀ ਔਰ ਉਨ੍ਹਾ ਨੇ ਇਹ ਆਪਣਾ ਇਰਾਦਾ ਦਸਿਆ । ਸੰਗਤਾਂ ਦੇ ਵਿਚੋਂ ਵੀ ਕਾਫੀ ਮਾਇਆ ਹੋਈ । ਦਾਸ ਨੇ ਪੰਜ ਮੈਂਬਰੀ ਇਕ ਕਮੇਟੀ ਬਣਾਈ , ਜਿਸ ਵਿਚ ਕੈਸ਼ੀਅਰ ਅਤੇ ਬਾਕੀ ਸਰਪ੍ਰਸਤੀ ਸਰਦਾਰ ਪਰਮੇਸ਼ਰਾ ਸਿੰਘ ਜੀ ਦੀ ,,,,ਇਕ ਸਿੰਘ ਖੰਡਵਾ ਤੋਂ ਲਿਆ ਗਿਆ ਸੀ ,ਇਕ ਬੜਵਾ ਤੋਂ , ਇੰਦੌਰ ਤੋਂ ਦੋ ਤਿੰਨ ਸਿੰਘ । ਗੁਰਦੁਆਰੇ ਦੀ ਜਗ੍ਹਾ ਲੈ ਲਈ ਗਈ । ਉਰਾਰ ਧਰਮਸ਼ਾਲਾ ਲਈ ਵੀ ਜਗ੍ਹਾ ਲੈ ਲਈ ਗਈ । ਸਰਦਾਰ ਪਰਮੇਸ਼ਰਾ ਸਿੰਘ ਨੇ ਆਪਣੀ ਪੂਰੀ ਜਿਮੇਵਾਰੀ ਨਾਲ ਨਕਸ਼ਾ ਤਿਆਰ ਕਰਵਾ ਕੇ ਕੰਮ ਆਰੰਭ ਕਰ ਦਿਤਾ । ਕੰਮ ਬੜਾ ਵੱਡਾ ਸੀ ਕਿਉਂਕਿ ਇਟਾਂ ਤੇ ਲੋਹਾ ਵੀ ਬੇੜੀਆਂ ਤੇ ਢੋਣਾ , ਤੇ ਪਾਰ ਕਰਨਾ ਜਜ਼ੀਰੇ ਵਿਚ ਲੈ ਜਾਣਾ । ਇਸ ਤਰੀਕੇ ਨਾਲ ਇਮਾਰਤ ਬਨਾਉਣ ਵਿਚ ਦੁਗਣਾ ਖਰਚ ਹੁੰਦਾ ਸੀ । ਅਜ ਤੇ ਸਤਿਗੁਰ ਜੀ ਦੀ ਮਿਹਰ ਹੈ , ਪੁਲ ਬਣ ਗਿਆ ਹੈ । ਉਸ ਵੇਲੇ ਪੁਲ ਨਹੀਂ ਸੀ । ਸਾਰਾ ਸਮਾਨ ਬੇੜੀ ਤੇ ਹੀ ਢੋਣਾ ਪੈਂਦਾ ਸੀ ।

ਦਾਸ ਖੰਡਵਾ , ਝਰਨੀਆਂ , ਸਨਾਵਤ , ਬੜਵਾ , ਖਰਗੋਂ , ਬਰਹਾਨਪੁਰ ਔਰ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਵੀ ਉਗਰਾਈ ਕਰਨ ਲਗ ਪਿਆ । ਜੋ ਕਥਾ ਭੇਟ ਤੇ ਹੋਰ ਮਾਇਆ ਗੁਰਦੁਆਰੇ ਲਈ ਆਉਂਦੀ ਸੀ , ਉਹ ਸਾਰੀ ਸਰਦਾਰ ਪਰਮੇਸ਼ਰਾ ਸਿੰਘ ਜੀ ਦੇ ਹਵਾਲੇ ਕਰ ਦਿਤੀ ਜਾਂਦੀ ਸੀ । ਉਨ੍ਹਾ ਦੀ ਹੀ ਜੀਪ ਤੇ ਡਰਾਈਵਰ , ਸਾਨੂੰ ਇਨ੍ਹਾ ਸ਼ਹਿਰਾਂ ਵਿਚ ਭਰਮਣ ਕਰਨ ਨੂੰ ਮਿਲਦਾ ਸੀ । ਇਸ ਤਰੀਕੇ ਨਾਲ ਪੰਦਰ੍ਹਾਂ ਵੀਹ ਦਿਨ ਇੰਦੌਰ ਤੇ ਇਕ ਅੰਦਾਜ਼ੇ ਨਾਲ ਇਕ ਮਹੀਨਾ ਦਾਸ ਬਾਕੀ ਸ਼ਹਿਰਾਂ ਵਿਚ ਭਰਮਣ ਕਰਦਾ ਸੀ । ਦੋ ਮਹੀਨੇ ਦੀ ਕਥਾ ਭੇਟ ਤੇ ਹੋਰ ਬਾਕੀ ਗੁਰਦੁਆਰੇ ਸੰਬਧੀ ਸੰਗਤਾਂ ਦੀ ਸੇਵਾ ਦਾਸ ਗੁਰਦੁਆਰਾ ਫੰਡ ਵਿਚ ਦਾਖਲ ਕਰ ਦਿੰਦਾ ਸੀ । ਸਹਿਜੇ ਸਹਿਜੇ ਬਿਲਡਿੰਗ ਸੋਹਣੇ ਢੰਗ ਨਾਲ ਤਾਮੀਰ ਹੋ ਰਹੀ ਸੀ । ਫੁਰਨਾ ਪੈਦਾ ਹੋਇਆ ਇਥੇ ਕੋਈ ਸਲਾਨਾ ਸਮਾਗਮ ਵੀ ਰਖਿਆ ਜਾਵੇ । ਗੁਰਦੁਆਰੇ ਦੀਆਂ ਕੰਧਾਂ ਅਜੇ ਉਸਾਰ ਹੀ ਰਹੀਆਂ ਸਨ । ਸੰਗਤਾਂ ਵਿਚ ਉਤਸ਼ਾਹ ਪੈਦਾ ਹੋਵੇ ਅਤੇ ਦਰਸ਼ਨ ਕਰਨ ਆਉਣ । ਸਮਾਗਮ ਰਖਿਆ ਗਿਆ , ਬਹੁਤ ਵਡੀ ਤਾਦਾਦ ਵਿਚ ਸੰਗਤਾ ਇੰਦੌਰ , ਰਤਲਾਮ ,ਉਜੈਨ , ਬਰਹਾਨਪੁਰ , ਖੰਡਵਾ , ਸਨਾਵਤ ,ਬੜਵਾ ਔਰ ਨੇੜੇ ਤੇੜੇ ਦੇ ਪਿੰਡਾਂ ਵਿਚੋਂ ਆਈਆਂ । ਮੇਰਾ ਵੀ ਉਤਸ਼ਾਹ ਵਧਿਆ । 6 --7 ਸਾਲਾਂ ਦੀ ਮਿਹਨਤ ਗੁਰੂ ਬਾਬੇ ਨੇ ਕਰਾਈ । ਸੇਵਾ ਨੂੰ ਭਾਗ ਲਗੇ ਗੁਰਦੁਆਰਾ ਬਣਕੇ ਤਿਆਰ ਹੋਇਆ । ਉਦਘਾਟਨ ਸਮਾਰੋਹ 1 --2 --3 --4 ਅਪ੍ਰੈਲ ਨੂੰ ਰਖਿਆ ਗਿਆ । ਪੋਸਟਰ ਵੰਡਕੇ ਪ੍ਰਚਾਰ ਕੀਤਾ ਗਿਆ । ਇਸ ਸਮਾਗਮ ਵਿਚ ਵੀ ਬੜਾ ਵਿਸ਼ਾਲ ਇਕੱਠ ਹੋਇਆ ।

ਲੇਕਿਨ ਇੰਦੌਰ ਵਿਚ ਹੀ ਇਕ ਗੁਰਸਿਖ ਸੱਜਣ ਨੇ ਸੰਗਤ ਦੇ ਵਿਚ ਤੇ ਆਲੇ ਦੁਆਲੇ ਇਹ ਕਹਿਣਾ ਸ਼ੁਰੂ ਕੀਤਾ ( ਪ੍ਰਾਪੇਗੰਡਾ ) ਕੀਤਾ ਕਿ ਇਹ ਤੇ ਮਸਕੀਨ ਨੇ ਆਪਣਾ ਡੇਰਾ ਬਣਾਇਆ ਹੈ । ਠੀਕ ਹੈ ਉਸਨੇ ਆਪਣੀ ਕਥਾ ਭੇਟ ਵੀ ਦਿੱਤੀ ਹੈ ਪਰ ਇਸੇ ਵਿਚ ਬਹੁਤ ਮਾਇਆ ਉਗਰਾਹੀ ਦੁਆਰਾ ਸੰਗਤਾਂ ਦੀ ਦਿੱਤੀ ਹੋਈ ਹੈ । ਇਹ ਇਸਨੇ ਆਪਣਾ ਅਸਥਾਨ ਬਣਾਇਆ ਹੈ । ਆਪਣਾ ਡੇਰਾ ਬਣਾਇਆ ਹੈ । ਠੀਕ ਹੈ ਇਤਿਹਾਸਿਕ ਜਗ੍ਹਾ ਹੈ ਪਰ ਮਲਕੀਅਤ ਤਾਂ ਮਸਕੀਨ ਦੀ ਹੈ । ਪਰ ਦਸ ਨੇ ਉਸ ਜਗ੍ਹਾ ਦੀ ਰਜਿਸਟਰੀ ਸ਼੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਨਾਮ ਕਰਾਈ ਹੋਈ ਸੀ । ਸ਼ਾਇਦ ਉਸ ਗੁਰਸਿਖ ਸੱਜਣ ਨੂੰ ਇਸ ਗਲ ਦਾ ਪਤਾ ਨਹੀਂ ਸੀ । ਦੂਸਰੇ ਦਿਨ ਹੀ ਰਜਿਸਟਰੀ ਤੇ ਹੋਰ ਸਾਰੇ ਕਾਗਜ਼ਾਤ ਸ਼੍ਰੀ ਗੁਰੂ ਸਿੰਘ ਸਭਾ ਕਮੇਟੀ ਦੇ ਪਰਧਾਨ ਜੋ ਸਰਦਾਰ ਪਰਧਾਨ ਸਿੰਘ ਜੀ ਸਨ ਅਤੇ ਸਰਦਾਰ ਧਰਮ ਸਿੰਘ ਜੀ ਦੇ ਹਵਾਲੇ ਕਰ ਦਿੱਤੇ । ਬੇਨਤੀ ਕੀਤੀ ਗਈ ਜਿਸਦੀ ਇਹ ਵਸਤੂ ਹੈ ਮੈਂ ਉਸਦੇ ਅਗੇ ਰਖ ਦਿੱਤੀ । ਰਜਿਸਟਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਨਾਮ ਹੈ । ਗੁਰਦੁਆਰਾ ਬਣ ਚੁਕਿਆ ਹੈ । ਕੁਛ ਤਾਮੀਰ ਬਾਕੀ ਹੈ । ਹੁਣ ਬਾਕੀ ਦਾ ਕੰਮ ਸਿੰਘ ਸਭਾ ਕਰੇ ਵਰਨਾ ਮੇਰਾ ਸੰਕਲਪ ਇਹ ਸੀ ਕੇ ਉਪਰ ਦਾ ਢਾਂਚਾ ਵੀ ਪੂਰਾ ਤਿਆਰ ਹੋ ਜਾਏ ਫਿਰ ਸ਼੍ਰੀ ਗੁਰੂ ਸਿੰਘ ਸਭਾ ਦੇ ਹਵਾਲੇ ਕਰ ਦਿਆਂਗੇ । ਸਰਦਾਰ ਪਰਮੇਸ਼ਰਾ ਸਿੰਘ ਤੇ ਹੋਰ ਸਜਣਾਂ ਨੂੰ ਕੋਈ ਇਤਰਾਜ ਨਾਂਹ ਹੋਇਆ । ਬਲਕਿ ਖੁਸ਼ੀ ਹੋਈ । ਸੋ ਇਹ ਅਸਥਾਨ , ਸਿੰਘ ਸਭਾ ਦੇ ਹਵਾਲੇ ਕਰ ਦਿੱਤਾ ਗਿਆ । ਲੇਕਿਨ ਉਨ੍ਹਾ ਨੇ ਮੈਨੂੰ ਇਕ ਹੁਕਮ ਕੀਤਾ ਕਿ ਸਮਾਗਮ ਤੁਸੀਂ ਕਰਿਆ ਕਰੋਗੇ ਅਤੇ ਪੂਰਾ ਸਾਥ ਅਸੀਂ ਦਿਆ ਕਰਾਂਗੇ । ਉਦੋਂ ਦਾ ਇਹ ਸਮਾਗਮ ਉਥੇ ਚਲ ਰਿਹਾ ਹੈ ਅਤੇ ਬੜਾ ਰੂਹਾਨੀ ਮਾਹੌਲ ਬਣਦਾ ਹੈ । ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਯਾਦਗਾਰੀ ਅਸਥਾਨ ਹੈ । ਉਰਾਰ ਹੁਣ ਬਹੁਤ ਸੁੰਦਰ ਧਰਮਸ਼ਾਲਾ ਵੀ ਬਣ ਕੇ ਤਿਆਰ ਹੋਈ ਏ ਜੋ ਆਏ ਗਏ ਮੁਸਾਫਰਾਂ ਲਈ ਆਰਾਮ ਦਾ ਬਾਇਸ ਬਣਦੀ ਹੈ । ਹਜੂਰ ਸਾਹਿਬ ਜਾਂਦੇ ਹੋਏ ਯਾਤਰੀ ਜੋ ਬਸਾਂ ਤੇ ਜਾਂਦੇ ਨੇ ਇਥੇ ਦਰਸ਼ਨ ਕਰਦੇ ਨੇ ਅਤੇ ਠਹਿਰਦੇ ਹੋਏ ਉਹ ਬਰਹਾਨਪੁਰ ਤੋਂ ਜਾਂਦੇ ਹੋਏ ਹਜੂਰ ਸਾਹਿਬ ਜਾਂਦੇ ਨੇ ।

,,,,,,, ਚਲਦਾ ,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part-11

Post by Admin on Wed May 16, 2012 1:32 am

" ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 11
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਹਜੂਰ ਸਾਹਿਬ ਜਾਂਦੇ ਹੋਏ ਯਾਤਰੀ ਜੋ ਬਸਾਂ ਤੇ ਜਾਂਦੇ ਨੇ ਇਥੇ ਦਰਸ਼ਨ ਕਰਦੇ ਨੇ ਅਤੇ ਠਹਿਰਦੇ ਹੋਏ ਉਹ ਬਰਹਾਨਪੁਰ ਤੋਂ ਜਾਂਦੇ ਹੋਏ ਹਜੂਰ ਸਾਹਿਬ ਜਾਂਦੇ ਨੇ ] ,,,,,,,,,,,,,,,,,,,,,,,,,,,,,,,,,,,,,,,,,,,,,

ਇਸ ਦੌਰਾਨ ਦਸ ਥਾਂ ਥਾਂ ਕਥਾ ਕਰਕੇ ਸੰਗਤਾਂ ਦੀ ਖੁਸ਼ੀ ਤੇ ਪ੍ਰਸੰਨਤਾ ਲੈਂਦਾ ਰਿਹਾ , ਹੌਸਲਾ ਵੀ ਵਧਦਾ ਰਿਹਾ । ਲੇਕਿਨ ਅੰਦਰ ਜੋ ਗੁਰੂ ਪਿਆਰ ਸੀ , ਜਿਸ ਦੀਆਂ ਮੈਨੂੰ ਝਲਕਾਂ ਬੁਰਲੇ ਤੇ ਬੰਬਈ ਮਿਲ ਚੁਕੀਆਂ ਸਨ , ਜੋ ਮੈਂ ਗੁਆ ਬੈਠਾ ਸੀ , ਉਸਦੀ ਯਾਦ ਕਦੀ-ਕਦੀ ਮੈਨੂੰ ਤੜਪਾ ਦੇਂਦੀ ਸੀ । ਇਹ ਠੀਕ ਹੈ ਸਭ ਕੁਛ ਚਲ ਰਿਹਾ ਹੈ ਪਰ ਉਸ ਅਨੰਦ ਤੋਂ ਉਸ ਰਸ ਤੋਂ ਮੈਂ ਵਾਂਝਾ ਹੋ ਗਿਆ ਹਾਂ । ਅੰਦਾਜਨ ਸੰਨ 1961 ਵਿਚ ਸੰਕਲਪ ਹੋਇਆ ਕਿ ਜੋ ਮਾਇਆ ਮੈਨੂੰ ਮਿਲਦੀ ਹੈ ਪਹਿਲੇ ਓਅੰਕਰੇਸ਼ਵਰ ਅਸਥਾਨ ਤੇ 2 ਮਹੀਨੇ ਦੀ ਮੈਂ ਦੇ ਦੇਂਦਾਂ ਸੀ । ਇਸ ਨੂੰ ਮੈਂ ਆਪਣਾ ਦਸਵੰਧ ਯਾਂ ਇਸ ਤੋਂ ਵੋ ਜਿਆਦਾ ਹਿੱਸਾ ਸਮਝ ਕੇ ਭੇਂਟ ਕਰਦਾ ਸੀ । ਹੁਣ ਵੀ ਜਦ ਮੈਂ ਉਥੇ ਕਥਾ ਕਰਦਾਂ ਹਾਂ ਸੰਗਤਾਂ ਵਲੋਂ ਮਿਲੀ ਮਾਇਆ ਗੁਰਦੁਆਰਾ ਓਅੰਕਰੇਸ਼ਵਰ ਵਿਖੇ ਭੇਂਟ ਕਰ ਦੇਂਦਾਂ ਹਾਂ ਹੁਣ ਸਿਰਫ ਅਠ ਦਸ ਦਿਨ ਦੀ , ਬਾਕੀ ਮਾਇਆ ਮੇਰੇ ਕੋਲ ਹੁੰਦੀ ਹੈ ।

ਸੰਨ 1961 ਵਿਚ ਸੰਕਲਪ ਹੋਇਆ ਕਿ ਗੁਰਮਤਿ ਸਮਾਗਮ ਅਲਵਰ ਵਿਖੇ ਵੀ ਰਖਿਆ ਜਾਏ । ਜਿਥੇ ਦਸ ਰਹਿੰਦਾ ਹੈ । ਇਹ ਇਕੋ ਹੀ ਸਮਾਗਮ ਕਰਨ ਦਾ ਸੰਕਲਪ ਪੈਦਾ ਹੋਇਆ । ਬਈ ਇਸ ਤਰੀਕੇ ਨਾਲ ਮੈਂ ਮਾਇਆ ਗੁਰਮਤਿ ਪ੍ਰਚਾਰ , ਗੁਰਮਤਿ ਸਮਾਗਮ , ਸਤਿਸੰਗ ਦੀ ਸੇਵਾ ਤੇ ਖਰਚ ਕਰਾਂ । ਪਹਿਲਾ ਸਮਾਗਮ ਮੈਂ ਆਪਣੇ ਛੋਟੇ ਜਿਹੇ ਘਰ ਤੇ ਬਾਹਰ ਨਿਕੇ ਜਿਹੇ ਪਲਾਟ ਵਿਖੇ ਰਖਿਆ । ਸ਼ਹਿਰ ਦੀਆਂ ਤੇ ਕੁਛ ਬਾਹਰ ਦੀਆਂ ਸੰਗਤਾਂ ਸਮਾਗਮ ਤੇ ਆਈਆਂ । ਇਕ-ਦੋ ਰਾਗੀ ਜਥੇ ਇਕ ਦੋ ਕਥਾ ਵਾਚਕ ਆਏ । ਸੰਗਤਾਂ ਦੀ ਮੰਗ ਹੋਈ ਕਿ ਐਸਾ ਸਮਾਗਮ ਸਾਲ ਦੇ ਸਾਲ ਹੋਣਾ ਚਾਹੀਦਾ ਹੈ । ਇਹ ਸਮਾਗਮ ਸਾਲ ਦੇ ਸਾਲ ਉਥੇ ਰਖ ਦਿੱਤਾ ਗਿਆ । ਨਾਮਵਰ ਕੀਰਤਨੀਏ ਤੇ ਕਥਾ ਵਾਚਕ ਗਿਆਨੀ ਰਣਜੀਤ ਸਿੰਘ ਪਾਰਸ , ਗਿਆਨੀ ਮਾਨ ਸਿੰਘ ਝੌਰ , ਗਿਆਨੀ ਨਾਹਰ ਸਿੰਘ , ਔਰ ਉਸ ਵੇਲੇ ਦੇ ਹੋਰ ਉਘੇ ਪ੍ਰਚਾਰਕ ਸੰਤ ਬਾਬਾ ਬਲਵੰਤ ਸਿੰਘ ਜੋ ਸਦਾ ਮੇਰੇ ਮਨ ਵਿਚ ਸ਼ਰਧਾ ਦੀ ਮੂਰਤੀ ਬਣੇ ਰਹਿੰਦੇ ਨੇ ਉਹ ਵੀ ਆਉਂਦੇ ਰਹੇ । ਸਾਲ ਦੇ ਸਾਲ ਸਮਾਗਮ , ਦਿਨ ਦੁਗਣੀ ਅਤੇ ਰਾਤ ਚੌਗਣੀ ਉਨਤੀ ਕਰਦਾ ਰਿਹਾ । ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਸ਼ਾਹ ਤੇ ਪਿਆਰ ਵੀ ਵਧਾਉਂਦੇ ਗਏ ।

ਕਦੀ ਕਦੀ ਐਸਾ ਵੀ ਹੁੰਦਾ ਸੀ , ਬਲਕਿ ਕਦੀ ਕਦੀ ਕਿਉਂ ਹਰ ਸਾਲ ਹੀ ਐਸਾ ਹੀ ਹੁੰਦਾ ਸੀ ਕਿ ਸਮਾਗਮ ਵਿਚ ਇਤਨਾ ਖਰਚ ਹੋ ਜਾਂਦਾ ਸੀ , ਮੇਰੀ ਜੇਬ ਬਿਲਕੁਲ ਹੀ ਖਾਲੀ ਹੋ ਜਾਂਦੀ ਸੀ ਔਰ ਲੰਗਰ ਪਾਣੀ ਬਜ਼ਾਰ ਵਿਚੋਂ ਬਹੁਤਾਤ ਵਿਚ ਲਿਆ ਹੁੰਦਾ ਸੀ । ਉਸ ਵਕਤ ਉਸਦਾ ਨਿਪਟਾਰਾ ਕਰਨਾ ਵੀ ਔਖਾ ਹੋ ਜਾਂਦਾ ਸੀ । ਕਦੀ ਕਦੀ ਸੋਚਾਂ ਹੁੰਦੀਆਂ ਸਨ ਕਿ ਸਮਾਗਮ ਬਹੁਤਾ ਵੱਡਾ ਹੁੰਦਾ ਜਾ ਰਿਹਾ ਹੈ । ਸੰਗਤਾਂ ਬਾਹਰੋਂ ਬਹੁਤਾਤ ਵਿਚ ਆਉਂਦੀਆਂ ਜਾ ਰਹੀਆਂ ਨੇ । ਰਾਗੀ ਜਥੇ ਵੀ ਬਹੁਤ ਆਉਂਦੇ ਨੇ । ਪ੍ਰਚਾਰਕ ਵੀ ਬਹੁਤ ਆਉਂਦੇ ਨੇ । ਇਨ੍ਹਾ ਦੀ ਯਥਾ ਸ਼ਕਤ ਸੇਵਾ ਕਰਦਿਆਂ , ਲੰਗਰ ਤੇ ਖਰਚ ਕਰਦਿਆਂ ਮੇਰਾ ਹਥ ਤੰਗ ਹੋ ਜਾਂਦਾ ਹੈ ਔਰ ਕਾਫੀ ਬਜ਼ਾਰ ਦਾ ਉਧਾਰ ਚੜ੍ਹ ਜਾਂਦਾ ਹੈ । ਫਿਰ ਵੀ ਮੇਰੇ ਹੌਸਲੇ ਨੂੰ ਸਟ ਨਹੀਂ ਲਗੀ ਮੈਂ ਕਿਹਾ ਹੇ ਗੁਰੂ ! ਮੇਰਾ ਹਥ ਇਤਨਾ ਵੀ ਤੰਗ ਨਾਂਹ ਕਰੀਂ ਕਿ ਐਸੇ ਸੋਹਣੇ ਸਮਾਗਮ ਵਿਚ ਵਿਘਨ ਪਵੇ । ਸਤਿਗੁਰੂ ਜੀ ਨੇ ਅਰਦਾਸ ਪਰਵਾਨ ਕੀਤੀ ਸਮਾਗਮ ਠੀਕ ਚਲਦਾ ਰਿਹਾ । ਸੰਗਤਾਂ ਵਧਦੀਆਂ ਹੀ ਜਾਂਦੀਆਂ ਹਨ । ਰਹਾਇਸ਼ ਦਾ ਬੰਦੋਬਸਤ ਵਖ-ਵਖ ਧਰਮਸ਼ਾਲਾ ਬੁਕ ਕਰਾ ਕੇ ਕਰਾ ਦਿੱਤਾ ਜਾਂਦਾ ਸੀ , ਲੇਕਿਨ ਸੰਗਤ ਦੇ ਬੈਠਣ ਦੀ ਜਗ੍ਹਾ ਤੰਗ ਪੈਂਦੀ ਗਈ । ਅਸਥਾਨ ਹੋਰ ਲਿਆ ਗਿਆ । ਸਰਦਾਰ ਪਰਮੇਸ਼ਰ ਸਿੰਘ ਨੇ ਉਸ ਜਮਾਨੇ ਵਿਚ ਇਕ ਲਖ ਦਮੜੇ ਉਧਾਰ ਦਿੱਤੇ ਜੋ ਮੈਂ ਵਿਦੇਸ਼ਾਂ ਦੀ ਯਾਤਰਾ ਦੇ ਦੌਰਾਨ , ਜਦੋਂ ਉਹ ਵੀ ਸਿਰ-ਸਪਾਟੇ ਲਈ ਮੇਰੇ ਨਾਲ ਆਏ , ਜੋ ਮਾਇਆ ਬਣਦੀ ਰਹੀ ਮੈਂ ਨਾਲ ਨਾਲ ਉਨ੍ਹਾ ਨੂੰ ਵਾਪਸ ਕਰਦਾ ਰਿਹਾ । ਦੋ ਚਾਰ ਸਾਲਾਂ ਵਿਚ ਮੈਂ ਉਨ੍ਹਾ ਦੀ ਦਿੱਤੀ ਮਾਇਆ ਵਾਪਸ ਕੀਤੀ ।

ਮੈਂ ਇਕ ਲਖ ਰੁਪਿਆ ਪੰਜਾਬ ਸਿੰਧ ਬੈੰਕ ਤੋਂ ਵੀ ਉਧਾਰ ਲਿਆ । ਜਿਸਦੇ ਮੈਨੇਜਰ ਸਰਦਾਰ ਇੰਦਰਜੀਤ ਸਿੰਘ ਜੀ ਨੇ ਜੋ ਅਤਿਅੰਤ ਗੁਰਮੁਖ ਜੀਵੜੇ ਸਨ , ਬਿਨਾਂ ਸੂਦ ਦੇ ਇਹ ਮਾਇਆ ਮੈਨੂੰ ਦਿੱਤੀ , ਜੋ ਮੈਂ ਇਕ ਦੋ ਸਾਲਾਂ ਵਿਚ ਥੋੜੀ ਥੋੜੀ ਕਰਕੇ ਨਿਬੇੜ ਦਿੱਤੀ , ਵਾਪਸ ਕਰ ਦਿੱਤੀ । ਅਸਥਾਨ ਬਣਕੇ ਤਿਆਰ ਹੋਇਆ ਬਿਲਡਿੰਗ ਦੀ ਦੇਖ ਰੇਖ ਸਾਰੀ ਸਰਦਾਰ ਪਰਮੇਸ਼ਰਾ ਸਿੰਘ ਜੀ ਨੇ ਕੀਤੀ । ਕੁਝ ਬਿਲਡਿੰਗ ਬਣਾਉਣ ਦਾ ਉਨ੍ਹਾ ਨੂੰ ਕਾਫੀ ਤਜ਼ਰਬਾ ਵੀ ਸੀ ਉਨ੍ਹਾ ਨੇ ਆਪਣੀ ਕੋਠੀ ਵੀ ਬਣਾਈ ਸੀ ਤੇ ਹੋਰ ਵੀ ਕਈ ਇਮਾਰਤਾਂ ਬਣਵਾਈਆਂ ਸਨ । ਉਨ੍ਹਾ ਨੂੰ ਬਿਲਡਿੰਗ ਬਣਾਉਣ ਬਾਰੇ ਕਾਫੀ ਅਨੁਭਵ ਸੀ । ਉਸ ਅਨੁਭਵ ਨੂੰ ਅਲਵਰ ਵਿਖੇ ਅਸਥਾਨ ਨੂੰ ਬਣਾਉਂਦਿਆਂ ਵਰਤਿਆ ਤੇ ਪੂਰਨ ਸਹਿਯੋਗ ਦਿੱਤਾ । ਆਖਿਰ ਇਕ ਦਿਨ ਉਹ ਅਸਥਾਨ ਬਣ ਕੇ ਤਿਆਰ ਹੋਇਆ । ਇਹ ਗਲ 1970 ਦੀ ਹੈ । ਅੰਦਾਜਨ ਸੰਨ 1970 ਵਿਚ ਉਥੇ ਪਹਿਲਾ ਸਮਾਗਮ ਰਖਿਆ ਗਿਆ । ਜਿਸ ਵਿਚ ਬਹੁਤ ਤਾਦਾਦ ਵਿਚ ਸੰਗਤਾਂ ਬਾਹਰ ਤੋਂ ਆਈਆਂ । ਸਿੰਘ ਸਾਹਿਬਾਨ ਜਿਨ੍ਹਾ ਵਿਚ , ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ , ਸਿੰਘ ਸਾਹਿਬ ਗਿਆਨੀ ਸਾਧੂ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਤੋਂ ਵੀ ਆਏ । ਮੈਨੂੰ ਆਸ਼ੀਰਵਾਦ ਦਿੱਤਾ , ਬਹੁਤ ਪਿਆਰ ਕੀਤਾ । ਸੰਗਤਾਂ ਦੇ ਰਹਿਣ ਬਹਿਣ ਦੀ ਥਾਂ ਵੀ ਠੀਕ ਹੋ ਗਈ ਔਰ ਸਹਿਜੇ ਸਹਿਜੇ ਇਹ ਗੁਰਮਤਿ ਸਮਾਗਮ ਸੰਸਾਰ ਪ੍ਰਸਿੱਧ ਸਮਾਗਮ ਬਣ ਗਿਆ । ਜਿਤਣਾ ਸਮਾਗਮ ਵੱਡਾ ਹੁੰਦਾ ਗਿਆ ਖਰਚ ਵਧਦਾ ਗਿਆ । ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪੇ ਹੀ ਬਰਕਤ ਪਾਉਂਦੇ ਰਹੇ ਔਰ ਸਾਰੇ ਕਾਰਜ ਸਫਲਤਾ ਸਹਿਤ ਸਿਰੇ ਚੜ੍ਹਦੇ ਰਹੇ । ਜੋ ਅਜੇ ਤਕ ਗੁਰੂ ਸਦਕਾ ਇਹ ਸਮਾਗਮ ਪੂਰੇ ਜੋਬਨ ਤੇ ਉਮੰਗ ਨਾਲ , ਉਤਸ਼ਾਹ ਨਾਲ ਕੀਤਾ ਜਾਂਦਾ ਹੈ । ਸੰਗਤਾਂ ਦੂਰ-ਦਰਾਜ ਤੋਂ ਆਕੇ ਰੂਹਾਨੀ ਅਨੰਦ ਲੈਂਦੀਆ ਨੇ ਉਨ੍ਹਾ ਦੀ ਸਾਲ ਭਰ ਉਡੀਕ ਬਣੀ ਰਹਿੰਦੀ ਹੈ ਕਿ ਉਥੇ ਪਹੁੰਚਣਾ ਹੈ । ਬਹੁਤ ਸਾਰੀਆਂ ਸੰਗਤਾਂ ਤੇ ਹਰ ਸਾਲ ਬਿਨਾ ਨਾਗ੍ਹਾ ਆਉਂਦੀਆਂ ਹਨ । ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਮੇਰੀ ਝੋਲੀ ਵਿਚ ਇਕ ਸੁਗਾਤ ਪਾਈ ਹੈ ।

ਜਗ੍ਹਾ ਜਗ੍ਹਾ ਪ੍ਰਚਾਰ ਕਰਦਿਆ ਇਹ ਕਸਕ ਬਣੀ ਰਹਿੰਦੀ ਸੀ ਉਹ ਜੋ ਦੋ ਝਲਕਾਂ ਮੈਨੂੰ ਦੋ ਦਫ਼ਾ ਮਿਲ ਚੁਕੀਆਂ ਸਨ । ਉਨ੍ਹਾ ਦੀ ਯਾਦ ਤੜਪਾ ਕੇ ਰਖ ਦੇਂਦੀ ਸੀ । ਰੁਲਾ ਕੇ ਰਖ ਦੇਂਦੀ ਸੀ ਔਰ ਹਿਰਦਾ ਵਿਆਕੁਲ ਹੋ ਕੇ ਪ੍ਰਭੂ ਦੀ ਮੰਗ ਕਰਦਾ ਸੀ । ਅੰਦਾਜਨ 7--8 ਸਾਲ ਇਸ ਤਰ੍ਹਾਂ ਜਦ ਲੰਘ ਗਏ । ਖੇਡ ਉਸ ਤਰ੍ਹਾਂ ਦੀ ਝਲਕ ਨਾਂਹ ਬਣੀ । ਕੁਝ ਨਿਰਾਸ਼ਾ ਵੀ ਪੈਦਾ ਹੋਈ । ਕਈ ਵਾਰੀ ਉਦਾਸੀ ਵੀ ਪੈਦਾ ਹੋਈ । ਉਹ ਮੇਰਾ ਵਹਿਮ ਤੇ ਨਹੀ ਸੀ । ਕਿਉਕਿ ਉਸ ਰਸ ਦੀ ਮਿਠਾਸ ਅਜ ਵੀ ਮੈਨੂੰ ਯਾਦ ਆ ਜਾਂਦੀ ਹੈ । ਲੇਕਿਨ ਸਖਤ ਉਤਾਰ ਵਿਚ ਹੋਣ ਕਰਕੇ ਪਰਮਾਤਮਾ ਦੇ ਪ੍ਰਤੀ ਕੁਝ ਨਿਰਾਸ਼ਾ ਵੀ ਪੈਦਾ ਹੋਈ । ਇਸ ਨਿਰਾਸ਼ਾ ਨੇ ਮਨ ਦੇ ਵਿਚ ਗ਼ੁਬਾਰ ਮੈਲ ਵੀ ਭਰੀ ਔਰ ਮਨ ਅਕਸਰ ਬੋਝਲ ਰਹਿਣ ਲਗ ਪਿਆ । ਮੈਂ ਕਦੀ ਕਦੀ ਗੁਰੂ ਅਗੇ ਪ੍ਰਾਥਨਾ ਕਰਦਾ ਸੀ ਕਿਧਰੇ ਲੋਭ ਵਸ , ਕਿਧਰੇ ਕ੍ਰੋਧ ਵਸ , ਵਾਸਨਾ ਵਸ , ਕਿਧਰੇ ਅਹੰਕਾਰ , ਮੇਰੇ ਕੋਲੋਂ ਕਿਧਰੇ ਕੋਈ ਗਲਤ ਕੰਮ ਨਾ ਹੋ ਜਾਏ । ਪਰ ਰਹਿਮਤ ਮੇਰੇ ਪਾਤਸ਼ਾਹ ਦੀ , ਬਖਸ਼ਿਸ਼ ਮੇਰੇ ਸਤਿਗੁਰੂ ਜੀ ਦੀ ਉਸਨੇ ਹਰ ਤਰ੍ਹਾਂ ਦੇ ਵੱਡੇ ਉੱਪਦਰ ਤੋਂ ਗਿਰਾਵਟ ਤੋਂ ਮੈਨੂੰ ਬਚਾਈ ਰਖਿਆ । ਮੇਰਾ ਜਾਮਾ ਪਾਕ ਰਖਿਆ । ਦਾਸ ਬਿਨਾ ਨਾਗ੍ਹਾ ਦੇਸਾਂ ਵਿਦੇਸਾਂ ਵਿਚ ਕਥਾ ਦੀ ਸੇਵਾ ਕਰਦਾ ਸੀ । ਸੰਗਤ ਦਾ ਪਾਤਰ ਬਣਿਆ ਹੋਇਆ ਸੀ । ਇਸ ਦੌਰਾਨ 84 ਦੀ ਘਟਨਾ ਵਾਪਰੀ ਇਸ ਨੇ ਮੇਰੇ ਹਿਰਦੇ ਨੂੰ ਝੰਜੋੜ ਕੇ ਰਖਿਆ । ਕਿਓਂ ਐਸਾ ਹੋਇਆ ,,? ,,,

,,,,,,, ਚਲਦਾ ,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part-12

Post by Admin on Wed May 16, 2012 1:41 am

Must Read Part 12
,,," ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 12
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਇਸ ਦੌਰਾਨ 84 ਦੀ ਘਟਨਾ ਵਾਪਰੀ ਇਸ ਨੇ ਮੇਰੇ ਹਿਰਦੇ ਨੂੰ ਝੰਜੋੜ ਕੇ ਰਖਿਆ । ਕਿਓਂ ਐਸਾ ਹੋਇਆ ,,? ,,,] ,,,,,,,,,,,,,,,,,,,,,,,,,,,,,,,,,,,,,,,,,,,,,,,,,,

ਇਸ ਦੀ ਤਹਿ ਵਿਚ ਜਾਏ ਬਿਨਾ , ਮੈਂ ਇਹ ਸੋਚਿਆ ਕਿ ਦਰਵਾਰ ਸਾਹਿਬ ਤੇ ਜੋ ਕੁਛ ਹੋਇਆ ਇਹ ਠੀਕ ਨਹੀਂ ਹੋਇਆ , ਇਹ ਗਲਤ ਹੋਇਆ । ਦਾਸ ਉਸ ਦਿਨ ਸ਼ਿਮਲੇ ਸੀ । ਕਥਾ ਕਰਦਿਆਂ ਮੇਰਾ ਰੋਣਾ ਨਿਕਲ ਗਿਆ ਔਰ ਮੈਥੋਂ ਕਥਾ ਨਾਂਹ ਹੋ ਸਕੀ । ਦੂਸਰੇ ਦਿਨ ਵੀ ਨਾਂਹ ਹੋ ਸਕੀ । ਮੈਂ ਸਮਾਪਤੀ ਕਰ ਦਿੱਤੀ । ਚਾਲੇ ਪਾਏ , ਦਿੱਲੀ ਪਹੁੰਚਿਆ । ਪੰਜਾਬੀ ਬਾਗ ਕਥਾ ਦੇ ਦੌਰਾਨ ਮੈਂ ਆਪਣਾ ਰੋਸ ਪਰਗਟ ਕੀਤਾ । ਸੰਗਤਾਂ ਨੇ ਸਹਿਯੋਗ ਦਿੱਤਾ । ਥਾਂ ਥਾਂ ਤੇ ਗੁਰਦੁਆਰਿਆਂ ਵਿਚ ਸਮਾਗਮ ਚਲ ਪਏ ਔਰ ਮੈਂ ਸਿਰਫ ਇਤਨਾ ਹੀ ਆਖਿਆ । ਵਕਤ ਦੀ ਹਕੂਮਤ ਨੂੰ ਕੋਈ ਹੋਰ ਉਪਾਉ ਲਭਣਾ ਚਾਹੀਦਾ ਸੀ । ਬਿਜਲੀ ਪਾਣੀ , ਖੁਰਾਕ ਦੀ ਲਾਈਨ ਬੰਦ ਕਰਕੇ ਅੰਦਰ ਬੈਠੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਤੇ ਜੋ ਇਹ ਗਲਤ ਤੌਰ ਤਰੀਕਾ ਅਪਨਾਇਆ ਗਿਆ , ਜਾਪਦਾ ਹੈ ਕੋਈ ਬਦਲੇ ਦੀ ਭਾਵਨਾ ਹੈ । ਮੇਰੇ ਤੇ ਕੇਸ ਬਣਾ ਦਿੱਤੇ ਗਏ । ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਇਹ ਮੈਨੂੰ ਪਤਾ ਚਲ ਗਿਆ । ਦੂਸਰੇ ਦਿਨ ਮਾਡਲ ਟਾਊਨ ਦਿੱਲੀ ਵਿਖੇ ਕਥਾ ਸੀ । ਬੜਾ ਭਾਰੀ ਇਕੱਠ ਸੀ । ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਨੇ ਛੇ ਸਫਿਆਂ ਦੀ ਮੈਨੂੰ ਦਰਦ ਨਾਲ ਭਰੀ ਹੋਈ ਚਿੱਠੀ ਦਸਤੀ ਭੇਜੀ । ਜਿਸ ਵਿਚ ਉਨ੍ਹਾ ਚਸ਼ਮ-ਦੀਦ ਹਾਲਾਤ ਜੋ ਉਨ੍ਹਾ ਨੇ ਰੋਂਦੀਆਂ ਹੋਈਆਂ ਅੱਖਾਂ ਨਾਲ ਕਲਮ ਬੰਦ ਕਰਕੇ ਮੈਨੂੰ ਭੇਜੇ ।

ਮੈਂ ਇਹ ਸਾਰੀ ਚਿੱਠੀ ਪੜ੍ਹਕੇ ਮਾਡਲ ਟਾਊਨ ਗੁਰਦੁਆਰੇ ਸੰਗਤ ਨੂੰ ਸੁਣਾਈ ਚੂੰਕਿ ਛੇ ਸਫੇ ਸਨ , ਤਿਨ ਸਫੇ ਸੁਨਾਉਣ ਤੋਂ ਬਾਅਦ ਮੇਰਾ ਗਲਾ ਰੁਕ ਗਿਆ । ਬਾਕੀ ਸਾਰੀ ਚਿੱਠੀ ਮੇਰੇ ਨਾਲ ਦੇ ਸਾਥੀ ਗਿਆਨੀ ਕਲਿਆਣ ਸਿੰਘ ਜੀ ( ਮਹਾਨ ਕੀਰਤਨੀਏ ) ਉਨ੍ਹਾ ਨੇ ਪੜ੍ਹਕੇ ਸੁਣਾਈ । ਇਸ ਨਾਲ ਬੜਾ ਜੋਸ਼ ਪੈਦਾ ਹੋਇਆ । ਪਤਾ ਨਹੀਂ ਕਿਸ ਨੇ ਉਹ ਚਿੱਠੀ ਮੇਰੇ ਹੱਥ ਵਿਚੋਂ ਲੈ ਲਈ । ਜੋ ਤਕਰੀਬਨ ਤਕਰੀਬਨ ਚੌਥੇ ਦਿਨ ਹੀ ਉਹ ਚਿੱਠੀ ਦੀ ਕਾਪੀ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦੇ ਨੋਟਿਸ ਬੋਰਡ ਤੇ ( ਉਸ ਦੀਆਂ ਫੋਟੋ ਕਾਪੀਆਂ ) ਲਗੀਆਂ ਹੋਈਆਂ ਸਨ ।

ਗੌਰਮਿੰਟ ਮੇਰੇ ਤੇ ਦੇਸ਼-ਧ੍ਰੋਹੀ ਦਾ ਮੁਕੱਦਮਾ ਤਾਂ ਬਣਾ ਨਹੀਂ ਸੀ ਸਕਦੀ ਕਿਉਂਕਿ ਮੈ ਦੇਸ਼ ਦੇ ਵਿਰੁਧ ਕੁਛ ਨਹੀਂ ਸੀ ਬੋਲਿਆ । ਹਕੂਮਤ ਦੀ ਕਾਰਵਾਈ ਦੇ ਖਿਲਾਫ਼ ਬੋਲਿਆ । ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਥਾਂ ਕੋਈ ਹੋਰ ਵਸੀਲਾ ਅਪਨਾਇਆ ਜਾਂਦਾ । ਹਿੰਦੂ ਵੀਰਾ ਨੇ ਵੀ ਇਸ ਤਰ੍ਹਾਂ ਦੇ ਇਤਰਾਜ਼ ਲਿਖਤੀ ਰੂਪ ਵਿਚ ਅਤੇ ਬੋਲ ਕੇ ਕੀਤੇ ਸਨ । ਪਰ ਗ੍ਰਿਫਤਾਰੀ ਵਾਰੰਟ ਕੇਵਲ ਮੇਰੇ ਹੀ ਜਾਰੀ ਕੀਤੇ ਗਏ। ਉਸੇ ਦਿਨ ਪਤਾ ਚਲਿਆ ਕਿ ਪੁਲੀਸ ਮਾਡਲ ਟਾਊਨ ਗੁਰਦੁਆਰੇ ਗ੍ਰਿਫਤਾਰ ਕਰਨ ਲਈ ਪੁਜੀ ਹੈ । ਮੈਨੂੰ ਇਕ ਸਜਣ ਸਰਦਾਰ ਪਰਧਾਨ ਸਿੰਘ ਸਿਧਾ ਰੇਲਵੇ ਸਟੇਸ਼ਨ ਲੈ ਗਿਆ । ਮੇਰੇ ਬੜੇ ਹਮਦਰਦ ਸਨ ,, ਅਜ ਨਹੀਂ ਰਹੇ । ਮੈਨੂੰ ਇਟਾਵਾ ਆਪਣੇ ਘਰ ਲੈ ਗਏ । ਉਨ੍ਹਾ ਮੈਨੂੰ ਆਪਣੇ ਘਰ ਰਖਿਆ । ਉਥੋਂ ਮੈਂ ਔਰੰਗਾਬਾਦ ਚਲਿਆ ਗਿਆ । ਮੈਂ ਦੇਖਿਆ ਜੋ ਉਥੇ ਇਕ ਦੋ ਗੂੜ੍ਹੇ ਮਿਤਰ ਸਨ । ਬੜੇ ਪਿਆਰ ਨਾਲ ਸੇਵਾ ਕਰਦੇ ਸਨ । ਮੇਰੀ ਗ੍ਰਿਫਤਾਰੀ ਦੀਆਂ ਖਬਰਾਂ ਸੁਣ ਕੇ ਉਨ੍ਹਾ ਨੇ ਵੀ ਅੱਖਾਂ ਫੇਰ ਲਈਆਂ ਸਨ । ਮੈਂ ਹਜ਼ੂਰ ਸਾਹਿਬ ਚਲਾ ਗਿਆ । ਉਥੋਂ ਫਿਰ ਬਿਦਰ ਚਲਾ ਗਿਆ । ਫਿਰ ਮੈਂ ਉਥੋਂ ਰਾਏਪੁਰ ਚਲਾ ਗਿਆ । ਛੇ ਮਹੀਨੇ ਮੈਂ ਥਾਂ ਥਾਂ ਤੇ ਭ੍ਰਮਣ ਕਰਦਾ ਰਿਹਾ । ਕਿਧਰੇ ਕਿਧਰੇ ਕਥਾ ਵੀ ਕਰਦਾ ਰਿਹਾ । ਕਿਧਰੇ-ਕਿਧਰੇ ਪ੍ਰਬੰਧਕ ਮੈਨੂੰ ਕਥਾ ਕਰਨ ਲਈ ਵਕਤ ਦੇਣ ਤੋਂ ਸੰਕੋਚ ਕਰਦੇ ਰਹੇ । ਮੈਂ ਫਿਰ ਦਿੱਲੀ ਪਹੁੰਚਿਆ । ਕਿਉਂਕਿ ਘਰ ਕੁਰਕ ਹੋ ਚੁਕਿਆ ਸੀ ਔਰ ਬਚੇ ਤੰਗ ਹੋ ਰਹੇ ਸਨ । ਛੇ ਮਹੀਨੇ ਤੋਂ ਉਨ੍ਹਾ ਨਾਲ ਮੇਰਾ ਕੋਈ ਸੰਬੰਧ ਨਹੀ ਜੁੜਿਆ ਸੀ । ਸੰਤ ਲੌਂਗੋਵਾਲ ਜੀ ਨੇ ਫੋਨ ਤੇ ਸੰਦੇਸ਼ ਦਿੱਤਾ , ਤੁਸੀਂ ਗ੍ਰਿਫਤਾਰੀ ਦੇ ਦਿਉ । ਥਾਂ-ਥਾਂ ਤੇ ਤੁਸੀਂ ਕਿਥੋਂ ਤਕ ਭਜੋਗੇ ।

ਮੈਂ ਗੁਰਦੁਆਰਾ ਰਕਾਬ ਗੰਜ ਸਾਹਿਬ ਮਥਾ ਟੇਕਣ ਆਇਆ । ਸਤਿਗੁਰਾਂ ਨੂੰ ਮੱਥਾ ਟੇਕ ਕੇ ਗੇਟ ਤੋਂ ਬਾਹਰ ਨਿਕਲਦਿਆਂ ਹੀ ਸਰਦਾਰ ਬਲਜੀਤ ਸਿੰਘ ਪਾਰਲੀਮੈਂਟ ਸਟ੍ਰੀਟ ਪੁਲੀਸ ਸਟੇਸ਼ਨ ਦੇ ( SHO ) ਐਸ.ਐਚ ,ਓ ਨੇ ਪੁਲੀਸ ਫੋਰਸ ਲੈ ਕੇ ਉਨ੍ਹਾ ਨੇ ਮੈਨੂੰ ਗ੍ਰਿਫਤਾਰ ਕੀਤਾ । ਪਾਰਲੀਮੈਂਟ ਥਾਨੇ ਲੈ ਗਏ । ਪਰ ਖੁਸ਼ਕਿਸਮਤੀ , ਸਰਨਾ ਸਾਹਿਬ ਤੇ ਦਿੱਲੀ ਕਮੇਟੀ ਦੇ ਕੁਝ ਹੋਰ ਸਜਣ ਬਹੁ-ਗਿਣਤੀ ਵਿਚ ਕੋਰਟ ਵਿਚ ਪਹੁੰਚ ਗਏ । ਮੇਰੀ ਜਮਾਨਤ ਕਰ ਦਿੱਤੀ । ਲੇਕਿਨ ਮੇਰੇ ਤੇ ਉਹ ਕੇਸ ਬਣੇ ਰਹੇ ਔਰ ਮੈਂ ਪੇਸ਼ੀਆਂ ਭੁਗਤਦਾ ਰਿਹਾ । ਇਕ ਦਿਨ ,ਕਿਉਕਿ ਕੁਵੈਤ ਦੀਆਂ ਸੰਗਤਾਂ ਨੇ ਮੈਨੂੰ ਵੀਜ਼ਾ ( Viza ) ਭੇਜਿਆ ਸੀ ਔਰ ਏਅਰ ਟਿਕਟ ( Air Ticket ) ਵੀ ਭੇਜੀ ਸੀ , ਮੈਂ ਕੁਵੈਤ ਜਾਣ ਲਈ ਏਅਰਪੋਰਟ ਤੇ ਪੁਜਿਆ । ਸਰਦਾਰ ਬਲਜੀਤ ਸਿੰਘ ਜੀ ਮੈਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰਨ ਲਈ ਉਥੇ ਪੁਜੇ ਤੇ ਮੈਨੂੰ ਗ੍ਰਿਫਤਾਰ ਕਰਕੇ ਲੈ ਆਏ । ਕਿਉਂਕਿ ਮੇਰੇ ਬਾਹਰ ਜਾਣ ਦੀ ਮਨਾਹੀ ਕੀਤੀ ਹੋਈ ਸੀ । ਇਸ ਦਾ ਮੈਨੂੰ ਬੋਧ ਨਹੀਂ ਸੀ । ਇਸ ਤਰੀਕੇ ਨਾਲ ਮੈਨੂੰ ਗ੍ਰਿਫਤਾਰ ਕਰਕੇ ਮੇਰੇ ਤੇ ਕੁਛ ਹੋਰ ਨਵੇਂ ਕੇਸ ( Case ) ਬਣਾ ਦਿੱਤੇ । ਜਦ ਕਿ ਮੈਂ ਇਸ ਤਰ੍ਹਾਂ ਕੁਛ ਕੀਤਾ ਹੀ ਨਹੀਂ ਸੀ । ਸਾਰੇ ਕੇਸ ਹੈਨ ਤਾਂ ਮਾਮੂਲੀ ਪੱਧਰ ਦੇ ਸਨ । ਪਰ ਇਸ ਕਰਕੇ ਮੈਨੂੰ ਦੂਜੇ ਤੀਜੇ ਦਿਨ ਅਦਾਲਤ ਪਹੁੰਚਣਾ ਪੈਂਦਾ ਸੀ ਕਿਉਂਕਿ ਕੇਸ ਕਾਫੀ ਬਣ ਚੁੱਕੇ ਸਨ ।

ਅੰਮ੍ਰਿਤਸਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਤੇ ਸਿਖ ਕਾਨਫਰੰਸ ਬੜੀ ਵਡੀ ਪੱਧਰ ਤੇ ਰਖੀ ਗਈ ਸੀ । ਦਰਬਾਰ ਸਾਹਿਬ ਤੇ ਕਬਜ਼ਾ ਅਜੇ ਵੀ ਫੌਜ਼ ਦਾ ਹੀ ਸੀ । ਪੰਜਾਬ ਦੇ ਦਾਖਲੇ ਤੇ ਵੀ ਮੇਰੇ ਤੇ ਬੈਨ ( Ban ) ਸੀ । ਲੇਕਿਨ ਫਿਰ ਵੀ ਮੈਂ ਭੇਸ ਬਦਲ ਕੇ ਅੰਮ੍ਰਿਤਸਰ ਆ ਗਿਆ । ਰੇਲਵੇ ਸਟੇਸ਼ਨ ਤੋਂ ਗਿਆਨੀ ਚੇਤ ਸਿੰਘ ਜੀ ਦੇ ਸਾਹਿਬਜ਼ਾਦੇ ਮੈਨੂੰ ਆਪਣੇ ਘਰ ਲੈ ਗਏ । ਲੰਗਰ ਪਾਣੀ ਛਕ ਕੇ ਮੈਂ ਕਾਨਫਰੰਸ ਵਾਲੀ ਥਾਂ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਪੁਜਿਆ ਅਤੇ ਜਾ ਕੇ ਹਾਜ਼ਰੀ ਭਰੀ । ਸੰਗਤਾਂ ਦਾ ਬਹੁਤ ਭਾਰੀ ਅਥਾਹ ਇਕੱਠ ਹੋਇਆ ਸੀ । ਉਸ ਦਿਨ ਫੌਜ ਨੇ ਚਾਰੋਂ ਤਰਫ਼ ਘੇਰਾ ਪਾਇਆ ਹੋਇਆ ਸੀ । ਮੈਂ ਕਾਨਫਰੰਸ ਵਿਚ ਹਾਜ਼ਰੀ ਭਰੀ । ਬੜਾ ਵੱਡਾ ਇਕੱਠ ਸੀ । ਫੌਜ ਦਾ ਘੇਰਾ ਸੀ ਕਿ ਬਾਹਰੋਂ ਕੋਈ ਸੰਗਤ ਨਾਂ ਆ ਸਕੇ । ਇਸ ਘੇਰੇ ਨੂੰ ਬੀਬੀਆਂ ਨੇ ਤੋੜਿਆ , ਜੋ ਲੰਗਰ ਪ੍ਰਸ਼ਾਦੇ ਲੈ ਕੇ ਆ ਰਹੀਆਂ ਸਨ । ਫੌਜ ਨੇ ਰੋਕਿਆ ਤੇ ਉਨ੍ਹਾ ਨੇ ਭਰੀ ਹੋਈ ਦਾਲ ਦੀ ਬਾਲਟੀ ਉਨ੍ਹਾ ਫੌਜੀਆਂ ਤੇ ਪਾ ਦਿੱਤੀ , ਸੰਗੀਨਾਂ ਔਰ ਬੰਦੂਕਾਂ ਤਣ ਗਈਆਂ । ਸੰਗੀਨਾਂ ਨਿਕਲ ਆਈਆਂ ਪਰ ਗੋਲੀ ਨਾਂਹ ਚਲੀ । ਪਿਛੋਂ ਹਿਦਾਇਤ ਹੋਈ ਕਿ ਗੋਲੀ ਨਹੀਂ ਚਲਾਉਣੀ ਇਸ ਤਰ੍ਹਾਂ ਫੌਜ ਦਾ ਘੇਰਾ ਟੁਟ ਗਿਆ । ਅੰਦਰ ਕਾਨਫਰੰਸ ਦੇ ਮੁਖੀਆਂ ਨੂੰ ਚਿੰਤਾ ਸੀ ਕਿ ਅਥਾਹ ਸੰਗਤ ਦੇ ਇਕੱਠ ਲਈ ਲੰਗਰ ਦਾ ਕਿ ਇੰਤਜ਼ਾਮ ਹੋਏਗਾ ਪਰ ਗੁਰੂ ਕਿਰਪਾ ਨਾਲ ਫੌਜ ਦੇ ਸਾਰੇ ਘੇਰੇ ਟੁਟਣ ਨਾਲ ਅਥਾਹ ਲੰਗਰ ਆਇਆ ਜੋ ਖੁਲ੍ਹੇ ਰੂਪ ਵਿਚ ਰਾਤ ਤਕ ਚਲਦਾ ਰਿਹਾ , ਤੋਟ ਫਿਰ ਵੀ ਨਾਂਹ ਆਈ ।

ਕਾਨਫਰੰਸ ਦੇ ਕੀਰਤਨ ਉਪਰੰਤ ਦਾਸ ਨੇ ਇਕ ਘੰਟਾ ਕਥਾ ਕਰਨੀ ਸੀ । ਕਥਾ ਦੇ ਦੌਰਾਨ ਬਾਰਸ਼ ਸ਼ੁਰੂ ਹੋ ਗਈ । ਲੋਕੀਂ ਉਠਣੇ ਸ਼ੁਰੂ ਹੋ ਗਏ । ਨਵਾਬ ਮਲੇਰ ਕੋਟਲਾ ਆਏ ਹੋਏ ਸਨ । ਸਟੇਜ਼ ਤੇ ਖੜੇ ਹੋ ਗਏ ਕਹਿਣ ਲਗੇ ਮੈਂ ਤੇ ਸੁਣਿਆ ਸੀ ਕਿ ਸਿੰਘ ਤਾਂ ਗੋਲੀਆਂ ਦੀ ਬਾਰਸ਼ ਵਿਚ ਨਹੀਂ ਉਠਦੇ , ਨਹੀਂ ਭਜਦੇ ਤੁਸੀਂ ਤੇ ਬਾਰਸ਼ ਦੀਆਂ ਬੂੰਦਾ ਵਰਸਣ ਤੇ ਉਠ ਖਲੋਤੇ ਹੋ ਤੇ ਭਜਣਾ ਸ਼ੁਰੂ ਕਰ ਦਿੱਤਾ ਹੈ । ਜਾਂਦੀਆਂ ਹੋਈਆਂ ਸੰਗਤਾਂ ਫਿਰ ਬੈਠ ਗਈਆਂ ਔਰ ਇਹ ਧਾਰਮਿਕ ਦੀਵਾਨ ਸ਼ਾਮ ਤਕ ਬੜੀ ਖੂਬਸੂਰਤੀ ਨਾਲ ਚਲਿਆ । ਪੰਥਕ ਨੇਤਾਵਾਂ ਨੇ ਹਾਲਾਤ ਦੀ ਵਖ ਵਖ ਜਾਣਕਾਰੀ ਸੰਗਤਾਂ ਦੇ ਸਾਹਮਣੇ ਰਖੀ ।

,,,,,,,,,,,,,,,,,,,,,,,,,,,,,,,,,, ਚਲਦਾ ,,,,,,,,,,,,,,,,,,,,,,,,,,,,,,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement part 13.......

Post by Admin on Thu May 17, 2012 11:21 am

," ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 13
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਪੰਥਕ ਨੇਤਾਵਾਂ ਨੇ ਹਾਲਾਤ ਦੀ ਵਖ ਵਖ ਜਾਣਕਾਰੀ ਸੰਗਤਾਂ ਦੇ ਸਾਹਮਣੇ ਰਖੀ ] ,,,,,,,,,,,,,,,,,,,,,,,,,,,,,,,,,,,,,

ਕੁਝ ਦਿਨਾਂ ਤੋਂ ਬਾਅਦ ਜਦ ਸ਼੍ਰੀ ਦਰਬਾਰ ਸਾਹਿਬ ਜੀ ਦਾ ਕਬਜ਼ਾ ਬਕਾਇਦਾ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਮਿਲਿਆ ਤੇ ਪਹਿਲੇ ਦਿਨ ਦਾਸ ਨੇ ਕਥਾ ਆਰੰਭ ਕੀਤੀ । ਦਾਸ ਦੀ ਰਹਾਇਸ਼ ਅਕਾਲੀ ਦਲ ਦੇ ਪੁਰਾਣੇ ਦਫਤਰ ਵਾਲੀ ਬਿਲਡਿੰਗ ਵਿਚ ਕਰਾਈ । ਕਮਰੇ ਖੂਨ ਨਾਲ ਲਿਬੜੇ ਹੋਏ ਸਨ । ਇਕ-ਦੋ ਬਿਸਤਰੇ ਖੂਨ ਨਾਲ ਲਿਬੜੇ ਹੋਏ ਉਥੇ ਪਏ ਸਨ । ਕਮਰਿਆਂ ਦੀ ਧੁਲਾਈ ਕੀਤੀ । ਬਿਜਲੀ ਪਾਣੀ ਦਾ ਪ੍ਰਬੰਧ ਨਹੀਂ ਸੀ ਜੋ ਚਾਲੂ ਕੀਤਾ ਗਿਆ । ਹੈੰਡ ਪੰਪ ਚਾਲੂ ਕੀਤਾ ਗਿਆ । ਅਗਲੇ ਦਿਨ ਸਾਰਾ ਪ੍ਰਬੰਧ ਕੀਤਾ ਗਿਆ । ਹਾਲਾਤ ਦੇਖਕੇ ਹਿਰਦਾ ਰੋਂਦਾ ਰਿਹਾ ਤੜਪਦਾ ਰਿਹਾ । ਮੈਂ ਇਹ ਤੜਪਣ ਆਪਣੀ ਕਥਾ ਦੌਰਾਨ ਸੰਗਤਾਂ ਨੂੰ ਬਿਆਨ ਕਰਦਾ ਰਿਹਾ । ਆਏ ਦਿਨ ਮੇਰੇ ਤੇ ਨਵੇਂ ਤੋਂ ਨਵੇਂ ਕੇਸ ਬਣਦੇ ਰਹੇ । ਇਸ ਦੌਰਾਨ ਜਦ ਮੈਂ ਕਾਨਪੁਰ ਪਹੁੰਚਿਆ ਤਾਂ ਸ਼ਾਮ ਨੂੰ S . P . ਨੇ ਮੈਨੂੰ ਨੋਟਿਸ ਪਕੜਾਇਆ ਕਿ ਤੁਸੀਂ 24 ਘੰਟੇ ਦੇ ਅੰਦਰ-2 ਕਾਨਪੁਰ ਤੋਂ ਚਲੇ ਜਾਉ । ਮੈਂ ਆਲੇ-ਦੁਆਲੇ ਅਧ ਜਲੀਆਂ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੀੜਾਂ ਇਕੱਠੀਆਂ ਕੀਤੀਆਂ , ਜੋ ਦੰਗਾਈਆਂ ਨੇ ਬੇਅਦਬੀ ਕਰਕੇ ਗੁਰਦੁਆਰਿਆਂ ਵਿਚ ਜਲਾਈਆਂ ਸਨ । ਉਨ੍ਹਾ ਦਾ ਬਕਾਇਦਾ ਗੁਰਮਤਿ ਅਨੁਸਾਰ ਗੁਰਦੁਆਰੇ ਦੀ ਉਪਰਲੀ ਛੱਤ ਤੇ ਅੰਗੀਠੇ ਬਣਾਕੇ ਸਸਕਾਰ ਕੀਤਾ । ਇਸ ਨਾਲ ਪੁਲੀਸ ਕਹਿਣ ਲਗੀ ਕਿ ਉਤੇਜਨਾ ਪੈਦਾ ਹੁੰਦੀ ਹੈ । ਮੈਂ ਕਿਹਾ ਕਿ ਤੁਸੀਂ ਉਨ੍ਹਾ ਦੰਗਾਈਆਂ ਬਾਰੇ ਨਹੀਂ ਸੋਚਿਆ ਜਿਨ੍ਹਾ ਨੇ ਬੇਅਦਬੀ ਕਰਕੇ ਇਨ੍ਹਾ ਨੂੰ ਜਲਾਇਆ । ਉਸ ਨਾਲ ਉਤੇਜਨਾ ਨਹੀਂ ਪੈਦਾ ਹੁੰਦੀ । ਮੈਂ ਤਾਂ ਸਿਰਫ ਸੰਭਾਲ ਹੀ ਕੀਤੀ ਹੈ ।

ਖੈਰ ਇਸੇ ਦੌਰਾਨ ਜਦ ਮੈਂ ਕਸ਼ਮੀਰ ਦੀਆਂ ਸੰਗਤਾਂ ਦੇ ਬੁਲਾਵੇ ਤੇ ਉਥੇ ਜਾਣ ਲਗਾ ਔਰ ਕੁਛ ਦਿਨ ਲਈ ਮੈਂ ਪਹਿਲਗਾਮ ਜਾ ਕੇ ਆਰਾਮ ਕਰਨਾ ਚਾਹੁੰਦਾ ਸੀ । ਸਰੀਰ ਥਕ ਗਿਆ ਸੀ । ਦਿਮਾਗ ਥਕ ਗਿਆ ਸੀ । ਮੈਨੂੰ ਕਸ਼ਮੀਰ ਜਾਂਦਿਆਂ ਬਾਰਡਰ ਤੇ ਰਾਵੀ ਦਰਿਆ ਪਰ ਕਰਦਿਆਂ ਹੀ ਰੋਕ ਲਿਆ ਗਿਆ ਤੇ ਪੁਲੀਸ ਕਹਿਣ ਲਗੀ ਕਿ ਆਪ ਜੀ ਦੇ ਕਸ਼ਮੀਰ ਦਾਖਲੇ ਤੇ ਪਾਬੰਦੀ ਹੈ । ਅਗਰ ਤੁਸੀਂ ਜਾਂਦੇ ਹੋ ਤਾਂ ਅਸੀਂ ਤੁਹਾਨੂੰ ਅਰੈਸਟ ( Arrest ) ਕਰਦੇ ਹਾਂ ਯਾ ਤੁਸੀਂ ਵਾਪਸ ਜਾ ਸਕਦੇ ਹੋ । ਮੈਂ ਵਾਪਸ ਆਉਣਾ ਮੁਨਾਸਬ ਸਮਝਿਆ ।

ਇਸੇ ਦੌਰਾਨ ਥਾਂ ਥਾਂ ਤੇ ਜਿਆਦਾ ਬੋਲਣ ਨਾਲ ਤੇ ਆਉਣ ਜਾਣ ਨਾਲ ਮੈਨੂੰ ਹਾਰਟ ਟਰੱਬਲ ( Heart Trouble ) ਹੋ ਗਈ ਔਰ ਮੈਂ ਇਲਾਜ ਕਰਾਉਣ ਵਿਚ ਲੀਨ ਹੋ ਗਿਆ । ਇਹ Heart Attack ਮੈਨੂੰ ਹੈਦਰਾਬਾਦ ( Hydrabad ) ਵਿਚ ਹੋਇਆ । ਮੈਨੂੰ ਤਾਂ ਇਸ ਗਲ ਦਾ ਪਤਾ ਨਹੀਂ ਸੀ । ਸਵੇਰੇ ਉਠਣ ਦਾ ਸਮਾਂ ਸੀ । ਮੇਰੀ ਛਾਤੀ ਕੁਝ ਭਾਰੀ ਜਿਹੀ ਹੋਈ । ਮੇਰੇ ਉਠਣ ਦਾ ਟਾਈਮ ਸੀ । ਮੈਂ ਸਮਝਿਆ ਸ਼ਾਇਦ ਕੁਝ ਖਾਣ ਪੀਣ ਨਾਲ ਐਸਾ ਹੋਇਆ ਹੈ । ਖਾਣਾ ਹਜ਼ਮ ਨਹੀ ਹੋਇਆ । ਦੋ ਤਿੰਨ ਗਲਾਸ ਪਾਣੀ ਪੀਤਾ, ਪਰ ਛਾਤੀ ਉਸੇ ਤਰੀਕੇ ਨਾਲ ਭਾਰੀ ਰਹੀ । ਮੈਂ ਗੀਜ਼ਰ ( Geyser ) ਚਲਾਉਣਾ ਚਾਹਿਆ , ਪਰ ਉਹ ਨਾਂਹ ਚਲਿਆ । ਮੈਂ ਉਸੇ ਹਾਲਤ ਵਿਚ ਠੰਡੇ ਪਾਣੀ ਨਾਲ ਇਸ਼ਨਾਨ ਕੀਤਾ ਔਰ ਨਿਤਨੇਮ ਵੀ ਕੀਤਾ । ਲੇਕਿਨ ਕਮਜੋਰੀ ਵੀ ਵਧਦੀ ਗਈ ਔਰ ਭਾਰੀਪਨ ਵੀ ਰਿਹਾ । ਕੋਈ ਪੰਜ ਵਜੇ ਦੇ ਕਰੀਬ ਇਹ ਭਾਰੀਪਨ ਆਪਣੇ ਆਪ ਹਟ ਗਿਆ । ਮੈਂ ਚਾਹ ਮੰਗਵਾਈ । ਚਾਹ ਪੀਤੀ । ਸਾਢੇ ਛੇ ਵਜੇ ਦੇ ਕਰੀਬ ਪ੍ਰਬੰਧਕ ਮੈਨੂੰ ਲੈਣ ਲਈ ਆ ਗਏ ਕਿਉਂਕਿ 7 ਵਜੇ ਗੁਰਦੁਆਰੇ ਕਥਾ ਕਰਨੀ ਸੀ । ਉਥੇ ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਸਨ । ਮੈ ਅਧਾ ਘੰਟਾ ਬੈਠਕੇ ਕੀਰਤਨ ਸੁਣਿਆ ਕਿਉਂਕਿ ਸਰੀਰ ਨਿਢਾਲ ਸੀ ਇਸ ਕਰਕੇ ਅਤਿਅੰਤ ਕਮਜ਼ੋਰੀ ਮਹਿਸੂਸ ਹੁੰਦੀ ਸੀ । ਸਟੇਜ਼ ਤੇ ਬੈਠਕੇ ਮੈਂ ਇਕ ਘੰਟਾ ਕਥਾ ਵੀ ਕੀਤੀ । ਬਜੁਰਗ ਵਾਰ ਸਟੇਜ਼ ਸੈਕਟਰੀ ( ਗੁਰਦੁਆਰੇ ਦੇ ਸਕੱਤਰ ) ਸਰਦਾਰ ਕੇਸਰ ਸਿੰਘ ਦੇ ਲੜਕੇ ਅਤੇ ਨੂੰਹ ਡਾਕਟਰ ਸਨ । ( ਉਨ੍ਹਾ ਦਾ ਆਪਣਾ ਨਰਸਿੰਗ ਹੋਮ ਹੈ ) ਮੇਰੀ ਹਾਲਤ ਦੇਖਕੇ ਕੇ ਕਹਿਣ ਲਗੇ ਕਿ ਤੁਸੀਂ ਕੁਛ ਠੀਕ ਨਹੀਂ ਲਗਦੇ ਪਏ । ਮੈਂ ਕਿਹਾ ਕਿ ਹਾਂ ਰਾਤ ਦਾ ਕੁਝ ਭਾਰੀਪਨ ਲਗਦਾ ਪਿਆ ਹੈ । E.C.G. ਕਰਾਈ ਉਸਦੇ ਵਿਚ ਆਇਆ ਕਿ ਮੈਨੂੰ ( Heart Attack ) ਹਾਰਟ ਅਟੈਕ ਹੈ । ਖੈਰ ਮੈਨੂੰ ਇਕਦਮ ਹਸਪਤਾਲ ਲੈ ਜਾ ਕੇ ਲਿਟਾ ਦਿੱਤਾ ਗਿਆ । ਫਿਰ ਮੈਨੂੰ ਘਰ ਲੈ ਗਏ ਔਰ ਡਾਕਟਰ ਦੀ ਨਿਗਰਾਨੀ ਹੇਠ ਮੇਰੀ ਦੇਖ ਰੇਖ ਜਾਰੀ ਰਹੀ । ਦੂਜੇ ਦਿਨ ਮੇਰੀ ਦਿੱਲੀ ਲਈ ਹਵਾਈ ਜਹਾਜ਼ ਦੀ ਸੀਟ ਬੁਕ ਸੀ । ਕਹਿਣ ਲਗੇ ਤੁਸੀਂ 10 -15 ਦਿਨ ਨਹੀਂ ਜਾ ਸਕਦੇ । ਮੈਂ ਜ਼ਿਦ ਕੀਤੀ ਕਿ ਸਵੇਰੇ ਜਾਣਾ ਹੈ । ਮੈਨੂੰ ਕੁਛ ਵੀ ਨਹੀਂ ਹੈ । ਮੇਰੀ ਜ਼ਿਦ ਨੂੰ ਦੇਖਕੇ ਭਾਵੇਂ ਸਾਰੇ ਸਜਣਾ ਨੇ ਅਤੇ ਡਾਕਟਰ ਨੇ ਸਲਾਹ ਕੀਤੀ ਅਤੇ ਉਨ੍ਹਾ ਕਿਹਾ ਕਿ , ਨਾਂਹ ਜਾਉ ਪਰ ਮੈਂ ਆਪਣੀ ਜ਼ਿਦ ਤੇ ਅੜਿਆ ਰਿਹਾ ਤਾਂ ਫਿਰ ਇਸ ਸ਼ਰਤ ਤੇ ਜਾਣ ਦਿੱਤਾ ਕਿ ਅਗੋਂ ਦਿੱਲੀ ਏਅਰਪੋਰਟ ਤੇ ਕੋਈ ਡਾਕਟਰ ਰਸੀਵ ( Receive ) ਕਰੇ । ਉਸਦਾ ਮੈਂ ਇੰਤਜਾਮ ਕਰ ਲਿਆ ਸੀ ।

ਦਿੱਲੀ ਏਅਰਪੋਰਟ ਤੇ ਸਰਦਾਰ ਸਰਦੂਲ ਸਿੰਘ ਡਾਕਟਰ ਤੇ ਉਸਦਾ ਪਰਵਾਰ ਵੀ ਆਇਆ । ਹੈਦਰਾਵਾਦ ਏਅਰ ਪੋਰਟ ਤੇ ਏਅਰ ਹੋਸਟਸ ( Air Hostess ) ਨੂੰ ਇਕ ਇੰਜਕਸ਼ਨ ਵੀ ਦਿੱਤਾ ਅਤੇ ਕੁਛ ਗੋਲੀਆਂ ਵੀ ਦਿਤੀਆਂ ਗਈਆਂ । ਨਾਲ ਹਦਾਇਤਾਂ ਵੀ ਦਿਤੀਆਂ ਗਈਆਂ ਸਨ ਕਿ ਮਸਕੀਨ ਜੀ ਨੂੰ ਕੁਛ ਹੋ ਜਾਏ ਤਾਂ ਇਹ ਇੰਜਕਸ਼ਨ ਲਗਾ ਦੇਣਾ ਔਰ ਇਹ ਗੋਲੀਆਂ ਮੂੰਹ ਵਿਚ ਪਾ ਦੇਣੀਆਂ । ਲੇਕਿਨ ਗੁਰੂ ਨੇ ਸਹੀ ਸਲਾਮਤ ਪਹੁੰਚਾਇਆ । ਉਥੋਂ ਮੈਂਨੂੰ ਸਰਦਾਰ ਸਰਦੂਲ ਸਿੰਘ ਜੀ ਸਿਧੇ ਹਸਪਤਾਲ ਲੈ ਗਏ । ਉਥੇ ਹੀ ਉਨ੍ਹਾ ਦਾ ਕੁਆਟਰ ਸੀ । ਉਹ ਡਾਕਟਰ ਸਨ ਅਤੇ 10 -15 ਦਿਨ ਉਨ੍ਹਾ ਮੈਨੂੰ ਆਪਣੇ ਕੋਲ ਰਖਿਆ ਔਰ ਚੈਕ ਕਰਦੇ ਰਹੇ । ਪਰਵਾਰ ਤੇ ਬੱਚੇ ਵੀ ਉਥੇ ਆ ਗਏ । 15 ਦਿਨ ਮਗਰੋਂ ਮੈਂ ਬਿਲਕੁਲ ਨਾਰਮਲ ( Normal ) ਜਿਹਾ ਹੋ ਗਿਆ , ਔਰ ਘਰ ਚਲਿਆ ਗਿਆ ।

ਤਖਤ ਸ਼੍ਰੀ ਪਟਨਾ ਸਾਹਿਬ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਸੀ ਤੇ ਮੈਂ ਹਰ ਸਾਲ ਜਾਂਦਾਂ ਹੁੰਦਾ ਸੀ । ਮੈਂ ਕਦੀ ਨਾਗਾ ਨਹੀਂ ਸੀ ਪਾਇਆ । ਐਤਕੀਂ ਵੀ ਮੈਂ ਉਥੇ ਜਾਣ ਲਈ ਮਨ ਬਣਾਇਆ ਹਾਲਾਂਕਿ ਮੈਨੂੰ ਸਾਰੇ ਰੋਕਦੇ ਰਹੇ ਕਿ ਤੁਹਾਡੀ ਤਬੀਅਤ ਅਜੇ ਢਿੱਲੀ ਏ ਔਰ ਕਹਿਣ ਲਗੇ ਕਿ ਤੁਹਾਨੂੰ ਹੁਣੇ ਹੁਣੇ ਅਟੈਕ ਹੋਇਆ ਹੈ ਇਸ ਵਾਸਤੇ ਇਸ ਤਰ੍ਹਾਂ ਨਾਂਹ ਕਰੋ । ਪਰ ਮੇਰੀ ਜ਼ਿੱਦ ਦੇ ਅੱਗੇ ਡਾਕਟਰਾਂ ਤੇ ਪਰਵਾਰ ਨੂੰ ਝੁਕਣਾ ਪਿਆ । ਮੈਂ ਪਟਨਾ ਸਾਹਿਬ ਚਲਾ ਗਿਆ । ਹਮੇਸ਼ਾਂ ਦੀ ਤਰ੍ਹਾਂ ਤਿੰਨ ਦਿਨ ਦਾਸ ਨੇ ਹਾਜਰੀ ਭਰੀ । ਦਰਵਾਰ ਸਾਹਿਬ ,ਸੀਸ ਗੰਜ ਸਾਹਿਬ ,ਤੇ ਪਟਨਾ ਸਾਹਿਬ ਵਿਖੇ ਮੈਂ ਕਦੇ ਵੀ ਕਥਾ ਭੇਟ ਨਹੀਂ ਲਈ । ਇੰਨ੍ਹਾ ਅਸਥਾਨਾ ਤੋਂ ਭੇਟਾ ਲੈਣ ਲਈ ਮੇਰੀ ਆਤਮਾ ਅੰਦਰੋਂ ਨਹੀਂ ਸੀ ਮੰਨਦੀ । ਆਲੇ ਦੁਆਲੇ ਦੀਆਂ ਸੰਗਤਾਂ ਸੇਵਾ ਕਰ ਦੇਂਦੀਆਂ ਸਨ । ਮੇਰੀ ਉਪਜੀਵਕਾ ਚਲਦੀ ਸੀ ਲੇਕਿਨ ਗੁਰਦੁਆਰਾ ਸੀਸ ਗੰਜ ਸਾਹਿਬ , ਦਰਬਾਰ ਸਾਹਿਬ , ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਸਚਖੰਡ ਤੋਂ ਮੈ ਕਦੀ ਕੋਈ ਫੰਡ ਵਿਚੋਂ ਭੇਟਾ ਨਹੀ ਲਈ । ਇਹ ਸੇਵਾ ਮੈਂ ਭੇਟਾ ਮੁਕਤ ਹੋ ਕੇ ਕਰਦਾ ਰਿਹਾ ਅਤੇ ਕਰ ਰਿਹਾਂ ਹਾਂ । ਮੇਰੀ ਸ਼ਰਧਾ ਹੈ ।

,,,,,,,,,,,,,,,,,,,,,,,,,,,,,,,,,,,,,,, ਚਲਦਾ ,,,,,,,,,,,,,,,,,,,,,,,,,,,,,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement part 14.......

Post by Admin on Thu May 17, 2012 11:22 am

,,,," ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 14
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

... [ ਇਹ ਸੇਵਾ ਮੈਂ ਭੇਟਾ ਮੁਕਤ ਹੋ ਕੇ ਕਰਦਾ ਰਿਹਾ ਅਤੇ ਕਰ ਰਿਹਾਂ ਹਾਂ । ਮੇਰੀ ਸ਼ਰਧਾ ਹੈ ] ,,,,,,,,,,,,,,,,,,,,,,,,,,,,,,,,,
...
ਮੈਂ ਪਟਨਾ ਸਾਹਿਬ ਤੋਂ ਸਹੀ ਸਲਾਮਤ ਵਾਪਸ ਆਇਆ । ਕਮਜ਼ੋਰੀ ਜਰੂਰ ਸੀ ਲੇਕਿਨ ਉਂਝ ਸਰੀਰ ਠੀਕ ਸੀ । ਮੇਰਾ ਸਰੀਰ ਸਹਿਜੇ ਸਹਿਜੇ ਠੀਕ ਹੁੰਦਾ ਗਿਆ । ਮੈਂ ਫਿਰ ਪ੍ਰਚਾਰ ਸ਼ੁਰੂ ਕੀਤਾ ਔਰ ਇਸ ਦੌਰਾਨ ਜੋ ਕੇਸ ਮੇਰੇ ਤੇ ਬਣੇ ਹੋਏ ਸਨ , ਅਦਾਲਤ ਵਿਚ ਮੇਰੀਆਂ ਪੇਸ਼ੀਆਂ ਵੀ ਆਰੰਭ ਹੋ ਗਈਆਂ । ਕਿਉਂਕਿ ਵਕਤ ਦੀ ਹਕੂਮਤ ਨੂੰ ਇਹ ਪ੍ਰਚਾਰ ਚੰਗਾ ਨਹੀਂ ਲਗਦਾ ਸੀ । ਹਾਲਾਂਕਿ ਮੈਂ ਦੇਸ਼ ਵਿਰੁਧ ਤੇ ਦੇਸ਼ ਧ੍ਰੋਹੀ ਦੀ ਕੋਈ ਗਲ ਨਹੀਂ ਕਰਦਾ ਸੀ । ਸਿਰਫ਼ ਦਿਲ ਤੇ ਜ਼ਖਮ ਉਭਰ ਕੇ ਆ ਜਾਂਦੇ ਸਨ । ਰੋਜ਼ ਮੈਂ ਕਹਿੰਦਾ ਸਾਂ ਅਤੇ ਪ੍ਰਗਟ ਕਰਦਾ ਸਾਂ , ਕਿ ਜੋ ਕੁਛ ਹੋਇਆ ਹੈ ਇਸ ਨੂੰ ਟਾਲਿਆ ਜਾ ਸਕਦਾ ਸੀ । ਦੂਜੇ ਤੀਜੇ ਦਿਨ ਪਟਿਆਲਾ ਹਾਊਸ ਕੋਰਟ ਵਿਚ ਪੇਸ਼ੀ ਹੋਣ ਕਰਕੇ , ਮੈਂ ਕਿਧਰੇ ਲੰਬੀ ਕਥਾ ਕਰਨ ਤੇ ਵੀ ਜਾ ਨਹੀਂ ਸੀ ਸਕਦਾ । ਦਿੱਲੀ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਵੀ ਅੱਖਾਂ ਫੇਰ ਲਈਆਂ । ਕਿਉਂ ,? , ਦੂਜੇ ਤੀਜੇ ਦਿਨ ਮੇਰੀ ਪੇਸ਼ੀ ਦੇਖ ਕੇ , ਮੇਰੇ ਤੇ ਇਤਨੇ ਸਾਰੇ ਮੁੱਕਦਮੇ ਦੇਖਕੇ , ਉਨ੍ਹਾ ਦੇ ਮਨ ਵਿਚ ਇਹ ਖੌਫ਼ ਪੈਦਾ ਹੋ ਗਿਆ ਕਿ ਕਿਧਰੇ ਅਸੀਂ ਵੀ ਇਨਵਾਲਵ ( Involve ) ਨਾਂਹ ਹੋ ਜਾਈਏ । ਮੈਨੂੰ ਦੇਖਕੇ ਇਕ ਪਾਸੇ ਹੋ ਜਾਂਦੇ ਸਨ । ਚੰਗੇ ਚੰਗੇ ਜ਼ਿੰਮੇਵਾਰ ਮਨੁੱਖਾਂ ਨੇ ਫਤਹਿ ਬੁਲਾਉਣੀ ਵੀ ਛੱਡ ਦਿੱਤੀ ।

ਅਦਾਲਤ ਦੇ ਦਰਖਤ ਦੇ ਥਲੇ ਮੈਨੂੰ ਬੈਠਿਆਂ ਦੇਖਕੇ ਇਕ ਧਨਾਡ ਸੱਜਣ ਨੇ ਕਹਿ ਹੀ ਦਿੱਤਾ ਕਿ ਗਿਆਨੀ ਜੀ ਹੁਣ ਸਾਡੇ ਤੇ ਤੁਹਾਡੇ ਵਿਚ ਕੀ ਫ਼ਰਕ ਹੈ । ਸਾਡੇ ਤੇ ਵੀ ਤਰ੍ਹਾਂ ਤਰ੍ਹਾਂ ਦੇ ਮੁਕੱਦਮੇ ਬਣੇ ਨੇ ਅਸੀਂ ਵੀ ਇਥੇ ਪੇਸ਼ੀਆਂ ਭੁਗਤਣ ਆਉਂਦੇ ਹਾਂ । ਤੁਹਾਡੇ ਤੇ ਵੀ ਤਰ੍ਹਾਂ ਤਰ੍ਹਾਂ ਦੇ ਮੁਕੱਦਮੇ ਬਣੇ ਨੇ । ਮੈਂ ਕਿਹਾ ਹਾਂ ਜੀ । ਮੇਰੇ ਤੇ ਵੀ ਮੁਕੱਦਮੇ ਬਣੇ ਨੇ । ਭਾਂਵੇ ਉਹ ਆਪਣੇ ਕਾਰੋਬਾਰੀ ਮੁਕੱਦਮੇ ਸੁਲਝਾਨ ਵਾਸਤੇ ਆਉਂਦੇ ਸਨ । ਲੇਕਿਨ ਮੈਂਨੂੰ ਵੀ ਉਨ੍ਹਾ ਨੇ ਇਸ ਤਰੀਕੇ ਨਾਲ ਕਟਾਕਸ਼ ਕੀਤੀ । ਇਥੇ ਹੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਅੰਬਾਲੇ ਤੋਂ ਪੇਸ਼ੀ ਭੁਗਤਣ ਲਈ ਲਿਆਏ ਜਾਂਦੇ ਸਨ ਔਰ ਮੇਰੀ ਦੂਜੇ ਤੀਜੇ ਦਿਨ ਪੇਸ਼ੀ ਹੁੰਦੀ ਸੀ । ਮੈਂ ਦੋ ਵਕੀਲ ਮੈਹਤਾ ਤੇ ਧਾਲੀਵਾਲ ਕੀਤੇ ਹੋਏ ਸਨ । ਪੇਸ਼ੀ ਦੇ ਦੌਰਾਨ ਕੋਈ ਪੁਛ ਗਿਛ ਨਹੀਂ ਹੁੰਦੀ । ਅਗਲੀ ਪੇਸ਼ੀ ਲਾ ਦਿੱਤੀ ਜਾਂਦੀ ਸੀ । ਮੈਂ ਗੌਰਮਿੰਟ ਦੀ ਨੀਅਤ ਭਾਂਪ ਗਿਆ ਕਿਉਂਕਿ ਮੇਰਾ ਕੋਈ ਏਡਾ ਵੱਡਾ ਜੁਰਮ ਨਹੀਂ ਸੀ । ਗੌਰਮਿੰਟ ਕੇਸਾਂ ਨੂੰ ਲਮਕਾਣਾ ਚਾਹੁੰਦੀ ਸੀ ਤਾਂਕਿ ਇਹ ਇਥੇ ਦਿੱਲੀ ਬੈਠਾ ਰਹੇ । ਦੂਜੈ ਤੀਜੇ ਦਿਨ ਅਦਾਲਤ ਵਿਚ ਆਉਂਦਾ ਜਾਂਦਾ ਰਹੇ । ਕਿਧਰੇ ਦੂਰ ਕਥਾ ਕਰਨ ਨਾਂਹ ਜਾ ਸਕੇ । ਗੁਰਦੁਆਰਾ ਸੀਸ ਗੰਜ ਸਾਹਿਬ ਵਿਚ ਮੇਰੀ ਰਹਾਇਸ਼ ਸੀ । ਮੈਂ ਗਾਹੇ-ਬਗਾਹੇ ਉਥੇ ਹਾਜਰੀ ਭਰ ਲੈਂਦਾ ਸੀ ਔਰ ਉਥੇ ਹੀ ਲੰਗਰ ਵਿਚੋਂ ਪਰਸ਼ਾਦਾ ਛਕ ਲੈਂਦਾ ਸੀ । ਕਦੀ ਕਦਾਈ ਆਲੇ ਦੁਆਲੇ ਕੋਈ ਪ੍ਰੋਗਰਾਮ ਮਿਲ ਜਾਂਦਾ ਸੀ । ਉਸ ਨਾਲ ਮੇਰਾ ਖਰਚ ਪਾਣੀ ਚਲਦਾ ਸੀ ਪੇਸ਼ੀ ਭੁਗਤਾਣ ਮੈਂ ਇਕੱਲਾ ਜਾਂਦਾ ਸੀ । ਜਾਂ ਜੋ ਮੇਰਾ ਭਤੀਜਾ ਬੱਚਾ ਅਬਿਨਾਸ਼ੀ ਸਿੰਘ ਜੋ ਬਚਪਨ ਤੋਂ ਹੀ ਦਾਸ ਦੇ ਨਾਲ ਚਲਦਾ ਹੈ , ਉਹ ਮੇਰੇ ਨਾਲ ਹੁੰਦਾ ਸੀ । ਦਿਨ ਭਰ ਉਥੇ ਹੀ ਬੈਠੇ ਰਹਿਣਾ । ਉਹ ਬੰਗਲਾ ਸਾਹਿਬ ਤੋਂ ਲੰਗਰ ਲੈ ਆਉਂਦਾ ਸੀ । ਉਥੇ ਹੀ ਬੈਠਕੇ ਛਕ ਲੈਂਦੇ ਸਾਂ । ਜਦ ਮੈਨੂੰ ਉਹ ਦਿਨ ਯਾਦ ਆਉਂਦੇ ਨੇ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹ ਸਲੋਕ ਮੈਨੂੰ ਯਾਦ ਆਉਂਦਾ ਹੈ :----

ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥

ਸਲੋਕ ਮਹਲਾ ੯ ਅੰਕ 1429 )

,,,,,,,,,,,,,,,,,,,,,,,,,,,,,,,,,,,,,, ਚਲਦਾ ,,,,,,,,,,,,,,,,,,,,,,,,,,,,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Re: Maskeen Ji di hadd beeti-

Post by Admin on Thu May 17, 2012 11:24 am

" ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 15
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥

ਸਲੋਕ ਮਹਲਾ ੯ ਅੰਕ 1429 ) ],,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

ਲਗਾਤਾਰ ਇਹ ਕੇਸ ਚਲਦੇ ਰਹੇ । ਮੇਰਾ ਪਾਸਪੋਰਟ ਵੀ ਜਬਤ ਕਰ ਲਿਆ ਗਿਆ । ਮੇਰਾ ਵਿਦੇਸ਼ਾਂ ਵਿਚ ਆਉਣਾ ਜਾਣਾ ਬੰਦ ਹੋ ਗਿਆ । ਦੇਸ਼ ਵਿਚ ਵੀ ਮੈ ਲੰਬਾ ਭਰਮਣ ਨਹੀਂ ਸੀ ਕਰ ਸਕਦਾ ਕਿਉਂਕਿ ਦੂਜੇ ਤੀਜੇ ਦਿਨ ਪੇਸ਼ੀ ਲਈ ਦਿੱਲੀ ਰਹਿਣਾ ਪੈਂਦਾ ਸੀ । ਮੈਂ ਕਿਧਰੇ ਜਾ ਵੀ ਨਹੀਂ ਸੀ ਸਕਦਾ । ਬੁਲਾਵੇ ਵੀ ਘਟ ਗਏ ਸਨ । ਜੋ ਸੱਜਣ ਤਰਲੇ ਲੈ ਕੇ ਮੇਰੇ ਤੋਂ ਟਾਈਮ ਮੰਗਿਆ ਕਰਦੇ ਸਨ ਉਨ੍ਹਾ ਦੇ ਸੰਦੇਸ਼ੇ ਵੀ ਮੈਨੂੰ ਬੰਦ ਹੋ ਗਏ । ਦਿੱਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਮੈਂ ਕਥਾ ਕਰਕੇ ਵਕੀਲਾਂ ਦਾ ਖਰਚ ਪੂਰਾ ਕਰਦਾ ਸੀ । ਮੈਂ ਇਨ੍ਹਾ ਦਿਨਾ ਵਿਚ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਜਿਨ੍ਹਾ ਜਿਨ੍ਹਾ ਲੋਕਾਂ ਦੀ ਗ੍ਰਿਫਤਾਰੀ ਤੇ ਗੌਰਮਿੰਟ ਦਾ ਕਰੋੜਾਂ ਦਾ ਖਰਚ ਹੋਇਆ , ਉਨ੍ਹਾ ਨੂੰ ਇਕ ਦਮ ਛੋੜ ਦਿੱਤਾ ਗਿਆ । ਉਨ੍ਹਾ ਦੇ ਕੇਸ ਵੀ ਰਫ਼ਾ ਦਫ਼ਾ ਕਰ ਦਿੱਤੇ ਗਏ । ਇਹ ਮੈਨੂੰ ਬਹੁਤ ਹੈਰਾਨਗੀ ਹੋਈ ਕਿ ਮੈਨੂੰ ਗ੍ਰਿਫਤਾਰ ਕਰਨ ਵਿਚ ਗੌਰਮਿੰਟ ਨੂੰ ਕੋਈ ਦਿਕਤ ਨਹੀ ਸੀ ਹੋਈ । ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਏਅਰ ਪੋਰਟ ( Air-port ) ਤੋਂ ਮੈਨੂੰ ਗ੍ਰਿਫਤਾਰ ਕੀਤਾ ਗਿਆ ਔਰ ਮੇਰੇ ਕੇਸ ਰਫ਼ਾ ਦਫ਼ਾ ਵੀ ਨਹੀਂ ਕੀਤੇ । ਏਅਰ ਪੋਰਟ ਦੀ ਗ੍ਰਿਫਤਾਰੀ ਤੋਂ ਬਾਅਦ ਮੇਰੀ ਹਾਜ਼ਰੀ ਪਾਰਲੀਮੈਂਟ ਥਾਣੇ ਸ਼ਾਮ ਨੂੰ ਲਾਉਣੀ ਵੀ ਜਰੂਰੀ ਕਰ ਦਿੱਤੀ । ਹੁਣ ਜਿਹੜਾ ਬੰਦਾ ਰੋਜ਼ ਜਾ ਕੇ ਥਾਣੇ ਸ਼ਾਮ ਨੂੰ ਹਾਜ਼ਰੀ ਲਗਵਾਵੇ ਉਹ ਫਿਰ ਕਿਥੇ ਜਾ ਸਕਦਾ ਹੈ ।

" ਆਪਣੀ ਜਿੰਦਗੀ ਵਿਚ ਇਤਨੀ ਤੌਹੀਨ ਹੁੰਦੀ ਦੇਖਕੇ , ਮੈਂ ਬਹੁਤ ਹੈਰਾਨ ਹੋਇਆ । ਭਾਵੇਂ ਮੇਰੇ ਕੇਸ ਰਫ਼ਾ-ਦਫ਼ਾ ਕਰਨ ਲਈ ਕੁਝ ਪਤਵੰਤ ਸੱਜਣਾਂ ਨੇ ਉਸ ਵਕਤ ਦੇ ਸਿੱਖ ਹੋਮ ਮਨਿਸਟਰ ਨੂੰ ਅਪ੍ਰੋਚ ( Approach ) ਕੀਤੀ । ਪਰ ਉਨ੍ਹਾ ਨੇ ਵੀ ਸਰਕਾਰ ਵੱਲੋਂ ਮੁਕੱਦਮੇ ਵਾਪਸ ਲਏ ਜਾਣ ਵਿਚ ਕੋਈ ਮਦਦ ਨਾ ਕੀਤੀ । ਇਹ ਕੇਸ ( Case ) ਚਲਦੇ ਰਹੇ । ਮੈਨੂੰ ਹੈਰਾਨੀ ਹੋਈ ਕਿ ਮੇਰੇ ਜਿਤਨੇ ਵੀ ਕੇਸ ਸਨ , ਝੂਠੇ ਸਨ । ਉਨ੍ਹਾ ਵਿਚ ਕੋਈ ਦਮ-ਖਮ ਵੀ ਨਹੀਂ ਸੀ । ਲੇਕਿਨ ਫਿਰ ਵੀ ਵਿਦਡਰਾ ( Withdraw ) ਨਹੀਂ ਕੀਤੇ ਗਏ । ਜਿਨ੍ਹਾ ਦੇ ਕੇਸ ਦੇਸ਼-ਧ੍ਰੋਹੀ ਦੇ ਬਣੇ ਸਨ ਔਰ ਉਨ੍ਹਾ ਕੋਲੋਂ ਹਥਿਆਰ ਵੀ ਪਕੜੇ ਗਏ ਸਨ । ਉਨ੍ਹਾ ਦੇ ਕੇਸ ਤਾਂ ਰਫ਼ਾ-ਦਫ਼ਾ ਕਰ ਦਿੱਤੇ ਗਏ । ਮੇਰੇ ਤਾਰਕਿਕ ਦਿਮਾਗ ਲੰਬੀਆਂ ਸੋਚਾਂ ਵਿਚ ਪੈ ਗਿਆ , ਕਿ ਐਸਾ ਕਿਉਂ ? ਮੇਰੇ ਜੈਸਾ ਬੰਦਾ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਸਾਹਿਬ ( ਅੰਮ੍ਰਿਤਸਰ ) ਜਦ ਕਥਾ ਕਰਨ ਜਾਂਦਾ ਸੀ ਉਸ ਦੌਰਾਨ ਤਾਂ ਵੱਡੀ ਕਿਰਪਾਨ ਵੀ ਹੋਵੇ ਤਾਂ ਇਤਰਾਜ ਹੁੰਦਾ ਸੀ ਔਰ ਮੇਰੀ ਕਾਰ ਦੀ ਪੂਰੀ ਵੀ ਤਲਾਸ਼ੀ ਲਈ ਜਾਂਦੀ ਸੀ । ਭਾਵੇਂ ਪੰਜਾਬ ਦੀ ਐਂਟਰੀ ( Entry ) ਤੇ ਮੇਰੇ ਤੇ ਬੈਨ ( Ban ) ਸੀ ਪਰ ਮੈਂ ਧੰਨ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਦਰਬਾਰ ਸਾਹਿਬ ਦੀ ਹਾਜਰੀ ਲਾਜ਼ਮੀ ਭਰਦਾ ਸੀ । ਨਿਤ ਨਵਾਂ ਕੇਸ ( Case ) ਮੇਰੇ ਤੇ ਬਣ ਜਾਂਦਾ ਸੀ ਪਰ ਮੇਰੀ ਸ਼ਰਧਾ ਮੈਨੂੰ ਉਥੇ ਜਾ ਕੇ ਕਥਾ ਕਰਨ ਤੇ ਮਜਬੂਰ ਕਾਰ ਦੇਂਦੀ ਸੀ ।

ਜਿਥੋਂ ਤਕ ਪੰਜਾਬ ਦੀ ਸਿਆਸਤ ਦੀ ਗਲ ਹੈ ਉਹ ਇਹ ਹੈ ਕਿ ਪੰਜਾਬ ਵਿਚ ਜਦ ਵੀ ਹਕੂਮਤ ਬਣੀ ਉਹ ਅਕਾਲੀ ਤੇ ਜਨ-ਸੰਘ ਦੀ ਕੁਲੀਸ਼ਨ ਸਰਕਾਰ ਬਣੀ । ਤੋੜ ਦਿੱਤੀ ਗਈ । ਇਹ ਵਿਰੋਧੀਆਂ ਨੂੰ ਚੰਗਾ ਨਾ ਲਗਿਆ ਕਿ ਕਾਂਗਰਸ ਦੀ ਹਕੂਮਤ ਕਦੇ ਨਹੀਂ ਬਣ ਸਕੇਗੀ । ਹਿੰਦੂ ਸਿਖਾਂ ਵਿਚ ਕਿਵੇਂ ਦੂਰੀ ਨੂੰ ਜਨਮ ਦੇਈਏ ।

ਹਿੰਦੀ ਐਜੀਟੇਸ਼ਨ ਪੰਜਾਬ ਵਿਚ ਰਲੀ ਜੋ ਕਾਂਗਰਸ ਦੀ ਚਲਾਈ ਹੋਈ ਸੀ । ਹਾਲਾਂਕਿ ਸੋਚਿਆ ਜਾਏ ਕਿ ਹਿੰਦੀ ਐਜੀਟੇਸ਼ਨ ਤਾਂ ਅਸਾਮ , ਬੰਗਾਲ , ਗੁਜਰਾਤ ਤੇ ਤੈਮਲਨਾਡੂ ਵਿਚ ਚਲਾਉਣੀ ਚਾਹੀਦੀ ਸੀ । ਕਰਨਾਟਕ ਵਿਚ ਤੇ ਹਿੰਦੀ ਦਾ ਕੋਈ ਅਖਬਾਰ ਵੀ ਨਹੀਂ ਮਿਲਦਾ । ਹੁਣ ਮਿਲਣ ਲਗ ਪਿਆ ਹੈ । ਮਦਰਾਸ ਵਿਚ ਕੋਈ ਹਿੰਦੀ ਨਹੀਂ ਬੋਲਦਾ । ਪੰਜਾਬ ਵਿਚ ਤਾਂ ਤਕਰੀਬਨ ਸਾਰੇ ਹੀ ਹਿੰਦੀ ਸਮਝਦੇ ਨੇ । ਪੰਜਾਬੀ ਬਾਰੇ ਨਫਰਤ ਦਾ ਪਰਚਾਰ ਔਰ ਹਿੰਦੀ ਐਜੀਟੇਸ਼ਨ ਚਲਾ ਕੇ ਭਾਸ਼ਾ ਦੇ ਨਾਮ ਤੇ ਹਿੰਦੂ ਸਿਖਾਂ ਨੂੰ ਆਪਸ ਵਿਚੋਂ ਦੂਰ ਕੀਤਾ ਗਿਆ । ਫਿਰ ਵਡੀ ਪੱਧਰ ਤੇ ਸਾਜਿਸ਼ ਰਚ ਕੇ ਬੜੀ ਵੱਡੀ ਦੂਰੀ ਨੂੰ ਜਨਮ ਦੇ ਕੇ ਸਾਰੇ ਹਿੰਦੂਆਂ ਦੇ ਵੋਟ ਪਰਾਪਤ ਕਰਕੇ ਕਾਂਗਰਸ ਨੇ ਆਪਣੀ ਹਕੂਮਤ ਪੰਜਾਬ ਵਿਚ ਬਨਾਉਣ ਦੀ ਸਫਲਤਾ ਹਾਸਲ ਕੀਤੀ । ਤਦ ਹੀ ਮੈਂ ਸਮਝਿਆ ਕਿ ਰਾਜਨੀਤਕ ਓਪੱਧਰ ਵਾਸਤੇ ਸਾਡੇ ਹੀ ਲੋਕ ਵਰਤੇ ਗਏ । ਇਸ ਵਿਚ ਕਈ ਕੀਮਤੀ ਜਾਨਾਂ ਭੋਲੇ-ਭਾ ਵਿਚ ਕੁਰਬਾਨ ਹੋ ਗਈਆਂ । ਇਸ ਦੇ ਵਿਚ ਚੰਗੇ ਚੰਗੇ ਧਾਰਮਕ ਲੋਗ ਭੋਲੇ-ਭਾ ਵਿਚ ਮਾਰੇ ਗਏ । ਮੈਂ ਆਪਣੇ ਬੋਲਾਂ ਨੂੰ ਕਥਾ ਵਿਚ ਬਦਲਿਆ ਸਿਰਫ ਗੁਰਬਾਣੀ ਵਿਚਾਰ ਅਰੰਭ ਕੀਤੀ । ਇਸ ਜਾਲਮ ਰਾਜਨੀਤੀ ਤੇ ਬੋਲਣਾ ਛੋੜ ਦਿੱਤਾ ।

ਜੋ ਰਾਜ ਪ੍ਰਾਪਤੀ ਕਰਨ ਲਈ ਕਿਸੇ ਤਰ੍ਹਾਂ ਦਾ ਵੀ ਛਲ ਕਪਟ ਕਰ ਸਕਦੀ ਹੈ ਔਰ ਦੇਸ਼ ਭਗਤ ਕੌਮ ਨੂੰ ਸਿਆਸੀ ਦਾਉ ਪੇਚ ਰਹਿਣ , ਵਿਦਰੋਹੀ ਕੌਮ ਉਜਾਗਰ ਕਰ ਰਹੀ ਹੈ । ਦੇਸ਼ ਦੀ ਆਜ਼ਾਦੀ ਲਈ ਹਜ਼ਾਰਾਂ ਦੀ ਤਾਦਾਦ ਵਿਚ ਦਿੱਤੀਆਂ ਹੋਈਆਂ ਕੁਰਬਾਨੀਆਂ ਤੇ ਪਾਣੀ ਫੇਰ ਦਿੱਤਾ ਗਿਆ । ਭੁਲਾ ਦਿੱਤਾ ਗਿਆ ਮਹਿਜ ਆਪਣੀ ਹਕੂਮਤ ਬਨਾਉਣ ਲਈ ਅਤੇ ਵੋਟ ਲੈਣ ਲਈ । ਮੈਂ ਇਹ ਸਭ ਕੁਝ ਦੇਖ ਰਿਹਾ ਸੀ । ਅਫਸੋਸ ਪੰਜਾਬ ਦੇ ਨੌਜਵਾਨ ਜੋਸ਼ ਵਿਚ ਆਏ ਇਹ ਨਹੀਂ ਸੀ ਦੇਖਦੇ । ਮੈਂ ਗੁਰਬਾਣੀ ਵਿਚਾਰ ਰਾਹੀਂ ਇਸ਼ਾਰਤਨ ਕਿਧਰੇ ਕਿਧਰੇ ਸਮਝਾਂਦਾ ਵੀ ਰਿਹਾ , ਤਾਂ ਇਹੀ ਆਖਿਆ ਗਿਆ ਮਸਕੀਨ ਡਰ ਗਿਆ ਹੈ । ਪਿਛੇ ਮੁੜ ਗਿਆ ਹੈ । ਪਰ ਕੌਣ ਦਸੇ ਮਸਕੀਨ ਤਾਂ ਤੁਹਾਨੂੰ ਸਾਵਧਾਨ ਕਰ ਰਿਹਾ ਹੈ । ਮੈਂ ਡਰਿਆ ਨਹੀਂ ਤੁਸੀਂ ਵਰਤੇ ਗਏ ਹੋ । । ਤੁਹਾਨੂੰ ਇਸਤੇਮਾਲ ਕੀਤਾ ਗਿਆ ਹੈ । ਜੁਆਨੀਆਂ ਬਰਬਾਦ ਹੋ ਗਈਆਂ ਹਨ । ਬਰਬਾਦ ਹੋ ਚੁਕੀਆਂ ਹਨ । ਦੇਸ਼ ਦੀ ਆਜ਼ਾਦੀ ਲਈ ਇਤਨੀਆਂ ਵਡੀਆਂ ਵਡੀਆਂ ਕੁਰਬਾਨੀਆਂ ਤੇ ਪਾਣੀ ਫੇਰ ਦਿੱਤਾ ਗਿਆ ਹੈ ।

,,,,,,,,,,,,,,,,,,,,,,,,,,,,,,,,,,,,,,,,,,,, ਚਲਦਾ ,,,,,,,,,,,,,,,,,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement part 16

Post by Admin on Thu May 17, 2012 11:26 am

[b],,," ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 16
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਦੇਸ਼ ਦੀ ਆਜ਼ਾਦੀ ਲਈ ਇਤਨੀਆਂ ਵਡੀਆਂ ਵਡੀਆਂ ਕੁਰਬਾਨੀਆਂ ਤੇ ਪਾਣੀ ਫੇਰ ਦਿੱਤਾ ਗਿਆ ਹੈ ] ,,,,,,,,,,,,,,,,,,,,,,,,,,,,,,,,,,,,,

ਕਹਿੰਦੇ ਨੇ ਕਾਰ ਵਿਚ , ( ਗੱਡੀ ) ਵਿਚ ਚਲਾਉਣ ਲਈ ਪੈਰਟੋਲ ਚਾਹੀਦਾ ਹੈ । ਪਰ ਇੰਜਨ ਓਵਰਹੀਟ ( Overheat ) ਨਾ ਹੋਵੇ , ਰੇਡੀਏਟਰ ਵਿਚ ਵਿਚ ਪਾਣੀ ਵੀ ਚਾਹੀਦਾ ਹੈ । ਇਨ੍ਹਾ ਨੌਜਵਾਨਾਂ ਦੀ ਕਾਰ ਵਿਚ ਪੈਟਰੋਲ ਤਾਂ ਹੈ ਸੀ ਪਰ ਰੇਡੀਏਟਰ ਵਿਚ ਪਾਣੀ ਕੋਈ ਨਹੀਂ ਸੀ । ਇਹ ਥੋੜ੍ਹੀ ਦੂਰ ਤਕ ਹੀ ਜਾ ਸਕੇ ਔਰ ਭ੍ਰਿਸ਼ਟ ਹੋ ਗਏ , ਰੁਕ ਗਏ ਔਰ ਇਨ੍ਹਾ ਦੇ ਦਿਲੋਂ-ਦਿਮਾਗ ਵਿਚ ਗਲਤ ਸੋਚਣੀ ਛਾ ਗਈ । ਇਹ ਗੁਰਬਾਣੀ ਵਿਚਾਰ ਵਿਚ ਵੀ ਮਦਾਖ਼ਲਤ ਕਰਨ ਲਗ ਪਏ ਜਦਕਿ ਇਨ੍ਹਾ ਨੂੰ ਗੁਰਬਾਣੀ ਦੇ ਸੰਬੰਧ ਵਿਚ ਕੁਛ ਵੀ ਬੋਧ ਨਹੀਂ ਸੀ । ਇਸਦੇ ਨਾਲ ਧਰਮ ਪਰਚਾਰ ਨੂੰ ਬਹੁਤ ਵੱਡੀ ਸੱਟ ਲਗੀ ।

ਸੰਨ 1991 ਵਿਚ ਜਦ ਪਹਿਲੀ ਦਫ਼ਾ ਕਾਂਗਰਸ ਦੀ ਹਕੂਮਤ ਬਾਅਦ ਜਨਤਾ ਦਲ ਦੀ ਹਕੂਮਤ ਬਣੀ ਤਾਂ ਮੇਰੇ ਕੇਸ ਵਿਦਡਰਾ ( Withdraw ) ਕੀਤੇ ਗਏ । ਮੈਨੂੰ ਜ਼ਬਤ ਕੀਤਾ ਹੋਇਆ ਪਾਸਪੋਰਟ ( Pass port ) ਵੀ ਵਾਪਸ ਮਿਲਿਆ । ਪਾਸਪੋਰਟ ਦੀ ਮਿਆਦ ਖਤਮ ਹੋਣ ਤੇ ਨਵਾਂ ਪਾਸਪੋਰਟ ਬਨਾਉਣ ਵਿਚ ਸਰਦਾਰ ਗੁਰਚਰਨ ਸਿੰਘ ਜੋ ਸਾਡੇ ਮਿੱਤਰ ਦਲੀਪ ਸਿੰਘ ਦਰਦੀ ਦੇ ਭਰਾਤਾ ਸਨ ਉਨ੍ਹਾ ਮਦਦ ਵੀ ਕੀਤੀ । ਜੋ ਕਿ ਉਸ ਸਮੇਂ ਦਿੱਲੀ ਵਿਚ ਉਚਪੱਧਰ ਤੇ ਔਫੀਸਰ ਸਨ । ਕੇਸ ਵਿਦਡਰਾ ( Withdraw ) ਹੋਏ , ਪਾਸਪੋਰਟ ਮਿਲਿਆ , ਮੈਂ ਸੁਖ ਦਾ ਸਾਹ ਲਿਆ ਕਿਉਂਕਿ ਮੈਂ ਦੂਜੇ ਤੀਜੇ ਦਿਨ ਕੋਰਟਾਂ ਵਿਚ ਚੱਕਰ ਲਗਾ ਕੇ ਵੀ ਥਕ ਚੁਕਾ ਸੀ । ਆਰਥਕ ਤੌਰ ਤੇ ਵੀ ਬਹੁਤ ਤੰਗ ਹੋ ਗਿਆ ਸੀ । ਮੇਰਾ ਖਰਚਾ , ਪਰਵਾਰ ਦਾ ਖਰਚਾ ਬੜੀ ਮੁਸ਼ਕਲ ਨਾਲ ਚਲਦਾ ਸੀ । ਉਸੇ ਦੌਰਾਨ ਮੈਂ , ਇੰਗਲੈਂਡ , ਅਮਰੀਕਾ , ਕੈਨੇਡਾ , ਦੀਆਂ ਐਮਬੈਸੀਜ਼ ( Embassy ) ਵਿਚ ਵੀਜ਼ਾ ਲੈਣ ਲਈ ਗਿਆ । ਸੁਭਾਵਿਕ ਮੈਨੂੰ ਵੀਜ਼ੇ ਮਿਲ ਗਏ । ਮੇਰੀਆਂ ਬਹੁਤ ਸਾਰੀਆਂ ਟੇਪਾਂ ਤੇ ਕਿਤਾਬਾਂ , ਜੋ ਮੈਂ ਨਾਲ ਲੈ ਗਿਆ ਸੀ , ਉਨ੍ਹਾ ਦੇ ਆਧਾਰ ਤੇ ਮੈਨੂੰ ਵੀਜ਼ਾ ( Viza ) ਦੇ ਦਿੱਤਾ ਗਿਆ । ਵੀਜ਼ਾ ਲੈਣ ਲਈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨ ਹੋਈ । ਮੈ ਇਧਰੋਂ ਉਧਰੋਂ ਪੈਸੇ ਇੱਕਠੇ ਕਰਕੇ ਟਿਕਟ ਬਣਾਈ । ਇੰਗਲੈਂਡ ਕੈਨੇਡਾ ਔਰ ਅਮਰੀਕਾ ਪਹੁੰਚਿਆ । ਇਥੇ ਮੈਂ ਗੁਰਬਾਣੀ ਵਿਚਾਰ ਕਥਾ ਦੇ ਰੂਪ ਵਿਚ ਰਖ ਕੇ ਸੰਗਤਾਂ ਦੀ ਸੇਵਾ ਪ੍ਰਭੂ ਦੀ ਦਿੱਤੀ ਹੋਈ ਮਤਿ ਅਨੁਸਾਰ ਕਰਦਾ ਰਿਹਾ ਅਤੇ ਆਪਣਾ ਨੇਮ ਬਣਾਇਆ ਕਿ ਦੇਸ਼ਾਂ ਵਿਦੇਸ਼ਾਂ ਵਿਚ ਹਰ ਸਾਲ ਇਸ ਕਥਾ ਦੇ ਪ੍ਰਵਾਹ ਨੂੰ ਚਲਾਈ ਰਖਣਾ ਹੈ ।

ਵੇਸੇ ਤਾਂ ਮੈ ਰਾਜਨੀਤਕ ਨਹੀਂ ਸਾਂ ਪਰ ਫਿਰ ਵੀ ਆਪਨੇ ਆਪ ਨੂੰ ਪੂਰਨ ਤੌਰ ਤੇ ਰਾਜਨੀਤਕਾਂ ਤੋਂ ਇਕ ਪਾਸੇ ਕਰ ਲਿਆ । ਕਿਉਂ ? ਇਹ ਸਮਰਥਾ ਤੇ ਤਾਕਤ ਜਿਨ੍ਹਾ ਜਿਨ੍ਹਾ ਪਾਸ ਸੀ ਉਹ ਅਕਸਰ ਗਿਰਗਟ ਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ । ਮੈਂ ਚੰਦ ਜਿੰਮੇਵਾਰ ਪ੍ਰਚਾਰਕਾਂ ਨੂੰ ਵੀ ਕਿਹਾ ਕਿ ਇਹ ਕੰਮ ਉਨ੍ਹਾ ਲੋਕਾਂ ਦਾ ਹੈ ਸਿਆਸਤ ਵਿਚ ਪੈਣਾ । ਪਰ ਸਾਡਾ ਕੰਮ ਹੈ ਧਰਮ ਪ੍ਰਚਾਰ ਕਰਨਾ ਗੁਰਬਾਣੀ ਦਾ ਪ੍ਰਚਾਰ ਕਰਨਾ । ਕਿਉਂਕਿ ਸਿਆਸਤ ਵਿਚ ਉਤਾਰ ਚੜ੍ਹਾਉ , ਦਾਉ ਪੇਚ , ਹੇਰਾ ਫੇਰੀ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ । ਸਾਨੂੰ ਨਿਰੋਲ ਪ੍ਰਚਾਰ ਕਰਕੇ ਨੌਜਵਾਨਾ ਤੇ ਸਿਖ ਸੰਗਤਾਂ ਦੇ ਧਰਮ ਦੇ ਬੂਟੇ ਨੂੰ ਹਰਾ ਭਰਾ ਰਖਣਾ ਚਾਹੀਦਾ ਹੈ । ਮੈਂ ਉਦੋਂ ਦਾ ਆਪਣੇ ਆਪ ਨੂੰ ਰਾਜਨੀਤੀ ਤੋਂ ਇਕ ਪਾਸੇ ਕੀਤਾ , ਜਦਕਿ ਮੈਂ ਰਾਜਨੀਤਕ ਪਹਿਲੇ ਵੀ ਨਹੀਂ ਸੀ । ਸਿਰਫ ਰਾਜਨੀਤੀ ਨੇ ਜੋ ਜ਼ਖਮ ਲਗਾਏ ਸਨ ਉਸ ਸੰਬੰਧ ਬੋਲਣਾ ਸ਼ਰੂ ਕੀਤਾ ਸੀ । ਇਸ ਤੋਂ ਬਾਅਦ ਮੈਂ ਆਪਣੀ ਉਸ ਪੁਰਾਣੀ ਪਰੰਪਰਾ ਵਿਚ ਆ ਗਿਆ , ਨਿਰੋਲ ਗੁਰਬਾਣੀ ਤੇ ਧਰਮ ਦਾ ਪ੍ਰਚਾਰ ।

ਜਿੰਦਗੀ ਵਿਚ ਜੋ ਮੇਰੇ ਸੀਨੇ ਵਿਚ ਪ੍ਰਭੂ ਨੇ ਪਿਆਰ ਦਿੱਤਾ ਸੀ । ਗੁਰੂ ਨਾਨਕ ਦੇਵ ਜੀ ਨੇ ਆਪਣੀ ਭਗਤੀ ਦਿੱਤੀ ਸੀ । ਜਿੰਦਗੀ ਵਿਚ ਦੋ ਵੱਡੀਆਂ ਝਲਕਾਂ ਮੈਨੂੰ ਦਿੱਤੀਆਂ ਉਹ ਇਹਨਾ 10 ਸਾਲਾਂ ਵਿਚ ਮੈਂ ਕਾਫੀ ਕੁਛ ਗੁਆਇਆ ਔਰ ਮੈਂ ਢਹਿੰਦੀ ਕਲਾ ਵਿਚ ਚਲਾ ਗਿਆ । ਉਸ ਤੋਂ ਬਾਅਦ ਗੁਰੂ ਸਦਕਾ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕੀਤਾ ਔਰ ਧੰਨ ਗੁਰੂ ਨਾਨਕ ਦੇਵ ਜੀ ਦੀ ਮਿਹਰਾਮਿਤ ਨੇ ਮੇਰੇ ਉਤਸ਼ਾਹ ਤੇ ਪਿਆਰ ਨੂੰ , ਭਗਤੀ ਨੂੰ ਵ੍ਧਾਉਣਾ ਸ਼ੁਰੂ ਕੀਤਾ । ਉਨ੍ਹਾ ਦੋ ਝਲਕਾਂ ਦੇ ਸੰਬੰਧ ਵਿਚ ਮੇਰੇ ਮਨ ਦੇ ਅੰਦਰ ਪਿਆਰ , ਪਿਆਸ , ਉਮੰਗ ਤੇ ਤੜਪ ਬਣੀ ਰਹਿੰਦੀ ਸੀ । ------- ਪ੍ਰਭੂ ਮੋਹਿ ਕਬ ਗਲ ਲਾਵਹਿਗੇ -------- ਪਰ ਜਾਪਦਾ ਹੈ ਅਜੇ ਮੇਰੀ ਉਸ ਤਰ੍ਹਾਂ ਦੀ ਪ੍ਰਾਲਬਧ ਨਹੀਂ ਬਣੀ । ਬਾਬਾ ਬਲਵੰਤ ਸਿੰਘ ਜੀ ਦਾ ਇਕ ਬੋਲ ਮੈਨੂੰ ਯਾਦ ਆ ਜਾਂਦਾ ਹੈ । ਕਹਿੰਦੇ ਨੇ ਰੋਂਦੇ ਹੋਏ ਬੱਚੇ ਦੇ ਮੂੰਹ ਵਿਚ ਜਦ ਮਾਂ ਦਾ ਅਸਥਨ ਪੈ ਜਾਂਦਾ ਹੈ ਉਹ ਖੁਦ ਚੁਪ ਕਰ ਜਾਂਦਾ ਹੈ । ਤੈਨੂੰ ਅਗਰ ਉਸ ਤਰ੍ਹਾਂ ਦਾ ਰਸ ਮਿਲ ਜਾਏ ਤੂੰ ਕਥਾ ਨਹੀਂ ਕਰੇਂਗਾ । ਚੁਪ ਕਰ ਜਾਏਂਗਾ । ਗੁਰੂ ਤੇਰੇ ਕੋਲੋਂ ਕਥਾ ਕਰਾਉਣੀ ਚਾਹੁੰਦਾ ਹੈ ਤੂੰ ਇਸੇ ਵਿਚ ਖੁਸ਼ ਰਹਿ , ਇਸੇ ਵਿਚ ਪ੍ਰਸੰਨ ਰਹਿ । ਇਸ ਤਰ੍ਹਾਂ ਮੈ ਆਪਣੇ ਆਪ ਨੂੰ ਸਮਝਾ ਕੇ ਥਾਂ ਥਾਂ ਜਾ ਕੇ ਸੰਗਤਾਂ ਨੂੰ ਗੁਰਬਾਣੀ ਪ੍ਰਚਾਰ ਤੇ ਵਿਚਾਰ ਸੁਣਾ ਰਿਹਾ ਹਾਂ । ਸੰਗਤਾਂ ਦੇ ਸਾਹਮਣੇ ਰਖ ਰਿਹਾਂ ਹਾਂ ।

ਮੇਰੇ ਨਾਲ ਹਿੰਦੂ ਵੀਰ ਵੀ ਪਿਆਰ ਕਰਦੇ ਨੇ । ਇੰਦੌਰ ਵਿਖੇ ਗੀਤਾ ਭਵਨ ਜੰਮੂ ਗੀਤ ਭਵਨ ਔਰ ਅਲ੍ਹੀ-ਗੜ ਵਿਖੇ ਸਵਾਮੀ ਰਾਮ ਕਿਸ਼ਨ ਮਿਸ਼ਨ ਦੇ ਅਸਥਾਨ ਵਿਚ ਵੀ ਮੈਂ ਕਥਾ ਕਰਦਾ ਰਿਹਾਂ ਹਾਂ । ਇੰਗਲੈਂਡ ਵਿਚ ਵੀ ਇਕ ਮੁਸਲਿਮ ਮੌਲਵੀ ਵੀਰ ਮੈਨੂੰ ਕਹਿਣ ਲਗਾ ਕਿ ਮੈਂ ਮਹੀਨਾਂ ਡੇੜ ਮਹੀਨਾ ਤੁਹਾਡੇ ਨਾਲ ਰਹਿ ਕੇ ਗੁਰਬਾਣੀ ਵਿਚਾਰ ਸੁਣਨੀ ਚਾਹੁੰਦਾ ਹਾਂ । ਮੈਨੂੰ ਅਨੰਦ ਆਉਂਦਾ ਹੈ । ਈਸਟ-ਹੋਮ ਗੁਰਦੁਆਰੇ ਵਿਚ ਸੁਭਾਵਿਕ ਇਕ ਦਿਨ ਆਇਆ ਸੀ । ਮੈਂ ਕਿਹਾ ਤੁਸੀਂ ਖੁਸ਼ੀ ਨਾਲ ਸਾਡੇ ਨਾਲ ਰਹਿ ਸਕਦੇ ਹੋ । ਇੰਗਲੈਂਡ ਵਿਚ ਤੇ ਕੈਨੇਡਾ ਵਿਚ 3 ਮਹੀਨੇ ਨਾਲ ਰਿਹਾ । ਉਹ ਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਮਹਿਮਾ ਗਾਉਣ ਲਗ ਪਿਆ । ਕਹਿਣ ਲਗਾ ਕੇ ਮੇਰੇ ਬੱਚੇ , ਪ੍ਰਵਾਰ ਰਾਵਲਪਿੰਡੀ ( ਪਾਕਿਸਤਾਨ ) ਵਿਚ ਹਨ । ਵਰਨਾ ਜਿਸ ਢੰਗ ਨਾਲ ਮੇਰਾ ਮਨ ਬਣਿਆ ਹੈ ਮੈਂ ਤਾਂ ਕੁਛ ਹੋਰ ਹੋ ਜਾਣਾ ਸੀ , ਪਰ ਇਹ ਸਾਰੀਆਂ ਪਰਵਾਰਿਕ ਮਜਬੂਰੀਆਂ । ਖੈਰ ਮੈਂ ਵੀ ਸਮਝ ਗਿਆ । ਹੁਣ ਵੀ ਜਦ ਕਦੀ ਮਿਲਦਾ ਹੈ ਜ਼ਾਰੋ ਜ਼ਾਰ ਰੋਣ ਲਗ ਪੈਂਦਾ ਹੈ । ਇਕ ਦਫ਼ਾ ਮੈਨੂੰ ਕਹਿਣ ਲਗਾ ਮੈਂ ਅਲਵਰ ਸਮਾਗਮ ਤੇ ਆਉਣਾ ਚਾਹੁੰਦਾ ਹਾਂ । ਮੈਂ ਉਸਨੂੰ ਆਪਣੀ ਤਰਫੋਂ ਸਪੋਂਨਸਰ-ਸ਼ਿਪ ਵੀ ਭੇਜੀ ਪਰ ਉਸਨੂੰ ਵੀਜ਼ਾ ( Viza ) ਨਹੀਂ ਮਿਲ ਸਕਿਆ । ਉਹ ਨਹੀਂ ਪਹੁੰਚਿਆ ।

,,,,,,,,,,,,,,, ਚਲਦਾ ,,,,,,,,,,,,,,,,


_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement patr 17

Post by Admin on Thu May 17, 2012 11:28 am

,,,,," ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 17
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਮੈਂ ਉਸਨੂੰ ਆਪਣੀ ਤਰਫੋਂ ਸਪੋਂਨਸਰ-ਸ਼ਿਪ ਵੀ ਭੇਜੀ ਪਰ ਉਸਨੂੰ ਵੀਜ਼ਾ ( Viza ) ਨਹੀਂ ਮਿਲ ਸਕਿਆ । ਉਹ ਨਹੀਂ ਪਹੁੰਚਿਆ ] ,,,,,,,,,,,,,,,,,,,,,,,,,,,,,,,,,,,,,,,,,,,,,,

ਉਸ ਮੌਲਵੀ ਵੀਰ ਨੂੰ ਦੇਖਕੇ ਕੈਨੇਡਾ ਅੰਦਰ ਟਰਾਂਟੋ ਬ੍ਰਹਮਪਟਨ ਦੇ ਗੁਰਦੁਆਰੇ ਵਿਚ ਬਹੁਤ ਸਾਰੇ ਹੋਰ ਮੁਸਲਮਾਨ ਵੀ ਕਥਾ ਸੁਣਨ ਲਈ ਆਉਣ ਲਗੇ । ਇਕ ਦਿਨ , ਇਕ ਨੌਜਵਾਨ ਮੁਸਲਮਾਨ ਨੇ ਮੇਰੇ ਕਮਰੇ ਵਿਚ ਆ ਕੇ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਕਈ ਸਿਖ ਸ਼ਰਧਾਲੂ ਆਪ ਜੀ ਨੂੰ ਆਪਣੇ ਘਰਾਂ ਵਿਚ ਲੰਗਰ ਛਕਾਉਣ ਲਈ ਲੈ ਜਾਂਦੇ ਹਨ । ਕਹਿਣ ਲਗਾ ਕਿ ਸਾਡੀ ਵੀ ਅਕੀਦਤ ( ਸ਼ਰਧਾ ) ਹੈ ਕਿਧਰੇ ਸਾਡੇ ਘਰ ਆ ਕੇ ਲੰਗਰ ਖਾ ਸਕਦੇ ਹੋ । ਮੈਂ ਉਸਦਾ ਜ਼ਜਬਾ ਤੇ ਪਿਆਰ ਦੇਖਕੇ ਹਾਂ ਕਰ ਦਿੱਤੀ । ਇਹ ਵੀ ਮੈਨੂੰ ਪਤਾ ਸੀ ਕਿ ਕੱਟੜਪੰਥੀ , ਬਹੁ ਤੰਗ-ਦਿਲੀ , ਨਾ-ਸਮਝ ਤਬਕਾ ਸਾਡੀ ਕੌਮ ਵਿਚ , ਬਹੁ ਗਿਣਤੀ ਵਿਚ ਹੈ । ਜਿਨ੍ਹਾ ਦਾ ਸਦਕਾ ਗੁਰਬਾਣੀ ਦਾ ਪ੍ਰਚਾਰ ਵਿਸ਼ਾਲ ਪੱਧਰ ਤੇ ਨਹੀਂ ਹੋ ਸਕਿਆ । ਨਹੀਂ ਤੇ ਬਾਬਾ ਧੰਨ ਗੁਰੂ ਨਾਨਕ ਦੇਵ ਜੀ , ਮੁਸਲਿਮ ਕੰਟਰੀਆਂ ਅਫਗਾਨਿਸਤਾਨ , ਇਰਾਨ , ਤਮਾਮ ਅਰਬ ਦੇਸ਼ਾਂ ਅਤੇ ਰਸ਼ੀਆ ( ਰੂਸ ) ਦੇ ਮੁਸਲਿਮ ਇਲਾਕੇ ਤੁਰਕਮਿਸਤਾਨ , ਕਜ਼ਬੇਕਸਤਾਨ , ਤਾਜ਼ੇਕਿਸਤਾਨ , ਆਦਿ ਇਨ੍ਹਾ ਮੁਲਕਾਂ ਵਿਚੋਂ ਹੋ ਕੇ ਆਏ ਔਰ ਅਨੇਕਾਂ ਸੂਫ਼ੀ ਫਕੀਰਾਂ ਦੇ ਆਪ ਮਹਿਮਾਨ ਰਹੇ , ਜੋ ਸਤਿਗੁਰ ਜੀ ਨੂੰ ਆਪਣੇ ਹਥੀਂ ਲੰਗਰ ਛਕਾਉਂਦੇ ਸਨ । ਇਕ ਪੰਗਤੀ ਅਸੀਂ ਬਾਰ-ਬਾਰ ਦੁਹਰਾਉਂਦੇ ਹਾਂ , ----- ( ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ । ) ਪਰ ਅਸੀਂ ਬੇਦੀਨ ਕਿਸ ਨੂੰ ਆਖਾਂਗੇ । ਜੋ ਪ੍ਰਭੂ ਨੂੰ ਨਹੀਂ ਮੰਨਦਾ , ਉਹ ਬੇਦੀਨ ਹੈ । ਇਹ ਗਲ ਵਖਰੀ ਹੈ , ਕਿ ਉਹ ਆਪਣੇ ਢੰਗ ਨਾਲ ਮੰਨਦਾ ਹੈ ਯਾ ਸਾਡੇ ਢੰਗ ਨਾਲ ਚਲਦਾ ਹੈ । ਭੁਖ ਸਾਰਿਆਂ ਦੇ ਅੰਦਰ ਇਕੋ ਜਿਹੀ ਹੁੰਦੀ ਹੈ । ਭੋਜਨ ਇਕੋ ਜੈਸਾ ਨਹੀਂ ਹੁੰਦਾ । ਅਲੱਗ ਅਲੱਗ ਹੁੰਦਾ ਹੈ । ਹਰ ਤਰ੍ਹਾਂ ਦਾ ਭੋਜਨ ਭੁਖ ਮਿਟਾ ਦੇਂਦਾ ਹੈ । ਕੀ ਜੋ ਸਾਡੇ ਢੰਗ ਨਾਲ ਇਬਾਦਤ ਕਰੇ ਉਹ ਦੀਨ-ਦਾਰ ਹੈ ਔਰ ਜੋ ਨਾ ਕਰੇ ਉਹ ਬੇਦੀਨ ਹੈ । ਫਿਰ ਤੇ ਬਾਬਾ ਫਰੀਦ ਕਿਥੇ ਜਾਏਗਾ ਔਰ ਇਸ ਪੰਗਤੀ ਦੇ ਥਲੇ ਜੋ ਦੂਸਰੀ ਪੰਗਤੀ ਹੈ , ਬੇਦੀਨ ਕੌਣ ਹੈ :------

ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ ------- ( ਸ਼੍ਰੀ. ਗੁ. ਗ੍ਰੰ. ਸ. ਅੰਕ ੭੯੦ )

ਜੋ ਪਰਮਾਤਮਾ ਦੀ ਸਿਫਤੋ-ਸਲਾਹ ਨਹੀਂ ਜਾਣਦਾ , ਨਹੀਂ ਕਰਦਾ ਸਿਰਫ ਉਸੇ ਨੂੰ ਹੀ ਬੇਦੀਨ ਆਖਿਆ ਗਿਆ ਹੈ । ਖੈਰ , ਮੈਂ ਹਾਂ ਕਰ ਦਿੱਤੀ । ਗਿਆਨੀ ਬਲਵਿੰਦਰ ਸਿੰਘ ਜੀ ਸਰੀ ( ਕੈਨੇਡਾ ) ਤੋਂ ਮੇਰੇ ਨਾਲ ਸਨ । ਹੋਰ ਜੋ ਸਿੰਘ ਨਾਲ ਚਲਦੇ ਸਨ ਅਸੀਂ ਉਸ ਮੁਸਲਿਮ ਵੀਰ ਦੇ ਘਰ ਗਏ ਜੋ ਇਕ ਅਪਾਰਮੈਂਟ ਵਿਚ ਰਹਿੰਦਾ ਸੀ । ਉਸ ਨੇ ਪੰਜ ਸਤ ਹੋਰ ਮੁਸਲਿਮ ਵੀਰ ਵੀ ਘਰ ਬੁਲਾਏ ਹੋਏ ਸਨ । ਮੈਨੂੰ ਕਹਿਣ ਲਗਾ ਇਹ ਭਾਂਡੇ ਮੈਂ ਤੇ ਮੇਰੀ ਘਰਵਾਲੀ ਨੇ ਅੱਗ ਨਾਲ ਸਾਫ਼ ਸੁਥਰੇ ਕੀਤੇ ਹਨ । ਜਿਨ੍ਹਾ ਵਿਚ ਤੁਹਾਡੇ ਲਈ ਸਾਫ਼ ਸੁਥਰੇ ਢੰਗ ਨਾਲ ਖਾਣਾ ਤਿਆਰ ਕੀਤਾ ਹੈ , ਸੰਕੋਚ ਨਾ ਕਰਨਾ । ਮੈਂ ਕਿਹਾ ਕਿ ਸੰਕੋਚ ਹੁੰਦਾ ਤਾਂ ਫਿਰ ਮੇਰੀ ਹਾਲਤ ਇਹ ਥੋੜੀ ਹੀ ਹੁੰਦੀ ਕਿ ਤੁਸੀਂ ਕਿਹਾ ਤੇ ਮੈਂ ਹਾਂ ਕਰ ਦਿੱਤੀ । ਪਹੁੰਚੇ ਹਾਂ , ਤੁਹਾਡੀ ਖੁਸ਼ੀ ਲੈਣੀ ਹੈ । ਉਸਨੇ ਦੋ-ਤਿੰਨ ਨਜ਼ਮਾਂ ਵੀ ਸੁਣਾਈਆਂ ਜਿਸ ਤੋਂ ਪਤਾ ਚਲਿਆ ਇਹ ਸੱਜਣ ਅਭਿਆਸੀ ਨੇ ਔਰ ਕੁਛ ਡੂੰਘਿਆਈਆਂ ਨੂੰ ਵੀ ਛੋਹਿਆ ਹੋਇਆ ਹੈ । ਉਥੋਂ ਮੇਰੇ ਮਨ ਵਿਚ ਖਿਆਲ ਪੈਦਾ ਹੋਇਆ ਕਿ ਕਾਸ਼ ਅਸੀਂ ਗੁਰਦੁਆਰਿਆਂ ਦੀ ਚਾਰ-ਦਿਵਾਰੀ ਵਿਚੋਂ ਨਿਕਲ ਕੇ ਗੁਰਬਾਣੀ ਵੀਚਾਰ ਦੇ ਸਾਧਨ ਜੁਟਾਦੇਂ । ਹਰ ਤਰ੍ਹਾਂ ਦੀਆਂ ਭਾਸ਼ਾਵਾਂ ਵਿਚ ਛਾਪ ਕੇ ਕੁਛ ਲਿਟਰੇਚਰ ਵੰਡਦੇ , ਸਾਹਿਤ ਵੰਡਦੇ । ਪਰ ਬਦਕਿਸਮਤੀ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ , ਰਾਜਨੀਤਕ ਔਰ ਪ੍ਰਚਾਰਕ ਢਾਂਚਾ ਬਹੁਤਾਤ ਵਿਚ ਅਨਜਾਣ ਔਰ ਮਤਹਿਤ ਲੋਕਾਂ ਕੋਲ ਹੈ , ਜਿਸ ਤੋਂ ਗੁਰਮਿਤ ਦਾ ਸੰਦੇਸ਼ ਘਰ ਘਰ ਪਹੁੰਚਣਾ ਚਾਹੀਦਾ ਸੀ , ਨਹੀਂ ਪਹੁੰਚ ਰਿਹਾ ।

ਜੀਵਨ ਵਿਚ ਕਦੀ ਜੋ ਝਲਕਾਂ ਮਿਲੀਆਂ , ਜਦ ਹੁਣ ਸੰਗਤਾਂ ਦੇ ਅਥਾਹ ਕਹਿਣ ਤੇ ਇਹ ਸਭ ਕੁਛ ਲਿਖਿਆ ਜਾ ਰਿਹਾ ਹੈ ਤੋ ਮੈਂ ਉਹ ਵੀ ਦਸਾਂ । ਪਹਿਲੀ ਝਲਕ ਮੈਨੂੰ ਬੰਬਈ ਗੁਰੂ ਨਾਨਕ ਦਰਬਾਰ ਬਗੀਚੀ ਵਿਚ ਮਿਲੀ । ਛੋਟਾ ਜਿਹਾ ਬਗੀਚਾ ਸੀ ਅੰਮ੍ਰਿਤ ਵੇਲੇ ਮੈਂ ਬੈਠਾ ਹੋਇਆ ਸੀ । ਅਰ ਜੋ ਰਸ ਆਇਆ ਜੋ ਖੇਡ ਬਣੀ ਉਸ ਨਾਲ ਧਾਰਮਿਕ ਜਗਤ ਵਿਚ ਜੋ ਕਰਮ ਕਾਂਡ ਹੁੰਦਾ ਹੈ , ਜੋ ਪਾਠ-ਪੂਜਾ ਹੁੰਦੀ ਹੈ , ਉਹ ਸਭ ਮੈਨੂੰ ਐਵੇਂ ਪ੍ਰਤੀਤ ਹੋਣ ਲਗ ਪਈ , ਉਸ ਮਹਾਂ-ਰਸ ਸਾਹਮਣੇ , ਉਸ ਮਹਾਂ ਅਨੰਦ ਦੇ ਸਾਹਮਣੇ । ਇਹ ਰਸ , ਇਹ ਮਹਾਂ-ਅਨੰਦ ਕੋਈ ਛੇ ਮਹੀਨੇ ਹੀ ਰਹਿ ਸਕਿਆ । ਮੈਂ ਬਾਅਦ ਵਿਚ ਸੰਭਾਲ ਨਾ ਸਕਿਆ ਕਿਉਂਕਿ ਮੈਂ ਘਰੋਂ ਨਿਕਲਿਆ ਹੋਇਆ ਸੀ । ਲਗਦਾ ਹੈ , ਕਦੀ ਕਦੀ ਮਾਂ ਭੈਣ ਜਾਂ ਪਿਤਾ ਦੀ ਕੋਈ ਲਹਿਰ ਆ ਕੇ ਟਕਰਾ ਜਾਂਦੀ ਸੀ । ਮੇਰਾ ਸੰਤੁਲਨ ਗੁਆਚ ਜਾਂਦਾ ਸੀ । ਕੁਛ ਆਰਥਕ ਔਕੜਾਂ ਵੀ ਸਨ । ਲੋੜਾਂ ਦੀ ਪੂਰਤੀ ਲਈ ਸੰਘਰਸ਼ ਵੀ ਚੋਖਾ ਕਰਨਾ ਪੈਂਦਾ ਸੀ । ਇਸ ਤਰੀਕੇ ਨਾਲ ਮੈਂ ਸੰਭਾਲ ਨਾ ਸਕਿਆ । ਦੂਜੀ ਝਲਕ ਸੰਬਲਪੁਰ ਬੁਰਲੇ ਉੜੀਸਾ ਵਿਚ ਮਿਲੀ ਔਰ ਉਹ ਦੋ-ਢਾਈ ਮਹੀਨੇ ਹੀ ਰਹਿ ਸਕੀ , ਜਿਆਦਾ ਨਹੀਂ । ਤੀਸਰੀ ਝਲਕ ਹਲਦਵਾਨੀ ਮੈਂ ਕਥਾ ਕਰਕੇ , ਹਲਕਾ ਜਿਹਾ ਨਾਸ਼ਤਾ ਕਰਕੇ , ਹਲਦਵਾਨੀ ਜੋ ਛੋਟਾ ਜਿਹਾ ਸ਼ਹਿਰ ਸੀ । ਹੁਣ ਤਾਂ ਭਾਵੇਂ ਬਹੁਤ ਵਸੋਂ ਹੋ ਗਈ ਹੈ । ਮੈਂ ਬਾਹਰ ਨਿਕਲ ਜਾਂਦਾ ਸੀ , ਨਾਲ ਲਗਦੇ ਇਕ ਨਦੀ ਹੈ । ਜਿਸ ਵਿਚ ਬਹੁਤ ਥੋੜਾ ਜਿਹਾ ਪਾਣੀ ਹੈ । ਸ਼ਾਮ ਨੂੰ ਤਾਂ ਉਸਨੂੰ ਪਾਰ ਕਰਕੇ ਟਹਿਲਣ ਜਾਂਦਾ ਸੀ । ਪਰ ਕਦੀ ਕਦੀ ਕਥਾ ਤੋਂ ਬਾਅਦ ਸਵੇਰੇ ਵੀ ਮੈਂ ਚਲਿਆ ਜਾਂਦਾ ਸੀ । ਕੋਈ ਨੌ ਦਸ ਵਜੇ ਦੇ ਕਰੀਬ ਇਕ ਦਿਨ ਮੈਂ ਪਾਰ ਕਿਨਾਰੇ ਤੇ ਬੈਠਾ ਔਰ " ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ " ਇਸ ਸ਼ਬਦ ਨੂੰ ਮੈਂ ਪ੍ਰਾਰਥਨਾ ਦੇ ਰੂਪ ਵਿਚ ਗਾਇਨ ਕਰਨ ਲਗ ਪਿਆ । ਗੁਰੂ ਦੀ ਕਿਰਪਾ ਨਾਲ ਕੁਛ ਖੇਡ ਬਣੀ । ਫਜ਼ੂਲ ਦੀਆਂ ਇਛਾੱਵਾਂ ਫਜ਼ੂਲ ਬੋਝ ਪ੍ਰਤੀਤ ਹੋਣ ਲਗ ਪਈਆਂ ਔਰ ਹਿਰਦਾ ਹਰ ਤਰ੍ਹਾਂ ਦੀ ਇਛਾ ਤੋਂ ਰਹਿਤ ਹੋ ਗਿਆ । ਉਥੇ ਹੀ ਮੇਰੇ ਇਕ ਅਭਿਆਸੀ ਸੱਜਣ , ਮੇਰੇ ਮਿਤ੍ਰ ਬਣੇ ਜੋ ਅਜੇ ਤਕ ਹੈਨ , ਗਿਆਨੀ ਅਰਜਨ ਸਿੰਘ । ਪੇਸ਼ੇ ਤੋਂ ਮਿਸਤ੍ਰੀ ਸਨ , ਮਕੈਨਿਕ ਸਨ , ਮੋਟਰਾਂ ਠੀਕ ਕਰਦੇ ਸਨ । ਪਿਛੋਂ ਰਾਵਲਪਿੰਡੀ ਦੇ ਸਨ । ਬਹੁਤ ਹੀ ਰਸਿਕ ਪੁਰਸ਼ । ਉਹ ਲਭਦੇ ਲਭਦੇ ਉਥੇ ਆ ਗਏ । ਮੇਰੀਆਂ ਅਸ਼ਕਬਾਰ ਅਖਾਂ ਦੇਖਕੇ ਕਹਿਣ ਲਗੇ ਮੈਨੂੰ ਆਉਣਾ ਤਾਂ ਨਹੀਂ ਸੀ ਚਾਹੀਦਾ ਪਰ ਕੀ ਕਰਾਂ ਤੁਹਾਡੇ ਪਿਆਰ ਸਦਕਾ ਆ ਗਿਆ ਹਾਂ । ਮੈਂ ਕਿਹਾ ਬੈਠੋ ਔਰ ਜੋ ਘਟਨਾ ਘਟੀ ਮੈਂ ਉਨ੍ਹਾ ਨੂੰ ਵੀ ਦਸੀ । ਸਾਰੀਆਂ ਇਛਾੱਵਾਂ ਹਿਰਦੇ ਤੋਂ ਸਮਾਪਤ ਹੋ ਗਈਆਂ ਨੇ । ਸ਼ਾਇਦ ਸਤਿਗੁਰੂ ਜੀ ਇਸੇ ਨੂੰ ਕਹਿੰਦੇ ਨੇ :----- ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ ਜਦ ਵੀ ਕਦੀ ਮੈਂ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰਨ ਬੈਠਦਾ ਹਾਂ ਬੰਬਈ , ਸੰਬਲਪੁਰ , ਬੁਰਲੇ ਔਰ ਹਲਦਵਾਨੀ ਦੀਆਂ ਉਨ੍ਹਾ ਘਟਨਾਵਾਂ ਦੀ ਯਾਦ ਆ ਜਾਂਦੀ ਹੈ । ਹਿਰਦਾ ਤੜਪ ਉਠਦਾ ਹੈ । ਪੁਕਾਰ ਕਰਦਾ ਹੈ । ਪ੍ਰਭ ਮੋਹਿ ਕਬ ਗਲਿ ਲਾਵਹਿਗੇ , ਪ੍ਰਭ ਮੋਹਿ ਕਬ ਗਲ ਲਾਵਹਿਗੇ ॥

,,,,,,,,,,,,,,,,,, ਚਲਦਾ ,,,,,,,,,,,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement part 18.........

Post by Admin on Thu May 17, 2012 11:30 am

," ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 18
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਪ੍ਰਭ ਮੋਹਿ ਕਬ ਗਲਿ ਲਾਵਹਿਗੇ , ਪ੍ਰਭ ਮੋਹਿ ਕਬ ਗਲ ਲਾਵਹਿਗੇ ॥ ] ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

ਮੈਂ ਕਥਾ ਦੇ ਦੌਰਾਨ ਆਪਣੇ ਕੁਛ ਇਸ ਤਰ੍ਹਾਂ ਦੇ ਨਿਜੀ ਅਨੁਭਵ ਵੀ ਬਿਆਨ ਕਰਦਾ ਹੁੰਦਾ ਹਾਂ । ਕੁਛ ਅਭਿਆਸੀ ਸੱਜਣ ਜਰੂਰ ਸਮਝ ਜਾਂਦੇ ਹੋਣਗੇ । ਸਤਿਗੁਰ ਜੀ ਨੇ ਬਿਰਤੀ ਦੇ ਵਿਚ ਕੁਛ ਸਮਦ੍ਰਿਸ਼ਟੀ ਬਖਸ਼ਿਸ਼ ਕਰ ਦਿੱਤੀ ਹੈ । ਕਟਰਪੰਥੀ ਇਸਨੂੰ ਸਮਝਦੇ ਨਹੀਂ । ਐਸੇ ਪੁਰਖਾਂ ( ਕੱਟਰ-ਪੰਥੀਆਂ ) ਦਾ ਖਿਆਲ ਰਖਕੇ ਮੈਂ ਕਈ ਦਫ਼ਾ ਸੰਕੋਚ ਜਿਹਾ ਕਰ ਲੈਂਦਾ ਹਾਂ , ਵਰਨਾ ਕਿਧਰੇ ਮੰਦਿਰ ਵਿਚ ਘੜਿਆਲ ਵਜੇ ,ਜਾਂ ਮਸਜਿਦ ਵਿਚ ਅਜ਼ਾਨ ਹੋਵੇ ਮੇਰਾ ਹਿਰਦਾ ਝੁਕ ਜਾਂਦਾ ਹੈ । ਕੋਈ ਕੋਲ ਬੈਠਾ ਹੋਵੇ ਜਾਂ ਨਾਲ ਚਲ ਰਿਹਾ ਹੋਵੇ ਸਰੀਰ ਸੰਕੋਚ ਕਰ ਜਾਂਦਾ ਹੈ । ਅੰਦਰੋਂ ਹਿਰਦਾ ਝੁਕ ਜਾਂਦਾ ਹੈ । ਹੇ ਪ੍ਰਭੂ ! ਮੰਦਿਰ ਦੇ ਘੜਿਆਲ ਦੀ ਆਵਾਜ , ਇਹ ਵੀ ਤੇਰੀ ਹੀ ਅਵਾਜ਼ ਹੈ , ਇਹ ਵੀ ਤੇਰੀ ਅਵਾਜ਼ ਹੈ , ਇਹ ਵੀ ਤੂੰ ਬੁਲਾ ਰਿਹਾ ਹੈਂ , ਇਹ ਵੀ ਤੂੰ ਬੁਲਾ ਰਿਹਾਂ ਹੈਂ । ਇਸ ਸੰਬੰਧ ਵਿਚ ਮੈਨੂੰ ਇਕ ਮਹਾਨ ਸ਼ਾਇਰ ਦਾ ਸ਼ੇਅਰ ਯਾਦ ਆਇਆ ਹੈ ।

ਤਾਮੀਜ਼ ਮਿਟ ਚੁਕੀ ਹੈ ਕੁਫਰੋਂ ਇਮਾ ,
ਸਦਾ ਨਾਕੂਸ ਕੀ ਆਤੀ ਹੈ ਅਜ਼ਾਨ ਬਨਕੇ ॥

ਇਹ ਸ਼ਾਇਰ ਐਸਾ ਕਹਿੰਦਾ ਹੈ ਕਿ ਮੈਨੂੰ ਅਜ਼ਾਨ ਵਿਚ ਤੇ ਘੜਿਆਲ ਵਿਚ ਕੋਈ ਭੇਦ ਪ੍ਰਤੀਤ ਨਹੀਂ ਹੁੰਦਾ । ਘੜਿਆਲ ਦੀ ਧੁਨ ਅਜ਼ਾਨ ਦੀ ਆਵਾਜ਼ ਹੁਣ ਤਾਮੀਜ਼ ਕਰਨੀ ( ਵਖੇਵਾਂ ਕਰਨਾ ) ਮੁਸ਼ਕਲ ਹੈ । ਔਖ ਹੈ । ਐਸਾ ਪ੍ਰਤੀਤ ਹੁੰਦਾ ਹੈ । ਮੈਨੂੰ ਅਜ ਗ਼ਾਲਬਨ 48 -49 ਸਾਲ ਪਰਚਾਰ ਕਰਦਿਆਂ ਹੋ ਗਏ ਹਨ । ਰਹਾਇਸ਼ ਆਪਣੀ ਗੁਰਦੁਆਰਿਆਂ ਵਿਚ ਹੀ ਰਖਦਾ ਹਾਂ ਉਸਦਾ ਇਕੋ ਹੀ ਕਾਰਨ ਹੈ । ਪਹਿਲਾ ਤਾਂ ਇਹ ਹੈ ਕਿ , ਮੈਂ ਅੰਮ੍ਰਿਤ ਵੇਲੇ ਨਿਤਨੇਮ ਉਚੀ ਆਵਾਜ਼ ਨਾਲ ਕਰਦਾਂ ਹਾਂ ਔਰ ਘਰਾਂ ਵਿਚ , ਘਰ-ਵਾਲੇ ਔਖੇ ਹੋ ਸਕਦੇ ਹਨ । ਡਿਸਟਰਬ ( Disturb ) ਹੋ ਸਕਦੇ ਹਨ , ਇਕ ਇਹ ਸੰਕੋਚ । ਦੂਸਰਾ , ਹਿਰਦਾ ਕੁਛ ਬੈਰਾਗੀ ਵੀ ਹੋ ਜਾਏ ਹਾਲਤ ਕੁਛ ਦੀ ਕੁਛ ਹੋ ਜਾਏ ਤੇ ਘਰ ਵਾਲੇ ਘਬਰਾ ਸਕਦੇ ਨੇ ਯਾ ਉਸ ਬਣੀ ਅਵਸਥਾ ਨੂੰ ਤੋੜ ਸਕਦੇ ਨੇ । ਦੂਜਾ ਇਹ ਕਾਰਨ । ਇਕ ਦਫ਼ਾ ਮੈਂ ਸੰਤ ਨਿਹਚਲ ਸਿੰਘ ਜੀ ਦੇ ਨਾਲ ਵਿਚਰਦਿਆਂ ਜਦ ਇਕ ਸ਼ਹਿਰ ਪਹੁੰਚੇ । 20 -25 ਬੰਦਿਆਂ ਦਾ ਕਾਫਲਾ ਸੀ , ਉਸ ਘਰ ਠਹਿਰੇ । ਠੀਕ ਹੈਂ ਚੰਗੀ ਵੱਡੀ ਕੋਠੀ ਸੀ , ਬਹੁਤ ਵੱਡੀ ਫੈਕਟਰੀ ਦੇ ਮਲਿਕ ਸਨ । ਲੇਕਿਨ ਰਾਤ ਨੂੰ ਤਿੰਨ ਵਜੇ ਜੈਸੇ ਮੇਰੀ ਅੱਖ ਖੁਲ੍ਹੀ , ਮੈਂ ਇਸ਼ਨਾਨ ਕਰਨ ਲਈ ਉਠਿਆ । ਘਰ ਦੇ ਮਾਲਿਕ ਬਰਾਂਡਿਆਂ ਵਿਚ ਪਏ ਹੋਏ ਸਨ । ਬੱਚੇ ਵੀ ਸਨ । ਦਸੰਬਰ ਦਾ ਮਹੀਨਾ ਸੀ ਬੜੀ ਭਿਅੰਕਰ ਠੰਡ ਸੀ । ਕਿਸੇ ਤੇ ਕੋਈ ਚਾਦਰ ਪਈ ਸੀ , ਕਿਸੇ ਤੇ ਕੋਈ ਖੇਸ ਪਿਆ ਸੀ । ਔਰ ਸਾਰੇ ਠਿੱਠਰੇ ਪਏ ਸਨ , ਕਿਉਂਕਿ ਘਰ ਦੇ ਸਾਰੇ ਬਿਸਤਰੇ ਤਾਂ ਅਸਾਂ ਸਾਰਿਆਂ ਨੇ ਲਏ ਹੋਏ ਸਨ । ਇਹ ਮੈਂ ਉਦੋਂ ਸੋਚਿਆ ਕਿ ਹਰ ਘਰ ਭਾਵੇਂ ਕਿਤਨਾ ਵੱਡਾ ਕਿਉਂ ਨਾ ਹੋਵੇ , ਸਮਾਨ ਤਾਂ ਸੀਮਤ ਹੀ ਹੁੰਦਾ ਹੈ । ਉਸ ਦਿਨ ਸਵੇਰ ਹੁੰਦਿਆਂ ਹੀ ਮੈਂ ਸੰਤ ਨਿਹਚਲ ਸਿੰਘ ਜੀ ਨੂੰ ਬਗੈਰ ਦਸੇ ਹੀ , ਆਪਣਾ ਸਮਾਨ ਚੁਕ ਕੇ ਗੁਰਦੁਆਰੇ ਲੈ ਗਿਆ । ਗਰੰਥੀ ਸਿੰਘ ਬੜੇ ਮਿੱਤਰ ਸਨ । ਕਮਰਾ ਖੋਲ੍ਹ ਦਿੱਤਾ । ਸੰਤ ਨਿਹਚਲ ਸਿੰਘ ਜੀ ਕਹਿਣ ਲਗੇ ਤੁਸੀਂ ਕਿਉਂ ਚਲੇ ਗਏ । ਮੈਂ ਕਿਹਾ ਕਿ ਮਹਾਰਾਜ ਜੀ ਮੇਰਾ ਸਭਾਉ ਹੀ ਐਸਾ ਹੈ ਕਿ ਮੈਨੂੰ ਗੁਰਦੁਆਰੇ ਹੀ ਚੈਨ ਮਿਲਦਾ ਹੈ ।

ਕਦੀ ਕਦਾਈਂ ਜਦ ਵੀ ਕਿਸੇ ਮਹਾਂਪੁਰਸ਼ ਨਾਲ ਕਿਧਰੇ ਚਲਨਾ ਪਿਆ ਤਾਂ ਉਸ ਘਟਨਾ ਤੋਂ ਬਾਅਦ ਮੈਂ ਸੰਕੋਚ ਕੀਤਾ । ਮੈਂ ਕਹਿ ਹੀ ਦਿੱਤਾ ਕਿ ਮੈਂ ਤੁਹਾਡੇ ਨਾਲ ਕਿਸੇ ਘਰ ਵਿਚ ਨਹੀਂ ਠਹਿਰਾਂਗਾ । ਠਹਿਰਾਂਗਾ ਮੈ ਗੁਰਦੁਆਰੇ । ਹਾਂ ਸੈਕੜੇਂ ਥਾਵਾਂ ਵਿਚ ਕੋਈ ਐਸਾ ਥਾਂ ਆ ਜਾਵੇ ਜਿਥੇ ਗੁਰਦੁਆਰੇ ਰਹਿਣ ਨੂੰ ਕੋਈ ਕਮਰਾ ਨਾ ਹੋਵੇ । ਜਿਥੇ ਰਹਾਇਸ਼ ਦੀ ਕੋਈ ਬਿਲਕੁਲ ਜਗ੍ਹਾ ਨਹੀਂ ਹੁੰਦੀ । ਫਿਰ ਮੈਂ ਹੋਟਲ ਵਿਚ ਜਾਂ ਕਿਸੇ ਦੇ ਘਰ ਵਿਚ ਟਿਕਾਣਾ ਕਰ ਲੈਂਦਾ ਹਾਂ । ਉਹ ਵੀ ਕਿਸੇ ਭਿਅੰਕਰ ਮਜਬੂਰੀ ਦੀ ਹਾਲਤ ਵਿਚ । ਪਰ ਘਰ ਵਿਚ ਪਤਾ ਨਹੀਂ ਮੇਰੀ ਸੰਕੋਚੀ ਤਬੀਅਤ ਜਾਂ ਕੋਈ ਹੋਰ ਕਾਰਨ ਮੈਨੂੰ ਨਿਤਨੇਮ ਅਭਿਆਸ ਵਿਚ ਕੋਈ ਬਾਧਾ ( ਰੁਕਾਵਟ ) ਖੜੀ ਮਹਿਸੂਸ ਹੁੰਦੀ ਹੈ । ਜੋ ਮੈਂ ਅਨੰਦ ਮਾਣਨਾ ਹੁੰਦਾ ਹੈ , ਉਸ ਨੂੰ ਮਾਨਣ ਵਿਚ ਅਸਮਰਥ ਹੁੰਦਾਂ ਹਾਂ । ਇਸ ਵਾਸਤੇ ਦੇਸ਼-ਵਿਦੇਸ਼ ਚਾਹੇ ਮੈਂ ਕਿਧਰੇ ਵੀ ਭਰਮਣ ਕਰਦਾਂ ਹੋਵਾਂ , ਠਹਿਰਦਾ ਗੁਰਦੁਆਰੇ ਵਿਚ ਹਾਂ । ਇਸ ਦਾ ਸਦਕਾ ਭਾਰਤ ਵਿਚ ਤਾਂ ਐਸਾ ਹੋਇਆ ਹੈ , ਜਿਨ੍ਹਾ ਗੁਰਦੁਆਰਿਆਂ ਵਿਚ ਰਹਾਇਸ਼ ਨਹੀਂ ਸੀ ਉਨ੍ਹਾ ਨੇ ਵੀ ਦੋ-ਦੋ ਤਿੰਨ-ਤਿੰਨ ਕਮਰੇ ਬਣਾ ਦਿੱਤੇ ਨੇ ਔਰ ਆਏ ਗਏ ਲਈ ਸੁਖ ਹੋ ਗਿਆ ਹੈ ।

ਚਲਦੀ ਜਿੰਦਗੀ ਵਿਚ ਕਈ ਐਸੇ ਵਿਅਕਤੀ ਵੀ ਆਏ , ਜਿਨ੍ਹਾ ਨੂੰ ਮੈਂ ਪੁੱਜੀ ਹੋਈ ਅਵਸਥਾ ਵਿਚ ਦੇਖਿਆ , ਦਰਸ਼ਨ ਕੀਤਾ । ਇਨ੍ਹਾ ਵਿਚ ਦੋ ਤਾਂ ਮੇਰੇ ਕੋਲ ਕਥਾ ਦੇ ਸਰੋਤੇ ਆਉਂਦੇ ਸਨ । ਇਕ ਬੰਬਈ ਵਿਚ ਹੁਸ਼ਿਆਰਪੁਰ ਦੇ ਰਹਿਣ ਵਾਲਾ ਟੈਕਸੀ ਡਰਾਈਵਰ । ਉਸ ਨੇ ਅੰਮ੍ਰਿਤ ਵੇਲੇ ਆਉਣਾ , ਆਸਾ ਜੀ ਦੀ ਵਾਰ ਤੇ ਕਥਾ ਸੁਣ ਕੇ ਚਲੇ ਜਾਣਾ ਆਪਣੇ ਕੰਮ ਤੇ । ਦੂਸਰੇ ਸਾਲ ਜਦ ਮੈਂ ਬੰਬਈ ਆਇਆ , ਗੁਰਦੁਆਰਾ ਸਾਹਿਬ ਵਿਖੇ ਗਿਆਨੀ ਰਾਮ ਸਿੰਘ ਜੀ ( ਹਜ਼ਾਰੇ ਵਾਲੇ ) ਸੂਰਜ ਪ੍ਰਕਾਸ਼ ਦੀ ਕਥਾ ਸ਼ਾਮ ਨੂੰ ਕਰਿਆ ਕਰਦੇ ਸਨ । 10 -20 ਸੱਜਣਾ ਦਾ ਇੱਕਠ ਹੋ ਜਾਂਦਾ ਸੀ । ਉਨ੍ਹਾ ਨੇ ਸਤਿਸੰਗ ਦੀ ਲਹਿਰ ਬਣਾਈ ਹੋਈ ਸੀ । ਮੈਨੂੰ ਕਹਿਣ ਲਗੇ ------ ਉਹ ਨੌਜੁਵਾਨ ਤਕਰੀਬਨ 32 ਸਾਲ ਦੀ ਉਮਰ ਦਾ ਹੈ । ਉਹ ਸ਼ਿਖਰ ਤੇ ਪਹੁੰਚ ਗਿਆ ਹੈ । ------ ਉਸਨੇ ਅਧਿਆਤਮਕ ਮੰਡਲਾਂ ਨੂੰ ਛੂਹ ਲਿਆ ਹੈ । ਮੈਂ ਉਨ੍ਹਾ ਨੂੰ ਕਿਹਾ ਕਿ ਫਿਰ ਮੈਂ ਉਸਨੂੰ ਦੇਖਣਾ ਚਾਹਵਾਂਗਾ । ਉਹ ਇਕ ਨੰਬਰ ਦੀ ਬਿਲਡਿੰਗ ਵਿਚ ਰਹਿੰਦਾ ਸੀ । ਮੈਨੂੰ ਉਸਦੇ ਕੋਲ ਲੈ ਗਏ । ਮੈਂ ਉਸਨੂੰ ਜੁੜੀ ਹੋਈ ਅਵਸਥਾ ਵਿਚ ਦੇਖਕੇ ਦੰਗ ਰਹਿ ਗਿਆ । ਇਕ ਦਿਨ ਉਹ ਮੇਰੇ ਕੋਲ ਆਏ । ਕਹਿਣ ਲਗੇ ਮਸਕੀਨ ਜੀ , ਮੈਂ ਤੇ ਕੁਛ ਨਹੀਂ । ਕਿਉਂਕਿ ਤੁਹਾਡਾ ਸ਼ੌਕ ਹੈ , ਮੈਂ ਤੁਹਾਨੂੰ ਇਕ ਹੋਰ ਜੁੜੀ ਹੋਈ ਆਤਮਾ ਦਿਖਾਉਣੀ ਹੈ । ਮੈਂ ਕਿਹਾ ਠੀਕ ਹੈ । ਤੁਹਾਨੂੰ ਰਾਤ ਨੂੰ 12 ਵਜੇ ਲੈ ਚਲਾਂਗਾ । ਹੈਰਾਨ ਤਾਂ ਮੈਂ ਵੀ ਹੋਇਆ ਜਦ ਉਸਨੇ ਕਿਹਾ ਕਿ ਜੁੜੀ ਹੋਈ ਆਤਮਾ ਹੈ , ਦਰਸ਼ਨ ਕਰਾਉਣੇ ਹਨ । ਮੈਂ ਰਾਜ਼ੀ ਹੋ ਗਿਆ । ਮੈਂ ਕਿਹਾ ਠੀਕ ਹੈ । ਮੈਂ ਉਸਦੇ ਨਾਲ ਚਲਾ ਗਿਆ । ਉਹ ਮੈਨੂੰ ਵਾਰਡਨ ਰੋਡ , ਚਰਚ ਗੇਟ ਦੇ ਨੇੜੇ ਆਪਣੀ ਟੈਕਸੀ ਵਿਚ ਲੈ ਗਿਆ । ਸਮੁੰਦਰ ਦੇ ਕੰਡੇ ਤੇ ਬੈਂਚ ਬਣੇ ਹੋਏ ਸਨ । ਮੈਨੂੰ ਬਿਠਾ ਦਿੱਤਾ ।

,,,,,,,,,,,,,, ਚਲਦਾ ,,,,,,,,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement part 19

Post by Admin on Thu May 17, 2012 11:32 am

" ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 19
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਸਮੁੰਦਰ ਦੇ ਕੰਡੇ ਤੇ ਬੈਂਚ ਬਣੇ ਹੋਏ ਸਨ । ਮੈਨੂੰ ਬਿਠਾ ਦਿੱਤਾ ] ,,,,,,,,,,,,,,,,,,,,,,,,,,,,,,,,,,,,,,,,,,,,,,,,,,,,

ਕਹਿਣ ਲਗੇ ਕਿ ਇਥੇ ਕੋਈ ਰਾਤ ਦੇ ਇਕ ਵਜੇ ਦੇ ਕਰੀਬ ਇਕ ਮੁਸਲਮਾਨ , ਜੋ ਦਰਜੀ ਦਾ ਕੰਮ ਕਰਦਾ ਹੈ । ਮੱਧਰੇ ( ਭਾਵ ਛੋਟੇ ) ਕਦ ਦਾ ਹੈ । ਉਸਦੀ ਇਕ ਛੋਟੀ ਜਿਹੀ ਟੇਲਰਿੰਗ ਸ਼ਾਪ ਹੈ , ਔਰ ਸਵੇਰੇ 6 ਵਜੇ ਤਕ ਸਮਾਧੀ ਵਿਚ ਰਹਿੰਦਾ ਹੈ । ਵਾਕਈ ਓਹ ਇਕ ਵਜੇ ਆਏ । ਇਕ-ਦੋ-ਚਾਰ ਮੁਸਲਮਾਨ ਉਸਦੇ ਦੀਦਾਰ ਲਈ ਪਹਿਲੇ ਤੋਂ ਹੀ ਖੜੇ ਸਨ । ਉਨ੍ਹਾ ਮੁਸਲਮਾਨੀ ਢੰਗ ਨਾਲ ਉਨ੍ਹਾਂ ਨੂੰ ਸਲਾਮ ਕੀਤਾ । ਸਮੁੰਦਰ ਦੇ ਕੰਢੇ ਇਕ ਚੌੜੇ ਜਿਹੇ ਪੱਥਰ ਤੇ ਇਕ ਛੋਟਾ ਜਿਹਾ ਪਰਨਾ ਵਿਛਾ ਕੇ ਉਹ ਮੁਸਲਮਾਨ ਸੱਜਣ ਬੈਠ ਗਏ । ਸਿਰ ਤੇ ਟੋਪੀ ਸੀ । ਫਿਰ ਅਸੀਂ ਘੰਟਾ ਦੋ ਘੰਟੇ ਅਡੋਲ ਬੈਠੇ ਦੇਖਦੇ ਰਹੇ । ਉਹ ਗੁਰਮੁਖ ਸਿੰਘ ਮੈਨੂੰ ਕਹਿਣ ਲਗੇ ਕਿ ਇਹ ਸਵੇਰੇ ਛੇ ਵਜੇ ਤਕ ਇਸੇ ਤਰ੍ਹਾਂ ਹੀ ਰਹੇਗਾ , ਅਤੇ ਰੋਜ਼ ਇਸੇ ਟਾਈਮ ਆਉਂਦਾ ਹੈ , ਜਦੋਂਕਿ ਕਿ ਕੋਈ ਨਹੀਂ ਹੁੰਦਾ । ਮੈਨੂੰ ਇਕ ਦਮ ਖਿਆਲ ਆਇਆ ਹਾਂ ਗੁਲਾਬ ਦਾ ਬੂਟਾ ਕਿਸੇ ਵੀ ਘਰ ਲਗਾ ਦੇਈਏ , ਲਗ ਜਾਂਦਾ ਹੈ ਇਨਕਾਰ ਨਹੀਂ ਕਰਦਾ ਔਰ ਖੁਸ਼ਬੂ ਦੇਂਦਾ ਹੈ । ਇਹ ਆਤਮਾ ਵੀ ਰੰਗੀ ਹੋਈ ਹੈ । ----- ਤੀਸਰੀ ਪੁੱਜੀ ਹੋਈ ਆਤਮਾ ਸਰਦਾਰ ਬਹਾਦਰ ਸਿੰਘ ਕਾਨਪੁਰ ਵਾਲੇ ----- ਆਪ ਪਿਛੋਂ ਗੁਜਰਾਤ ਜੋ ਅਜ ਕਲ ਪਾਕਿਸਤਾਨ ਵਿਚ ਰਹਿ ਗਿਆ ਹੈ । ਇਹ ਵੀ ਕਾਨਪੁਰ ਕਥਾ ਦਾ ਸਰੋਤਾ ਸੀ । ਲੇਕਿਨ ਜਪ ਕਰਦਿਆਂ ਇਤਨੀਆਂ ਉਚਾਈਆਂ ਨੂੰ ਛੂਹਿਆ ਕਿ ਅਜ ਉਹ 24 ਘੰਟੇ ਗੁਰੂ ਨਾਲ ਜੁੜਿਆ ਰਹਿੰਦਾ ਹੈ । ਆਪਣੀ ਸਮਾਧੀ ਵਿਚ ਰਹਿੰਦਾ ਅਨੰਦ ਵਿਚ ਰਹਿੰਦਾ ਹੈ । ਐਸੇ ਜੀਵੜਿਆਂ ਦੇਖਕੇ ਢਾਰਸ ਤਾਂ ਬਝਦੀ ਹੈ ਪਰ ਮੈਂ ਕਈ ਦਫ਼ਾ ਈਰਖਾ ਨਾਲ ਭਰਿਆ ਹੋਇਆ ਸੋਚਦਾ ਹਾਂ ਕਿ ਜੋ ਕਥਾ ਸੁਣਿਆ ਕਰਦੇ ਸਨ , ਪਹੁੰਚ ਗਏ ਔਰ ਮੈਂ ਸੁਣਾਉਂਦਾ-ਸੁਣਾਉਂਦਾ ਅਜੇ ਰਸਤੇ ਵਿਚ ਹੀ ਹਾਂ । ----- ਮੈਂ ਕੁਛ ਬੀਬੀਆਂ ਵੀ ਵੀ ਅਧਿਆਤਮਿਕ ਮੰਡਲ ਵਿਚ ਪੁਜੀਆਂ ਹੋਈਆਂ ਦੇਖੀਆਂ । ----- ਦੇਸ਼ ਵਿਚ , ਵਿਦੇਸ਼ ਵਿਚ , ਜੇ ਮੈਂ ਨਹੀਂ ਭੁਲਦਾ ਇਨ੍ਹਾ ਵਿਚੋਂ ਮੰਦਸੋਰ ਵਿਚ ਰਹਿਣ ਵਾਲੇ ਸ੍ਰ: ਅਜੀਤ ਸਿੰਘ ਜੋ ਕਿ 30 -32 ਸਾਲ ਦਾ ਨੌਜੁਵਾਨ , ਟੈਲੀਫੋਨ ਉਪਰੇਟਰ , ਰੰਗਿਆ ਹੋਇਆ । ਇਕ ਦਿਨ ਇਸਦੀ ਮਾਂ ਮੈਨੂੰ ਕਹਿਣ ਲਗੀ ਕਿ ਇਹ ਮੁੰਡਾ ਕਥਾ ਸੁਣ ਸੁਣ ਕੇ ਲੀਨ ਹੋ ਗਿਆ ਹੈ । ਕੰਮ ਤੇ ਵੀ ਕਈ-ਕਈ ਦਿਨ ਨਹੀਂ ਜਾਂਦਾ ਤੇ ਇਸਦੀ ਕੰਮ ਤੇ ਵੀ ਗੈਰ ਹਾਜਰੀ ਨਹੀਂ ਲਗਦੀ । ਸਟਾਫ਼ ਦੇ ਸਾਰੇ ਮੈਂਬਰ ਇਸਨੂੰ ਵਾਹਿਗੁਰੂ ਸਿੰਘ ਕਹਿ ਕੇ ਬੁਲਾਉਂਦੇ ਹਨ । ਇਸ ਨੂੰ ਅਜੀਤ ਸਿੰਘ ਬੁਲਾਉਣੋ ਵੀ ਹਟ ਗਏ ਹਨ । ਇਕ ਦਿਨ ਬੀਬੀ ਜਗੀਰ ਕੌਰ ਦੀ ਦਿਉਰਾਣੀ ਜੀ ਅਤੇ ਦਿਉਰ ਮੇਰੇ ਕੋਲ ਆਏ , ਕਹਿਣ ਲਗੇ ਇਥੇ ਦਿੱਲੀ ਵਿਚ ਇਕ ਸਾਡੀ ਲੜਕੀ ਸਕੂਲ ਟੀਚਰ ਹੈ ਔਰ 28 -29 ਸਾਲ ਦੀ ਹੋ ਗਈ ਹੈ ਕੋਈ ਰਿਸ਼ਤਾ ਨਹੀਂ ਲਭ ਰਿਹਾ । ਕਹਿਣ ਲਗੇ ਉਹ ਮਸਤਾਨੀ ਹੈ । ਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਰਬਾਣੀ ਵਿਚ ਲੀਨ ਹੋ ਜਾਂਦੀ ਹੈ । ਸਾਰਾ-ਸਾਰਾ ਦਿਨ ਮਸਤੀ ਵਿਚ ਰਹਿੰਦੀ ਹੈ । ਗੁਰੂ ਭਗਤੀ ਵਿਚ ਰਹਿੰਦੀ ਹੈ । ਸਕੂਲ 5 -6 ਘੰਟੇ ਪੜ੍ਹਾਈ ਕਰਾ ਕੇ ਫਿਰ ਗੁਰੂ ਨਾਲ ਜੁੜੀ ਰਹਿੰਦੀ ਹੈ । ਇਸ ਤਰ੍ਹਾਂ ਗੁਰਬਾਣੀ ਪੜ੍ਹਨ ਵਾਲੀ ਤੇ ਸਾਦਗੀ ਵਿਚ ਰਹਿਣ ਵਾਲੀ ਤੇ ਗੁਰੂ ਨਾਲ ਜੁੜੀ ਰਹਿਣ ਵਾਲੀ ਲੜਕੀ ਨੂੰ ਅਜੋਕੇ ਨੌਜਵਾਨ ਪਸੰਦ ਨਹੀਂ ਕਰਦੇ ਅਤੇ ਇਸ ਨੂੰ ਪਗਲੀ ਤੇ ਮਸਤਾਨੀ ਕਹਿੰਦੇ ਹਨ । ਮੈਂ ਕਿਹਾ , ਹੈ ਇਕ ਮਸਤਾਨਾ ਲੜਕਾ ਪਰ ਹੈ ਮੰਦਸੋਰ ਵਿਖੇ । ਉਹ ਟੈਲੀਫੋਨ ਉਪਰੇਟਰ ਹੈ । ਹੋ ਸਕਦਾ ਹੈ ਰਿਸ਼ਤਾ , ਕਿਉਂਕਿ ਅਜੀਤ ਸਿੰਘ ਦੀ ਮਾਂ ਨੇ ਮੈਨੂੰ ਕਈ ਦਫ਼ਾ ਕਿਹਾ ਸੀ ਕਿ ਇਸ ਪਗਲੇ ਨਾਲ ਕਿਹੜੀ ਲੜਕੀ ਸ਼ਾਦੀ ਕਰੇਗੀ । 32 ਸਾਲ ਦਾ ਹੋ ਗਿਆ ਹੈ । ਇਸ ਦੇ ਮਸਤਾਨੇ-ਪਨ ਨੂੰ ਦੇਖਕੇ ਕੋਈ ਰਿਸ਼ਤਾ ਨਹੀਂ ਕਰਦਾ । ਵਾਕਈ ਸੰਤਾ ਨੂੰ ਪੂਜ ਤਾਂ ਸਕਦੇ ਹਾਂ ਪਰ ਸੰਤਾਂ ਨੂੰ ਰਿਸ਼ਤਾ ਨਹੀਂ ਦੇ ਸਕਦੇ ।

ਦੂਸਰਾ , ਅਸਲੀਅਤ ਤੇ ਇਹ ਹੈ ਜਿਨ੍ਹਾ ਸੰਤਾਂ ਨੂੰ ਅਸੀਂ ਪੂਜਦੇ ਹਾਂ , ਉਹ ਸੰਤ ਹੁੰਦੇ ਹੀ ਨਹੀਂ । ਜਿਹੜੇ ਸੰਤ ਹੁੰਦੇ ਹਨ , ਉਹਨਾਂ ਦੀ ਸਾਨੂੰ ਸਮਝ ਸਮਝ ਹੀ ਨਹੀਂ ਹੁੰਦੀ । ਉਹ ਬਿਨਾਂ ਪੂਜਿਆਂ ਹੀ ਰਹਿ ਜਾਂਦੇ ਹਨ । ਦਿੱਲੀ ਵਿਚ ਦੋਨਾਂ ਦਾ ਮਿਲਨ ਕਰਾਇਆ ਗਿਆ । ਮੈਂ ਅਰਦਾਸਾ ਸੋਧਿਆ , ਮੰਗਣੀ ਹੋ ਗਈ , ਅਨੰਦ ਕਾਰਜ ਹੋ ਗਿਆ । ਪਰ ਇਕ ਮਸਲਾ , ਲੜਕੀ ਦਿੱਲੀ ਪੜ੍ਹਾਉਂਦੀ ਸੀ । ਲੜਕਾ ਮੰਦਸੋਰ ਵਿਚ ਟੈਲੀਫੋਨ ਉਪਰੇਟਰ । ਮੈਂ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਜੋ ਉਨ੍ਹਾ ਦਿਨਾਂ ਵਿਚ ਕ੍ਰਿਸ਼ੀ ਮੰਤ੍ਰੀ ( Agricultural Minister ) ਸੈਂਟਰਲ ਗੌਰਮਿੰਟ ਵਿਚ ਸਨ । ਮੈਂ ਫੋਨ ਕੀਤਾ ਤੇ ਉਨ੍ਹਾ ਨੂੰ ਇਕ ਚਿੱਠੀ ਵੀ ਦਿੱਤੀ ਕਿ ਇਸ ਟੈਲੀਫੋਨ ਉਪਰੇਟਰ ਦਾ ਦਿੱਲੀ ਵਿਚ ਕਿਧਰੇ ਤਬਾਦਲਾ ਕਰ ਦਿਉ । ਗੁਰਮੁਖ ਹੈ । ਇਹ ਦੋਵੇਂ ਪਤੀ-ਪਤਨੀ ਇੱਕਠੇ ਰਹਿ ਸਕਣ । ਖੈਰ ਉਨ੍ਹਾ ਦੇ ਸਹਿਯੋਗ ਨਾਲ ਇਹ ਕਾਰਜ ਸਿਰੇ ਚੜ੍ਹ ਗਿਆ ਤੇ ਮੈਂ ਸਰਦਾਰ ਬਰਨਾਲਾ ਜੀ ਦਾ ਧੰਨਵਾਦ ਕੀਤਾ । ਉਦੋਂ ਦੇ ਇਹ ਦੋਵੇਂ ਜੀਅ ਦਿੱਲੀ ਵਿਚ ਰਹਿ ਰਹੇ ਹਨ । ਮੈਨੂੰ ਉਹਨਾ ਨੂੰ ਵੇਖ ਵੇਖ ਕੇ ਖੁਸ਼ੀ ਹੁੰਦੀ ਹੈ ਦੋਵੇਂ ਹੀ ਰੰਗੇ ਰਹਿੰਦੇ ਨੇ । ਜਿੱਥੇ ਵੀ ਵਿਸ਼ੇਸ਼ ਗੁਰਮਤਿ ਸਮਾਗਮ ਹੁੰਦੇ ਹਨ । ਛੁਟੀ ਲੈ ਕੇ ਇਹ ਅਜ ਵੀ ਪਹੁੰਚਦੇ ਹਨ ਅਤੇ ਅਥਾਹ ਸੇਵਾ ਕਰਦੇ ਹਨ । ਸਿਮਰਨ ਤੇ ਭਜਨ ਦੀ ਮੂਰਤੀ ਹਨ ।

ਮੇਰਾ ਜੀਵਨ ਸ਼ੁਰੂ ਤੋਂ ਹੀ ਐਸਾ ਹੀ ਰਿਹਾ ਹੈ , ਕੋਈ ਨਾ ਕੋਈ ਵਿਦਿਆਰਥੀ ਦੇ ਰੂਪ ਵਿਚ , ਮਿੱਤਰ ਦੇ ਰੂਪ ਵਿਚ , ਸੇਵਾਦਾਰ ਦੇ ਰੂਪ ਵਿਚ , ਮੇਰੇ ਨਾਲ ਚਲਦਾ ਰਿਹਾ ।

ਵਿਦਿਆਰਥੀ ਦੇ ਰੂਪ ਵਿਚ ਜਿਹੜੇ ਚਲੇ ਇਨ੍ਹਾਂ ਵਿਚ ਇਕ ਅੰਦਾਜੇ ਦੇ ਮੁਤਾਬਿਕ ਕੋਈ 15 ਦੇ ਕਰੀਬ ਨੌਜਵਾਨ ਕਥਾ-ਵਾਚਕ ਦੇਸ਼-ਵਿਦੇਸ਼ ਵਿਚ ਬੜੇ ਸੋਹਣੇ ਢੰਗ ਨਾਲ ਕਥਾ ਕਰ ਰਹੇ ਹਨ । ਪਰ ਮੈਨੂੰ ਹੈਰਾਨਗੀ ਹੋਈ ਇਨ੍ਹਾ ਵਿਚੋਂ ਅਧਿਆਂ ਤੋਂ ਜਿਆਦਾ ਐਸੇ ਨਿਕਲੇ --ਮੈਂ ਇਨ੍ਹਾ ਨੂੰ ਤੀਰ ਚਲਾਉਣ ਸਿਖਾਇਆ ਇਨ੍ਹਾ ਨੇ ਤੀਰ ਦੀ ਨੋਕ ਮੇਰੇ ਸੀਨੇ ਵਲ ਹੀ ਕੀਤੀ । ਸ਼ਿਵਜੀ ਨੇ ਆਪਣੇ ਸੇਵਕ ਨੂੰ ਵਰ ਦਿੱਤਾ ਸੀ । ਉਹ ਸੇਵਕ ਚਾਹੁੰਦਾ ਸੀ , ਜਿਸਦੇ ਸਿਰ ਤੇ ਮੈਂ ਹੱਥ ਰਖਾਂ , ਉਹ ਭਸਮ ਹੋ ਜਾਏ । ਕਿਉਂਕਿ ਸ਼ਿਵਜੀ ਨੂੰ ਤਨ ਤੇ ਮਲਣ ਲਈ ਰੋਜ਼ ਭਸਮ ਚਾਹੀਦੀ ਸੀ । ਇਹ ਵਰ ਸ਼ਿਵਜੀ ਨੇ ਉਸਨੂੰ ਦੇ ਦਿੱਤਾ । ਉਸ ਸੇਵਕ ਦੀ ਨਿਗਾਹ ਪਾਰਬਤੀ ਤੇ ਸੀ । ਉਹ ਸ਼ਿਵਜੀ ਨੂੰ ਹੀ ਭਸਮ ਕਰ ਦੇਣਾ ਚਾਹੁੰਦਾ ਸੀ । ਹੂਬਹੂ ਮੈਂ ਆਪਣੇ ਨਾਲ ਇਸ ਤਰ੍ਹਾਂ ਦੇ ਭਸਮਾਸੁਰ ਪਰਤੱਛ ਰੂਪ ਵਿਚ ਦੇਖੇ । ਇਨ੍ਹਾਂ ਵਿਚੋਂ ਤਿੰਨ ਤਾਂ ਚੰਗੀ ਤਰ੍ਹਾਂ ਦੇ ਲਾਇਕ ਕਥਾਕਾਰ ਬਣੇ । ਨਾਮ ਵੀ ਕਮਾਇਆ ਅਤੇ ਮਾਇਆ ਵੀ ਬਹੁਤ ਕਮਾਈ । ਤਿੰਨਾ ਦਾ ਹੰਕਾਰ ਵੀ ਸ਼ਿਖਰ ਤੇ ਹੈ ਅਤੇ ਇਨ੍ਹਾਂ ਤਿੰਨਾ ਨੇ ਹਰ ਥਾਂ , ਹਰ ਸ਼ਹਿਰ ਵਿਚ ਕਿਧਰੇ ਕਿਧਰੇ ਮੇਰੇ ਰਸਤੇ ਵਿਚ ਕੰਡੇ ਵਿਛਾਏ ਕਿਧਰੇ ਰੋੜੇ ਵੀ ਵਿਛਾਏ । ਬਸ ਮੈਂ ਤੀਰ ਚਲਾਉਣਾ ਸਿਖਾਇਆ ਹਰ ਜਗ੍ਹਾ ਤੇ ਤੀਰ ਦਾ ਨਿਸ਼ਾਨਾ ਮੈਨੂੰ ਹੀ ਬਨਾਉਣ ਦੀ ਕੋਸ਼ਿਸ਼ ਕੀਤੀ । ਮੈਂ ਬੜਾ ਸੋਚਿਆ ਇਤਨੀ ਵੱਡੀ ਭਲਾਈ ਦਾ ਇਤਨਾ ਬੁਰਾ ਅੰਜਾਮ । ਬਚਿਆਂ ਦੀ ਤਰ੍ਹਾਂ ਨਾਲ ਰਖਿਆ । ਖਰਚਾ ਕੀਤਾ , ਕਪੜੇ ਬਣਾ ਕੇ ਦਿੰਦਾ ਰਿਹਾ । ਕਰਾਇਆ ਤਕ ਦੇਂਦਾ ਰਿਹਾ । ਮੈਂ ਇਨ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਰਿਹਾ । ਇਕ ਦਿਨ ਮੈਂ ਸ਼ੇਖ ਸਾਅਦੀ ਦੀ ਗੁਲਸਿਤਾਂ ਪੜ੍ਹ ਰਿਹਾ ਸੀ । ਉਸਨੇ ਹਿਕਾਇਤਾਂ ਲਿਖੀਆਂ । ਇਕ ਹਿਕਾਇਤ ਵਿਚ ਇਸ ਤਰ੍ਹਾਂ ਲਿਖਦਾ ਹੈ , ਕਿ ਬੰਦਾ ਸਰੋਵਰ ਦੇ ਕੰਢੇ ਤੇ ਖੜਾ ਹੈ ਅਤੇ ਕਿਨਾਰੇ ਤੇ ਦਲਦਲ ਹੈ , ਚਿੱਕੜ ਹੈ । ਇਕ ਪੁਰਖ ਆਇਆ ਅਤੇ ਉਸ ਸਰੋਵਰ ਤੇ ਖੜੇ ਨੂੰ ਜੋਰ ਨਾਲ ਧੱਕਾ ਮਾਰਕੇ ਉਸਨੂੰ ਦਲਦਲ ਵਿਚ ਗਿਰਾ ਦਿੱਤਾ , ਫਸਾ ਦਿੱਤਾ । ਦਲਦਲ ਵਿਚੋਂ ਹਥ ਪੈਰ ਮਾਰਦਿਆਂ ਤੇ ਬਾਹਰ ਨਿਕਲਦਿਆਂ ਉਹ ਕਹਿੰਦਾ ਹੈ । ਉਹ ਮਿੱਤਰਾ ਦੱਸ ਤਾਂ ਜਾਈਂ , ਜਾਂਦਿਆਂ ਹੋਇਆ , ਦਸ ਤਾਂ ਜਾਈਂ ਜਿਸ ਨੇ ਧੱਕਾ ਮਾਰਿਆ ਹੈ ,ਉਸਨੂੰ ਕਹਿੰਦਾ ਹੈ , ਦਸ ਤੇ ਸਈ ਮੈਂ ਤੇਰੇ ਨਾਲ ਕਦੋਂ ਭਲਾ ਕੀਤਾ ਹੈ । ਕਹਾਣੀ ਬਸ ਇਥੇ ਹੀ ਖਤਮ ਹੋ ਜਾਂਦੀ ਹੈ । ਬਹੁਤ ਵੱਡੀ ਗੱਲ ਈਰਾਨ ਦਾ ਇਹ ਸੂਫ਼ੀ ਫਕੀਰ ਕਹਿ ਗਿਆ । ਕਿਸੇ ਨਾਲ ਭਲਾ ਕਰਕੇ ਜਦ ਸੰਬੰਧ ਜੁੜਦੇ ਨੇ , ਤੋਂ 99 ਫੀਸਦੀ ਥਾਵਾਂ ਐਸੀਆਂ ਨੇ , ਉਸ ਭਲਾਈ ਦਾ ਬਦਲਾ ਭਲਾਈ ਨਹੀਂ ਮਿਲੇਗਾ ਬਥੇਰਿਆਂ ਨੂੰ ਨਹੀਂ ਮਿਲਦਾ । ਇਸ ਵਾਸਤੇ ਇਸ ਫਕੀਰ ਨੇ ਕਹਿ ਦਿੱਤਾ । ----- ਨੇਕੀ ਕੁਨ ਬੱਚਾ ਅੰਦਾਖ --- ਭਲਾ ਕਰ ਔਰ ਉਸਦੇ ਫਲ ਨੂੰ ਖੂਹ ਦੇ ਵਿਚ ਸਿਟ ਦੇ ।

,,,,,,,,,, ਚਲਦਾ ,,,,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement part 20

Post by Admin on Thu May 17, 2012 11:33 am

," ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 20
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ----- ਨੇਕੀ ਕੁਨ ਬੱਚਾ ਅੰਦਾਖ --- ਭਲਾ ਕਰ ਔਰ ਉਸਦੇ ਫਲ ਨੂੰ ਖੂਹ ਦੇ ਵਿਚ ਸਿਟ ਦੇ ] ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

ਭਾਵ ਬਦਲੇ ਵਿਚ ਭਲਾਈ ਨਾ ਮੰਗ , ਮਿਲਦੀ ਹੀ ਨਹੀਂ । ਇਸ ਨੂੰ ਮੈਂ ਪ੍ਰਤਖ ਰੂਪ ਵਿਚ ਦੇਖਿਆ । ਭਲਾਈ ਤਾਂ ਕੀ ਮਿਲਣੀ ਸੀ , ਇਤਨੀ ਵੱਡੀ ਪੱਧਰ ਦੀ ਬੁਰਿਆਈ , ਰੋਜ਼ ਭਿਅੰਕਰ ਇਲਜ਼ਾਮ , ਭਿਅੰਕਰ ਰੁਕਾਵਟਾਂ । ਖਤਰਨਾਕ ਰੁਕਾਵਟਾਂ ਖੜੀਆਂ ਕੀਤੀਆਂ । ਐਸੀਆਂ ਰੁਕਾਵਟਾਂ ਖੜੀਆਂ ਕੀਤੀਆਂ , ਤਾ ਕੇ ਮੇਰੇ ਪੈਰ ਹਮੇਸ਼ਾ ਲਈ ਰੁਕ ਜਾਣ । ਇਹ ਤਾਂ ਗੁਰੂ ਅੰਗ ਸੰਗ ਸੀ । ਵਰਨਾ ਮੈਨੂੰ ਤਾਂ ਅਜ ਤਕ , ਜੋ ਮੇਰੇ ਦੁਸ਼ਮਣ ਵੀ ਬਣ ਗਏ ਸਨ , ਉਨ੍ਹਾ ਵੀ ਇਤਨੀ ਚੋਟ ਨਹੀਂ ਪਹੁੰਚਾਈ ਸੀ , ਜਿਤਨੀ ਇਨ੍ਹਾ ਵਿਦਿਆਰਥੀਆਂ ਨੇ ਚੋਟ ਪਹੁੰਚਾਈ । ਮੈਂ ਮਜ਼ਮੂਨ ਲਿਖਕੇ-੨ ਵੱਖ-ਵੱਖ ਸ਼ਹਿਰਾਂ ਵਿਚ ਭੇਜਦਾ ਰਿਹਾ । ਮੈਂ ਇਨ੍ਹਾ ਨੂੰ ਸੈਕੜੇਂ ਮਜ਼ਮੂਨ ਗੁਰਪੁਰਬਾਂ ਤੇ ਤਿਆਰ ਕਰਕੇ ਲਿਖ-ਲਿਖ ਕੇ ਦੇਣੇ ਅਤੇ ਵਡਿਆਂ ਦੀ ਤਰ੍ਹਾਂ , ਭਰਾਵਾਂ ਦੀ ਤਰ੍ਹਾਂ ਨਾਲ ਰਖਿਆ ਪਰ ਭਿਅੰਕਰ ਦੁਸ਼ਮਣ ਬਣਕੇ ਸਾਹਮਣੇ ਆਏ । ਹਰ ਜਗ੍ਹਾ ਆਪਣੇ ਮਕਸਦ ਵਿਚ ਨਾਕਾਮ ਹੋਣ ਕਰਕੇ , ਹੁਣ ਕਿਸੇ ਹੱਦ ਤਕ ਚੁਪ ਕਰੀ ਬੈਠੇ ਨੇ ਅਤੇ ਇਸਦੇ ਨਾਲ ਉਨ੍ਹਾ ਨੇ ਕਿਸੇ ਹੱਦ ਤਕ ਆਪਣੇ ਵਕਾਰ ਤੇ ਵੀ ਇਸ ਤਰੀਕੇ ਨਾਲ ਸਟ ਮਾਰੀ ਹੈ । ਬਹੁਤ ਸਾਰੀਆਂ ਥਾਵਾਂ ਤੇ ਉਨ੍ਹਾ ਦਾ ਮਾਨ-ਸਨਮਾਨ ਨਹੀਂ ਰਹਿ ਗਿਆ । ਕਈ ਇਹ ਕਹਿ ਦਿੰਦੇ ਸਨ ਇਹ ਤਾਂ ਆਪਣੇ ਵਿਦਿਆ-ਗੁਰੂ ਦੇ ਹੀ ਨਹੀਂ ਬਣੇ । ਬਾਕੀ ਇਹ ਕਿਸੇ ਦੇ ਕੀ ਬਣਨਗੇ । ਲੇਕਿਨ ਬਣੇ ਹੋਏ ਸੁਭਾਉ ਦੇ ਮੁਤਾਬਿਕ ਮੈਂ ਹੁਣ ਵੀ ਵਿਦਿਆਰਥੀ ਆਪਣੇ ਨਾਲ ਰਖਦਾ ਹਾਂ ਅਤੇ ਕੋਸ਼ਿਸ਼ ਕਰਦਾ ਹਾਂ ਕਿ ਕੋਈ ਇਸ ਮਾਰਗ ਤੇ ਚਲਕੇ ਸੰਗਤਾਂ ਦੀ ਸੇਵਾ ਕਰੇ , ਕਿਉਂਕਿ ਕੁਛ ਚੰਗੇ ਨੇਕਨਾਮੀ ਵੀ ਸਾਬਤ ਹੋਏ ਨੇ । ਇਸ ਵਾਸਤੇ ਮੈਂ ਹੌਸਲਾ ਨਹੀਂ ਹਾਰਿਆ , ਇਸ ਯਤਨ ਵਿਚ ਹਾਂ ਕਿ ਜੋ ਸਤਿਗੁਰੂ ਨੇ ਮੇਰੀ ਸੇਵਾ ਲਾਈ ਹੈ ਅਤੇ ਜੋ ਅਨੁਭਵ ਉਨ੍ਹਾ ਨੇ ਮੇਰੀ ਝੋਲੀ ਵਿਚ ਪਾਏ ਨੇ ਇਹ ਮੇਰੇ ਕੋਲੋਂ ਕੋਈ ਲੈ ਲਵੇ ਅਤੇ ਇਸੇ ਢੰਗ ਨਾਲ ਪ੍ਰਚਾਰ ਕਰਦਾ ਰਹੇ । ਇਹ ਇਕ ਲਾਲਸਾ ਮੇਰੇ ਅੰਦਰ ਬਣੀ ਹੋਈ ਹੈ , ਜਿਸਦੀ ਪੂਰਤੀ ਲਈ ਹੁਣ ਵੀ ਮੈਂ ਜਦ ਦੇਸ਼-ਵਿਦੇਸ਼ ਵਿਚ ਭਰਮਣ ਕਰਦਾ ਹਾਂ । ਇਕ-ਦੋ ਵਿਦਿਆਰਥੀ ,ਸਾਥੀ , ਨਾਲ ਹੁੰਦੇ ਨੇ । ਰਾਗੀ ਜਥੇ ਤਾਂ ਨਾਲ ਹੁੰਦੇ ਹੀ ਹਨ । ਪਰ ਇਸ ਤਰ੍ਹਾਂ ਦੇ ਸਿਖਣ ਵਾਲੇ ਜੋ ਨਾਲ ਰਹਿੰਦੇ ਹਨ , ਮੇਰਾ ਤਰੀਕਾ ਇਹ ਹੈ ਕਿ ਮੈਂ ਉਨ੍ਹਾ ਨੂੰ ਆਪਣੇ ਤੋਂ ਪਹਿਲੇ 10 -15 ਮਿੰਟ ਕਥਾ ਦੁਆਰਾ ਸੇਵਾ ਕਰਨ ਦਾ ਮੌਕਾ ਜਰੂਰ ਦਿੰਦਾਂ ਹਾਂ । ਤਾਕਿ ਉਸਦੇ ਪੜ੍ਹੇ ਹੋਏ ਦਾ , ਅਭਿਆਸ ਵੀ ਬਣਦਾ ਰਹੇ ਅਤੇ ਸੰਗਤ ਵਿਚ ਬੋਲਣ ਦੀ ਜੋ ਟੈਕਨੀਕ ( Technique ) ਹੈ , ਢੰਗ ਹੈ , ਉਸਦੇ ਅਨੁਭਵ ਵਿਚ ਇਨ੍ਹਾ ਦਾ ਵਾਧਾ ਹੁੰਦਾ ਰਹੇ । ਕਿਧਰੇ ਕਿਧਰੇ ਟਾਈਮ ਦੀ ਗੁੰਜਾਇਸ਼ ਨਾ ਹੋਣ ਕਰਕੇ ਵੀ ਮੈਂ ਆਪਣੇ ਕਥਾ ਦੇ ਸਮੇਂ ਵਿਚੋਂ ਸਮਾਂ ਘਟਾ ਕੇ ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਬੋਲਣ ਦਾ ਮੌਕਾ ਦਿੰਦਾ ਰਿਹਾ ਹਾਂ । ਇਸ ਤਰੀਕੇ ਨਾਲ ਬਹੁਤ ਸੁੰਦਰ ਤਰੀਕੇ ਨਾਲ ਪ੍ਰਚਾਰਕ ਬਣ ਰਹੇ ਨੇ । ਕਥਾ ਕਰ ਰਹੇ ਨੇ । ਤਿਆਰ ਹੋ ਰਹੇ ਹਨ । ਠੀਕ ਹੈ ਕੁਛ ਅਕ੍ਰਿਤਘਣ ਤੇ ਅਹਿਸਾਨ-ਫਰਾਮੋਸ਼ ਨਿਕਲੇ । ਉਸਦੀ ਮੈਨੂੰ ਪਰਵਾਹ ਨਹੀਂ , ਕਿਉਂਕਿ ਕੁਛ ਸਹੀ ਵੀ ਨਿਕਲੇ ਅਤੇ ਸੇਵਾ ਕਰ ਵੀ ਰਹੇ ਨੇ । ਸਤਿਗੁਰੂ ਜੀ ਮੈਥੋਂ ਇਸ ਤਰ੍ਹਾਂ ਦੀ ਸੇਵਾ ਲੈਂਦੇ ਰਹਿਣ ।

ਜੋ ਮੇਰੇ ਨਾਲ ਕੁਛ ਸੇਵਾਦਾਰ ਵੀ ਚਲਦੇ ਰਹੇ । ਉਨ੍ਹਾਂ ਵਿਚ ਵੀ ਮੈਂ ਕੁਛ ਦੁਸ਼ਟ ਬਿਰਤੀ ਵਾਲੇ ਵੀ ਦੇਖੇ । ਕਦਮ ਕਦਮ ਤੇ ਧੋਖਾ ਦਿੰਦੇ ਰਹੇ । ਚੋਰੀ ਕਰਦੇ ਰਹੇ ਜਾਂ ਹੋਰ ਅਨਰਥ ਕਰਦੇ ਰਹੇ । ਕੁਛ ਦੇਰ ਮੈਂ ਉਨ੍ਹਾਂ ਨੂੰ ਸੰਭਲਨ ਦਾ ਮੌਕਾ ਦੇਂਦਾ ਰਿਹਾ । ਜਦ ਮੈਂ ਦੇਖਿਆ ਇਨ੍ਹਾਂ ਦੇ ਸੁਭਾਉ ਨਹੀਂ ਬਦਲਦੇ ਤੋ ਉਨ੍ਹਾਂ ਨੂੰ ਹੱਥ ਜੋੜ ਕੇ ਇਕ ਪਾਸੇ ਕੀਤਾ , ਸਮਝਾ ਕੇ ਕੀਤਾ । ਕਿਉਂਕਿ ਜਗ੍ਹਾ-ਜਗ੍ਹਾ ਘਰਾਂ ਵਿਚ ਵੀ ਜਾਣਾ ਹੁੰਦਾ ਹੈ ਉਨ੍ਹਾ ਦੀਆਂ ਹਰਕਤਾਂ ਦੇਖ ਕੇ ਬਰਦਾਸ਼ਤ ਕੀਤਾ ਉਨ੍ਹਾ ਨੂੰ , ਸਮਝਾਇਆ । ਨਾ ਸਮਝਨ ਤੇ ਇਕ ਪਾਸੇ ਕੀਤਾ ਅਤੇ ਖਿਆਲ ਆਇਆ ਕਿ ਇਹ ਤੇ ਪਾਣੀ ਦੀ ਮਰੀ ਹੋਈ ਖੇਤੀ ਨੇ । ਗੁਦਵਾਰਿਆ ਵਿਚ ਰਹਿ-ਰਹਿ ਕੇ ਸ਼ਰਧਾ ਵਧਾਉਣੀ ਤੇ ਇਕ ਪਾਸੇ ਇਹ ਤੇ ਸ਼ਰਧਾ-ਹੀਨ ਹੋ ਗਏ ਨੇ । ਇਨ੍ਹਾਂ ਲਈ ਸਤਸੰਗ ਕਥਾ-ਕੀਰਤਨ ਸਭ ਮਜ਼ਾਕ ਹੈ । ਇਸ ਤਰ੍ਹਾਂ ਦੇ ਕੋਰੇ ਹਿਰਦੇ ਦੇਖ ਮੈਨੂੰ ਹੈਰਾਨਗੀ ਵੀ ਹੋਈ , ਇਕ ਨਵਾਂ ਅਨੁਭਵ ਹੋਇਆ , ਕਿ ਬੜੇ ਬੜੇ ਗੁਰਦੁਆਰਿਆਂ ਵਿਚ ਰਹਿਣ ਵਾਲੇ , ਇੰਤਜ਼ਾਮ ਕਰਨ ਵਾਲੇ ਅਤੇ ਧਾਰਮਿਕ ਪ੍ਰੋਗਰਾਮ ਚਲਾਉਣ ਵਾਲਿਆਂ ਵਿਚ ਵੀ , ਇਕ ਵੱਡਾ ਤਬਕਾ , ਬਿਲਕੁਲ ਕੋਰਾ , ਕਠੋਰ ਤੇ ਨਾਸਤਕਾਂ ਦਾ ਹੈ । ਪੁਰਾਣੇ ਬ੍ਰਾਹਮਣਾ ਦੇ ਕਾਰਨਾਮੇ ਚੇਤੇ ਆਏ , ਮੌਲਵੀਆਂ ਦੀਆਂ ਹਰਕਤਾਂ ਚੇਤੇ ਆਈਆਂ । ਇਹ ਤਾਂ ਬਿਲਕੁਲ ਉਸੇ ਤਰਾਂ ਨੇ ਬਥੇਰੇ ਗੁਰਦੁਆਰਿਆਂ ਵਿਚ ਹੂਬਹੂ ਉਸੇ ਤਰ੍ਹਾਂ ਹੋ ਗਿਆ ਹੈ । ਆਪਣੇ ਨਾਲ ਚਲਦੇ ਹੋਏ ਸੇਵਾਦਾਰ ਨੂੰ ਵੇਖਕੇ ਮੈਂ ਐਸਾ ਮਹਿਸੂਸ ਕੀਤਾ ਕਿ ਕਈ ਦਫ਼ਾ ਜੋ ਬਹੁਤ ਨੇੜੇ ਦੇਖੇ ਜਾਂਦੇ ਨੇ । ਉਹ ਵਾਸਤਵ ਵਿਚ ਬਹੁਤ ਦੂਰ ਹੁੰਦੇ ਨੇ ।

ਜੀਵਨ ਵਿਚ ਕਦੀ-ਕਦੀ ਬਹੁਤ ਵੱਡਾ ਪਸ਼ਚਾਤਾਪ , ਅਫਸੋਸ ਜੋ ਪੈਦਾ ਹੁੰਦਾ ਹੈ ਉਹ ਇਹ ਹੈ , ਕਿ ਮੈਂ ਪਿਤਾ ਜੀ ਨੂੰ ਸੁਖ ਨਹੀਂ ਦੇ ਸਕਿਆ । ਜਿਨ੍ਹਾ ਮੈਨੂੰ ਹਰ ਤਰ੍ਹਾਂ ਦਾ ਸੁਖ ਤੇ ਲਾਡ ਪਿਆਰ ਪੂਰੇ ਦਿਲੋਂ-ਜਾਨ ਨਾਲ ਦਿੱਤਾ ਤੇ ਦਿੰਦੇ ਰਹੇ । ਜਦ ਬਦਲੇ ਵਿਚ ਮੇਰਾ ਸੇਵਾ ਕਰਨ ਦਾ ਮੌਕਾ ਆਇਆ , ਉਹ ਨਾਂਹ ਰਹੇ । ਇਹ ਇਕ ਪਸ਼ਚਾਤਾਪ ਕਦੀ-ਕਦੀ ਦਿਲੋਂ ਦਿਮਾਗ ਤੇ ਬੋਝ ਬਣ ਜਾਂਦਾ ਹੈ । ਇਸੇ ਤਰੀਕੇ ਨਾਲ ਮੈਂ ਪੂਰਨ ਤੌਰ ਤੇ ਮਾਂ ਦਾ ਕਰਜਾ ਵੀ ਨਹੀਂ ਉਤਾਰ ਸਕਿਆ । ਕਿਉਂਕਿ ਜਦ ਮੈਂ ਆਪਣੇ ਪੈਰਾਂ ਤੇ ਖੜ੍ਹਾ ਹੋ ਗਿਆ , ਗ੍ਰਹਿਸਤੀ ਜੀਵਨ ਠੀਕ ਚਲਣ ਲਗ ਪਿਆ । ਉਹ ਵੀ ਵਿਦਾਇਗੀ ਦੇ ਗਏ । ਇਸ ਤਰ੍ਹਾਂ ਮਨ ਤੇ ਕਦੀ-ਕਦੀ ਬਹੁਤ ਵੱਡਾ ਬੋਝ ਪੈ ਜਾਂਦਾ ਹੈ । ਭਾਵੇਂ ਕਿ ਮੈਂ ਉਨ੍ਹਾਂ ਦੇ ਨਮਿਤ ਇਕ ਛੋਟਾ ਸਮਾਗਮ ਹਰ ਸਾਲ ਨਵੰਬਰ ਦੇ ਮਹੀਨੇ ਵਿਚ ਕਥਾ ਕੀਰਤਨ , ਲੰਗਰ ਤੇ ਹੋਰ ਅਨੇਕਾਂ ਧਾਰਮਿਕ ਸਾਧਨਾਂ ਰਾਹੀਂ ਕਰਦਾ ਹਾਂ ਅਤੇ ਉਨ੍ਹਾਂ ਦਾ ਕਰਜਾ ਉਤਾਰਨ ਦਾ ਯਤਨ ਕਰਦਾ ਹਾਂ । ਲੇਕਿਨ ਫਿਰ ਵੀ ਮਾਂ-ਬਾਪ ਵਾਕਈ ਮਹਾਨ ਹੁੰਦੇ ਨੇ । ਇਸ ਗਲ ਦਾ ਬੋਧ ਹਰ ਪ੍ਰਾਣੀ ਨੂੰ ਉਸ ਵਕਤ ਹੁੰਦਾ ਹੈ ਜਦ ਉਹ ਨਹੀਂ ਰਹਿੰਦੇ । ਜੀਵਨ ਵਿਚ ਗੁਰਬਾਣੀ ਵਿਚਾਰ ਤੇ ਕਥਾ ਕਰਦਿਆਂ , ਸੰਗਤਾਂ ਨੇ ਪ੍ਰੇਰਤ ਕੀਤਾ ਕਿ ਇਹ ਵਿਚਾਰ ਲਿਖਤ ਰੂਪ ਵਿਚ ਵੀ ਹੋਣੇ ਚਾਹੀਦੇ ਨੇ । ਅੰਦਾਜ਼ੇ ਮੁਤਾਬਿਕ ਇਸ ਵਕਤ ਤਕ ਕੋਈ 14 ਕਿਤਾਬਾਂ ਮੈਂ ਪਾਠਕਾਂ ਨੂੰ ਭੇਟ ਕਰ ਚੁਕਾ ਹਾਂ ਅਤੇ ਸੰਗਤਾਂ ਦੀ ਮੰਗ ਹੋਣ ਕਰਕੇ ਮੈਂ ਇਹਨਾ ਦਾ ਹਿੰਦੀ ਅਨੁਵਾਦ ਵੀ ਕਰਵਾ ਰਿਹਾ ਹਾਂ । ਹੋਰ ਵੀ ਉਧਮ ਜੋ ਸਤਿਗੁਰੂ ਜੀ ਕਰਵਾਉਣਗੇ ਸੰਗਤਾਂ ਦੀ ਭੇਟ ਕਰਦਾ ਰਹਾਂਗਾ ।

,,,,,,,,,, ਚਲਦਾ ,,,,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part 21

Post by Admin on Thu May 17, 2012 11:37 am

," ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 21
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਹੋਰ ਵੀ ਉਧਮ ਜੋ ਸਤਿਗੁਰੂ ਜੀ ਕਰਵਾਉਣਗੇ ਸੰਗਤਾਂ ਦੀ ਭੇਟ ਕਰਦਾ ਰਹਾਂਗਾ ] ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

ਅਜ ਤਕ ਮੈਂ ਜੋ ਧਰਮ ਪ੍ਰਚਾਰ ਸੰਬੰਧੀ ਸੋਚਿਆ ਹੈ ਇਸ ਤਰ੍ਹਾਂ ਦਾ ਪ੍ਰਬੰਧਕੀ ਢਾਂਚਾ ਠੀਕ ਨਹੀਂ ਹੈ । ਭਾਵੇਂ ਮੈਂ ਇਸਨੂੰ ਇਕ ਕਿਤਾਬ ਦੀ ਸ਼ਕਲ ਵਿਚ -- ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ -- ਦੇ ਰਾਹੀਂ ਸੰਗਤਾਂ ਸਾਹਮਣੇ ਲਿਖਤੀ ਰੂਪ ਵਿਚ ਪੇਸ਼ ਕਰ ਚੁਕਿਆ ਹਾਂ । ਮੇਰੇ ਜੀਵਨ ਕਾਲ ਵਿਚ ਇਹ ਢਾਂਚਾ ਠੀਕ ਹੋਵੇਗਾ , ਇਸ ਤਰ੍ਹਾਂ ਦੀ ਉਮੀਦ ਕੋਈ ਵੀ ਮੈਨੂੰ ਦਿਖਾਈ ਨਹੀਂ ਦੇਂਦੀ । ਕਿਉਂਕਿ ਸਾਡੇ ਸਾਰੇ ਧਾਰਮਿਕ ਕੇਂਦਰਾਂ ਤੇ ਕੋਰੇ , ਤੇ ਸਾਰੇ ਰਾਜਨੀਤਕ ਛਾਏ ਹੋਏ ਨੇ ਜੋ ਇਨ੍ਹਾਂ ਧਾਰਮਿਕ ਤੌਰ ਤਰੀਕਿਆਂ ਦੀ ਵਰਤੋਂ ਕਰਕੇ ਰਾਜਨੀਤਕ ਲਾਭ ਉਠਾਉਂਦੇ ਨੇ । M.P . , MLA ਮਨਿਸਟਰ ਬਣਦੇ ਨੇ ਅਤੇ ਹੋਰ ਰਾਜਨੀਤੀ ਦੇ ਦਾਉ-ਪੇਚ ਲੜਾਕੇ ਆਪਣੇ ਸੁਆਰਥ ਅਤੇ ਅਹੰ ਦੀ ਪੂਰਤੀ ਕਰਦੇ ਰਹਿੰਦੇ ਨੇ । ਇਸੇ ਹੀ ਸੁਆਰਥੀ ਅਤੇ ਅਹੰਕਾਰੀ ਪ੍ਰਬੰਧਕੀ ਢਾਂਚੇ ਹੇਠ ਰਾਗੀ ਤੇ ਪ੍ਰਚਾਰਕ ,ਕੰਮ ਕਰ ਰਹੇ ਨੇ । ਅਣਖੀਲੇ ਪ੍ਰਚਾਰਕ , ਸਿਆਣੇ ਰਾਗੀ ਤੇ ਪ੍ਰਚਾਰਕ , ਗੁਣੀ ਜਨਾ ਦਾ ਆਉਣਾ-ਜਾਣਾ ਬੰਦ ਹੁੰਦਾ ਗਿਆ । ਲੋੜਵੰਦ , ਮਜ਼ਬੂਰ ਹੋ ਕੇ ਕੁਝ ਹੋਰ ਕਿੱਤਾ ( ਕੰਮ ) ਨ ਕਰ ਸਕੇ ਜਾਂ ਨਾਂਹ ਮਿਲਿਆ ਉਹ ਇਸ ਲਾਈਨ ਵਿਚ ਆਉਂਦੇ ਗਏ ਅਤੇ ਇਨ੍ਹਾ ਦੀ ਪੋਜੀਸ਼ਨ ਚੌਥੇ ਦਰਜੇ ( Fourth Class ) ਮੁਲਾਜ਼ਿਮ ਦੀ ਰਹਿ ਗਈ । ਜੀਹਜੂਰੀਏ ਬਣਕੇ ਰਹਿ ਗਏ । ਇਨ੍ਹਾ ਤੋਂ ਕੋਈ ਧਾਰਮਿਕ ਸੇਧ ਸੰਗਤ ਨੂੰ ਤੇ ਜਗਤ ਨੂੰ ਮਿਲ ਸਕੇ , ਉਮੀਦ ਨਹੀਂ ਲਗਦੀ । ਜਿਹੜੇ ਡੇਰੇਦਾਰ ਸੰਤ ਨੇ , ਕੋਈ ਇਕ-ਦੋ ਨੂੰ ਛਡਕੇ ਫੋਕੇ ਗੁਰੂ ਡੰਮ ਦੇ ਪਰਚਾਰ ਵਿਚ ਜੁਟੇ ਹੋਏ ਨੇ । ਸਿਰਫ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਤਾਂ ਕੇਵਲ ਦਿਖਾਵਾ ਹੀ ਹੈ । ਉਹ ਆਪਣਾ ਹੀ ਪ੍ਰਕਾਸ਼ ਉਜਾਗਰ ਕਰਦੇ ਨੇ । ਭੋਲੀਆਂ ਸੰਗਤਾਂ ਉਹਨਾ ਦੀਆਂ ਪ੍ਰਕਰਮਾ ਕਰਦੀਆਂ ਰਹਿੰਦੀਆਂ ਨੇ । ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਦੀ ਅਗੰਮੀ ਵਿਚਾਰਧਾਰਾ ਦਾ ਪ੍ਰਚਾਰ , ਮੈਂ ਦੇਖਦਾ ਹਾਂ ਰੁਕਿਆ ਹੋਇਆ ਹੈ । ----- ਇਹ ਤੇ ਸਮਪੰਨ ਅਤੇ ਜੋ ਮਨੁੱਖ ਵਿਹਲੇ ਹੋ ਚੁਕੇ ਨੇ ਤੇ ਰੀਟਾਇਰ ਹੋ ਚੁੱਕੇ ਨੇ , ਅਗਰ ਇਸ ਤਰ੍ਹਾਂ ਦੇ ਮਨੁੱਖ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚਲਾਉਂਦੇ ਨੇ ਫਿਰ ਕੁਛ ਪੜ੍ਹੇ ਲਿਖੇ , ਤੇ ਅਨੁਭਵੀ ਲੋਕ ਪ੍ਰਚਾਰਕ ਕੀਰਤਨੀਏ ਬਣਦੇ ------ ਤੋ ਸ਼ਾਇਦ ਅਸੀਂ ਗੁਰੂ ਨਾਨਕ ਦੇਵ ਜੀ ਦੀ ਇਸ ਵਿਚਾਰਧਾਰਾ ਨੂੰ ਅਜ ਸਾਰੇ ਸੰਸਾਰ ਵਿਚ ਲੈ ਜਾਣ ਵਿਚ ਸਫਲ ਹੁੰਦੇ ਪਰ ਅਸੀਂ ਤਾਂ ਨਿੱਕੇ ਜਿਹੇ ਪੰਜਾਬ ਵਿਚ ਵੀ ਸਫਲ ਨਹੀਂ ਹੋ ਸਕੇ ।

ਇਨ੍ਹਾ ਕੋਰੇ ਰਾਜਨੀਤਕ ਲੋਕਾਂ ਕਰਕੇ , ਜੋ ਛੇ-ਛੇ ਮਹੀਨੇ ਤਕ ਗੁਰਦੁਆਰੇ ਆਉਣਗੇ ਵੀ ਨਹੀਂ । ਆਮ ਖਾਸ ਸਮਾਗਮਾ ਤੇ ਵੀ ਉਹ ਦਰਸ਼ਨ ਦੇਣ ਲਈ ਆਉਂਦੇ ਹਨ । ਦਰਸ਼ਨ ਕਰਨ ਵਾਸਤੇ ਨਹੀਂ । ਇਨ੍ਹਾ ਤੋਂ ਕੋਈ ਧਰਮ ਪ੍ਰਚਾਰ ਹੋ ਸਕੇਗਾ , ਕੋਈ ਐਸੀ ਉਮੀਦ ਨਹੀਂ ਹੈ । ਵਿਦੇਸ਼ਾਂ ਦਾ ਮਾਹੌਲ ਤਾਂ ਦੇਸ਼ ਨਾਲੋਂ ਜਿਆਦਾ ਮਾਯੂਸਕੁਨ ਹੈ , ਅਤੇ ਖਤਰਨਾਕ ਹੈ । ਭਾਵੇਂ ਮੈਂ ਇਸ ਸਬੰਧੀ ਖਿਆਲ ਲਿਖਤੀ ਰੂਪ ਵਿਚ ਕਿਤਾਬ ਦੀ ਸ਼ਕਲ ਵਿਚ ਸੰਗਤਾਂ ਦੀ ਭੇਂਟ ਕਰ ਚੁਕਿਆਂ ਹਾਂ ਪਰ ਆਪਣਾ ਅਨੁਭਵ ਵੀ ਮੈਂ ਇਸ ਕਿਤਾਬ ਵਿਚ ਲਿਖਣਾ ਮੁਨਾਸਬ ਸਮਝਿਆ ਹੈ । ਸ਼ਾਇਦ ਕੋਈ ਉਮੀਦ ਦੀ ਕਿਰਨ ਉਜਾਗਰ ਹੋਵੇ ਅਤੇ ਜੋ ਸੁਝਾਉ ਦਾਸ ਨੇ ਉਸ ਕਿਤਾਬ ਵਿਚ ਦਰਜ ਕੀਤੇ ਨੇ ਸ਼ਾਇਦ ਉਨ੍ਹਾ ਦੇ ਰਾਹੀਂ ਸਿਖ ਜਗਤ ਦੇ ਪ੍ਰਚਾਰ ਦੀ ਕੁਝ ਰੂਪ-ਰੇਖਾ ਬਣ ਸਕੇ , ਅਜੇ ਤੇ ਮੈਂ ਬਹੁਤ ਮਾਯੂਸ ਹਾਂ ।

ਮੁਸਲਮਾਨ ਮੌਲਵੀਆਂ ਤੇ ਮੁਸਲਮਾਨ ਬਾਦਸ਼ਾਹ ਦੇ ਹੁਕਮਰਾਨਾ ਦੇ ਰਾਹੀਂ ਇਸਲਾਮ ਬਹੁਤ ਦੂਰ ਦੁਰਾਡੇ ਦੇਸ਼ਾਂ ਤਕ ਪਹੁੰਚਿਆਂ । ਮੁਸਲਮਾਨ ਵਾਪਾਰੀ ਜਿਥੇ ਜਿਥੇ ਵੀ ਗਿਆ , ਇਸਲਾਮ ਨੂੰ ਨਾਲ ਲੈਕੇ ਪਹੁੰਚਿਆ ਅਤੇ ਵਧਾਇਆ । ਈਸਾਈ ਵੀ ਜਿਥੇ-ਜਿਥੇ ਗਏ , ਈਸਾਈ ਧਰਮ ਦਾ ਵਾਧਾ ਹੋਇਆ । ਬੋਧ ਭਿਕਸ਼ੂਆਂ ਦੇ ਰਾਹੀਂ ਮਹਾਤਮਾ ਬੁਧ ਏਸ਼ੀਆ ਦੇ ਚਾਨਣ ਬਣੇ । ਏਸ਼ੀਆ ਵਿਚ ਸਭ ਤੋਂ ਵੱਡਾ ਧਰਮ , ਬੋਧ ਧਰਮ ਬਣ ਗਿਆ ਹੈ । ਦੇਖਾ ਦੇਖੀ , ਸਨਾਤਨ ਮਤ ਦੇ ਸਾਧੂਆਂ ਰਾਹੀਂ ਵੀ ਗੀਤਾ ਤੇ ਉਪਨਿਸ਼ਦਾਂ ਦਾ ਗਿਆਨ ਸੰਸਾਰ ਵਿਚ ਦਿਨੋ-ਦਿਨ ਵਧ ਰਿਹਾ ਹੈ । ਭਾਵੇਂ ਧੀਰੇ ਧੀਰੇ ਵਧ ਰਿਹਾ ਹੈ ਪਰ ਵਧ ਰਿਹਾ ਹੈ । ਸਿੱਖ ਜਿਥੇ ਜਿਥੇ ਵੀ ਗਿਆ , ਜਿਥੇ ਜਿਥੇ ਵੀ ਪਹੁੰਚਿਆ , ਸਭ ਤੋਂ ਪਹਿਲੋਂ ਉਸਨੇ ਸਿੱਖੀ ਨੂੰ ਤਲਾਂਜਲੀ ਦਿੱਤੀ , ਸਿੱਖੀ ਨੂੰ ਛੋੜਿਆ । ਇਸ ਕਾਰਨ ਸਿੱਖੀ ਦਾ ਵਾਧਾ ਤਾਂ ਕੀ ਹੋਣਾ ਸੀ ਬਲਕਿ ਘਾਟਾ ਹੀ ਹੋਇਆ । ਉਸਦਾ ਮੁਖ ਕਾਰਨ , ਇਕ ਪ੍ਰਬੰਧਕੀ ਤੇ ਸੁਆਰਥੀ ਢਾਂਚਾ ਅਤੇ ਰਾਜਨੀਤਕ ਤੇ ਅਹੰਕਾਰੀਆਂ ਦੇ ਅਧੀਨ ਕੰਮ ਕਾਰਨ ਵਾਲੇ ਪ੍ਰਚਾਰਕ ਤੇ ਕੀਰਤਨੀਏ ਬੇ-ਅਣਖੇ ਹੋ ਗਏ । ਕਮਜ਼ੋਰ ਤੇ ਲਾਗਰ ( ਦੁਰਬਲ ) ਹੋ ਗਏ । ਚੌਥੇ ਦਰਜੇ ਦੇ ਮੁਲਾਜ਼ਮ ਬਣਕੇ ਰਹਿ ਗਏ । ਇਸ ਕਰਕੇ ਪ੍ਰਚਾਰ ਨਹੀਂ ਹੋ ਰਿਹਾ । ਇਹ ਇਕ ਬੜੀ ਪ੍ਰਬਲ ਲਾਲਸਾ ਮਨ ਦੇ ਵਿਚ ਰਹਿੰਦੀ ਹੈ । ਸਤਿਗੁਰ ਜੀ ਸ਼ਾਇਦ ਆਪਣੀ ਕਲਾ ਵਰਤਾ ਕੇ ਕੋਈ ਸੁਧਾਰ ਦੀ ਲਹਿਰ ਨੂੰ ਉਜਾਗਰ ਕਰਨਗੇ ।

ਮੈਂ ਉਮਰ ਦੇ 68 ਸਾਲ ਭੋਗ ਚੁਕਿਆਂ ਹਾਂ ਅਤੇ ਹੁਣ ਕੋਈ ਚਾਰ ਪੰਜ ਸਾਲਾਂ ਤੋਂ ਪ੍ਰਭੂ ਪਿਆਸ , ਤੜਪ ਸ਼ਿਖਰਾਂ ਤੇ ਉਜਾਗਰ ਹੋਈ ਹੈ । ਕਥਾ ਵਿਚੋਂ ਰੁਚੀ ਘਟਕੇ ਭਜਨ ਵਿਚ ਰੁਚੀ ਵਧ ਗਈ ਹੈ । ਕੁਛ ਮਜਬੂਰੀਆਂ , ਲੋੜਾਂ ਤੇ ਉਮੰਗਾਂ ਮੇਰੇ ਕੋਲੋਂ ਕਥਾ ਕਰਾਈ ਜਾਂਦੀਆਂ ਹਨ । ਮੈਂ ਅੰਦਰੋਂ ਅਰਦਾਸ ਕਰਕੇ ਕਥਾ ਕਰਨ ਬੈਠਦਾ ਹਾਂ ਕਿ ਹੇ ਗੁਰੂ ! ਮੇਰੀ ਇਸ ਕਥਾ ਨੂੰ ਬੰਦਗੀ ਬਣਾਈ । ਮੇਰਾ ਆਪਣਾ ਮਨ ਵੀ ਜੋੜੀਂ ਅਤੇ ਸੰਗਤਾਂ ਦਾ ਮਨ ਵੀ ਜੋੜੀਂ । ਜਿਸ ਦਿਨ ਮਨ ਕਥਾ ਵਿਚ ਟਿਕ ਜਾਂਦਾ ਹੈ ਕੁਛ ਅਨੰਦ ਮਿਲ ਜਾਂਦਾ ਹੈ । ਜਿਸ ਦਿਨ ਮਨ ਨਹੀਂ ਜੁੜਦਾ ਭਾਵੇਂ ਕਿਤਨਾ ਵੀ ਫਿਲਸਫ਼ਾ ਘੋਟਿਆ ਹੋਵੇ ਤੇ ਸੰਗਤਾਂ ਨੂੰ ਅਨੰਦ ਆਇਆ ਹੋਵੇ ਪਰ ਮੇਰਾ ਹਿਰਦਾ ਕੋਰਾ ਰਹਿ ਜਾਂਦਾ ਹੈ । ਪਿਆਸ ਤੇ ਰੋਜ਼-ਰੋਜ਼ ਵਧਦੀ ਜਾ ਰਹੀ ਹੈ । ਪਤਾ ਨਹੀਂ ਇਹ ਉਠੀ ਹੋਈ ਲਹਿਰ ਮਿਲਣ ਦੇ ਤਟ ਤਕ ਪਹੁੰਚ ਸਕੇਗੀ ਕਿ ਨਹੀਂ ? ਪਤਾ ਨਹੀਂ, ਇਹ ਜੀਵਨ ਧਾਰਾ ਸ਼ਹੁ-ਸਾਗਰ ਤਕ ਪਹੁੰਚ ਸਕੇਗੀ ਕਿ ਨਹੀਂ ? ਪਤਾ ਨਹੀਂ ਇਹ ਰਾਹੀ , ਇਹ ਪੰਥੀ , ਆਪਣੇ ਘਰ ਤਕ ਪਹੁੰਚ ਸਕੇਗਾ ਕਿ ਨਹੀਂ ? ਇਹ ਦੁਬਿਧਾ ਹਰ ਵਕਤ ਬਣੀ ਰਹਿੰਦੀ ਹੈ ਅਤੇ ਦਿਲੋ-ਦਿਮਾਗ ਤੇ ਬੋਝ ਵੀ ਬਣਦੀ ਹੈ । ਜਿੰਦਗੀ ਚਲ ਤੇ ਰਹੀ ਹੈ ਪਰ ਮੰਜਿਲ ਅਜ ਵੀ ਉਤਨੀ ਦੂਰ ਹੈ ਜਿਤਨੀ ਕਈ ਸਾਲ ਪਹਿਲੇ ਦੂਰ ਸੀ । ਆਪਣੇ ਅੰਦਰੋਂ ਅਰਦਾਸ ਕਰਦਾਂ ਰਹਿੰਦਾਂ ਹਾਂ , ਹੇ ਦਾਤਾ ! ਸੰਗਤਾਂ ਇਤਨਾ ਲਾਭ ਉਠਾਉਂਦੀਆਂ ਨੇ , ਮੇਰੀ ਝੋਲੀ ਵਿਚ ਆਪਣੇ ਰਸ ਦੀ ਕਣੀ ਰੋਜ਼ ਪਾ ਦਿਆ ਕਰ ਤਾਂ ਕਿ ਕਥਾ ਕਰਨਾ ਮੇਰੀ ਬੰਦਗੀ , ਤੇਰੀ ਇਬਾਦਤ ਹੋਵੇ , ਕੋਰਾ ਫਿਲਸਫ਼ਾ ਨਾਂਹ ਹੋਵੇ , ਕੋਰਾ ਧੰਧਾ ਨਾਂਹ ਹੋਵੇ ।

,,,,,,,,,,, ਚਲਦਾ ,,,,,,,,,,,,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part 22

Post by Admin on Thu May 17, 2012 11:39 am

" ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 22
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਤੇਰੀ ਇਬਾਦਤ ਹੋਵੇ , ਕੋਰਾ ਫਿਲਸਫ਼ਾ ਨਾਂਹ ਹੋਵੇ , ਕੋਰਾ ਧੰਧਾ ਨਾਂਹ ਹੋਵੇ ] ,,,,,,,,,,,,,,,,,,,,,,,,,,,,,,,,,,,,,,,,,,,,,,,,,,,,

ਅਜੇ ਹਿਰਦੇ ਵਿਚ ਐਸੇ ਬਹੁਤ ਸਾਰੇ ਵਿਚਾਰ ਅਕਾਲ ਪੁਰਖ ਨੇ ਬਖਸ਼ਿਸ਼ ਕੀ ਹੋਏ ਨੇ , ਮੈਂ ਉਹਨਾ ਨੂੰ ਵੀ ਲਿਖਤੀ ਰੂਪ ਵਿਚ ਸੰਗਤਾਂ ਦੇ ਸਾਹਮਣੇ ਪੇਸ਼ ਕਰਦਾ ਰਹਾਂਗਾ । ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੰਜੋਗ ਬਣਾਇਆ ਹੈ । ਕੈਨੇਡਾ ਨਿਵਾਸੀ ਗਿਆਨੀ ਬਲਵਿੰਦਰ ਸਿੰਘ ਜੀ ਅਜ ਕਲ ਸਰੀ ( Surrey ) ਵੈਨਕੋਵਰ ਰਹਿੰਦੇ ਨੇ । ਇਹ ਪਹਿਲੇ ਲਾਲ ਕਿਲ੍ਹੇ ਦਿੱਲੀ ਵਿਚ , ਫੌਜ ਵਿਚ ਸਨ , ਬਜੁਰਗ ਨੇ । ਲਿਖਣ ਦੀ ਸਾਰੀ ਸੇਵਾ ਇਹਨਾਂ ਨੇ ਸੰਭਾਲ ਲਈ ਹੈ ਅਤੇ ਦਾਸ ਨਾਲ ਵਿਦੇਸ਼ਾਂ ਵਿਚ ਵਿਚਰਕੇ ਕਿਤਾਬਾਂ ਲਿਖਣ ਦੀ ਸੇਵਾ ਕਰੀ ਜਾਂਦੇ ਹਨ । ਸ਼ਾਇਦ ਇਸ ਤਰੀਕੇ ਨਾਲ ਮੈਂ ਕੁਛ ਹੋਰ ਪੁਸਤਕਾਂ ਸੰਗਤਾਂ ਦੀ ਭੇਟ ਕਰ ਸਕਾਂ । ਕਿਉਂਕਿ ਦੋ ਟਾਈਮ ਕਥਾ ਕਰਨ ਤੋਂ ਬਾਅਦ ਨਿਤਨੇਮ ਕਰਨ ਤੋਂ ਬਾਅਦ ਲਿਖਣ ਦੀ ਰੁਚੀ ਨਹੀਂ ਬਣਦੀ , ਥਕੇਵਾਂ ਹੋ ਜਾਂਦਾ ਹੈ । ਸੋ ਇਹ ਲਿਖਣ ਦਾ ਕੰਮ , ਮੈਂ ਬੋਲਦਾ ਹਾਂ ਤੇ ਉਹ ਲਿਖਦੇ ਹਨ ਇਸ ਤਰ੍ਹਾਂ ਮੇਰਾ ਅੱਧਾ ਕੰਮ ਵੰਡ ਲਿਆ ਹੈ । ਸਤਿਗੁਰ ਜੀ ਨੇ ਐਸਾ ਸੰਜੋਗ ਬਣਾਇਆ ਹੈ । ਇਸ ਸੰਜੋਗ ਦਾ ਸਦਕਾ ਮੈਂ ਸੰਗਤਾਂ ਦੀ ਝੋਲੀ ਵਿਚ ਕੁਛ ਹੋਰ ਕਿਤਾਬਾਂ ਭੇਟ ਕਰਾਂਗਾ ।

ਜਿੰਦਗੀ ਦੇ ਰਾਹ ਵਿਚ ਕੁਛ ਐਸੇ ਸਿੱਧ ਪੁਰਸ਼ ਵੀ ਮਿਲੇ ਸਨ ਜਿਨ੍ਹਾ ਕੋਲ ਕੇਵਲ ਸਿਧੀਆਂ ਹੀ ਸਨ , ਆਤਮਿਕ ਅਨੰਦ ਨਹੀਂ ਸੀ ਅਤੇ ਉਨ੍ਹਾ ਦੀ ਜੀਵਨ-ਸ਼ੈਲੀ ਨੂੰ ਦੇਖ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸ਼੍ਰੀ ਰਾਗ ਦੀਆਂ ਇਹ ਪੰਕਤੀਆਂ ਅਕਸਰ ਚੇਤੇ ਆ ਜਾਂਦੀਆ ਸਨ :-----

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ ,,,,,,,, ( ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੪ )

ਇਸ ਤਰ੍ਹਾਂ ਦੇ ਇਹ ਸਿਧ ਮੈਨੂੰ ਸਨਾਤਨੀਆਂ ਦੇ ਵਿਚੋਂ , ਹਿੰਦੂ ਜਗਤ ਦੇ ਵਿਚੋਂ , ਇਕ ਅੰਦਾਜੇ ਦੇ ਮੁਤਾਬਕ ਤਿੰਨ ਪੁਰਸ਼ ਮਿਲੇ । ਇਨ੍ਹਾਂ ਵਿਚੋਂ ਇਕ ਦੋ ਕੁਛ ਅਰਸਾ ਨਾਲ ਰਹੇ । ਸਿਧੀਆਂ ਦੇ ਆਸਰੇ ਤੇ ਗੁਰੂ ਡੰਮ ਦਾ ਪ੍ਰਚਾਰ ਜਦ ਮੈਂ ਦੇਖਿਆ ਤੋ ਮੈਂ ਕਿਨਾਰਾ ਕਸ਼ੀ ਕਰ ਲਈ ਅਤੇ ਉਹ ਆਪ ਵੀ ਇਕ ਪਾਸੇ ਹੋ ਗਏ । ਜੀਵਨ ਦੇ ਇਸ ਦੌਰ ਵਿਚ ਇਕ ਅੰਦਾਜ਼ੇ ਦੇ ਮੁਤਾਬਿਕ 1980 ਵਿਚ ਮੈਨੂੰ ਲੁਧਿਆਣੇ ਇਕ ਐਸਾ ਪ੍ਰਤਿਭਾਸ਼ਾਲੀ ਬਜੁਰਗ ਮਿਲਿਆ ਜੋ ਕਹਿਣ ਲੱਗਾ ਕਿ ਗਿਆਨੀ ਜੀ ਮੈਂ ਤੁਹਾਨੂੰ ਕੁਛ ਜਰੂਰੀ ਗੱਲਾਂ ਕਹਿਣ ਲਈ ਆਇਆਂ ਹਾਂ । ਕਮਰੇ ਵਿਚੋਂ ਤੁਸੀਂ ਬਾਕੀਆਂ ਨੂੰ ਕਢ ਦਿਉ । ਇਕਲਿਆਂ ਹੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ । ਲੇਕਿਨ ਫਿਰ ਵੀ ਮੈਂ ਆਪਣੇ ਕੋਲ ਭਾਈ ਜੈ ਸਿੰਘ ਦਰਵੇਸ਼ ਜੀ ਨੂੰ ਜੋ ਰਾਗੀ ਸਨ , ਮੇਰੇ ਨਾਲ ਚਲਦੇ ਸਨ , ਕਮਰੇ ਵਿਚ ਬੈਠੇ ਰਹਿਣ ਵਾਸਤੇ ਉਹ ਰਾਜ਼ੀ ਹੋ ਗਏ । ਕਮਰੇ ਦਾ ਦਰਵਾਜ਼ਾ ਮੈਂ ਬੰਦ ਕਰ ਲਿਆ , ਉਨ੍ਹਾ ਬਜੁਰਗਾਂ ਦੇ ਕਹਿਣੇ ਤੇ । ਉਹ ਮੈਨੂੰ ਕਹਿਣ ਲੱਗੇ ਸਾਰਾ ਤੋਸ਼ਾ ਖਾਨਾ ਦਰਬਾਰ ਸਾਹਿਬ ਦਾ , ਦਿੱਲੀ ਪਹੁੰਚਾ ਦਿਉ । ਮੈਂ ਕਿਹਾ ਇਹ ਮੈਂ ਕਿਸ ਤਰ੍ਹਾਂ ਕਰ ਸਕਦਾਂ ਹਾਂ । ਮੈਂ ਉਨ੍ਹਾ ਦਿਨਾ ਵਿਚ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਜਰੂਰ ਸੀ ਅਤੇ ਕੁਛ ਮਹੀਨੇ ਤਕ ਰਿਹਾ । ਕਹਿਣ ਲਗੇ ਇਹ ਤੋਸ਼ਾ ਖਾਨਾ ਨਸ਼ਟ ਹੋ ਜਾਏਗਾ । ( Reference Library ) ਰੈਫਰੈਂਨਸ ਲਾਇਬ੍ਰੇਰੀ ਬਹੁਤ ਸਾਹਿਤ-ਗ੍ਰੰਥ ਚੁਕ ਕੇ ਯਾ ਅਨੰਦੁਪੁਰ ਸਾਹਿਬ ਪਹੁੰਚਾ ਦਿਉ ਯਾ ਦਿੱਲੀ ਪਹੁੰਚਾ ਦਿਉ । ਮੈਂ ਉਨ੍ਹਾ ਨੂੰ ਕਿਹਾ , ਮੇਰੀ ਸਮਰਥਾ ਤੋਂ ਇਹ ਪਰ੍ਹੇ ਦੀ ਗਲ ਹੈ । ਪਰ ਹਾਂ , ਮੈਂ ਆਪਣੇ ਨਿਕਟ ਵਰਤੀ ਬਜੁਰਗ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਸਾਬਕਾ ਹੈਡ ਗ੍ਰੰਥੀ , ਉਨ੍ਹਾ ਦੇ ਕੰਨਾ ਤਕ ਇਹ ਖਬਰ ਪਾ ਦਿੰਦਾ ਹਾਂ । ਕੁਛ ਹੋਰ ਗੱਲਾਂ ਵੀ ਉਸਨੇ ਕਹੀਆਂ ਅਤੇ ਤਕਰੀਬਨ-ਤਕਰੀਬਨ ਉਹ ਸਾਰੀਆਂ ਘਟਨਾਵਾਂ ਘਟ ਗਈਆਂ । ਜੋ ਉਸਨੇ ਸੰਨ 80 ਵਿਚ ਮੈਨੂੰ ਦਸਿਆ । ਖੂਨ ਦੀਆਂ ਨਦੀਆਂ ਵਗ ਰਹੀਆਂ ਨੇ ਦਰਬਾਰ ਸਾਹਿਬ । ਕੁਛ ਦਿਨਾ ਲਈ ਇਹ ਕੌਮ ਦੇ ਕਬਜੇ ਵਿਚ ਵੀ ਨਹੀਂ ਰਹੇਗਾ । ਭਾਵੇਂ ਉਹਨਾ ਦਿਨਾ ਵਿਚ ਕੁਝ ਇਸ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ ਸੀ । ਅਮਨ ਸ਼ਾਂਤੀ ਸੀ । ਪਰ ਦੇਖਦਿਆਂ ਦੇਖਦਿਆਂ ਉਹ ਸਭ ਕੁਝ ਹੋ ਗਿਆ ਜੋ ਉਸਨੇ ਮੈਨੂੰ ਦਸਿਆ ਸੀ ਅਤੇ ਮੈਨੂੰ ਕਹਿਣ ਲਗਾ ਤੁਸੀਂ ਖੁਦ ਵੀ ਇਸ ਦੀ ਲਪੇਟ ਵਿਚ ਆਉਂਗੇ ਅਤੇ ਕਾਫੀ ਸਮੇਂ ਤਕ ਦੁਖ ਭੋਗੋਗੇ । ਵਾਕਈ 84 ਤੋਂ ਲੈਕੇ 1991 ਤਕ ਮੇਰੇ ਤੇ ਤਰ੍ਹਾਂ ਤਰ੍ਹਾਂ ਦੇ ਮੁਕਦਮਿਆਂ ਦੀ ਭਰਮਾਰ ਰਹੀ । ਜਦ ਮੈਂ ਪੇਸ਼ੀ ਭੁਗਤਾਨ ਜਾਂਦਾ ਸੀ ਤੋ ਉਸ ਬਜੁਰਗ ਬਾਬੇ ਦੇ ਬੋਲ ਮੈਨੂੰ ਚੇਤੇ ਆਉਂਦੇ ਸਨ । ਲੁਧਿਆਣੇ ਕਲਗੀਧਰ ਸਿੰਘ ਸਭਾ ਵਿਚ ਮੇਰੇ ਕਮਰੇ ਵਿਚ ਇਹ ਸਭ ਕੁਝ ਉਸਨੇ ਮੈਨੂੰ ਦਸਿਆ । ਮੈਂ ਕਥਾ ਦੇ ਸੰਬੰਧ ਵਿਚ ਕਲਗੀਧਰ ਸਿੰਘ ਸਭਾ ਵਿਚ ਰੁਕਿਆ ਹੋਇਆ ਸੀ । ਜਦ ਉਸਨੇ ਮੈਨੂ ਸਭ ਕੁਝ ਦਸਿਆ , ਚਲਾ ਗਿਆ । ਥੋੜੀ ਦੇਰ ਬਾਅਦ ਮੈਨੂੰ ਖਿਆਲ ਆਇਆ , ਮੈਂ ਕੁਝ ਹੋਰ ਉਸ ਕੋਲੋਂ ਜਾਣਾ ਤੇ ਪੁਛਾਂ । ਜੋ ਕੁਝ ਉਸਨੇ ਦਸਿਆ 90 ਫੀਸਦੀ ਹੋ ਗਿਆ । ਲੇਕਿਨ ਜੋ ਕੁਛ ਉਸਨੇ ਇਸ ਤੋਂ ਵੀ ਭਿਅੰਕਰ ਦਸਿਆ ਉਹ ਨਹੀਂ ਹੋਇਆ । ਗੁਰੂ ਕਰੇ ਨਾ ਹੀ ਹੋਵੇ ।

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Part 23 (last)

Post by Admin on Thu May 17, 2012 11:41 am

" ਹੱਡ-ਬੀਤੀ " ,,,,,
( ਮਸਕੀਨ ਜੀ ਦੀ ਆਪਣੀ ਜ਼ੁਬਾਨੀ ) ,,,,,, ਭਾਗ == 23
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

[ ਲੇਕਿਨ ਜੋ ਕੁਛ ਉਸਨੇ ਇਸ ਤੋਂ ਵੀ ਭਿਅੰਕਰ ਦਸਿਆ ਉਹ ਨਹੀਂ ਹੋਇਆ । ਗੁਰੂ ਕਰੇ ਨਾ ਹੀ ਹੋਵੇ ] ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

ਇਕ ਬਜੁਰਗ ਬਾਬਾ , ਮੈਨੂੰ ਠੱਠੇ-ਟਿੱਬੇ ਸੰਤ ਕਰਤਾਰ ਸਿੰਘ ਜੀ ਦਾ ਸਥਾਨ , ਉਥੇ ਹੀ ਉਹ ਰਹਿੰਦੇ ਸਨ । ਜਿਲ੍ਹਾ ਕਪੂਰਥਲਾ ਵਿਚ ਸੁਲਤਾਨਪੁਰ ਸਾਹਿਬ ਦੇ ਨਿਕਟ ਅਤੇ ਗੋਇੰਦਵਾਲ ਸਾਹਿਬ ਦੇ ਵੀ ਨੇੜੇ । ਕਪੂਰਥਲਾ-ਸੁਲਤਾਨਪੁਰ ਰੋਡ ਦੇ ਉਪਰ ਹੀ ਇਹ ਪਿੰਡ ਹੈ । ਇਹ ਅਸਥਾਨ ਹੈ ਠੱਠਾ-ਟਿੱਬਾ ਅਤੇ ਨਾਲ ਹੀ ਇਕ ਪਿੰਡ ਹੈ ਸੂਜੋ ਕਾਲੀਆ । ਮਈ ਦੇ ਮਹੀਨੇ ਵਿਚ ਸੰਤ ਕਰਤਾਰ ਸਿੰਘ ਜੀ ਇਥੇ ਸਲਾਨਾ ਸਮਾਗਮ ਰਖਦੇ ਸਨ । ਮੈਂ ਤਿੰਨ ਦਿਨ ਲਈ ਉਨ੍ਹਾ ਦੇ ਹੁਕਮ ਤੇ ਉਥੇ ਹਾਜ਼ਰੀ ਭਰਨ ਜਾਂਦਾ ਸੀ । ਸੰਤ ਕਰਤਾਰ ਸਿੰਘ ਜੀ ਸਾਦਗੀ ਦੇ ਮੁੱਜਸਮੇ , ਨਿਰਮਾਣਤਾ ਦੇ ਪੁੰਜ । ਕਈ ਅਸਥਾਨਾ ਦੀ ਆਪ ਜੀ ਨੇ ਸੇਵਾ ਕੀਤੀ । ਗੋਇੰਦਵਾਲ ਸਾਹਿਬ , ਬਾਬੇ ਦੀ ਬੇਰ ਸੁਲਤਾਨ ਪੁਰ , ਪਟਨਾ ਸਹਿਬ, ਗੁਰਦੁਆਰਾ ਹਟ ਸਾਹਿਬ , ਬੇਬੇ ਨਾਨਕੀ ਦਾ ਅਸਥਾਨ । ਬੇਸ਼ਤਰ ਗੁਰਦੁਆਰੇ ਆਪ ਨੇ ਬਣਵਾਏ , ਲੇਕਿਨ ਆਮ ਬਾਬਿਆਂ ਦੀ ਤਰ੍ਹਾਂ ਉਨ੍ਹਾ ਨੇ ਕੋਈ ਆਪਣਾ ਡੇਰਾ ਨਹੀਂ ਬਣਾਇਆ । ਕਾਰ ਸੇਵਾ ਦੀ ਮਾਇਆ ਗੁਰਦੁਆਰਿਆਂ ਤੇ ਲਾਈ , ਆਪਣੇ ਕਿਸੇ ਡੇਰੇ ਤੇ ਨਹੀਂ । ਠੱਠਾ-ਟਿੱਬਾ ਵੀ ਅਜ ਸ੍ਰੋਮਣੀ ਕਮੇਟੀ ਅੰਡਰ ( ਮਤਹਿਤ ) ਹੈ । ਇਸ ਤਰ੍ਹਾਂ ਤਿਆਗ ਵੈਰਾਗ ਤੇ ਸਾਦਗੀ ਦੇ ਉਹ ਮੁੱਜਸਮੇ ਸਨ । ਠੱਠੇ-ਟਿੱਬੇ ਵਿਚ ਮੈਨੂੰ ਇਕ ਬਜੁਰਗ ਮਿਲਿਆ ਜੋ ਉਪਰ ਕੋਠੇ ਤੇ ਬੋਹੜ ਦੀ ਛਾਂ ਥੱਲੇ ਬੈਠਾ ਰਹਿੰਦਾ ਸੀ । ਕਿਉਂਕਿ ਇਹ ਸਮਾਗਮ ਮਈ ਦੇ ਮਹੀਨੇ ਵਿਚ ਹੁੰਦਾ ਸੀ । ਗਰਮੀਆਂ ਹੁੰਦੀਆਂ ਸਨ , ਉਹ ਉਥੇ ਹੀ ਬੈਠਾ ਰਹਿੰਦਾ ਸੀ । ਮੈਂ ਇਹ ਵੀ ਦੇਖਦਾ ਸੀ ਕਿ ਉਹ ਲੰਗਰ ਛਕਣ ਲਈ ਵੀ ਥੱਲੇ ਲੰਗਰ ਵਿਚ ਨਹੀਂ ਸੀ ਆਉਂਦਾ । ਉਪਰ ਵੀ ਉਸ ਕੋਲ ਕੋਈ ਲੰਗਰ ਨਹੀਂ ਪਹੁੰਚਦਾ ਸੀ । ਦਾਸ ਦਾ ਉਪਰ ਚੌਬਾਰਾ ਸੀ । ਬਾਕੀ ਅਗੋਂ , ਕੋਠਿਆਂ ਦੀ ਛਤਾਂ ਖੁਲਦੀਆਂ ਸਨ । ਉਹ ਇਕ ਕੋਠੇ ਦੀ ਛਤ ਤੇ ਬੈਠਾ ਰਹਿੰਦਾ ਜਿਥੇ ਬੋਹੜ ਦੇ ਦਰਖਤ ਦਾ ਬਹੁਤ ਵਡਾ ਛਾਇਆ ਸੀ । ਇਕ ਦਿਨ ਮੈਂ ਆਪਣੇ ਨਾਲ ਦੇ ਸਾਥੀ ਨੂੰ ਲੰਗਰ ਥਾਲੀ ਵਿਚ ਪਾ ਕੇ ਦਿੱਤਾ । ਸਾਡੇ ਕੋਲ ਉਪਰ ਕਮਰੇ ਵਿਚ ਲੰਗਰ ਪਹੁੰਚ ਜਾਂਦਾ ਸੀ । ਮੈਂ ਕਿਹਾ ਇਸ ਬਾਬੇ ਨੂੰ ਦੇ ਕੇ ਆ ਇਹ ਕਦੀ ਲੰਗਰ ਵਿਚ ਨਹੀਂ ਗਿਆ । ਥੱਲੇ ਉਤਰਦਾ ਕਦੇ ਮੈਂ ਦੇਖਿਆ ਨਹੀਂ । ਪਰ ਉਸ ਨੇ ਲੰਗਰ ਵਾਪਸ ਕਰ ਦਿੱਤਾ , ਆਖਿਆ, ਭੁੱਖ ਨਹੀਂ ਹੈ । ਜਦ ਹੋਵੇਗੀ ਛਕ ਲਵਾਂਗੇ । ਉਸਨੇ ਵੀ ਕੁਛ ਇਸ ਤਰ੍ਹਾਂ ਦੇ ਭਵਿਸ਼ ਦੇ ਬੋਲ ਪਤਾ ਨਹੀਂ ਮੈਨੂੰ ਕਿਉਂ ਦਸੇ ਮੇਰੀ ਜਾਣਕਾਰੀ ਕਰਾਈ ਅਤੇ ਅਜ ਤਕ ਜੋ ਮੈਂ ਰਸਿਕ-ਪੁਰਸ਼ ਦੇਖੇ ਸਨ , ਉਨ੍ਹਾ ਵਿਚ ਇਕ ਹੋਰ ਇਸ ਰਸਿਕ-ਪੁਰਸ਼ ਦਾ ਵਾਧਾ ਹੋਇਆ ।

ਹਰ ਸਾਲ ਮੈਨੂੰ ਉਸ ਮਹਾਂ-ਪੁਰਸ਼ ਦੇ ਦਰਸ਼ਨ ਹੁੰਦੇ ਸਨ ਔਰ ਹਰ ਸਾਲ ਉਸਦੇ ਕੋਲ ਬੈਠ ਜਾਂਦਾ ਸੀ ਉਹ ਕੁਛ ਆਪਣੀਆਂ ਜੀਵਨ ਕਥਾਵਾਂ ਜੋ ਉਨ੍ਹਾ ਦੇ ਅਨੁਭਵ ਵਿਚ ਆਈਆਂ ਅਤੇ ਕੁਛ ਈਸ਼ਵਰੀ ਅਦ੍ਰਿਸ਼ ਘਟਨਾਵਾਂ ਜੋ ਉਹ ਦੇਖਣ ਵਿਚ ਸਮਰਥ ਹੋਏ ਸਨ , ਮੈਨੂੰ ਦਸ ਦਿੰਦੇ ਸਨ । ਉਸਨੇ ਕੌਮ ਦੇ ਭਵਿਸ਼ ਦੇ ਬਾਰੇ ਵੀ ਬਹੁਤ ਕੁਛ ਦਸਿਆ । ਇਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁਰਬ ਤੇ ਦਾਸ ਪਟਨਾ ਸਾਹਿਬ ਸੀ । ਸੰਤ ਕਰਤਾਰ ਸਿੰਘ ਜੀ ਨੂੰ ਮੈਂ ਬੇਨਤੀ ਕੀਤੀ । ਹਰ ਸਾਲ ਸੰਤ ਕਰਤਾਰ ਸਿੰਘ ਜੀ ਵੀ ਪੋਹ ਸੁਦੀ ਸਤਵੀਂ ਦੇ ਪੁਰਬ ਤੋਂ ਲੈ ਕੇ ਫ਼ਰਵਰੀ ਦੇ ਮਹੀਨੇ ਤਕ ਉਥੇ ਰਹਿੰਦੇ ਸਨ । 26 ਮਾਘ ਤਕ ਬਾਬਾ ਭਾਗ ਸਿੰਘ ਦੀ ਬਰਸੀ ਮਨਾ ਕੇ ਵਾਪਸ ਆਉਂਦੇ ਹੁੰਦੇ ਸਨ । ਉਨ੍ਹਾ ਨੂੰ ਮੈਂ ਬੇਨਤੀ ਕੀਤੀ । ਮੈਂ ਠੱਠੇ-ਟਿੱਬੇ ਜਾਣ ਲਗਾ ਹਾਂ । ਉਸ ਬਾਬੇ ਨਾਲ ਕੁਝ ਗੱਲਾਂ ਕਰਨੀਆਂ ਨੇ । ਅੰਦਰੋਂ ਮੇਰੇ ਕੁਝ ਖਿਚ ਪੈ ਰਹੀ ਹੈ । ਕਹਿਣ ਲਗੇ ਉਹ ਸੰਸਾਰ ਨੂੰ ਤਿਆਗ ਗਏ ਹਨ । ਅਸੀਂ ਉਨ੍ਹਾ ਦਾ ਦਾਹ-ਸੰਸਕਾਰ ਕਰਕੇ ਆਏ ਹਾਂ । ਬਹੁਤ ਅਫਸੋਸ ਹੋਇਆ ਮੈਨੂੰ , ਕਿਉਂਕਿ ਕੁਝ ਮੇਰੇ ਦਿਲ ਦੀਆਂ ਗਲਾਂ ਸਨ । ਜੋ ਮੈਂ ਉਨ੍ਹਾ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੁੰਦਾ ਸੀ । ਇਹ ਖਿਆਲ ਵੀ ਉਦੋਂ ਮੈਨੂੰ ਆਇਆ , ਜਦੋਂ ਉਹ ਨਾ ਰਹੇ । ਚਲੋ ਈਸ਼ਵਰ ਸੰਜੋਗ ਸਮਝਕੇ ਮੈਂ ਆਪਣੇ ਮਨ ਨੂੰ ਢਾਰਸ ਦੇ ਕੇ ਸਮਝਾਇਆ । ਇਹ ਮਿਲਣੀ ਸ਼ਾਇਦ ਨਹੀਂ ਹੋਣੀ ਸੀ । ਐਸੀ ਕਰਤਾਰ ਦੀ ਰਜ਼ਾ । ਜੰਮੂ ਦੇ ਵਿਚ ਵੀ ਇਕ ਸਿੰਘ ਰਸਿਕ ਮੈਨੂੰ ਮਿਲਿਆ ਜੋ ਕਹਿਣ ਲਗਾ ਮੈਂ ਜਦ ਧੰਨ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਲੈਂਦਾ ਹਾਂ ਘਰ ਵਿਚ ਪ੍ਰਕਾਸ਼ ਸੀ । ਸਾਰੇ ਪਤਰੇ ਮੈਨੂੰ ਖੂਨ ਵਿਚ ਲਿਬੜੇ ਹੋਏ ਦਿਖਾਈ ਦਿੰਦੇ ਨੇ ਪਤਾ ਨਹੀਂ ਕੀ ਭਾਣਾ ਵਰਤਣ ਲਗਾ ਹੈ ਅਤੇ ਕੁਝ ਅਰਸੇ ਬਾਅਦ ਹੀ ਇਹ ਭਾਣਾ ਦਰਬਾਰ ਸਾਹਿਬ ਵਿਚ ਵਰਤ ਗਿਆ । ਜੰਮੂ ਦੇ ਵਿਚ ਇਕ ਨੌਜਵਾਨ ਬੀਬੀ ਜੋ ਇਕ-ਦੋ ਬਚਿਆਂ ਦੀ ਮਾਂ ਸੀ ਉਸ ਨੂੰ ਦੇਖਕੇ ਮੈਂ ਦੰਗ ਰਹਿ ਗਿਆ । ਦੋ-ਦੋ ਘੰਟੇ ਸਮਾਧੀ ਲੀਨ ਹੋ ਜਾਂਦੀ ਸੀ । ਕੁਝ ਰਸਿਕ ਪੁਰਸ਼ ਮੈਨੂੰ ਸ਼੍ਰੀ ਨਗਰ ਵੀ ਮਿਲੇ ਅਤੇ ਇਸਦੇ ਨਾਲ ਮੇਰੇ ਮਨ ਵਿਚ ਅਰਦਾਸ ਪੈਦਾ ਹੁੰਦੀ ਸੀ । ਦਾਤਾ ਐਸੇ ਰਸਿਕ ਪੁਰਸ਼ ਮਿਲਾਦਾਂ ਰਹੇ , ਮਿਲਾਂਦਾ ਰਹੇ । ਅਖੀਰ ਵਿਚ ਮੈ ਇਤਨੀ ਹੀ ਬੇਨਤੀ ਕਰਾਂਗਾ ਸਗਤਾਂ ਦੇ ਪਰਥਾਏ , ਜੋ ਮੈਂ ਅਜ ਤਕ ਸਰਵਣ ਕਰਾਇਆ ਹੈ , ਇਸ ਵਿਚ ਬਹੁਤ ਮੇਰਾ ਅਨੁਭਵ ਹੈ । ਐਸਾ ਗੁਰੂ ਨੇ ਮੇਰੀ ਝੋਲੀ ਵਿਚ ਅਨੁਭਵ ਪਾਇਆ ਹੈ ਅਤੇ ਮੈਂ ਸੰਗਤਾਂ ਦੇ ਸਾਹਮਣੇ ਰਖ ਸਕਿਆਂ ਹਾਂ । ਅੰਦਰੋਂ ਤੜਪ ਹੈ ਕਿ ਇਹ ਅਨੁਭਵ ਸਰੋਤਿਆਂ ਦਾ ਬਣੇ । ਲੇਕਿਨ ਜੀਵਨ ਦੇ ਕੁਝ ਐਸੇ ਦੁਖਤ ਅਨੁਭਵ ਵੀ ਹਨ । ਜੀਵਨ ਦਾ ਡੇੜ ਕੁ ਸਾਲ ਦਾ ਅਰਸਾ , ਅੰਦਾਜਨ 90 ਤੋਂ 95 ਦੇ ਵਿਚਕਾਰ ਐਸਾ ਲੰਘਿਆ , ਈਸ਼ਵਰ ਤੋਂ ਨਿਰਾਸ਼ਾ ਵੀ ਹੋ ਗਈ ਕਥਾ ਸਿਰਫ ਮੈਨੂੰ ਉਪਜੀਵਿਕਾ ਜਿਹੀ ਲਗੀ । ਪਸ਼ਚਾਤਾਪ ਵੀ ਹੁੰਦਾ ਸੀ । ਪਿਛਲੇ ਦਿਨੀ ਮੈਂ ਦੇਖ ਚੁਕਿਆ ਸੀ ਜੈਸੇ ਬਾਬਾ ਫਰੀਦ ਜੀ ਕਹਿੰਦੇ ਹਨ :-----

ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ ॥
ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥63 ॥ ,,,, (ਸਲੋਕ (ਭ. ਫਰੀਦ) ਗੁਰੂ ਗ੍ਰੰਥ ਸਾਹਿਬ - ਅੰਗ ੧੩੮੧)

ਜੈਸੇ ਕੁਆਰੀ ਸੁਹਾਗਣ ਹੋ ਗਈ ਇਹ ਤੇ ਹੁਣ ਉਸਦਾ ਕੁਆਰੀ ਹੋਣਾ ਕਠਿਨ ਹੈ । ਵਾਪਸ ਮੁੜਨਾ ਤੇ ਮੇਰੇ ਲਈ ਕਠਿਨ ਸੀ ਲੇਕਿਨ ਘੋਰ ਨਿਰਾਸ਼ਾ ਨੇ ਘੇਰ ਲਿਆ ਸੀ । ਕਈ-ਕਈ ਦਿਨ ਮੇਰੇ ਕੋਲੋਂ ਨਿਤਨੇਮ ਨਹੀਂ ਹੋਇਆ ਜਿਸਦਾ ਅਜ ਮੈਨੂੰ ਬਹੁਤ ਵੱਡਾ ਪਸ਼ਤਾਤਾਪ ਹੈ ਲੇਕਿਨ ਕੋਈ ਸਾਲ ਡੇੜ ਸਾਲ ਤੋਂ ਬਾਅਦ ਮਾਨਸਿਕ ਸਥਿਤੀ ਠੀਕ ਹੋ ਗਈ ਅਤੇ ਇਹ ਅਨੁਭਵ ਹੋਇਆ ਕਿ ਐਸਾ ਵੀ ਹੁੰਦਾ ਹੈ ਤਦੇ ਤੇ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ :-----

ਭਈ ਨਿਰਾਸੀ ਬਹੁਤੁ ਦਿਨ ਲਾਗੇ ॥
ਦੇਸ ਦਿਸੰਤਰ ਮੈ ਸਗਲੇ ਝਾਗੇ ॥ ,,,,, (ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ 737 )

ਸਤਿਗੁਰੂ ਰਹਿਮਤ ਕਰਨ ਇਹ ਨਿਰਾਸ਼ਾ ਦੀ , ਈਸ਼ਵਰ ਦੇ ਪ੍ਰਤੀ ਨਿਰਾਸ਼ਾ ਦੀ ਇਹ ਅਵਸਥਾ , ਕਿਸੇ ਦੀ ਵੀ ਨਾ ਬਣੇ । ਇਸ ਵਾਸਤੇ ਜੀਵਨ ਦਾ ਇਕ ਕਮਜ਼ੋਰ ਪਹਿਲੂ ਵੀ ਮੈਂ ਪਾਠਕਾ ਦੇ ਸਾਹਮਣੇ ਰਖ ਰਿਹਾ ਤਾਂ ਕੇ ਇਹ ਕਮਜ਼ੋਰੀ ਪਾਠਕਾਂ ਦੇ ਅੰਦਰ ਨਾ ਪੈਦਾ ਹੋਵੇ । ਅੰਤ ਨੂੰ ਜੀਵਨ ਦੇ ਬਾਕੀ ਭਾਗ ਉਹ ਤਾਂ ਇਸ ਤਰਾਂ ਸਮਝੋ ਜਿਵੇ ਹਰ ਇਕ ਦਾ ਜੀਵਨ ਹੁੰਦਾ ਹੈ । ਕਥਾ ਵਾਚਕ ਦੀ ਲਾਈਨ ਦੇ ਵਿਚ ਜੋ ਉਤਰ-ਚੜ੍ਹਾ ਆਏ ਜੋ ਅਨੁਭਵ ਪ੍ਰਾਪਤ ਹੋਏ ਮੈਂ ਉਸਨੂੰ ਲਿਖਤੀ ਰੂਪ ਦੇ ਦਿੱਤਾ ਹੈ । ਲੇਕਿਨ ਇਕ ਗਲ ਸ਼ਪਸ਼ਟ ਕਹਿ ਦਿਆਂ ਜੀਵਨ ਦਾ ਪਹਿਲਾ ਤੇ ਆਖਰੀ ਸਹਾਰਾ ਈਸ਼ਵਰ ਹੈ । ਉਸ ਤੋਂ ਬਿਨਾ ਜੀਵਨਾ , ਉਸ ਦੀ ਯਾਦ ਤੋਂ ਬਿਨਾ ਜੀਵਨਾ , ਜੀਵਨ ਨਰਕ ਹੈ , ਦੋਜ਼ਕ ਹੈ । ਦੋਜ਼ਕ ਹੋਰ ਕੁਝ ਵੀ ਨਹੀਂ , ਨਰਕ ਹੋਰ ਕੁਝ ਵੀ ਨਹੀਂ । ਉਸ ਨੂੰ ਭੁੱਲ ਜਾਣਾ ਹੀ ਨਰਕ ਹੈ । ਸਵਰਗ ਵੀ ਹੋਰ ਕੁਛ ਨਹੀਂ । ਉਸਦੀ ਯਾਦ ਹੀ ਮਹਾਂ-ਅਨੰਦ ਹੈ । ਉਸਦੀ ਯਾਦ ਹੀ ਮਹਾਂ-ਸੁਖ ਹੈ ਅਤੇ ਸਵਰਗ ਹੈ । ਸਤਿਗੁਰੂ ਸਰਬੱਤ ਤੇ ਰਹਿਮਤ ਕਰਨ । ਕਵੀ ਹਿਰਦਾ ਮੈਨੂੰ ਪਰਮਾਤਮਾ ਨੇ ਦੇ ਦਿੱਤਾ ਸੀ । ਉਸ ਸੰਬੰਧ ਵਿਚ ਕੁਛ ਰਚਨਾਵਾਂ ਵੀ ਮੈਂ ਇਸ ਕਿਤਾਬ ਦੇ ਵਿਚ ਦੇ ਰਿਹਾ ਹਾਂ । ਇਹ ਮੇਰੇ ਜੀਵਨ ਦੇ ਜਜ਼ਬਿਆਂ ' ਚੋਂ ਨਿਕਲੇ ਹੋਏ ਬੋਲ ਨੇ ਔਰ ਇਸਦੀ ਜਾਣਕਾਰੀ ਵੀ ਮੈਂ ਪਾਠਕਾਂ ਤਕ ਪਹੁੰਚਾਉਣਾ ਹੀ ਚਾਹੁੰਦਾ ਹਾਂ । ਅੰਤ ਨੂੰ ਸਤਿਗੁਰੂ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਮੂਹ ਪਾਠਕਾਂ ਦੇ ਅੰਦਰ ਰੱਬੀ ਪਿਆਰ ਪੈਦਾ ਹੋਵੇ ਤਾਂ ਕਿ ਆਪਣੇ ਜੀਵਨ ਨੂੰ ਸਫਲ ਕਰ ਸਕਣ । ਧੰਨਵਾਦ । ਭੁਲ ਚੁਕ ਦੀ ਖਿਮਾ ।

-------- ਵਾਹਿਗੁਰੂ ਜੀ ਕਾ ਖਾਲਸਾ -------
--------- ਵਾਹਿਗੁਰੂ ਜੀ ਕਿ ਫਤਿਹ ------

,,,,, ਸਮਾਪਤੀ ,,,,,,,

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Re: Maskeen Ji di hadd beeti-

Post by Sponsored content


Sponsored content


Back to top Go down

Back to top


 
Permissions in this forum:
You cannot reply to topics in this forum